Punjabi Poetry
 View Forum
 Create New Topic
  Home > Communities > Punjabi Poetry > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਬਚਪਨ....

 

ਬਚਪਨ ਦੀ ਜ਼ਿੰਦਗੀ ਦੇ ਉਹ ਬੜੇ ਸੋਹਣੇ ਦੌਰ ਸੀ

ਮਾਸੂਮੀਅਤ,ਨਾਦਾਨੀਆਂ ਤੇ ਸ਼ਰਾਰਤਾਂ ਦੇ ਜੋਰ ਸੀ


'ਅੱਬੀ-ਕੱਟੀ' ਦੇ ਤਰੀਕੇ ਨਾਲ ਸੀ ਚਲਦੀਆਂ ਯਾਰੀਆਂ

ਨਿੱਕੇ ਜੇ ਬਸਤੇ 'ਚ ਸੀ ਕਿਤਾਬਾਂ ਢੇਰ ਸਾਰੀਆਂ


ਸਵੇਰੇ ਸਕੂਲ ਜਾਣ ਵੇਲੇ , ਸੀ ਸਾਡੇ ਸਾਹ ਰਹਿੰਦੇ ਸੁੱਕਦੇ

ਮਾਸਟਰ ਦੀਆਂ ਝਿੜਕਾਂ ਦੇ ਸੀ, ਖਿਆਲ ਦਿਲ 'ਚ ਉੱਠਦੇ


ਸਕੂਲੋਂ ਛੁੱਟੀ ਮਾਰਨ ਦੀਆਂ ਸੀ , ਤਰਕੀਬਾਂ ਕਈ ਸਾਰੀਆਂ

ਇਕ  ਇਕ  ਕਰਕੇ ਸੀ  ਦਿਮਾਗ 'ਚ  ਉਤਾਰੀਆਂ


ਘੜੇ  ਦੇ  ਪਾਣੀ  ਸੀ   ਸਾਨੂੰ   ਮਿੱਠੇ  ਲੱਗਦੇ

ਨਜ਼ਰ ਦੇ ਕਾਲੇ ਟਿੱਕੇ , ਸੀ ਸਾਡੇ ਮੂੰਹ ਤੇ ਫੱਬਦੇ


ਰੋਜ਼  ਥੋੜ੍ਹੇ-ਥੋੜ੍ਹੇ  ਪੈਸੇ , ਸੀ ਅਸੀਂ  ਗੋਲਕ 'ਚ ਰੱਖਦੇ

ਨਿੱਕੀਆਂ-ਨਿੱਕੀਆਂ ਖੁਸ਼ੀਆਂ ਨਾਲ , ਸੀ ਅਸੀਂ ਰਹਿੰਦੇ ਰੱਜਦੇ


ਨਿੱਤ ਆਥਣੇ  ਅਸੀਂ  ਸਭ ਯਾਰ ਬੇਲੀ ਸੀ ਮਿਲਦੇ

'ਚਿੜੀ-ਉੱਡ ਕਾਂ-ਉੱਡ' ਦੇ ਖੇਡ , ਸੀ ਮਨ ਨੂੰ ਚੰਗੇ ਲਗਦੇ


ਸੰਗਲ, ਪੀਚੋ ਖੇਡ ਖੇਡ  ਨਾ ਚਿਤ ਕਦੇ ਸੀ ਭਰਦੇ

ਕਲੀ-ਜੁੱਟ ਦੇ ਬੰਟੇ ਸੀ ਸਭ ਦੀਆਂ ਜੇਬ੍ਹਾਂ ਠੱਗਦੇ


ਘਰ ਦੇ ਕੰਮ ਨੂੰ ਸੀ ਸਦਾ ਅਸੀਂ ਰਹਿੰਦੇ ਲੁਕਦੇ

ਟੱਪ-ਟੱਪ ਕੰਧਾਂ ਅਸੀਂ ਪਤੰਗ ਸੀ ਲੁੱਟਦੇ


ਕੁਲਫੀ ਵਾਲੀ ਰੇਹੜੀ ਦੀ ਸੀ ਜਦੋਂ ਟੱਲੀ ਵੱਜਦੀ

ਸਾਡੀ ਅੱਡੀ ਚੱਪਲ ਛੱਡ , ਸੀ ਜਾ ਬੂਹੇ ਲੱਗਦੀ


ਬਰਫ ਦੇ ਗੋਲੇ ਸੀ ਰੂਹ ਨੂੰ ਬਹੁਤ ਠਾਰਦੇ

ਭੱਠੀ ਦੇ ਦਾਣੇ ਖਾ , ਸੀ ਅਸੀਂ ਮੌਜਾਂ ਮਾਣਦੇ


ਰਿਸ਼ਤੇ ਨਿਭਾਉਣ ਦੀਆਂ ਸੀ, ਉਦੋਂ ਨਾ ਕੋਈ ਬੀਮਾਰੀਆਂ

ਸਾਡੇ ਕੋਲ ਸੀ ਸਭ ਦੇ ਪਿਆਰ ਦੀਆਂ,ਜਗੀਰਾਂ ਢੇਰ ਸਾਰੀਆਂ


ਹੁਣ ਤਾਂ ਸਾਡੀ  ਜ਼ਿੰਦਗੀ ਦੇ  ਪੜਾਅ ਕੁਝ ਹੋਰ ਨੇ

ਬਚਪਨ ਜਿਹੇ ਉਹ ਅਨਮੋਲ ਸਫਰ, ਹੁਣ ਅੱਗੇ ਨਾ ਕੋਈ ਹੋਰ ਨੇ 



( written by: Pradeep gupta )

07 Sep 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut piara likhea hai  g. ..... bachpan de sarian yaadan taajian ho gyian,...shukria  sanjhea krn lyi...likhde rvo hamesha ise tra...!!

11 Sep 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪ੍ਰਦੀਪ ਬਾਈ ਜੀ, 
ਬਚਪਨ ਦੀ ਯਾਦ ਤਾਜ਼ਾ ਹੋ ਗਈ | ਵਧੀਆ ਜੀ, ਜੀਓ |
                                                              ਜਗਜੀਤ ਸਿੰਘ ਜੱਗੀ  

ਪ੍ਰਦੀਪ ਬਾਈ ਜੀ, 

ਬਚਪਨ ਦੀ ਯਾਦ ਤਾਜ਼ਾ ਹੋ ਗਈ | ਵਧੀਆ ਜੀ, ਜੀਓ |

 

                                                              ਜਗਜੀਤ ਸਿੰਘ ਜੱਗੀ  

 

11 Sep 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! 
ਵੀਰ ਤੁਹਾਡੀ ਇਹ ਰਚਨਾ ਸਾਡੇ ਬਚਪਨ ਦੀ ਮੂੰਹ ਬੋਲਦੀ ਤਸਵੀਰ ਹੈ | ਇੱਕ ਇੱਕ ਸ਼ਬਦ ਬੀਤੇ ਬਚਪਨ ਦੀ ਯਾਦ ਦਵਾਉਂਦਾ ਹੈ |
ਇੱਕ ਗੱਲ ਹੋਰ ਵਿਚ ਜੋੜ ਦਿੰਦੇ ,,,,,,,,,, ਛੋਟੇ ਹੁੰਦੇ ਅਸੀਂ ਮੋਰਾਂ ਦੇ ਖੰਭ ਚੁਗਣ ਜਾਂਦੇ ਹੁੰਦੇ ਸੀ | ਓਹ ਵੀ ਬਹੁਤ ਮਜ਼ੇਦਾਰ ਹੁੰਦਾ ਸੀ ,,,,
ਬਹੁਤ ਖੂਬ >>>>>>>>>>>>>>>>>> ਜਾਂਦੇ ਵੱਸਦੇ ਰਹੋ,,,

ਵਾਹ ! 

 

ਵੀਰ ਤੁਹਾਡੀ ਇਹ ਰਚਨਾ ਸਾਡੇ ਬਚਪਨ ਦੀ ਮੂੰਹ ਬੋਲਦੀ ਤਸਵੀਰ ਹੈ | ਇੱਕ ਇੱਕ ਸ਼ਬਦ ਬੀਤੇ ਬਚਪਨ ਦੀ ਯਾਦ ਦਵਾਉਂਦਾ ਹੈ |

 

ਇੱਕ ਗੱਲ ਹੋਰ ਵਿਚ ਜੋੜ ਦਿੰਦੇ ,,,,,,,,,, ਛੋਟੇ ਹੁੰਦੇ ਅਸੀਂ ਮੋਰਾਂ ਦੇ ਖੰਭ ਚੁਗਣ ਜਾਂਦੇ ਹੁੰਦੇ ਸੀ | ਓਹ ਵੀ ਬਹੁਤ ਮਜ਼ੇਦਾਰ ਹੁੰਦਾ ਸੀ ,,,,

 

ਬਹੁਤ ਖੂਬ >>>>>>>>>>>>>>>>>> ਜਾਂਦੇ ਵੱਸਦੇ ਰਹੋ,,,

 

11 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਰਾਜਵਿੰਦਰ , ਜਗਜੀਤ ਜੀ ਅਤੇ ਹਰਪਿੰਦਰ ਵੀਰ , ਇਸ ਰਚਨਾ ਨੂੰ ਪਸੰਦ ਕਰਨ ਲਈ ਅਤੇ ਹੌਂਸਲਾ ਅਫਜਾਈ ਲਈ


ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ |

13 Sep 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah kya baat hai,..........."bachpan chete aa geya"

 

very well written pardeep veer

 

duawaan

22 Sep 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

ਰਚਨਾ ਨੂੰ ਸਲਾਹੁਣ ਲਈ ਬਹੁਤ ਮਿਹਰਬਾਨੀ ਸੁਖਪਾਲ ਵੀਰ ਜੀ | Smile

22 Sep 2013

Reply