|
ਬੜਾ ਕੁੱਝ ਜਿੰਦਗੀ ਵਿੱਚ ਹੋਇਆ |
ਬੜਾ ਕੁੱਝ ਜਿੰਦਗੀ ਵਿੱਚ ਹੋਇਆ,
ਬੜਾ ਕੁੱਝ ਹੋਰ ਵੀ ਹੋਣਾ ਏ,
ਨਾ ਹੀ ਦਿਲ ਕਦੇ ਪਹਿਲਾਂ ਰੋਇਆ,
ਨਾ ਹੀ ਕਦੇ ਇਸ ਨੇ ਰੋਣਾ ਏ,
ਬੜੇ ਫੱਟ ਖਾਦੇ ਉਹਨਾਂ ਕੋਲੋਂ,
ਜਿਨਾਂ ਨਾਲ ਦਰਦ ਵੰਡਾਏ ਸੀ,
ਅਪਣੇ ਸੁੱਖ ਛੱਡ ਉਹਨਾਂ ਦੀ
ਝੋਲੀ ਵਿੱਚ ਪਾਏ ਸੀ,
ਜਦ ਆਏ ਦੁੱਖ ਭਰੇ ਦਿਨ,
ਛੱਡ ਗਏ ਓਹੀ ਸਾਥ ਮੇਰਾ,
ਅੰਦਰੋਂ ਅੰਦਰੀ ਖੋਰੂ ਹੋਇਆ,
ਪਰ ਨਾ ਰੋਇਆ ਦਿਲ ਮੇਰਾ,
ਬੜਾ ਕੁੱਝ ਜਿੰਦਗੀ ਵਿੱਚ ਹੋਇਆ,
ਬੜਾ ਕੁੱਝ ਹੋਰ ਵੀ ਹੋਣਾ ਏ,
ਨਾ ਹੀ ਦਿਲ ਕਦੇ ਪਹਿਲਾਂ ਰੋਇਆ,
ਨਾ ਹੀ ਕਦੇ ਇਸ ਨੇ ਰੋਣਾ ਏ,
ਆਇਆ ਵਿਚਾਰ ਕਈ ਵਾਰੀ ਮਨ ਵਿੱਚ,
ਛੱਡ "ਨਰਿੰਦਰ" ਕੀ ਲੈਣਾ,
ਧੋਖੇਬਾਜ਼ ਦੁਨੀਆਂ ਤੋਂ ,
ਪਰ ਕਹਿੰਦਾ ਦਿਲ ਮੇਰਾ,
ਕਰਮ ਕਰ ਇਸ ਦੁਨੀਆਂ ਵਿੱਚ,
ਰੱਬ ਦੀ ਸ਼ਰਨ ਵਿੱਚ ਬਹਿਣਾ,
ਇਸ ਜੱਗ ਵਿੱਚ ਨਾ ਕੋਈ ਕਿਸੇ ਦਾ ਹੋਇਆ,
ਨਾ ਹੀ ਕਿਸੇ ਨੇ ਕਿਸੇ ਦਾ ਹੋਣਾ ਏ,
ਬੜਾ ਕੁੱਝ ਜਿੰਦਗੀ ਵਿੱਚ ਹੋਇਆ,
ਬੜਾ ਕੁੱਝ ਹੋਰ ਵੀ ਹੋਣਾ ਏ,
ਨਾ ਹੀ ਦਿਲ ਕਦੇ ਪਹਿਲਾਂ ਰੋਇਆ,
ਨਾ ਹੀ ਕਦੇ ਇਸ ਨੇ ਰੋਣਾ ਏ,
ਨਰਿੰਦਰ ਸਿੰਘ
9888899942
ਨਾ ਰੋਇਆ ਮੇਰਾ ਦਿਲਨਾ ਰੋਇਆ ਮੇਰਾ ਦਿਲ,
|
|
14 Feb 2017
|