Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਾਦਲ ਜੀ, ਹੁਣ ਤਾਂ ਸਾਡਾ ਕਿੱਲਾ ਵੀ ਮਿਣੋ!

ਬਾਦਲ ਸਾਹਿਬ ਨੇ ਕ੍ਰਿਕਟ-ਖਿਡਾਰੀ ਯੁਵਰਾਜ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਵੀਹ ਕਿੱਲੇ ਜ਼ਮੀਨ ਭੇਟ ਕਰਨ ਦਾ ਐਲਾਨ ਕੀਤਾ ਹੈ। ਇਹ ਜ਼ਮੀਨ ਦੇਣੀ ਹੀ ਚਾਹੀਦੀ ਸੀ। ਕ੍ਰਿਕਟ ਮਾਇਆਧਾਰੀਆਂ ਦੀ ਖੇਡ ਹੈ ਅਤੇ ਇਹਦੀ ਮਾਇਆ ਦੀ ਗਿਣਤੀ ਵੀ ਕਰੋੜਾਂ-ਅਰਬਾਂ ਵਿਚ ਹੁੰਦੀ ਹੈ। ਕ੍ਰਿਕਟ ਅਨੇਕਾਂ ਲੋਕਾਂ ਦਾ ਧਿਆਨ ਉਨ੍ਹਾਂ ਸਾਹਮਣੇ ਅਤੇ ਦੇਸ ਸਾਹਮਣੇ ਖੜ੍ਹੇ ਮਸਲਿਆਂ ਤੋਂ ਲਾਂਭੇ ਹਟਾਉਂਦੀ ਹੈ। ਕ੍ਰਿਕਟ ਕੌਮੀ ਖੇਡ ਹਾਕੀ ਸਮੇਤ ਸਭ ਪੁਰਾਣੀਆਂ ਤੇ ਪ੍ਰੰਪਰਾਗਤ ਖੇਡਾਂ ਨੂੰ ਮਾਰ ਕੇ ਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਥਾਂ-ਸਿਰ ਰੱਖ ਕੇ ਚਾਂਭਲਣ ਤੋਂ ਅਤੇ ਸਰਕਾਰੋਂ ਕੁਛ ਮੰਗਣ ਤੋਂ ਰੋਕਦੀ ਹੈ। ਵੈਸੇ ਵੀ ਉਹ ਸਭ ਖੇਡਾਂ ਆਮ ਲੋਕਾਂ ਦੇ ਮੁੰਡੇ-ਖੁੰਡੇ ਖੇਡਦੇ ਹਨ ਜਿਨ੍ਹਾਂ ਬਾਰੇ ਕਹਾਵਤ ਹੈ, ਨੰਗ ਪੁੱਤ, ਚੋਰਾਂ ਨਾਲ ਖੇਡੇ! ਨਾਲੇ, ਕ੍ਰਿਕਟ ਦਾ ਬੱਲਾ ਬੜੀ ਸਾਊ ਚੀਜ਼ ਹੈ। ਸਾਡੇ ਸਿਆਸਤਦਾਨ ਕੁਛ ਵੀ ਕਰਦੇ ਰਹਿਣ, ਬੱਲਾ ਗ਼ੈਰਹਾਜ਼ਰ ਰਹਿੰਦਾ ਹੈ। ਬੱਲੇ ਦਾ ਸਿਧਾਂਤ ਹੈ, ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ! ਬੱਲਾ ਗਾਂਧੀਵਾਦੀ ਹੈ। ਉਹ ਗਾਂਧੀ ਜੀ ਦੇ ਤਿੰਨਾਂ ਬਾਂਦਰਾਂ ਵਾਂਗ ਸਾਡੇ ਸਿਆਸਤਦਾਨਾਂ ਦਾ ਕੀਤਾ ਨਾ ਕੁਛ ਦੇਖਦਾ ਹੈ, ਨਾ ਉਸ ਬਾਰੇ ਕੁਛ ਸੁਣਦਾ ਹੈ ਤੇ ਨਾ ਉਸ ਉੱਤੇ ਕੋਈ ਟਿੱਪਣੀ ਕਰਦਾ ਹੈ। ਭਲਾ ਕੌਣ ਨੇਤਾ ਹੋਵੇਗਾ ਜੋ ਅਜਿਹੀ ਭੋਲੀ-ਭਾਲੀ, ਹਾਨੀ ਰਹਿਤ ਚੀਜ਼ ਨੂੰ ਪਿਆਰੇ-ਸਤਿਕਾਰੇਗਾ ਨਹੀਂ ਅਤੇ ਵੀਹ ਕਿੱਲੇ ਜ਼ਮੀਨ ਨਹੀਂ ਦੇਵੇਗਾ!
ਦੂਜੇ ਪਾਸੇ ਕਲਮ ਹੈ। ਪਾਟਿਆ ਮੂੰਹ, ਪੁੱਠੀ ਮੱਤ! ਬਾਬੇ ਬੁੱਲ੍ਹੇ ਸ਼ਾਹ ਨੇ ‘ਮੂੰਹ ਆਈ ਬਾਤ ਨਾ ਰਹਿੰਦੀ ਹੈ’ ਕੀ ਲਿਖ ਦਿੱਤਾ, ਕਲਮ ਨੇ ਉਹਨੂੰ ਆਪਣਾ ਨੀਤੀ-ਵਾਕ ਬਣਾ ਲਿਆ ਅਤੇ ਪੁੱਠਾ-ਸਿੱਧਾ ਬੋਲਣੋਂ ਹਟਦੀ ਹੀ ਨਹੀਂ। ਗਾਂਧੀ ਜੀ ਦੇ ਕ੍ਰਿਕਟੀ ਬਾਂਦਰਾਂ ਦੇ ਉਲਟ ਇਹ ਐਸੀ ਚੰਦਰੀ ਹੈ, ਨਾ ਅੱਖਾਂ ਬੰਦ ਰੱਖੇ, ਨਾ ਕੰਨਾਂ ਵਿਚ ਰੂੰ ਦੇਵੇ ਤੇ ਨਾ ਚੁੱਪ ਰਹਿ ਸਕੇ। ਜਿਉਂ ਹੀ ਕੋਈ ਨੇਤਾ ਕੁਛ ਉਲਟਾ-ਸਿੱਧਾ ਕਰਦਾ ਹੈ, ਕਲਮ ਅੱਖਾਂ ਪਾੜ ਪਾੜ ਝਾਕਦੀ ਹੈ, ਕੰਨ ਅੱਗੇ ਕਰ ਕਰ ਸੋਆਂ ਲੈਂਦੀ ਹੈ ਤੇ ਝੱਟ ਕੁਛ ਨਾ ਕੁਛ ਬੋਲਣ ਲਈ ਇਹਦੀ ਜੀਭ ਉੱਤੇ ਜਲੂਣ ਹੋਣ ਲਗਦੀ ਹੈ। ਇਹ ਮੌਕੇ-ਬੇਮੌਕੇ ਊਟਪਟਾਂਗ ਬੋਲਦੀ ਰਹਿਣ ਵਾਲੀ ਉਸ ਬੁੜ੍ਹੀ ਵਰਗੀ ਹੈ ਜਿਸ ਦੀ ਕਿਸੇ ਚੰਦਰੀ ਟਿੱਪਣੀ ਤੋਂ ਬਚਣ ਲਈ ਉਹਨੂੰ ਪੋਤੇ ਦੀ ਸਿਹਰਾਬੰਦੀ ਵੇਲੇ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਸੀ ਅਤੇ ਉਹ ਚਾਬੀ ਵਾਲੀ ਮੋਰੀ ਵਿਚੋਂ ਦੇਖ ਕੇ ਬੋਲੀ ਸੀ,‘‘ਫੇਰ ਕਹੋਂਗੇ, ਅੰਬੋ ਬੋਲਦੀ ਐ, ਇਕ ਪਾਸਿਉਂ ਟੰਗਿਆ ਪਿਆ ਐ, ਸਿਹਰਾ ਤਾਂ ਸਿੱਧਾ ਫੂਕ ਲਉ!” ਭਲਾ ਕੌਣ ਨੇਤਾ ਹੋਵੇਗਾ ਜੋ ਕਲਮ ਵਰਗੀ ਅਜਿਹੀ ਕਾਰਿਆਂ-ਹੱਥੀ, ਪੁਆੜੇ-ਪਾਉਣੀ ਚੀਜ਼ ਨੂੰ ਦੁਰਕਾਰੇ-ਤ੍ਰਿਸਕਾਰੇਗਾ ਨਹੀਂ!
ਇਹੋ ਕਾਰਨ ਹੈ ਕਿ ਬਾਦਲ ਸਾਹਿਬ ਨੇ ਇਕ ਕ੍ਰਿਕਟਰ ਨੂੰ ਮੰਗੇ ਬਿਨਾਂ ਵੀਹ ਕਿੱਲੇ ਜ਼ਮੀਨ ਬਖ਼ਸ਼ ਦਿੱਤੀ। ਦੂਜੇ ਪਾਸੇ ਡੇਢ ਦਹਾਕਾ ਪਹਿਲਾਂ ਸੈਂਕੜੇ ਲੇਖਕਾਂ ਦੀ ਜਥੇਬੰਦੀ, ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਉਹਦੀ ਸਾਲਾਨਾ ਕਾਨਫ਼ਰੰਸ ਸਮੇਂ ਮੁਹਾਲੀ ਵਿਚ ਛੋਟਾ ਜਿਹਾ ਪਲਾਟ ਦੇਣ ਦਾ ਜਿਹੜਾ ਵਾਅਦਾ ਖ਼ੁਦ ਬਾਦਲ ਸਾਹਿਬ ਨੇ ਦਿਨ-ਦੀਵੀਂ, ਚੰਡੀਗੜ੍ਹ ਦੇ ਖਚਾਖਚ ਭਰੇ ਹੋਏ ਹਾਲ ਵਿਚ ਕੀਤਾ ਸੀ, ਉਹ ਅਜੇ ਵੀ ਵਫ਼ਾ ਨਹੀਂ ਹੋਇਆ। ਸਗੋਂ ਗੱਲ ਇਸ ਤੋਂ ਵੀ ਅੱਗੇ ਹੈ। ਮੰਚ ਤੋਂ ਸਭਾ ਦੇ ਪ੍ਰਧਾਨ ਵਜੋਂ ਸੰਤੋਖ ਸਿੰਘ ਧੀਰ ਜੀ ਨੇ ਸਿਰਫ਼ ਪਲਾਟ ਮੰਗਿਆ ਸੀ। ਬਾਦਲ ਸਾਹਿਬ ਨੇ ਭਰੀ ਸਭਾ ਵਿਚ ਹੰਢੇ-ਵਰਤੇ ਨੇਤਾ ਵਾਲੀ ਹੁਸ਼ਿਆਰੀ ਨਾਲ ਹੱਸ ਕੇ ਇਹ ਮਿਹਣਾ ਤਾਂ ਮਾਰ ਦਿੱਤਾ ਸੀ ਕਿ ਕਿੰਨੇ ਪਲਾਟ ਦੇ ਦੇਈਏ, ਤੁਸੀਂ ਸਿਆਸਤਦਾਨਾਂ ਦੇ ਪੱਖ ਵਿਚ ਤਾਂ ਲਿਖਣਾ ਨਹੀਂ, ਪਰ ਨਾਲ ਹੀ ਮੰਗੇ ਤੋਂ ਵੱਧ ਦੇਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ਜੇ ਪਲਾਟ ਦੇ ਵੀ ਦੇਈਏ, ਤੁਸੀਂ (ਉਨ੍ਹਾਂ ਦਾ ਅਣਬੋਲਤ ਭਾਵ ਸੀ, ਤੁਸੀਂ ਨੰਗ ਲੇਖਕ) ਇਮਾਰਤ ਕਾਹਦੇ ਨਾਲ ਖੜ੍ਹੀ ਕਰਂੋਗੇ? ਇਸ ਕਰਕੇ ਮੈਂ ਇੱਟਾਂ ਤੇ ਸੀਮਿੰਟ-ਸਰੀਏ ਲਈ ਮਾਇਆ ਵੀ ਦੇਵਾਂਗਾ। ਲੇਖਕ ਭੋਲੇ ਪੰਛੀ ਹੁੰਦੇ ਹਨ ਤੇ ਉਨ੍ਹਾਂ ਦੀ ਕਲਪਨਾ ਸ਼ਕਤੀ ਵੀ ਬੜੀ ਤਕੜੀ ਹੁੰਦੀ ਹੈ। ਝੱਟ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਬਾਦਲ ਜੀ ਦੀ ਕਿਰਪਾ ਨਾਲ ਉਸਰਿਆ ਸ਼ਾਨਦਾਰ ਬਹੁ-ਮੰਜ਼ਲਾ ਲੇਖਕ ਭਵਨ ਸਾਕਾਰ ਹੋ ਗਿਆ ਅਤੇ ਉਨ੍ਹਾਂ ਨੇ ਉਹ ਤਾੜੀਆਂ ਮਾਰੀਆਂ, ਉਹ ਤਾੜੀਆਂ ਮਾਰੀਆਂ ਕਿ ਮਗਰੋਂ ਅਨੇਕ ਲੇਖਕ ਮੈਂ ਦੁਖਦੀਆਂ ਹਥੇਲੀਆਂ ਮਲ-ਮਲ ਕੇ ਉਨ੍ਹਾਂ ਉੱਤੇ ਫੂਕਾਂ ਮਾਰਦੇ ਦੇਖੇ!

13 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਨੂੰ ਲਗਦਾ ਹੈ, ਉਸ ਮੌਕੇ ਬਾਦਲ ਸਾਹਿਬ ਦੇ ਮਨ ਵਿਚ ਜ਼ਰੂਰ ਰਾਜੇ ਤੇ ਮਰਾਸੀ ਵਾਲੀ ਕਥਾ ਹੋਵੇਗੀ। ਹੋਇਆ ਇਹ ਕਿ ਰਾਜਾ ਉਦਾਸ ਹੋ ਗਿਆ। (ਹੈਰਾਨ ਨਾ ਹੋਵੋ, ਕਦੇ ਕਦੇ ਰਾਜਿਆਂ ਨੂੰ ਵੀ ਉਦਾਸ ਹੋਣਾ ਪੈ ਜਾਂਦਾ ਹੈ।) ਉਦਾਸੀ ਵੀ ਅਜਿਹੀ ਕਿ ਕਿਸੇ ਵੈਦ-ਹਕੀਮ ਤੋਂ ਦੂਰ ਨਾ ਹੋਈ। ਇਕ ਮਰਾਸੀ ਆਇਆ ਤੇ ਬੋਲਿਆ, ਪਾਸੇ ਹਟੋ ਸਾਰੇ, ਮੈਂ ਕਰੂੰ ਮੋਤੀਆਂ ਵਾਲੀ ਸਰਕਾਰ ਦਾ ਇਲਾਜ। ਮਰਾਸੀ ਜਿਉਂ ਲੱਗਿਆ ਇਧਰਲੀਆਂ-ਉਧਰਲੀਆਂ, ਉਰਲੀਆਂ-ਪਰਲੀਆਂ, ਝੱਲ-ਬਲੱਲੀਆਂ, ਯਭਲੀਆਂ ਸੁਣਾਉਣ ਕਿ ਆਖ਼ਰ ਰਾਜੇ ਦਾ ਹਾਸਾ ਨਿਕਲ ਗਿਆ। ਨਿਕਲਿਆ ਕੀ, ਅਜਿਹਾ ਨਿਕਲਿਆ, ਬੰਦ ਹੋਣ ਵਿਚ ਹੀ ਨਾ ਆਵੇ। ਜਦੋਂ ਵੱਖੀਆਂ ਦੁਖਣ ਲੱਗੀਆਂ ਤਾਂ ਹਾਸਾ ਰੁਕਿਆ, ਰਾਜਾ ਕਹਿੰਦਾ, ਲੈ ਬਈ ਮੀਰ, ਤੂੰ ਮੈਨੂੰ ਖ਼ੁਸ਼ ਕੀਤਾ, ਭਲਕੇ ਤੋਂ ਅੱਧਾ ਮਹਿਲ ਤੇ ਅੱਧਾ ਰਾਜ ਤੇਰਾ! ਬਿਚਾਰੇ ਮਰਾਸੀ ਦੀ ਰਾਤ ਮਸਾਂ ਗੁਜ਼ਰੀ। ਅਗਲੇ ਦਿਨ ਸੁਵਖਤੇ ਹੀ ਉਹ, ਮੋਢੇ ਉੱਤੇ ਜਰੀਬ ਧਰੀ, ਭਰੇ ਦਰਬਾਰ ਵਿਚ ਜਾ ਹਾਜ਼ਰ ਹੋਇਆ। ‘‘ਬਾਦਸ਼ਾਹੀਆਂ ਬਣੀਆਂ ਰਹਿਣ, ਖ਼ਜ਼ਾਨੇ ਹੀਰੇ-ਮੋਤੀਆਂ ਨਾਲ ਭਰੇ ਰਹਿਣ, ਰਾਜ ਚੰਦ-ਤਾਰਿਆਂ ਤਾਈਂ ਫ਼ੈਲੇ…’’ ਸੁਣ ਕੇ ਰਾਜਾ ਬੋਲਿਆ, ਤੂੰ ਕੌਣ ਹੈਂ ਬਈ? ਮਰਾਸੀ ਨੇ ਯਾਦ ਕਰਵਾਇਆ, ਉਹੀ ਕੱਲ੍ਹ ਵਾਲਾ ਮਹਾਰਾਜ। ਰਾਜੇ ਨੇ ਪੁੱਛਿਆ, ਇਧਰ ਕਿਧਰ ਮੀਰ ਤੇ ਨਾਲੇ ਐਹ ਮੋਢੇ ਉੱਤੇ ਕੀ ਰੱਖੀਂ ਫਿਰਦੈਂ? ਮਰਾਸੀ ਕਹਿੰਦਾ, ਇਹ ਜਰੀਬ ਐ ਮੋਤੀਆਂ ਵਾਲਿਆ, ਮਹਿਲ ਅੱਜ ਵੰਡ ਲਈਏ, ਰਾਜ ਦਾ ਵੰਡਾਰਾ ਤਾਂ ਲੰਮਾ-ਚੌੜਾ ਕੰਮ ਐ, ਫੇਰ ਸਹੀ! ਰਾਜਾ ਖਿੜਖਿੜਾ ਹੱਸਿਆ, ਉਇ ਭੋਲਿਆ ਮੀਰਾ, ਤੂੰ ਮੈਨੂੰ ਗੱਲਾਂ ਸੁਣਾ ਕੇ ਖ਼ੁਸ਼ ਕਰ ਦਿੱਤਾ, ਮੈਂ ਤੈਨੂੰ ਅੱਧੇ ਮਹਿਲ ਤੇ ਅੱਧੇ ਰਾਜ ਦਾ ਸੁਫ਼ਨਾ ਦਿਖਾ ਕੇ ਖ਼ੁਸ਼ ਕਰ ਦਿੱਤਾ, ਹਿਸਾਬ ਬਰਾਬਰ; ਇਹਦੇ ਵਿਚ ਮਿਣਤੀ ਤੇ ਵੰਡ-ਵੰਡਾਰਾ ਕਿਥੋਂ ਆ ਗਿਆ! ਇਉਂ ਬਾਦਲ ਜੀ ਦਾ ਲੇਖਕਾਂ ਨੂੰ ਅਸਲ ਵਿਚ ਇਹੋ ਸੁਨੇਹਾ ਸੀ ਕਿ ਤੁਸੀਂ ਮੈਨੂੰ ਆਪਣੇ ਐਡੇ ਵੱਡੇ ਇਕੱਠ ਵਿਚ ਬੁਲਾ ਕੇ ਆਦਰ-ਮਾਣ ਬਖ਼ਸ਼ਿਆ, ਮੈਂ ਤੁਹਾਨੂੰ ਲੇਖਕ ਭਵਨ ਦਾ ਸੁਫ਼ਨਾ ਦਿਖਾ ਕੇ ਤੁਹਾਡੀ ਲਾਜ ਰੱਖ ਲਈ, ਹਿਸਾਬ ਬਰਾਬਰ!
ਚੰਗਾ ਸਾਹਿਤ ਪੜ੍ਹਨ ਦੀ ਥਾਂ ਲੱਚਰ-ਲੁੱਚੇ ਘਟੀਆ ਗੀਤ ਸੁਣ ਕੇ ਝੂਮਦੇ ਪੰਜਾਬੀ ਲੋਕਾਂ ਨੂੰ ਅਤੇ ਨਰੋਏ ਸਾਹਿਤਕ-ਸਭਿਆਚਾਰਕ ਮਾਹੌਲ ਦੀ ਉਸਾਰੀ ਵੱਲੋਂ ਉੱਕਾ ਹੀ ਅਵੇਸਲੀ ਸਰਕਾਰ ਨੂੰ ਦੇਖ ਕੇ ਕਈ ਵਾਰ ਲਗਦਾ ਹੈ ਕਿ ਲੇਖਕਾਂ ਦਾ ਹਾਲ-ਹਵਾਲ ਵੀ ਮੁਰਲੀਵਾਦਕ ਵਾਲਾ ਹੀ ਹੈ। ਇਕ ਰਾਜੇ ਨੇ ਆਪਣੀ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਸਭ ਭਾਂਤਾਂ ਦੇ ਸਾਜ਼ਿੰਦੇ ਮਹਿਲ ਵਿਚ ਬੁਲਾਏ ਅਤੇ ਸਭਨਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਮੋਹਰਾਂ ਦੇ ਢੇਰ ਵਿਚੋਂ ਆਪਣੇ-ਆਪਣੇ ਸਾਜ਼ ਭਰ ਲੈਣ ਦੀ ਖੁੱਲ੍ਹ ਦੇ ਦਿੱਤੀ। ਢੋਲ, ਸਾਰੰਗੀ ਤੇ ਬਾਜੇ ਵਾਲਿਆਂ ਨੇ ਤਾਂ ਬਾਗੋਬਾਗ ਹੋਣਾ ਹੀ ਸੀ, ਡੌਰੂ ਤੇ ਢੱਡ ਵਾਲੇ ਵੀ ਖ਼ੁਸ਼ ਹੋ ਗਏ। ਬਿਚਾਰੀ ਮੁਰਲੀ ਵਿਚ ਇਕ ਵੀ ਮੋਹਰ ਨਾ ਪਈ। ਸਭ ਨੂੰ ਮੋਹਰਾਂ ਹੂੰਝਣ ਤੋਂ ਵਿਹਲੇ ਹੋਏ ਦੇਖ ਰਾਜਾ ਬੋਲਿਆ, ਹੁਣ ਚਾਹ-ਪਾਣੀ ਦੀ ਸੇਵਾ ਲਈ ਸਭ ਆਪਣੇ-ਆਪਣੇ ਸਾਜ਼ ਸਿੱਧੇ ਰੱਖ ਕੇ ਉਨ੍ਹਾਂ ਉੱਤੇ ਬੈਠ ਜਾਉ। ਮੁਰਲੀ ਵਾਲੇ ਨਾਲ ਕੀ ਬੀਤੀ, ਇਹ ਮਾਜਰਾ ਪਾਠਕਾਂ ਦੀ ਕਲਪਨਾ ਉੱਤੇ ਛੱਡ ਕੇ ਕਥਾ-ਵਾਰਤਾ ਨੂੰ ਲੇਖਕਾਂ ਵੱਲ ਤੋਰਦੇ ਹਾਂ! ਬਿਚਾਰੇ ਲੇਖਕਾਂ ਦੀ ਹੋਣੀ ਬਿਚਾਰੇ ਮੁਰਲੀਵਾਲੇ ਤੋਂ ਕੋਈ ਵੱਖਰੀ ਨਹੀਂ। ਸਮਾਜ ਵਿਚ ਵਸਦੇ ਬਹੁਤੇ ਲੋਕ ਤਾਂ ਜਾਣਦੇ ਹੀ ਨਹੀਂ ਕਿ ਸਾਹਿਤ ਕਿੰਨੀਆਂ ਟੰਗਾਂ ਵਾਲਾ ਜਨੌਰ ਹੈ। ਬਹੁਤੇ ਪਾਠਕ ਬਿਨਾਂ ਪੜ੍ਹਿਆਂ ਹੀ ਪਾਠਕ ਕਹਾਉਂਦੇ ਹਨ ਤੇ ਜੇ ਪੜ੍ਹਨ ਨੂੰ ਦਿਲ ਕਰੇ ਵੀ, ਲੇਖਕ ਤੋਂ ਮੁਫ਼ਤ ਮਿਲਣ ਦੀ ਝਾਕ ਵਿਚ ਪੁਸਤਕ ਖਰੀਦਦੇ ਨਹੀਂ ਅਤੇ ਸਰਕਾਰ ਤਾਂ ਆਖ਼ਰ ਮੋਤੀਆਂ ਵਾਲੀ ਸਰਕਾਰ ਹੈ, ਇਹਨੇ ਲੇਖਕਾਂ ਨੂੰ ਕਿਥੋਂ ਪੱਲਾ ਫੜਾਉਣਾ ਹੋਇਆ!

13 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਾਜ਼ੀਗਰ ਬਾਜ਼ੀ ਪਾਉਣ ਵੇਲੇ ਇਕ ਪਟੜੀ ਦੀ ਛਾਲ ਲਾਉਂਦੇ ਹੁੰਦੇ ਸਨ। ਉੱਚੇ ਵੰਝ ਦੇ ਸਿਖਰ ਬਣੀ ਫੁੱਟ, ਡੇਢ ਫੁੱਟ ਲੰਮੀ-ਚੌੜੀ ਪਟੜੀ ਤੋਂ ਪੈਰ ਚੁਕਦਿਆਂ ਲੋਟਣੀ ਖਾ ਕੇ ਉਨ੍ਹਾਂ ਨੇ ਪੈਰ ਫੇਰ ਉਸੇ ਪਟੜੀ ਉੱਤੇ ਰੱਖਣੇ ਹੁੰਦੇ ਸਨ। ਜੇ ਪੈਰ ਥਿੜਕ ਗਿਆ, ਡਿੱਗ ਕੇ ਧੌਣ ਟੁੱਟੀ ਅਤੇ ‘‘ਰਾਮ ਨਾਮ ਸੱਤ ਹੈ” ਹੋਈ ਸਮਝੋ। ਮਸ਼ੀਨਰੀ ਤੋਂ ਪਹਿਲਾਂ ਕਿਸਾਨ ਦਾ ਕੰਮ ਕਿੰਨਾ ਮੁਸੀਬਤੀ ਸੀ, ਅੰਦਾਜ਼ਾ ਲਾਉਣਾ ਔਖਾ ਨਹੀਂ। ਇਕ ਬਾਜ਼ੀਗਰ ਦੀ ਮੌਤ ਸਮੇਂ, ਕਿਸਾਨ ਦੇ ਕੰਮ ਨੂੰ ਬਾਜ਼ੀ ਪਾਉਣ ਤੇ ਪਟੜੀ ਦੀ ਛਾਲ ਲਾਉਣ ਨਾਲੋਂ ਵੀ ਔਖਾ ਸਮਝਦਿਆਂ, ਉਹਦੀ ਮਾਂ ਅਗਲੀਆਂ ਸੰਭਵ ਜੂਨਾਂ ਬਾਰੇ ਜਾਣਕਾਰੀ ਦੇਣ ਲਈ ਇਉਂ ਵੈਣ ਪਾ ਰਹੀ ਸੀ : ਰੋਹੀ ਕਾ ਗਿਦੜਾ ਬਣ ਜਾਈਂ, ਜੱਟ ਕੀ ਜੂਨ ਨਾ ਪਈਂ ਰੇ ਪੂਤਾ! ਲੇਖਕ ਦਿਲ ਦੇ ਲਹੂ ਵਿਚ ਕਾਨੀ ਡੋਬਦਾ ਹੈ, ਭਾਸ਼ਾ ਦੇ ਡੂੰਘੇ ਸਾਗਰ ਵਿਚੋਂ ਮੋਤੀ ਲੱਭ ਲੱਭ ਲਿਆਉਂਦਾ ਹੈ, ਜਜ਼ਬਿਆਂ ਦੀਆਂ ਜੰਮਣ-ਪੀੜਾਂ ਸਹਿੰਦਾ ਹੈ, ਤਾਂ ਜਾ ਕੇ ਕਿਤੇ ਕੋਈ ਰਚਨਾ ਰੂਪ ਫੜਦੀ ਹੈ। ਫੇਰ ਵੀ ਉਸ ਬਿਚਾਰੇ ਨੂੰ, ਸਮਾਜ ਨਾ ਸਰਕਾਰ, ਕੋਈ ਬੇਰਾਂ ਵੱਟੇ ਨਹੀਂ ਪੁੱਛਦਾ। ਆਪਣੇ ਜਾਣੇ ਕਿੰਨਾ ਵੱਡਾ ਤੀਰ ਮਾਰ ਲਵੇ, ਸਿੱਟਾ ਖਰੜਾ ਝੋਲੇ ਵਿਚ ਪਾ ਕੇ ਛਪਵਾਉਣ ਲਈ ਦਰ ਦਰ ਭਟਕਣਾ ਹੀ ਹੁੰਦਾ ਹੈ। ਪੁਸਤਕ ਛਪ ਜਾਵੇ, ਤਾਂ ਵੀ ਕੋਈ ਵੱਡਾ ਬੰਦਾ ਪੜ੍ਹਦਾ ਤੱਕ ਨਹੀਂ, ਵਧਾਈ ਦੇਣੀ ਤਾਂ ਦੂਰ ਰਹੀ। ਕੋਈ ਕ੍ਰਿਕਟਰ ਆਪਣਾ ਬੱਲਾ ਮਾੜਾ ਜਿਹਾ ਚੰਗਾ ਚਲਾ ਦੇਵੇ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੋਨੀਆ ਤੇ ਅਡਵਾਨੀ ਤੱਕ ਵਧਾਈਆਂ ਭੇਜਦੇ ਹਨ। ਪਾਰਲੀਮੈਂਟ ਦੇ ਮੈਂਬਰ ਖੜ੍ਹੇ ਹੋ ਹੋ ਮੇਜ਼ ਥਪਥਪਾਉਂਦੇ ਹਨ। ਕਹਿੰਦੇ ਹਨ, ਭਾਰਤ ਦਾ ਨਾਂ ਉੱਚਾ ਕਰ ਦਿੱਤਾ! ਅਮਕੇ ਕ੍ਰਿਕਟਰ ਨੂੰ ਖੇਡ-ਰਤਨ ਬਣਾਉ ਤੇ ਧਮਕੇ ਕ੍ਰਿਕਟਰ ਨੂੰ ਭਾਰਤ-ਰਤਨ ਬਖ਼ਸ਼ੋ! ਭਾਰਤ ਦੀ ਕਿਸੇ ਵੀ ਭਾਸ਼ਾ ਵਿਚ ਕੋਈ ਲੇਖਕ ਭਾਵੇਂ ਕਿੰਨੀ ਹੀ ਉੱਤਮ ਪੁਸਤਕ ਰਚ ਲਵੇ, ਕਦੀ ਉਹਨੂੰ ਕਿਸੇ ਨੇਤਾ ਜਾਂ ਪਦਵੀਧਾਰੀ ਦੀ ਵਧਾਈ ਮਿਲਦੀ ਦੇਖੀ ਹੈ? ਹੋ ਸਕਦਾ ਹੈ, ਸਮਾਜ ਤੇ ਸਰਕਾਰ ਹੱਥੋਂ ਕ੍ਰਿਕਟਰਾਂ ਦੀ ਪੁੱਛ-ਦੱਸ ਦੇ ਮੁਕਾਬਲੇ ਹੁੰਦੀ ਲੇਖਕਾਂ ਦੀ ‘ਤੂੰ ਕੌਣ’ ਨੂੰ ਦੇਖ ਕੇ ਉਨ੍ਹਾਂ ਦੇ ਮਰਿਆਂ ਤੋਂ ਔਲਾਦਾਂ ਇਉਂ ਵੈਣ ਪਾਇਆ ਕਰਨ : ਸਾਹਿਤ-ਸੂਹਤ ਨੂੰ ਗੋਲੀ ਮਾਰੀਂ, ਅਗਲੀ ਜੂਨ ਕ੍ਰਿਕਟਰ ਹੋਈਂ  ਉਇ ਬਾਪੂ ਮੇਰਿਆ!
ਯੁਵਰਾਜ ਸਿੰਘ ਨੂੰ ਵੀਹ ਕਿੱਲੇ ਜ਼ਮੀਨ ਦੇਣ ਦਾ ਐਲਾਨ ‘ਵਿਸ਼ਵ ਪੱਧਰੀ ਖੇਡ ਅਕੈਡਮੀ’ ਬਣਾਉਣ ਲਈ ਕੀਤਾ ਗਿਆ ਹੈ। ਬਾਦਲ ਸਾਹਿਬ, ਸਾਡਾ ਬਿਚਾਰੇ ਲੇਖਕਾਂ ਦਾ ਇਕ ਕਿੱਲਾ, ਜਿਹੜਾ ਤੁਸੀਂ ਇੱਟਾਂ ਤੇ ਸੀਮਿੰਟ-ਸਰੀਏ ਸਮੇਤ ਪੰਦਰਾਂ ਸਾਲਾਂ ਤੋਂ ਦੱਬੀਂ ਬੈਠੇ ਹੋ, ਹੁਣ ਤਾਂ ਮਿਣ ਕੇ ਸਾਡੇ ਹਵਾਲੇ ਕਰੋ। ਅਸੀਂ ਇਕ ਕਿੱਲੇ ਵਿਚ ਹੀ ਤੁਹਾਨੂੰ ‘ਵਿਸ਼ਵ ਪੱਧਰੀ ਸਾਹਿਤ ਭਵਨ’ ਬਣਾ ਕੇ ਦਿਖਾ ਦੇਵਾਂਗੇ ਜਿਥੋਂ ਕ੍ਰਿਕਟ ਅਕੈਡਮੀ ਵਿਚੋਂ ਸੁਣਦੀ ਬੈਟ-ਗੇਂਦ ਦੀ ਕੰਨ-ਚੁਭਵੀਂ ਠੱਕ ਠੱਕ ਦੇ ਮੁਕਾਬਲੇ ਮਾਂ-ਬੋਲੀ ਦੀਆਂ ਸ਼ਬਦ-ਸੁਰਾਂ ਦਾ ਮਧੁਰ ਸੰਗੀਤ ਚੁਫੇਰੇ ਫ਼ੈਲਿਆ ਕਰੇਗਾ!

 

 

ਗੁਰਬਚਨ ਸਿੰਘ ਭੁੱਲਰ ਸੰਪਰਕ: (011-65736868)

13 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਬਾਦਲ ਸਾਹਿਬ, ਸਾਡਾ ਬਿਚਾਰੇ ਲੇਖਕਾਂ ਦਾ ਇਕ ਕਿੱਲਾ, ਜਿਹੜਾ ਤੁਸੀਂ ਇੱਟਾਂ ਤੇ ਸੀਮਿੰਟ-ਸਰੀਏ ਸਮੇਤ ਪੰਦਰਾਂ ਸਾਲਾਂ ਤੋਂ ਦੱਬੀਂ ਬੈਠੇ ਹੋ, ਹੁਣ ਤਾਂ ਮਿਣ ਕੇ ਸਾਡੇ ਹਵਾਲੇ ਕਰੋ। ਅਸੀਂ ਇਕ ਕਿੱਲੇ ਵਿਚ ਹੀ ਤੁਹਾਨੂੰ ‘ਵਿਸ਼ਵ ਪੱਧਰੀ ਸਾਹਿਤ ਭਵਨ’ ਬਣਾ ਕੇ ਦਿਖਾ ਦੇਵਾਂਗੇ ਜਿਥੋਂ ਕ੍ਰਿਕਟ ਅਕੈਡਮੀ ਵਿਚੋਂ ਸੁਣਦੀ ਬੈਟ-ਗੇਂਦ ਦੀ ਕੰਨ-ਚੁਭਵੀਂ ਠੱਕ ਠੱਕ ਦੇ ਮੁਕਾਬਲੇ ਮਾਂ-ਬੋਲੀ ਦੀਆਂ ਸ਼ਬਦ-ਸੁਰਾਂ ਦਾ ਮਧੁਰ ਸੰਗੀਤ ਚੁਫੇਰੇ ਫ਼ੈਲਿਆ ਕਰੇਗਾ!...


Wah jee waah....bahut vadhia lekh hai..shukriya Bittu jee share karan layi..

13 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਇਹਨਾ ਨੇਂ ਲੱਕੜ ਦਾ ਕਿੱਲਾ ਵੀ ਨਹੀਂ ਦੇਣਾ !

16 May 2012

Reply