Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਗ਼ਾਵਤ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਗ਼ਾਵਤ ~
ਬਹੁਤ ਮੁਸ਼ਕਲ ਹੈ ਹਜ਼ੂਰ
ਬੁਝੀ ਜਿਹੀ ਰੁੱਤ ਦੇ
ਉਬਾਸੀਆਂ ਜਿਹੇ ਦਿਨਾਂ ਨੂੰ ਧੱਕਾ ਏਈ ਜਾਣਾ
ਮੌਸਮ ਦੀ ਉਡੀਕ ਵਿਚ ਬੇਰੰਗ ਹੋ ਕੇ ਕਿਰੀ ਜਾਣਾ
ਫਿੱਟੇ ਦੁੱਧ ਦੀ ਬੇਸੁਆਦੀ ਚਾਹ ਦੇ
ਘੁੱਟ ਭਰੀ ਜਾਣ ਜਿਹਾ ਲਗਦਾ ਹੈ
ਉਂਜ ਮੈਂ ਵੀ ਤੁਹਾਡੇ ਕਹਿਣ 'ਤੇ ਤੁਰ ਪਿਆ ਸਾਂ -
ਜੀਭ ਨੂੰ ਬੋਝੇ 'ਚ ਪਾ ਕੇ ਤੇ ਕੰਨਾਂ 'ਚ ਰੂੰ ਦੇ ਕੇ
ਪਰ ਗਾਹੇ-ਬਗਾਹੇ ਜਦੋਂ -
ਅੰਦਰਲੇ ਮੁਰਦੇ ਵਿਚ ਅੜਕ ਕੇ ਡਿੱਗੀਦਾ ਹੈ ਹਜ਼ੂਰ !
ਤਾਂ ਕੁਝ ਤਾਂ ਸੋਚਣਾ ਹੀ ਪੈਂਦਾ ਹੈ !!
ਨਾਲੇ ਜਦੋਂ ਅੱਖਾਂ ਵਿਚਲੇ ਕਾਸ਼ਨੀ ਸੁਪਨੇ
ਕੁੱਕਰੇ ਬਣ ਕੇ ਰਹਿ ਜਾਣ
ਤਾਂ ਰੜਕ ਤਾਂ ਪੈਣੀ ਹੀ ਹੋਈ ।
ਰੁੱਤ ਦਾ ਹਰ ਫ਼ੈਸਲਾ
ਜੇ ਭੀੜੇ ਝੱਗੇ ਵਾਂਗੂੰ ਮੇਚ ਨਾ ਆਵੇ
ਤਾਂ ਇਸ ਨੂੰ
ਉਲਟਾ-ਪਲਟਾ ਕੇ ਵੇਖਣਾ
‘ਬਗ਼ਾਵਤ' ਕਿਵੇਂ ਹੋਈ ਹਜ਼ੂਰ ?
ਤੇ ਤੁਸੀਂ ਜਾਣਦੇ ਹੀ ਹੋ —
ਜ਼ਿੰਦਗੀ ਮਹਿਜ਼ ਸਾਹ ਲੈਣ ਦੀ ਕਿਰਿਆ ਤਾਂ ਨਹੀਂ ਹੁੰਦੀ ~
22 Feb 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ .............ਬਹੁਤ ਹੀ ਸ਼ਾਨਦਾਰ ਲਿਖਿਆ ਗਾਫਲ ਸਾਬ ਜੀ ,................Absolutely Brilliant

01 Mar 2019

Reply