Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਗਲਾ ਭਗਤ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਬਗਲਾ ਭਗਤ
ਕਾਲੋਨੀ ਨੂੰ ਬਣਿਆ ਕੋਈ ਬਹੁਤ ਸਾਲ ਨਹੀਂ ਸਨ ਹੋਏ ਪਰ ਇਥੇ ਸੁਹ ਸਭ ਕੁਝ ਬਣ ਗਿਆ ਸੀ ਜੋ ਕਿ ਕਾਲੋਨੀ ਦੀ ਵਸੋਂ ਨੂੰ ਚਾਹੀਦਾ ਹੈ ਜਿਵੇਂ ਕਿ ਮਾਰਕੀਟ, ਡਾਕਖਾਨਾ, ਬੈਂਕ, ਸਿਨੇਮਾ, ਗੁਰਦੁਆਰਾ, ਮੰਦਰ, ਸਕੂਲ, ਕਲੱਬ, ਡਾਕਟਰਾਂ ਦੇ ਕਲਿਨਿਕ ਤੇ ਹਰ ਬਲਾਕ ਵਿਚ ਇਕ ਇਕ ਪਾਰਕ, ਪਰ ਸਾਡੇ ਬਲਾਕ ਵਿਚ ਦੋ ਪਾਰਕ ਹਨ। ਇਕ ਵੱਡਾ ਪਾਰਕ ਸਾਡੇ ਬਲਾਕ ਦੇ ਬਿਲਕੁਲ ਵਿਚਕਾਰ ਹੈ ਜਿਥੇ ਦੁਪਹਿਰ ਨੂੰ ਬੁੱਢੇ ਤਾਸ਼ ਖੇਡਦੇ ਹਨ, ਸ਼ਾਮ ਨੂੰ ਬਚੇ ਖੇਡਦੇ, ਜਨਾਨੀਆਂ ਘਰ ਦੀ ਚਾਰ ਦੀਵਾਰੀ ਵਿਚੋਂ ਨਿਕਲ ਕੇ ਕਿਸੇ ਵੇਲੇ ਬੈਂਚਾਂ ਤੇ ਬੈਠਕੇ ਇਧਰ ਉਧਰ ਦੀਆਂ ਗਲਾਂ ਮਾਰ ਦਿਲ ਹਲਕਾ ਕਰ ਲੈਂਦੀਆਂ। ਸ਼ਾਮ ਨੂੰ ਇਕ ਹੋਰ ਖਾਸ ਰੌਣਕ ਹੁੰਦੀ ਹੈ ਪੁੰਗਰਦੇ ਮੁੰਡੇ ਕੁੜੀਆਂ ਅਲਗ ਅਲਗ ਟੋਲੀਆਂ ਵਿਚ ਖੜ੍ਹੇ ਗਲਾਂ ਕਰਦੇ ਚੋਰ ਅਖਾਂ ਨਾਲ ਇਕ ਦੂਜੇ ਵਾਲ ਤਕ ਵੀ ਲੈਂਦੇ ਹਨ ਉਮਰ ਵੀ ਤਾਂ ਇਹੀ ਹੁੰਦੀ ਹੈ ਤਾਂਕ ਝਾਕ ਦੀ। ਕੁੜੀਆਂ ਦੇ ਰੰਗ ਬਿਰੰਗੇ ਨਵੇਂ ਫੈਸ਼ਨ ਦੇ ਡਰੈਸ, ਨਵੇਂ ਸਟਾਈਲ ਦੇ ਵਾਲ ਅਤੇ ਜਵਾਨੀ ਦੀ ਅਨੋਖੀ ਅਦਾ ਹਰ ਆਉਂਦੇ ਜਾਂਦੇ ਦਾ ਧਿਆਨ ਬਦੋਬਦੀ ਖਿਚਦੀ।



ਇਕ ਛੋਟਾ ਜਿਹਾ ਪਾਰਕ ਇਸ ਬਲਾਕ ਦੇ ਪਿਛਵਾੜੇ ਵੀ ਸੀ। ਉਥੇ ਕੋਈ ਖਾਸ ਰੌਣਕ ਨਹੀਂ ਸੀ ਹੁੰਦੀ। ਉਸ ਪਾਰਕ ਦੇ ਨਾਲ ਹੀ ਇਕ ਕਮਿਊਨਿਟੀ ਸੈਂਟਰ, ਇਕ ਸਿਨੇਮਾ ਇਕ ਲਾਇਬ੍ਰੇਰੀ ਆਦਿ ਦੇ ਪਲਾਟ ਹਾਲੇ ਤੀਕ ਖਾਲੀ ਪਏ ਸਨ। ਕੁਝ ਦੁਕਾਨਾਂ ਜ਼ਰੂਰ ਸਨ ਜੋ ਖਾਸ ਚਲਦੀਆਂ ਨਹੀਂ ਸਨ। ਜਦੋਂ ਤਕ ਖਾਲੀ ਪਏ ਪਲਾਟਾਂ ਤੇ ਉਸਾਰੀ ਨਹੀਂ ਹੋ ਜਾਂਦੀ ਇਧਰ ਰੌਣਕ ਦੀ ਉਮੀਦ ਘਟ ਹੀ ਸੀ। ਪਰ ਇਸ ਪਾਰਕ ਦੇ ਲਾਗੇ ਹੀ ਜਦੋਂ ਤੋਂ ਦੁਧ ਦੀ ਡੇਰੀ ਖੁਲ ਗਈ ਸੀ। ਸਵੇਰੇ ਸ਼ਾਮ ਉਧਰ ਆਵਾਜਾਈ ਵਧ ਗਈ ਸੀ। ਇਕ ਦਿਨ ਸਵੇਰੇ ਦੁਧ ਲੈਣ ਆਏ ਲੋਕਾਂ ਨੇ ਵੇਖਿਆ ਕਿ ਉਸ ਛੋਟੇ ਵੀਰਾਨ ਪਾਰਕ ਵਿਚ ਇਕ ਜਟਾ ਧਾਰੀ ਸਾਧੂ ਬਾਬਾ ਇਕ ਟੰਗ ਤੇ ਖੜ੍ਹਾ ਹੈ। ਉਹਦੇ ਦੋ ਤਿੰਨ ਚੇਲੇ ਵੀ ਨਾਲ ਹਨ, ਇਕ ਪਾਣੀ ਭਰ ਕੇ ਲਿਆ ਰਿਹਾ ਹੈ, ਦੂਜਾ ਅੰਗੀਠੀ ਭਖਾ ਰਿਹਾ ਹੈ। ਉਨ੍ਹਾਂ ਕੋਲ ਕੁਝ ਭਾਡੇ ਟੀਂਡੇ, ਕੁਝ ਪੋਟਲੀਆਂ, ਕੁਝ ਡੋਲ ਜ਼ਮੀਨ ਤੇ ਪਏ ਸਨ। ਬ ਚੇ ਬੁਢੇ ਸਭ ਉਨ੍ਹਾਂ ਨੂੰ ਉਤਸੁਕ ਨਿਗਾਹਾਂ ਨਾਲ ਵੇਖ ਰਹੇ ਸਨ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕਿਥੋਂ ਆਏ ਸਨ ਜਾਂ ਕੌਣ ਸਨ। ਇਕ ਟੰਗ ਤੇ ਖੜ੍ਹੇ ਰਹਿਣ ਕਰਕੇ ਲੋਕੀ ਉਹਨੂੰ ਇਕ ਟੰਗਾ ਸਾਧੂ ਕਹਿਣ ਲਗ ਪਏ। ਕੁਝ ਹੀ ਦਿਨਾਂ ਬਾਦ ਸਾਧੂ ਹਾਰਾਜ ਦੇ ਸਿਰ ਤੇ ਇਕ ਤੰਬੂ ਜਿਹਾ ਵੀ ਤਣ ਗਿਆ। ਉਹ ਸਾਧੂ ਸੰਤ ਹੀ ਕਿਹੜਾ ਹੋਇਆ ਜਿਹਦੇ ਕੋਈ ਚੇਲੇ ਚੇਲੀਆਂ ਨਾ ਹੋਣ। ਉਂਜ ਤਾਂ ਸਾਧੂਆਂ ਦੀਆਂ ਚੇਲੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ। ਕੋਈ ਪੁਤਰੀ ਪਰਾਪਤੀ ਲਈ ਤਵੀਤ ਲੈਣ ਆਉਂਦੀ ਹੈ, ਕੋਈ ਬਿਮਾਰੀ ਦੂਰ ਕਰਨ ਦਾ ਟੋਟਕਾ, ਕੋਈ ਪਤੀ ਨੂੰ ਸਹੀ ਰਾਹਤ ਤੇ ਪਾਣ ਲਈ ਭਬੂਤੀ ਲੈਣ…। ਪਰ ਇਸ ਸਾਧੂ ਦੇ ਚੇਲਿਆਂ ਦੀ ਸੰਖਿਆ ਹੀ ਜ਼ਿਆਦਾ ਸੀ। ਸੜਕ ਦੇ ਬਿਜਲੀ ਦੇ ਖੰਭੇ ਤੋਂ ਲਿਆ ਕੁਨੇਕਸ਼ਨ ਇਸ ਤੰਬੂ ਨੂੰ ਜਗਮਗ ਕਰ ਰਿਹਾ ਸੀ।



ਇਕ ਸ਼ਾਮ ਦੁੱਧ ਲੈਣ ਗਏ ਲੋਕਾਂ ਵੇਖਿਆ ਕਿ ਪਾਰਕ ਦੀ ਬੜੀ ਸਫਾਈ ਹੋ ਰਹੀ ਹੈ, ਛੋਟੇ ਰੰਗ ਬਿਰੰਗੇ ਬਲਬ ਲਗ ਰਹੇ ਹਨ। ਲਾਲ, ਪੀਲੀਆਂ ਝੰਡੀਆਂ ਨਾਲ ਪਾਰਕ ਸਜਾਇਆ ਜਾ ਰਿਹੈ। ਦਰੀਆਂ ਵਿਛ ਰਹੀਆਂ ਨੇ। ਦੋ ਚਾਰ ਚਿੱਟ ਕਪੜੀਏ ਇਸ ਸੇਵਾ ਵਿਚ ਡਟੇ ਹੋਏ ਨੇ। ਰਾਤੀਂ ਜਦੋਂ ਥਕੇ ਮਾਂਦੇ ਲੋਕ ਬਿਸਤਰਿਆਂ ਦਾ ਸਹਾਰਾ ਲੈਂਦੇ ਤਾਂ ਉਸੇ ਵੇਲੇ ਬਾਹਰੋਂ ਲਾਊਡ ਸਪੀਕਰ ਦੀ ਆਵਾਜ਼ ਗੁੰਜਣ ਲਗੀ। ਕੀਰਤਨ ਸੁਰੂ ਹੋ ਗਿਆ ਸੀ। ਬਹੁਤ ਉਚੀਆਂ ਆਵਾਜ਼ਾਂ ਸਨ। ਸਾਰੀ ਰਾਤ ਅਖੰਡ ਭਜਨ ਕੀਰਤਨ ਹੁੰਦ ਰਿਹਾ। ਲੋਕੀਂ ਬਿਸਤਰਿਆਂ ਤੇ ਪਾਸੇ ਮਾਰਦੇ ਹੇ, ਕੰਨਾਂ ਵਿਚ ਉਂਗਲੀਆਂ ਤੁੰਨਦੇ ਰਹੇ, ਪਰ ਨੀਂਦ ਕਿਥੋਂ ਆਵੇ।



ਸਵੇਰੇ ਜਦੋਂ ਪੰਜ ਵਜੇ ਦੁਧ ਦੀਆਂ ਲਾਈਨਾਂ ਲਗੀਆਂ ਤਾਂ ਕੀਰਤਨ ਦੀ ਸਮਾਪਤੀ ਹੋ ਰਹੀ ਸੀ। ਪ੍ਰਸਾਦ ਵੰਡਿਆ ਜਾ ਰਹਾ ਸੀ। ਉਸ ਪ੍ਰਸਾਦੀ ਕਤਾਰ ਵਿਚ ਬੱਚੇ ਵੀ ਸਨ, ਬੀਬੀਆਂ ਵੀ ਅਤੇ ਬਾਬੇ ਵੀ।

ਸਾਡੇ ਬਲਾਕ ਦੇ ਬਹੁਤ ਸਾਰੇ ਲੋਕਾਂ ਦੀਆਂ ਅਖਾਂ, ਹੇਠ ਚਿਹਰੇ ਪ੍ਰਸਨ ਚਿੰਨ੍ਹ ਬਣੇ ਪਏ ਸਨ-ਬਈ ਇਹ ਸਾਧੂ ਕੌਣ ਏ? ਕਿਥੋਂ ਆਇਐ? ਇਹ ਸਾਰੀ ਰਾਤ ਮਾਈਕ ਲਗਾਕੇ ਕੀਰਤਨ ਕਰਨ ਦਾ ਮਕਸਦ ਕੀ ਏ? ਇਹ ਸੰਗਤ ਕੌਣ ਏ?



ਸਾਧੂ ਬਾਰੇ ਤਾਂ ਕਿਸੇ ਨੂੰ ਕੁਝ ਨਹੀਂ ਸੀ ਪਤਾ ਪਰ ਸੰਗਤ ਕਾਲੋਨੀ ਦੇ ਨਾਲ ਲਗਦੇ ਪਿੰਡ ਦੀ ਸੀ।

ਲੋਕਾਂ ਦੀਆਂ ਅਖਾਂ ਵਿਚ ਨੀਂਦ ਰੜਕ ਰਹੀ ਸੀ ਤੇ ਉਬਾਸੀਆਂ ਲੈ ਲੈ ਕੇ ਉਨ੍ਹਾਂ ਦਾ ਮੂੰਹ ਦੁਖ ਰਿਹਾ ਸੀ।

ਕੁਝ ਹੀ ਦਿਨ ਲੰਘੇ ਤਾਂ ਸਾਧੂ ਦਾ ਤੰਬੂ ਵਡਾ ਹੋ ਗਿਆ।



ਸਾਧੂ ਮਹਾਰਾਜ ਨੇ ਤਾਂ ਪਾਰਕ ਤੇ ਕਬਜ਼ਾ ਹੀ ਜਮਾ ਲਿਆ ਹੈ। ਇਕ ਆਵਾਜ਼ ਆਈ।

ਇਨ੍ਹਾਂ ਲੋਕਾਂ ਤਾਂ ਪਾਰਕ ਦੀ ਬੁਰੀ ਗੱਤ ਬਣਾ ਛੱਡੀ ਹੈ। ਇਥੇ ਹੀ ਖਾਣਾ ਪਕਦਾ ਹੈ। ਇਥੇ ਹੀ ਇਹ ਲੋਕ ਨਹਾਂਦੇ ਹਨ’।



ਇਹ ਪਬਲਿਕ ਪਲੇਸ ਹੈ ਕਲ ਨੂੰ ਇਥੇ ਆਪਣਾ ਘਰ ਹੀ ਨਾ ਉਸਾਰ ਲੈਣ’। ਘਰ ਤਾਂ ਇਨ੍ਹਾਂ ਬਣਾ ਹੀ ਲਿਆ ਹੈ’।

ਕੋਈ ਮੰਦਰ ਹੀ ਨਾ ਖੜ੍ਹਾ ਕਰ ਲੈਣ’।

ਜਿੰਨੇ ਮੂੰਹ, ਉਨੀਆਂ ਗਲਾਂ!

ਇਕ ਦਿਨ ਉਸ ਸਾਧੂ ਕੋਲ ਇਕ ਵੱਡਾ ਸਾਰਾ ਕੁੱਤਾ ਵੀ ਨਜ਼ਰ ਆਉਣ ਲਗ ਪਿਆ।

ਸਾਧੂ ਬਾਬੇ ਨੂੰ ਆਪਣੀ ਰਖਿਆ ਲਈ ਕੁਤੇ ਦੀ ਕੀ ਲੋੜ ਪੈ ਗਈ?

ਸਾਧੂਆਂ ਲਈ ਹਰ ਜੀਅ ਬਰਾਬਰ ਏ, ਚਾਹੇ ਬੰਦਾ ਹੋਵੇ ਚਾਹੇ ਜਾਨਵਰ। ਇਹ ਵੀ ਇਹ ਨਾਂ ਦੀ ਸ਼ਰਨ ਵਿਚ ਆਇਆ ਹੋਵੇਗਾ। ਇਹਨੂੰ ਵੀ ਚੇਲਾ ਬਣਾ ਲਿਆ ਹੋਵੇਗਾ।

ਇਹ ਖਾਂਦਾ ਪੀਂਦਾ ਕਿਥੋਂ ਹੈ?’

ਆਪ ਪਕਾਂਦਾ ਹੈ। ਤੇ ਇਹਦੇ ਸਾਥੀ ਮਦਦ ਕਰਦੇ ਨੇ’।

ਪਰ ਰਾਸ਼ਨ ਪਾਣੀ ਕਿਥੋਂ ਲਿਆਂਦਾ ਹੈ? ਇਹ ਅਕਸਰ ਹੀ ਇਕ ਟੰਗ ਤੇ ਖੜ੍ਹਾ ਰਹਿੰਦੈ’।

ਸਾਡੇ ਦੇਸ਼ ਵਿਚ ਦਾਨ ਦੇਣ ਵਾਲਿਆਂ ਦੀ ਘਾਟ ਨਹੀਂ। ਧਰਮ ਦੇ ਨਾਂ ਤੇ ਇਹ ਲੋਕ ਦਿਲ ਖੋਲ੍ਹ ਕੇ ਖਰਚ ਦਿੰਦੇ ਨੇ’।



ਹੁਣ ਰਾਤ ਦੇ ਕੀਰਤਨਾਂ ਦੀ ਸੰਖਿਆ ਵਧ ਗਈ ਸੀ। ਪਾਰਕ ਵਿਚ ਕੀਰਤਨੀਆਂ ਦੀ ਭੀੜ ਵਧਦੀ ਜਾ ਰਹੀ ਸੀ। ਸਾਡੇ ਬਲਾਕ ਦੀਆਂ ਕਈ ਮਾਈਆਂ ਘਰ ਤੋਂ ਹੁਸੜੀਆਂ ਵਡੇ ਪਾਰਕ ਦੇਬੈਂਚ ਤੇ ਬੈਠਕੇ ਇਕ ਦੂਜੇ ਦੀ ਨਿੰਦਾ ਚੁਗਲੀ ਕਰਨ ਦੀ ਬਜਾਏ ਕੀਰਤਨ ਵਿਚ ਸ਼ਾਮਲ ਹੋਣ ਲਗੀਆਂ। ਕੁਝ ਭਾਈ ਲੋਕ ਵੀ ਧ੍ਰਮ ਕਰਮ ਦੇ ਕੰਮਾਂ ਤੋਂ ਆਪਣੇ ਆਪ ਨੂੰ ਵਾਂਝਾ ਨਹੀਂ ਸਨ ਰਖਣਾ ਚਾਹੁੰਦੇ।



ਪਰ ਇਕ ਦਿਨ ਸਵੇਰੇ ਦੁਧ ਲੈਣ ਗਈ ਭੀੜ ਨੇ ਵੇਖਿਆਂ ਕਿ ਪੁਲਿਸ ਦੀਆਂ ਜੀਪਾਂ ਨੇ ਪਾਰਕ ਨੂੰ ਘੇਰ ਲਿਆ ਹੈ। ਕੁਤਾ ਜ਼ੋਰ ਦੀ ਭੌਂਕਿਆ ਤਾਂ ਇਕ ਟੰਗ ਤੇ ਖੜ੍ਹਾ ਸਾਧੂ ਤ੍ਰਭਕ ਕੇ ਸਿਧਾ ਦੋਹਾਂ ਟੰਗਾਂ ਤੇ ਖੜ੍ਹੇ ਗਿਆ। ਵੇਖਦੇ ਹੀ ਵੇਖਦੇ ਪੁਲਿਸ ਉਹਦੇ ਤੰਬੂ ਵਿਚ ਵੜ ਗਈ ਤੇ ਅੰਦਰੋਂ ਸਮਾਨ ਬਾਹਰ ਸੁਟਣ ਲਗੀ। ਸਾਧੂ ਨੇ ਨਠਣ ਦੀ ਕੋਸ਼ਿਸ਼ ਕੀਤੀ ਪਰ ਫੜਿਆ ਗਿਆ। ਉਹਦੇ ਸਾਥੀਆਂ ਵਿਚੋਂ ਇਕ ਅੰਗੀਠੀ ਤੇ ਚਾਹ ਬਣਾ ਰਿਹਾ ਸੀ। ਚਾਹ ਉਭਰ ਉਭਰ ਕੇ ਡੁਲਣ ਲਗੀ। ਦੂਜਾ ਆਟਾ ਪਿਆ ਗੁੰਨਦਾ ਸੀ। ਉਹ ਆਟੇ ਲਿਬੜੇ ਹਥ ਨਾਲ ਪਾਰਕ ਦੇ ਜੰਗਲੇ ਤੋਂ ਪਾਰ ਫੁਦਕ ਗਿਆ ਪਰ ਭੀੜ ਨੇ ਉਹਨੂੰ ਦਬੋਚ ਲਿਆ। ਤੀਜੇ ਦਾ ਕੀ ਪਤਾ ਸੀ। ਸ਼ਾਇਦ ਜੰਗਲ ਪਾਣੀ ਗਿਆ ਹੋਇਆ ਸੀ।



ਵੇਖਦੇ ਹੀ ਵੇਖਦੇ ਪਾਰਕ ਵੀਰਾਨ ਹੋ ਗਿਆ। ਉਥੇ ਖਿੰਡਰੇ ਰਹਿ ਗਏ ਭਾਡੇ ਟੀਂਡੇ ਤੇ ਪੋਟਲੀਆਂ।

ਸਾਨੂੰ ਤਾਂ ਪਹਿਲਾਂ ਸ਼ਕ ਸੀ ਕਿ ਅਸਲੀ ਸਾਘੂ ਨਹੀਂ’।

ਢੋਂਗੀ! ਧਰਮ ਦਾ ਸਹਾਰਾ ਲੈਕੇ ਸਮੈਕ ਵੇਚਦਾ ਸੀ’।

ਮੁੰਡਿਆਂ ਨੂੰ ਭਭੂਤੀ ਦਾ ਪ੍ਰਸਾਦ ਦਿੰਦਾ ਸੀ। ਉਹਦੇ ਵਿਚ ਨਸ਼ੇ ਦੀ ਕੋਈ ਚੀਜ਼ ਮਿਲੀ ਹੁੰਦੀ ਸੀ।

ਕਿੰਨੇ ਹੀ ਮੁੰਡਿਆਂ ਦੀ ਇਸ ਜ਼ਿੰਦਗੀ ਤਬਾਹ ਕਰ ਦਿਤੀ।

ਪੁਲਿਸ ਨੂੰ ਕਿਵੇਂ ਪਤਾ ਲਗਾ?’

ਆਟੇ ਦੀ ਚੱਕੀ ਦੇ ਮਾਲਕ ਦਾ ਮੁੰਡਾ ਇਹਦਾ ਸਿਕਾਰ ਹੋ ਗਿਆ। ਉਹ ਹਸਪਤਾਲ ਪਿਆ ਹੈ। ਉਹਨੇ ਹੀ ਸਭ ਦਸਿਆ ਹੈ’।

ਇਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ’।

ਗੋਲੀ ਮਾਰ ਦੇਣੀ ਚਾਹੀਦੀ ਹੈ।

ਚਕੀ ਵਾਲੇ, ਕੋਲੋਂ ਆਟਾ ਪਿਸਾਣ ਜਾਣ ਵਾਲੀਆਂ ਔੌਰਤਾਂ ਉਹਦੇ ਨਾਲ ਹਮਦਰਦੀ ਜਤਾਦੀਆਂ। ਮੁੰਡਾ ਹੌਲੀ ਹੌਲੀ ਠੀਕ ਹੋ ਰਿਹਾ ਸੀ। ਕੁਝ ਦਿਨਾਂ ਬਾਅਦ ਸਾਧੂ ਦੀ ਚਰਚਾ ਖਤਮ ਹੋ ਗਈ।

ਪਰ ਇਕ ਦਿਨ ਇਕ ਧਮਾਕੇ ਭਰੀ ਖਬਰ ਆਈ।

ਸੁਣਿਆ ਜੇ ਉਹੀ ਸਾਧੂ ਬਾਬਾ ਨਾਲ ਦੀ ਕਾਲੋਨੀ ਵਿਚ ਇਕ ਟੰਗ ਤੇ ਖੜ੍ਹਾ ਹੈ’।

ਤੁਹਾਨੂੰ ਪਕਾ ਹੈ ਕਿ ਉਹ ਉਹੀ ਸਾਧੂ ਹੈ’।

ਬਿਲਕੁਲ ਪਕਾ’।

ਉਹਨੂੰ ਪੁਲਿਸ ਨੇ ਛੱਡ ਕਿਵੇਂ ਦਿਤਾ?’

ਸਾਡਾ ਕਾਨੂੰਨ ਵੀ ਇਕ ਟੰਗਾ ਹੀ ਹੈ’।

ਇਕ ਆਵਾਜ਼ ਆਈ ਤੇ ਫਿਰ ਸਭ ਚੁਪ ਵਰਤ ਗਈ।
10 Jul 2009

Reply