|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਪਿੰਡ |
ਮਿੱਟੀ ਵਿੱਚ ਖੇਡ ਕੁੱਦ ਬਚਪਨ ਬਤਾਇਆ ਸੀ ਹਾਣੀਆਂ ਨਾ ਪੈਰ ਮੈਂ ਜਵਾਨੀ ਵਿੱਚ ਪਾਇਆ ਸੀ ਪਹਿਲੀ ਸਿੱਖਿਆ ਮੈਂ ਲਈ ਪਿੰਡ ਦੇ ਸਕੂਲ ਤੋਂ ਫੇਰ ਰੋਜੀ ਰੋਟੀ ਲਈ ਮੈਂ ਚਲਾ ਵਲੇਤ ਆਇਆ ਸੀ ਕੱਲੀ-੨ ਗੱਲ ਮੇਰੇ ਅਜੇ ਤਾਈਂ ਯਾਦ ਏ ਕੀਮਤੀ ਸੀ ਪਲ ਓਹੋ ਕਿਵੇਂ ਮੈਂ ਭੁਲਾਵਾਗਾ ਸੁਰਗਾਂ ਦੀ ਸੈਰ ਤੇ ਜਾਂ ਪਿੰਡ ਜਾਣਾ ਹੇਵੇ ਛੱਡ ਕੇ ਸੁਰਗ ਨੂੰ ਮੈਂ ਪਿੰਡ ਚਲਾ ਜਾਵਾਂਗਾ
ਭੱਜਕੇ ਸਕੂਲੋਂ ਘਰੇ ਆਕੇ ਲਾਰੇ ਲਾਉਂਦੇ ਸੀ ਧੱਪਦੀਆਂ ਧੁੱਪਾਂ ਸੂਏ ਵਿੱਚ ਨਾਉਣ ਜਾਂਦੇ ਸੀ ਚੂਪਦੇ ਸੀ ਗੰਨੇ ਖੂਹਾਂ ਉੱਤੇ ਸ਼ਾਮ ਢਲੀ ਤੋਂ ਆਣ ਵੇਲੇ ਭੱਠੀ ਤੇ ਭੁਨਾ ਕੇ ਦਾਣੇ ਖਾਂਦੇ ਸੀ ਖਾਣ ਨੂੰ ਤਾਂ ਸ਼ਹਿਰ ਚ ਮਿਠਾਈਆਂ ਯਾਰੋ ਬਹੁਤ ਨੇ ਘਲਾੜੀਆਂ ਦਾ ਤੱਤਾ-੨ ਗੁੜ ਕਿੱਥੋਂ ਖਾਵਾਂਗਾ ਸੁਰਗਾਂ ਦੀ ਸੈਰ.......................................
ਦੁੱਧ ਅਤੇ ਲੱਸੀ ਮਾਂ ਪਿਆਰ ਨਾ ਪਿਲਾਉਂਦੀ ਸੀ ਸਾਗ ਨਾਲ ਹੱਥੀਂ ਰੋਟੀ ਮੱਕੀ ਦੀ ਖਲਾਉਂਦੀ ਸੀ ਮੀਂਹ ਵਾਂਗੂੰ ਵਰਦੀਆਂ ਝਿੜਕਾਂ ਨੂੰ ਸੁਣ ਕੇ ਅੱਗੇ ਹੋਕੇ ਆਪ ਸਾਨੂੰ ਬਾਪੂ ਤੋਂ ਬਚਾਉਂਦੀ ਸੀ ਪੁੱਤ ਦੀ ਉਡੀਕ ਵਿੱਚ ਅੱਧੀ ਰਹਿ ਗਈ ਹੋਣੀ ਜੋ ਜਾਕੇ ਕਿਸੇ ਦਿਨ ਸਿਰ ਪੈਰਾਂ ਨਾਲ ਲਾਵਾਂਗਾ ਸੁਰਗਾਂ ਦੀ ਸੈਰ.......................................
ਆਣ ਜਦੋਂ ਹਾਲ ਕੋਈ ਪਿੰਡ ਦਾ ਸੁਣਾਉਂਦਾ ਏ ਸੋਚ-੨ ਗੱਲਾਂ ਮੇਰਾ ਮਨ ਭਰ ਆਉਂਦਾ ਏ ਕੀਹਦੇ ਲਈ ਛੱਡ ਆਇਆ ਜਨਮਾਂ ਦੀ ਭੂਮੀ ਨੂੰ ਲਾਚਾਰ ਜੇਹਾ ਮਨ ਮੇਰਾ ਬੜਾ ਪਛਤਾਉਂਦਾ ਏ '"ਮੀਕੇ" ਪਿੰਡ ਦੀਆਂ ਮੜੀਆਂ ਚ ਫੂਕਿਓ ਲੇਜਾਣ ਕੇ ਜਿੰਨੇ ਮਿਲੇ ਸਾਹ ਜਦੋਂ ਲੈਕੇ ਮਰ ਜਾਵਾਂਗਾ ਸੁਰਗਾਂ ਦੀ ਸੈਰ ਤੇ ਜਾਂ ਪਿੰਡ ਜਾਣਾ ਹੇਵੇ ਛੱਡ ਕੇ ਸੁਰਗ ਨੂੰ ਮੈਂ ਪਿੰਡ ਚਲਾ ਜਾਵਾਂਗਾ
|
|
14 Oct 2011
|
|
|
|
|
bahut sohna likhya hai ji ..
|
|
14 Oct 2011
|
|
|
|
|
wah byi mitra khush kita ...keep it up ..
|
|
14 Oct 2011
|
|
|
|
|
very nice bhara g.......
maa vallian stran bahut sohni likhia ne .... tfs....
|
|
14 Oct 2011
|
|
|
|
|
ਕਮਾਲ ਲਿਖਇਆ ਵੀਰ ਜੀ ......... very nice................
|
|
15 Oct 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|