Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਏਨਾ ਭੀੜ-ਭੜੱਕਾ ਕਿਉਂ ਏ ਮਾਂ ...ਬਲਵਿੰਦਰ ਬਾਲਮ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਏਨਾ ਭੀੜ-ਭੜੱਕਾ ਕਿਉਂ ਏ ਮਾਂ ...ਬਲਵਿੰਦਰ ਬਾਲਮ

 

ਏਨਾ ਭੀੜ-ਭੜੱਕਾ ਕਿਉਂ ਏ ਮਾਂ

ਅੱਜ ਸੜਕਾਂ ਬੜੀਆਂ ਸਾਫ-ਸੂਫ ਨੇ

 

ਸੜਕਾਂ ’ਤੇ ਚੂਨਾ ਕਿਉਂ ਖਿੱਲਰਿਆ ਹੋਇਆ ਏ

ਪੁਲਿਸ ਵਾਲੇ ਚਾਰ-ਚੁਫੇਰੇ ਕਿਉਂ ਹਨ, ਮਾਂ

 

ਪੁਲਿਸ ਵਾਲੇ ਕਿੰਨੇ ਚੰਗੇ ਲੱਗ ਰਹੇ ਹਨ

ਮਾਂ, ਏਨੇ ਸਾਰੇ ਬੱਚੇ ਲਾਈਨਾਂ ਵਿਚ ਕਿਧਰ ਜਾ ਰਹੇ ਹਨ

 

ਮਾਂ, ਕਿੰਨੇ ਸੋਹਣੇ ਲਗਦੇ ਹਨ ਬੱਚੇ

ਸੜਕ ਪਾਰ ਕਰਦਿਆਂ

ਇਕ ਮਜ਼ਦੂਰ ਮਾਂ ਦੇ ਅਸਿੱਖਿਅਕ ਬੱਚੇ ਨੇ ਕਿਹਾ,

 

ਮਾਂ ਨੇ ਕਿਹਾ :- ਚੱਲ ਜਲਦੀ ਚੱਲ

ਸਮੇਂ ਸਿਰ ਨਾ ਪਹੁੰਚੇ ਤਾਂ

 

ਠੇਕੇਦਾਰ ਗਾਲੀਆਂ ਦੇਵੇਗਾ

ਜਲਦੀ ਜਲਦੀ ਚਲਦਿਆਂ

 

ਸੜਕ ਪਾਰ ਕਰਨ ਲੱਗੇ

ਤਾਂ ਇਕ ਪੁਲਿਸ ਵਾਲੇ ਨੇ

 

ਜੋਸ਼ ਵਿਚ ਰੋਕਦੇ ਹੋਏ ਉਨ੍ਹਾਂ ਨੂੰ ਕਿਹਾ

‘ਤੈਨੂੰ ਦਿਸਦਾ ਨਈਂ ਮਨਿਸਟਰ ਸਾਹਿਬ ਦੀਆਂ ਗੱਡੀਆਂ ਆਉਣ ਵਾਲੀਆਂ ਨੇ

 

ਚੱਲ ਕਮਬਖ਼ਤ ਪਰ੍ਹਾਂ ਮਰ ਜਾ ਕੇ

ਅੰਨ੍ਹੇ ਵਾਹ ਦੌੜੀ ਆਉਂਨੀ ਏਂ’

 

ਮਾਂ ਨੂੰ ਬੱਚੇ ਸਮੇਤ ਪਰ੍ਹਾਂ ਧਕੇਲ ਦਿੱਤਾ

ਮਾਂ ਮਾਯੂਸ ਹੋ ਕੇ ਢੀਠਾਂ ਵਾਂਗ

 

ਵਾਪਿਸ ਹੋ ਗਈ

ਕਿਸੇ ਹੋਰ ਰਸਤੇ ਦੀ ਭਾਲ ਵਿਚ

 

ਕਿਤੇ ਦਿਹਾੜੀ ਲਾਉਣ ਤੋਂ ਦੇਰ ਨਾ ਹੋ ਜਾਏ

ਛੋਟੇ ਬੱਚੇ ਨੇ ਮਾਂ ਦੇ ਮੂੰਹ ਵੱਲ ਦੇਖਦੇ ਹੋਏ

 

ਰੁਆਂਸੀ ਆਵਾਜ਼ ਵਿਚ ਕਿਹਾ

‘ਮਾਂ! ਸਾਨੂੰ ਪੁਲਿਸ ਵਾਲੇ ਨੇ ਧੱਕਾ ਕਿਉਂ ਮਾਰਿਆ ਏ?’

 

‘ਪੁੱਤਰ! ਅੱਜ 26 ਜਨਵਰੀ ਏ’

‘ਮਾਂ, ਉਹ ਕੀ ਹੁੰਦੀ ਏ?’ -ਬਲਵਿੰਦਰ ਬਾਲਮ

25 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....ਮਨਦੀਪ ਵੀਰ.....ਇਹੀ ਸਚ ਹੈ......TFS....

30 Jan 2013

Reply