|
|
| ਬੰਦਾ ਤੁਰਿਆ |
ਬੇਤੁੱਕੇ ਜਿਹੇ ਅਹਿਸਾਸ ਪਾਲ ਕੇ, ਉਮਰਾਂ ਦੀ ਸਿਆਣਪ ਹੰਗਾਲ ਕੇ, ਸਬਦਾਂ ਦੇ ਵਿੱਚ ਜਾਨ ਡਾਲ ਕੇ , ਅੱਖਰਾਂ ਦੇ ਕਈ ਅਰਥ ਨਿਕਾਲ ਕੇ, ਆਖਰ ਮਤ ਤੋਂ ਥੱਕ ਹਾਰ ਕੇ,
ਬੰਦਾ ਤੁਰਿਆ ਅੰਨ ਕਮਾਉਣ ਨੂੰ। ਧਰਤੀ ਦਾ ਹਿਸਾਬ ਦੇਣ ਲਈ, ਉਪਰੇ ਨੂੰ ਕਦੀ ਕੁਝ ਕਹਿਣ ਲਈ, ਉਜਾੜਾਂ ਵਿੱਚ ਖੁੱਦ ਰਹਿਣ ਲਈ, ਬੇਲੋੜੇ ਜਿਹੇ ਸੰਤਾਪ ਸਹਿਣ ਲਈ, ਆਖਰ ਥੱਕ ਹਾਰ ਬਹਿਣ ਲਈ,..
..ਆਪਣਾ ਆਪ ਫਿਰੇ ਲਕਾਉਣ ਨੂੰ। ਸਦੀਆਂ ਤੋਂ ਇਨਸਾਫ਼ ਮੰਗਦੇ, ਆਪਣਿਆਂ ਨੂੰ ਆਪਣੇ ਡੰਗਦੇ, ਸਾਥ ਕਦੇ ਨਾ ਮਿਲੇ ਢੰਗਦੇ, ਡਰਦੇ ਹੱਕ ਮੰਗਣ ਤੋਂ ਸੰਗਦੇ, ਜਾਂ ਕਦੇ ਰੰਗ ਕੇਸਰੀ ਰੰਗਦੇ,...
ਤੁਰ ਪੈਂਦੇ ਜੁਲਮ ਮਿਟਾਉਣ ਨੂੰ।
|
|
17 Aug 2013
|