Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੰਦਗੀ ਅਤੇ ਪੂਜਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੰਦਗੀ ਅਤੇ ਪੂਜਾ

ਬੰਦਗੀ ਆਪਣੇ ਆਪ ਦੀ ਪਹਿਚਾਣ ਦਾ ਰਸਤਾ ਹੈ। ਬੰਦਗੀ ਅਤੇ ਪੂਜਾ ਵਿੱਚ ਅੰਤਰ ਨੂੰ ਸਮਝਣਾ ਬਹੁਤ ਜਰੂਰੀ ਹੈ ਤਾਂ ਕਿ ਸੱਚ ਦੀ ਪਹਿਚਾਣ ਕਰਨ ਲਗਿਆਂ ਦੁਬਿਧਾ ਨਾ ਬਣੀ ਰਹਿ ਜਾਵੇ ਪੂਜਾ ਧਾਰਮਿਕ ਵਿਵਸਥਾ ਵਿੱਚ ਉਹ ਸਾਧਨ ਹੈ ਜਿਸ ਰਾਹੀਂ ਹਰ ਪ੍ਰਾਪਤੀ ਲਈ ਕਿਸੇ ਸ਼ਕਤੀ ਜਾਂ ਵਿਅਕਤੀ ਵਿਸ਼ੇਸ਼ ਨੂੰ ਪ੍ਰਵਾਨ ਕਰਕੇ ਉਸ ਦੀ ਕਿਸੇ ਖਾਸ ਮਕਸਦ ਲਈ ਅਰਾਧਨਾ ਕਰਨਾ ਹੈ। ਜਦ ਕੇ ਬੰਦਗੀ ਸਿਰਫ਼ ਰੱਬ ਦੀ ਕੀਤੀ ਜਾਂਦੀ ਹੈ ਜਿਸਨੇ ਸੱਭ ਕੁਝ ਪਹਿਲਾਂ ਨਿਸਚਿਤ ਹੀ ਨਹੀ ਕੀਤਾ ਸਗੋਂ ਦਿਤਾ ਹੈ।ਪ੍ਰਾਣ ਨਾਲੋਂ ਪ੍ਰਾਣ ਆਧਾਰੇ ਨੂੰ ਪ੍ਰਵਾਨ ਕਰਕੇ ਉਸ ਦੀ ਨਿਸ਼ਕਾਮ ਸਿਮਰਤੀ ਬੰਦਗੀ ਹੈ।ਕੁਦਰਤ ਉਸਦਾ ਸਾਕਾਰ ਰੂਪ ਹੈ ਅਤੇ ਕੁਦਰਤ ਵਿੱਚ ਵੱਸਦਾ ਨਿਰੰਕਾਰ ਰੂਪ। ਕੁਦਰਤ ਨੂੰ ਪਿਆਰ ਕਰਨਾ ਪੂਜਾ ਅਤੇ ਆਪਣੇ ਆਪ ਨੂੰ ਪਿਆਰ ਕਰਨਾ ਬੰਦਗੀ।ਬੰਦਗੀ ਦਰਅਸਲ ਸੱਚ ਦੀ ਪ੍ਰਵਾਨਗੀ ਹੈ।ਪੂਜਾ ਵਿਵਸਥਾ ਹੈ ਜਦ ਕੇ ਬੰਦਗੀ ਅਵਸਥਾ ਹੈ।ਵਿਵਸਥਾ ਲਈ ਸੰਚਾਲਨ ਕਰਨਾ ਲਾਜ਼ਮੀ ਹੇ ਜਿਸ ਵਾਸਤੇ ਪ੍ਰਬੰਧਕੀ ਢਾਂਚਿਆਂ ਦਾ ਨਿਰਮਾਣ ਕਰਨਾ ਪੈਂਦਾ ਹੈ ਜੋ ਆਖਰਕਾਰ ਹੰਕਾਰ ਅਤੇ ਲਗਾਉ ਦਾ ਕਾਰਨ ਬਣਦਾ ਹੈ ਵਿਅਕਤੀ ਲਈ ਇਹੀ ਕਾਰਨ  ਮਾਨਸਿਕ ਪ੍ਰੇਸ਼ਾਨੀਆਂ ਪੈਦਾ ਕਰਦਾ ਹੈ।ਬੰਦਗੀ ਗਾਈ ਜਾ ਸਕਦੀ ਹੈ ਪਰ ਪੂਜਾ ਕੀਤੀ ਜਾਂਦੀ ਹੈ ਗਾਈ ਨਹੀਂ ਜਾ ਸਕਦੀ। ਬੰਦਗੀ ਤੇ ਜੀਵ ਦਾ ਕੋਈ ਅੰਤਰ ਨਹੀਂ ਪਰ ਪੂਜਾ ਤੇ ਜੀਵ ਵਿੱਚ ਅੰਤਰ ਅਤੇ ਦੂਰੀ ਬਣੀ ਰਹਿੰਦੀ  ਹੈ । ਇਹ ਗੱਲ ਪ੍ਰਵਾਨ ਕਰ ਲੈਣੀ ਮੁਸ਼ਕਲ ਲਗਦੀ ਹੈ ਕਿ ਪੂਜਾ ਕਦੇ ਬੰਦਗੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਬੰਦਗੀ ਲਈ ਪੂਜਾ ਨਹੀਂ ਸ਼ਰਧਾ ਵਿਸ਼ਵਾਸ ਤੇ ਪ੍ਰਵਾਨਗੀ ਜਰੂਰੀ ਹੈ।ਪੂਜਾ ਕਾਲ ਦਾ ਭੈਅ  ਹੈ ਸਰੀਰ ਨਾਲ ਸੰਬਧਿਤ ਹੈ। ਪ੍ਰਮਾਤਮਾਂ ਸ਼ਕਤੀ ਹੈ ਵਿਅਕਤੀ ਵਿਸ਼ੇਸ ਨਹੀਂ ਹੈ। ਇਹ ਸ਼ਕਤੀ ਆਨੰਦ ਹੈ ਜੇ ਕਿਹਾ ਜਾਵੇ ਕੇ ਉਹ ਸ਼ਕਤੀ ਦਾ ਸੋਮਾਂ ਹੈ ਪੂਜਾ ਕਾਲ ਦੇ ਭੈਅ ਦਾ ਪ੍ਰਤੀਕਰਮ ਹੈ ਜਿਸਦਾ ਭਾਵਕ ਸੰਬੰਧ ਸੰਸਾਰ ਤੇ ਸਰੀਰ ਦੀਆਂ ਪ੍ਰਾਪਤੀਆਂ ਨਾਲ ਜਿਆਦਾ ਹੈ ਇਸੇ ਕਰਕੇ ਹਰ ਵਿਅਕਤੀ ਆਮ ਤੌਰ ਤੇ ਵਿਅਕਤੀ ਵਿਸ਼ੇਸ਼ ਅਤੇ ਪੁਜਾਰੀ ਵਰਗ ਦੇ ਸਰਾਪ ਅਤੇ ਅਸ਼ੀਰਵਾਦ ਦੇ ਭੈਅ ਵਿੱਚੋਂ ਨਹੀਂ ਨਿਕਲ ਸਕਿਆ ਅਤੇ ਨਾ ਹੀ ਨਿਕਲਣ ਦੀ ਕੋਈ ਆਸ ਬੱਝ ਰਹੀ ਹੈ। ਜਿਸ ਦਾ ਕਾਰਨ ਅਸੰਤੁਸ਼ਟਤਾ,ਅਨਿਸ਼ਚਿਤਤਾ, ਭੂਤ ਦੀ ਤੁਲਨਾ ,ਭਵਿੱਖ ਦੀ ਚਿੰਤਾ ਅਤੇ ਆਸਾ ਮਨਸਾ ਦੀ ਪੂਰਤੀ ਪ੍ਰਤੀ ਸੁਚੇਤ ਵਿਅਕਤੀ ਹੈ। ਪ੍ਰਮਾਤਮਾਂ ਸੰਪੂਰਨ ਸ਼ਕਤੀ ਹੈ ਕੋਈ ਸਥਿਤੀ ਜਾਂ ਵਿਅਕਤੀ ਵਿਸ਼ੇਸ ਨਹੀਂ ਹੈ। ਜਿਸਦਾ ਚਿੰਤਨ ਵਿਅਕਤੀ ਵਿੱਚ ਸੰਪੂਰਨਤਾ ਦਾ ਅਨਭਵ ਪੈਦਾ ਕਰਦਾ ਹੈ। ਇਹ ਸ਼ਕਤੀ ਸੱਚ ਹੈ ਆਨੰਦ ਹੈ ਜੇ ਕਿਹਾ ਜਾਵੇ ਕੇ ਉਹ ਸ਼ਕਤੀ ਅਤੇ ਸੱਚ ਦਾ ਸੋਮਾਂ ਹੈ। ਪੂਜਾ ਲਈ ਅੱਖਰਾਂ ਦੀ ਜਦ ਕੇ ਬੰਦਗੀ ਲਈ ਸ਼ਬਦ ਦਾ ਨਾਦ ਦੇ ਰੂਪ ਵਿੱਚ ਆਨੰਦਿਤ ਖੇਡ ਹੈ। ਪੂਜਾ ਦਾ ਆਨੰਦ ਦਰਸ਼ਕ ਆਨੰਦ ਹੈ ਜੋ ਸਦੀਵੀ ਅਤੇ ਪਾਏਦਾਰ ਨਹੀਂ ਹੁੰਦਾ।ਬੰਦਗੀ ਮੁਕੰਮਲ ਪ੍ਰਵਾਨਗੀ ਹੈ ਵਿਅਕਤੀ ਸੋਚ ਵਿੱਚ ਮੂਲ ਰੂਪ ਵਿੱਚ ਇਹ ਤੱਤ ਮੌਜੂਦ ਹੈ ਪਰ ਅਗਿਆਨਤਾ ਵਸ ਇਸ ਤੋਂ ਅਵੇਸਲਾ ਹੋਇਆ ਹੈ। ਸੱਚਾਈ ਐਸਾ ਸੱਚ ਹੈ ਜਿਸ ਤੋਂ ਹਰ ਗਿਆਨੀ, ਅਗਿਆਨੀ,ਆਸਤਕ ਤੇ ਨਾਸਤਕ ਜਾਣੂ ਅਤੇ ਗਿਆਨਵਾਨ ਹੈ ਪਰ ਫਿਰ ਵੀ ਹਰ ਧਾਰਮਿਕ ਵਿਅਕਤੀ ਵੀ ਇਸ ਸੱਚਾਈ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ ਅਗਰ ਕਿਤੇ ਇਹ ਹੋ ਜਾਂਦਾ ਤਾਂ ਘੱਟੋ ਘੱਟ ਰੱਬ ਦੇ ਵਜ਼ੂਦ ਅਤੇ ਨਾਂ ਬਾਰੇ ਵਿਵਾਦ ਜਰੂਰ ਖਤਮ ਹੋ ਜਾਂਦਾ ਪਰ ਅਜਿਹਾ ਹੋਣ ਨਾਲ ਧਰਮ ਤਾਂ ਜਰੂਰ ਬਚ ਜਾਂਦਾ ਪਰ ਮਜ਼ਬਾਂ ਨੂੰ ਬਚਾਉਣ ਲਈ ਸੱਚ ਨੂੰ ਤਿਲਾਂਜਲੀ ਦੇ ਰਾਜਨੀਤਕਾਂ ਦੀ ਤਰ੍ਹਾਂ ਵਿਵਹਾਰ ਕਰਨਾ ਸੁਭਾਵਿਕ ਨਹੀਂ ਹੈ ਸੋਚੀ ਸਮਝੀ ਕਾਰੋਬਾਰੀ ਚਾਲ ਹੈ।                  ਵਿਸ਼ਵਾਸ਼ ਧਰਮ ਦਾ ਮੂਲ ਆਧਾਰ ਹੈ। ਧਰਮ ਸੱਚ ਹੈ ਵਿਸ਼ਵਾਸ਼ ਸੱਚ ਦੀ ਪ੍ਰੀਭਾਸ਼ਾ ਹੈ ਦੋਹਾਂ ਦਾ ਸੰਤੁਲਨ ਬਣਾਈ ਰਖਣਾ ਧਾਰਮਿਕਤਾ੍ ਹੈ।ਆਪਣੇ ਆਪ ਨੂੰ ਪਹਿਚਾਨਣਾ ਮਨੁੱਖ ਦਾ ਪਹਿਲਾ ਫਰਜ਼ ਹੈ ਜਿਸ ਤੋਂ ਅਵੇਸਲਾ ਹੋਇਆ ਮਨੁੱਖ ਆਪਣੇ ਆਲੇ ਦੁਆਲੇ ਚੰਗੇ ਸਮਾਜ ਦੀ ਸਿਰਜਨਾ ਨਹੀਂ ਕਰ ਸਕਦਾ।ਸ਼ਬਦਾਂ ਅਤੇ ਵਾਕਾਂ ਦੀ ਲੋੜ ਵਿਆਖਿਆ ਲਈ ਜਰੂਰੀ ਹੈ ਪਰ ਜਿਸ ਗਿਆਨ ਦੀ ਵਿਆਖਿਆ ਮਨੁੱਖ ਕਰਨ ਦੀ ਚੇਸ਼ਟਾ ਰਖਦਾ ਹੈ ਉਸ ਦਾ ਆਨੰਦ ਅਨਭਵ ਵਿੱਚ ਹੈ। ਗੁਰੂ ਸੱਚਦਾਨੰਦ ਹੈ ਜਿਸ ਨੇ ਪੂਰਨ ਪ੍ਰਮਾਤਮਾਂ ਦੀ ਹੋਂਦ ਨੂੰ ਪੂਰਨ ਰੂਪ ਵਿੱਚ ਸਮਰਪਣ  ਅਤੇ ਵਿਸ਼ਵਾਸ਼ ਨੂੰ ਸਵਿਕਾਰਿਆ ਹੈ ਕੋਈ ਦਖਲਅੰਦਾਜੀ ਜਾਂ ਤਬਦੀਲੀ ਬਾਰੇ ਕਦੀ ਸੋਚਿਆ ਤੱਕ ਨਹੀਂ।                  ਪ੍ਰਮਾਤਮਾਂ ਆਨੰਦ ਹੈ ਜਿਸ ਦੀ ਅਭਿਵਿਅਕਤੀ ਦੀ ਜਰੂਰਤ ਨਹੀਂ ਹੁੰਦੀ।ਇਹ ਇੱਕ ਅਹਿਸਾਸ ਹੈ ਜੋ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਜਦ ਇਹ ਆਲਮ ਹੁੰਦਾ ਹੈ ਕੋਈ ਸ਼ਬਦ ਕੋਈ ਅੱਖਰ ਸਾਥ ਨਹੀਂ ਦੇਂਦਾ। ਵਿਅਕਤੀ ਸੁੰਨ ਸਮਾਧੀ ਵਿੱਚ ਪਹੁੰਚ ਜਾਂਦਾ ਹੈ ਉਹ ਅੰਤਰ ਆਤਮਾਂ ਦੀ ਸ਼ਕਤੀ ਮਹਿਸੂਸ ਕਰਦਾ ਹੈ। ਉਹ ਅੱਖੀਆਂ ਮੀਟ ਕੇ ਅੰਦਰਲੇ ਅੰਨਦ ਦਾ ਪ੍ਰਤੀਰੂਪ ਕੁਦਰਤ ਦੇ ਹਰ ਜ਼ਰੇ ਵਿੱਚ ਵੇਖਦਾ ਹੈ।ਪ੍ਰਗਟ ਨਹੀਂ ਕਰਦਾ। ਅਭਿਵਿਅਕਤੀ ਜਦ ਵੀ ਪ੍ਰਮਾਤਮਾਂ ਬਣਨ ਦੀ ਕੋਸ਼ਿਸ਼ ਕਰਦੀ ਹੈ ,ਉਹ ਪੂਜਾ ਤੋਂ ਬਗੈਰ ਆਪਣੀ ਹਸਤੀ ਨੂੰ ਬਚਾ ਨਹੀਂ ਸਕਦੀ ਜਦ ਕਿ ਬੰਦਗੀ ਦਾ ਮੂਲ ਸਿਧਾਂਤ ਆਪਣੀ ਹਸਤੀ ਨੂੰ ਫਨਾਹ ਕਰਨਾ ਹੈ। ਪੂਜਾ ਜਿਉਂਦੇ ਰਹਿਣ ਦਾ ਸਾਧਨ ਹੈ ਜਦਕਿ ਬੰਦਗੀ ਫਨਾਹ ਹੋਣ ਦੀ ਅਵਸਥਾ ਹੈ। ਉਹ ਧਰਮ ਦੀ ਦੁਨੀਆਂ ਵਿੱਚ ਗਿਰਾਵਟ ਦਾ ਇੱਕ ਨਵਾਂ ਅਧਿਆਏ ਜੋੜ ਰਿਹਾ ਹੁੰਦਾ ਹੈ ਜਿਸ ਨੂੰ ਅਸੀਂ ਬਿਨਾ ਸੋਚੇ ਪ੍ਰਵਾਨ ਹੀ ਨਹੀਂ ਕਰਦੇ ਸਗੋਂ ਉਤਸ਼ਾਹਿਤ ਕਰਦੇ ਹਾਂ। ਕਾਰਨ ਫਿਰ ਉਹੀ ਆਪਣੀ ਪਹੁੰਚ ਤੋਂ ਦੂਰ ਦੀਆਂ ਲੋੜਾਂ ਦੀ  ਸਹਿਲ ਬਿਨਾ ਮੇਹਨਤ ਪ੍ਰਾਪਤੀ, ਜੋ ਨੀਮ ਪਾਗ਼ਲ ਸਥਿਤੀ ਦਾ ਵਿਅਕਤੀ ਉਸ ਦਾ ਫਾਇਦਾ ਉਠਾਉਂਦਾ ਹੈ ਭਾਵਨਾ ਨਾਲ ਖੇਡਦਾ ਹੈ । ਮਾਇਆ ਤੋਂ ਨਿਰਲੇਪ ਰਹਿਣ ਦੀ ਸਿੱਖਿਆ ਦੇਣ ਵਾਲਾ ਅਰਬਾਂਪਤੀ ਹੋ ਕੇ ਰਾਜਨੇਤਾ ਬਣ ਜਾਂਦਾ ਹੈ  ਦਰਅਸਲ ਉਹ ਪ੍ਰਮਾਤਮਾਂ ਨਹੀਂ ਹੁੰਦਾ ਆਮ ਵਿਅਕਤੀ ਦਾ ਇੱਕ ਪਾਗਲਪਨ ਹੁੰਦਾ ਹੈ।ਵਿਅਕਤੀ ਜਦ ਆਪੇ ਦੀ ਪਹਿਚਾਣ ਕਰਕੇ ਪ੍ਰਮਾਤਮਾਂ ਨਾਲ ਸੰਬੰਧ  ਜੋੜਦਾ ਹੈ ਤਾਂ ਉਸ ਦਾ ਅੰਦਰੋਂ ਹਰ ਤਰੀਕੇ ਦਾ ਭੈਅ ਡਰ ਅਤੇ ਲਾਲਸਾ ਖਤਮ ਹੋ ਜਾਦੀ ਹੈ। ਸਬਰ ਅਤੇ ਭਾਵਨਾ ਤੇ ਕੰਟਰੋਲ ਦਾ ਅੰਤਰ ਵਿਅਕਤੀ ਨੂੰ ਵਿਸ਼ਵਾਸ਼ ਪ੍ਰਤੀ ਸੁਚੇਤ ਕਰਦਾ ਹੈ ਜੋ ਉਸਨੂੰ ਪੁਜਾਰੀ ਨਹੀਂ ਬੰਦਾ ਬਣਾ ਦੇਂਦਾ ਹੈ।

 

10 May 2013

rishi  bai
rishi
Posts: 1
Gender: Male
Joined: 11/May/2013
Location: barnala
View All Topics by rishi
View All Posts by rishi
 

ਬਹੁਤ ਖੂਬਸੂਰਤ ਹੈ ਜਿੰਦਗੀ ਜੇ ਕੋਲ ਹੋਕੇ ਦੇਖੀ ਜਾਵੇ

10 May 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਆਪਣੇ ਆਪ ਨੂੰ ਪਹਿਚਾਨਣਾ ਮਨੁੱਖ ਦਾ ਪਹਿਲਾ ਫਰਜ਼ ਹੈ ਜਿਸ ਤੋਂ ਅਵੇਸਲਾ ਹੋਇਆ ਮਨੁੱਖ ਆਪਣੇ ਆਲੇ ਦੁਆਲੇ ਚੰਗੇ ਸਮਾਜ ਦੀ ਸਿਰਜਨਾ ਨਹੀਂ ਕਰ ਸਕਦਾ।ਸ਼ਬਦਾਂ ਅਤੇ ਵਾਕਾਂ ਦੀ ਲੋੜ ਵਿਆਖਿਆ ਲਈ ਜਰੂਰੀ ਹੈ ਪਰ ਜਿਸ ਗਿਆਨ ਦੀ ਵਿਆਖਿਆ ਮਨੁੱਖ ਕਰਨ ਦੀ ਚੇਸ਼ਟਾ ਰਖਦਾ ਹੈ ਉਸ ਦਾ ਆਨੰਦ ਅਨਭਵ ਵਿੱਚ ਹੈ। ਗੁਰੂ ਸੱਚਦਾਨੰਦ ਹੈ ਜਿਸ ਨੇ ਪੂਰਨ ਪ੍ਰਮਾਤਮਾਂ ਦੀ ਹੋਂਦ ਨੂੰ ਪੂਰਨ ਰੂਪ ਵਿੱਚ ਸਮਰਪਣ  ਅਤੇ ਵਿਸ਼ਵਾਸ਼ ਨੂੰ ਸਵਿਕਾਰਿਆ ਹੈ ਕੋਈ ਦਖਲਅੰਦਾਜੀ ਜਾਂ ਤਬਦੀਲੀ ਬਾਰੇ ਕਦੀ ਸੋਚਿਆ ਤੱਕ ਨਹੀਂ।

11 May 2013

Reply