Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੜਕਦੀ ਧੁੱਪ ਵਿੱਚ ਛਾਂ ਵਰਗਾ ਬਾਪੂ ਓਮ ਪ੍ਰਕਾਸ਼ ਗਾਸੋ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੜਕਦੀ ਧੁੱਪ ਵਿੱਚ ਛਾਂ ਵਰਗਾ ਬਾਪੂ ਓਮ ਪ੍ਰਕਾਸ਼ ਗਾਸੋ

ਹਥਲੇ ਲੇਖਕ ਵਿੱਚ ਮੈਂ ਆਪਣੇ ਸਾਹਿਤਕਾਰ ਪਿਤਾ ਓਮ ਪ੍ਰਕਾਸ਼ ਗਾਸੋ ਦੀ ਸਿਹਤ ਅਤੇ ਸਿਰਜਣਾ ਦੇ ਰਹੱਸ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗਾ। ਆਪ ਦੀ ਸ਼ਖਸੀਅਤ ਦੇ ਗੁਣਾਂ, ਆਦਤਾਂ, ਸੰਕਲਪਾਂ, ਆਦਰਸ਼ਾਂ ਅਤੇ ਅੰਤਰ-ਮਨ ਬਾਰੇ ਉਲੇਖ ਕਰਨਾ ਆਪਣੇ ਆਪ ਵਿੱਚ ਖਿੱਚ ਭਰਪੂਰ ਅਤੇ ਮਹੱਤਵਪੂਰਨ ਵਿਸ਼ਾ ਹੈ ਕਿਉਂਕਿ ਉਹ ਅੱਸੀ ਸਾਲ ਦੀ ਉਮਰ ਦੇ ਪੜਾਅ ਉੱਪਰ ਪਹੁੰਚ ਕੇ ਵੀ ਨੌਜਵਾਨਾਂ ਵਾਂਗ ਵਿਚਰਦੇ ਨਿੱਤ ਨਵੇਂ ਟੀਚੇ ਮਿਥਦੇ ਰਹਿੰਦੇ ਹਨ। ਪਿਤਾ ਜੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਬਚਪਨ ਬੜੇ ਹੀ ਉਭੜ ਖਾਬੜ ਰਸਤਿਆਂ ਤੋਂ ਹੁੰਦਾ ਹੋਇਆ ਅਜੋਕੇ ਮੁਕਾਮ ਤਕ ਪਹੁੰਚਿਆ ਹੈ। ਪਿਤਾ ਜੀ ਨੂੰ ਬਚਪਨ ਤੋਂ ਹੀ ਵਰਜਿਸ਼ ਕਰਨ ਦੀ ਤੇ ਸਿਹਤ ਬਣਾਉਣ ਦੀ ਲਿਲਕ ਲਗ ਗਈ ਸੀ। ਬਚਪਨ ਵਿੱਚ ਆਪ ਸੌ ਸੌ ਬੈਠਕਾਂ ਅਤੇ ਡੰਡ ਬੈਠਕਾਂ ਲਗਾਉਂਦੇ ਸਨ,ਜਾਂਘੀਆਂ ਪਾ ਕੇ ਅਖਾੜੇ ਵਿੱਚ ਘੋਲ ਕਰਿਆ ਕਰਦੇ ਸਨ, ਪਹਿਆਂ ਵਿੱਚ ਦੌੜ ਲਾਇਆ ਕਰਦੇ ਸਨ। ਫੇਰ ਰੱਸੀ ਲੈ ਕੇ ਆਪਣੇ ਡੌਲੇ ਨਾਪਿਆ ਕਰਦੇ ਸਨ। ਪੰਜਾਬੀ ਵਿੱਚ ਕਹਿੰਦੇ ਹਨ ਕਿ ਜੈਸੀਆਂ ਨੀਤਾਂ ਤੈਸੀਆਂ ਮੁਰਾਦਾਂ, ਆਪ ਫੇਰ ਦਸਵੀਂ ਜਮਾਤ ਕਰਨ ਤੋਂ ਬਾਅਦ ਮਦਰਾਸ ਤੋਂ ਸੀ.ਪੀ.ਐੱਡ. ਦਾ ਕੋਰਸ ਕਰਕੇ ਹਾਈ ਸਕੂਲ ਕਾਂਝਲਾ (ਬਰਨਾਲਾ) ਵਿਖੇ ਪੀ.ਟੀ.ਆਈ. ਮਾਸਟਰ ਲੱਗ ਪਏ।

21 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੁਣ ਆਪ ਕੋਲ ਵਰਜਿਸ਼ ਕਰਨ, ਵਿਦਿਆਰਥੀਆਂ ਨੂੰ ਪੀ.ਟੀ. ਕਰਵਾਉਣ ਅਤੇ ਖੇਡਾਂ ਖਿਡਾਉਣ ਲਈ ਖੁੱਲ੍ਹਾ ਸਮਾਂ ਸੀ। ਮੈਂ ਵੀ ਇੱਕ ਦੋ ਵਰ੍ਹੇ ਸਰਕਾਰੀ ਹਾਈ ਸਕੂਲ, ਸੰਘੇੜਾ (ਬਰਨਾਲਾ) ਵਿਖੇ ਆਪਦੇ ਸਾਹਮਣੇ ਖੜ ਕੇ ਪੀ.ਟੀ. ਕਰਦਾ ਰਿਹਾ ਹਾਂ। ਇੱਥੇ ਹੀ ਮੈਂ ਥੋੜ੍ਹੀ ਬਹੁਤ ਹਾਕੀ ਖੇਡਣੀ ਸਿੱਖੀ ਸੀ। ਨਿੱਕਰ, ਟੀ. ਸ਼ਰਟ ਪਾ ਕੇ ਮੂੰਹ ਵਿੱਚ ਸੀਟੀ (ਵਿਸਲ) ਮਾਰਦੇ ਹੋਏ ਪਿਤਾ ਜੀ ਦੀ ਤਸਵੀਰ ਹੁਣ ਵੀ ਮੇਰੇ ਸਾਹਮਣੇ ਹੈ। ਇੱਥੇ ਹੀ ਸਰਕਲ ਕਬੱਡੀ ਦੇ ਟੂਰਨਾਮੈਂਟਾਂ ਵਿੱਚ ਮੈਂ ਪੰਜਾਬੀ ਦੇ ਉੱਘੇ ´ਾਂਤੀਕਾਰੀ ਸ਼ਾਇਰ ਸੰਤ ਰਾਮ ਉਦਾਸੀ ਨੂੰ ਕਬੱਡੀ ਖੇਡਦੇ ਵੇਖਿਆ ਸੀ। ਉਦਾਸੀ ਜੀ ਕਬੱਡੀ ਦੇ ਚੰਗੇ ਤੇ ਫੁਰਤੀਲੇ ਖਿਡਾਰੀ ਸਨ। ਪਿਤਾ ਜੀ ਸ਼ਾਮ ਨੂੰ ਸਕੂਲ ਵਿੱਚ ਵਿਦਿਆਰਥੀਆਂ ਨੂੰ ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ ਖਿਡਾਉਂਦੇ, ਕੁੜੀਆਂ ਵੀ ਆਪਣੀਆਂ ਮਨ ਪਸੰਦ ਖੇਡਾਂ ਖੋ-ਖੋ ਆਦਿ ਖੇਡਦੀਆਂ। ਪਿੰਡਾਂ ਦੇ ਲੋਕਾਂ ਨਾਲ ਆਪਣਿਆਂ ਵਾਂਗ ਵਿਚਰਨਾ, ਉਨ੍ਹਾਂ ਨਾਲ ਡੂੰਘੀ ਸਾਂਝ ਸਥਾਪਤ ਕਰ ਲੈਣਾ, ਸਕੂਲਾਂ, ਕਾਲਜਾਂ ਵਿੱਚ ਸਭਿਆਚਰਕ/ਸਾਹਿਤਕ ਮੇਲੇ ਪ੍ਰੋਗਰਾਮ ਕਰਵਾਉਣਾ, ਨਵੇਂ ਕਮਰਿਆਂ ਲਈ ਹੰਭਲੇ ਮਾਰ ਕੇ ਫੰਡ ਇਕੱਠਾ ਕਰਨਾ ਆਪ ਨੂੰ ਕਰਮਯੋਗੀ ਬਣਾਈ ਰੱਖਦੇ।
ਆਪ ਉੱਚੀ ਅਤੇ ਉਸਾਰੂ ਸੋਚ ਦੇ ਮਾਲਕ ਹਨ। ਆਪ ਅਨੇਕਾਂ ਵਧੀਆ ਆਦਤਾਂ ਦੇ ਧਨੀ ਹਨ। ਵਕਤ ਸਿਰ ਸੌਣਾ, ਵਕਤ ਸਿਰ ਉਠਣਾ, ਵਰਜਿਸ਼ ਕਰਨਾ, ਹਰ ਰੋਜ਼ ਇਸ਼ਨਾਨ ਕਰਨਾ, ਫੇਰ ਸਵੇਰ ਦਾ ਨਾਸ਼ਤਾ ਕਰਨਾ, ਅਖ਼ਬਾਰ ਪੜ੍ਹਨਾ, ਅਧਿਐਨ ਕਰਨਾ ਅਤੇ ਕੋਈ ਨਾਵਲ ਜਾਂ ਲੇਖ ਲਿਖਣਾ, ਦਿਨੇ ਬਾਜ਼ਾਰ ਦੇ ਕੰਮ ਕਰਨਾ, ਸ਼ਾਮ ਨੂੰ ਫੇਰ ਸੈਰ ਕਰਨਾ, ਸੈਰ ਤੋਂ ਪਹਿਲਾਂ ਆਪਣੇ ਹੱਥੀਂ ਲਾਏ ਦਰੱਖਤਾਂ ਦੀ ਹਿਫਾਜ਼ਤ ਕਰਨਾ, ਨਵੇਂ ਦਰਖ਼ਤ ਲਾਉਣਾ ਤੇ ਸੌਣ ਤੋਂ ਪਹਿਲਾਂ ਫੇਰ ਪੜ੍ਹਨਾ ਆਪ ਦਾ ਰੁਟੀਨ ਹੈ। ਰੇਡੀਓ ਵਧੇਰੇ ਸੁਣਦੇ ਹਨ। ਆਲ ਇੰਡੀਆ ਰੇਡੀਓ ਅਤੇ ਬੀ.ਬੀ.ਸੀ. ਸੁਣਨਾ ਨਹੀਂ ਭੁੱਲਦੇ। ਫਿਲਮੀ ਗਾਣਿਆਂ ਤੇ ਚੈਨਲਾਂ ਉੱਪਰ ਆਉਂਦੇ ਹਲਕੇ ਗੀਤਾਂ ਦੇ ਧੁਰ ਵਿਰੋਧੀ ਹਨ। ਇਹ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਨ, ‘‘ਇਸ ਸੰਸਕ੍ਰਿਤੀ ਨੇ ਦੇਸ਼ ਬਰਬਾਦ ਕਰ ਦੇਣਾ ਹੈ। ਇਹ ਬੰਬਈਆ ਬਾਬੂ ਕੀ ਜਾਣਦੇ ਹਨ ਜ਼ਿੰਦਗੀ ਬਾਰੇ? ਜੀਵਨ ਕਿੰਨਾ ਔਖਾ ਹੈ!’’
ਪਿਤਾ ਜੀ ਸਿਹਤ ਦੀ ਸੰਭਾਲ ਬਾਰੇ ਹਮੇਸ਼ਾ ਸੁਚੇਤ ਰਹਿੰਦੇ ਹਨ। ਕੀ ਖਾਣਾ ਹੈ ਕਿੰਨਾ ਖਾਣਾ ਹੈ ਇਸ ਬਾਰੇ ਵੀ ਸਪਸ਼ਟ ਹਨ। ਦੁੱਧ ਘਿਓ ਨੂੰ ਵਧੇਰੇ ਪਸੰਦ ਕਰਦੇ ਹਨ। ਇਸ ਉਮਰ ਵਿੱਚ ਵੀ ਘਿਓ ਖਾਣੋ ਨਹੀਂ ਹਟਦੇ। ਜਦੋਂ ਕੋਈ ਉਨ੍ਹਾਂ ਨੂੰ ਇਸ ਉਮਰ ਵਿੱਚ ਘਿਓ ਖਾਣ ਤੋਂ ਵਰਜਦਾ ਹੈ ਤਾਂ ਆਪ ਵਰਹਸਪਤੀ ਰਿਸ਼ੀ ਦੇ ‘ਚਾਰ-ਵਾਕ ਦਰਸ਼ਨ’ ਵਿੱਚੋਂ ਇੱਕ ਸ਼ਲੋਕ ਸੁਣਾਉਂਦੇ ਹਨ ਜਿਸ ਦੇ ਅਰਥ ਹਨ ਕਿ ‘ਘਿਓ ਜ਼ਰੂਰੀ ਖਾਓ ਚਾਹੇ ਕਰਜ਼ਾ ਲੈ ਕੇ

ਖਾਓ।’’ ਫੇਰ ਘਿਓ ਦੀ ਮਹਿਮਾ-ਗਾਣ ਕਰਦੇ ਹੋਏ ਕਹਿੰਦੇ ਹਨ:
ਸੌ ਚਾਚਾ ਇੱਕ ਪਿਓ
ਸੌ ਦਾਰੂ ਇੱਕ ਘਿਓ
ਘਿਓ ਬਾਰੇ ਤਾਂ ਕਈ ਕਿਵਦੰਤੀਆਂ ਹਨ। ਗਊ ਦੇ ਦੁੱਧ ਨੂੰ ਤਾਂ ਮਹਾਨ ਕਿਹਾ ਗਿਆ ਹੈ। ਭਾਰਤੀ ਗਊ ਤੇ ਅਮਰੀਕਨ ਗਊ ਵਿੱਚ ਵੀ ਬਹੁਤ ਅੰਤਰ ਹੈ। ਦੁੱਧ ਦੇ ਮਹੱਤਵ ਬਾਰੇ ਅਨੇਕਾਂ ਗ੍ਰੰਥ ਲਿਖੇ ਗਏ ਹਨ। ਇੰਝ ਉਪਦੇਸ਼ ਦੇਣ ਵਾਲੇ ਦੀ ਤਸੱਲੀ ਕਰਵਾ ਕੇ ਹੀ ਹਟਦੇ ਹਨ। ਅਸੀਂ ਵੀ ਘਰੇ ਕੋਈ ਨਾ ਕੋਈ ਡੰਗਰ ਪਸ਼ੂ ਰੱਖਦੇ ਰਹੇ ਹਾਂ। ਪਸ਼ੂਆਂ ਦਾ ਕੱਖ ਕੰਡਾ ਮੇਰੇ ਮਾਤਾ ਜੀ ਸ੍ਰੀਮਤੀ ਸੱਤਿਆ ਕਰਦੇ ਸਨ। ਅਸੀਂ ਵੀ ਪੱਠੇ ਲਿਆਉਣ ਤੇ ਕੁਤਰਾਉਣ ਵਿੱਚ ਹੱਥ ਵਟਾਉਂਦੇ ਸਾਂ।

21 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਾਡੇ ਬਚਪਨ ਸਮੇਂ ਟੂਟੀਆਂ ਨਹੀਂ ਸਨ ਘਰ ਘਰ ਨਲਕੇ ਲੱਗੇ ਹੁੰਦੇ ਸਨ। ਸਵੇਰੇ ਅਸੀਂ ਨਲਕਾ ਗੇੜਦੇ ਅਤੇ ਪਿਤਾ ਜੀ ਦਬਾ ਦਬ ਨਹਾਈ ਜਾਂਦੇ। ਆਪ ਨੂੰ ਖੁੱਲ੍ਹੇ ਪਾਣੀ ਨਾਲ ਨਹਾਉਣ ਦੀ ਆਦਤ ਹੈ। ਨਹਾਉਂਦਿਆਂ ਹੋਇਆਂ ਇੱਕ ਦੋ ਸ਼ਲੋਕ ਸੰਸਕ੍ਰਿਤ ਵਿੱਚ ਅਤੇ ਫਿਰ ਇੱਕ ਦੋ ਸ਼ਲੋਕਾਂ ਦਾ ਪਾਠ ਪੰਜਾਬੀ ਵਿੱਚ ਕਰਦੇ ਜਾਂਦੇ। ਇੱਕ ਸ਼ਲੋਕ ਦੀ ਯਾਦ ਅਜੇ ਤਕ ਇੰਜ ਬਣੀ ਹੋਈ ਹੈ ਜਿਸ ਦਾ ਆਪ ਉਚਾਰਣ ਕਰਦੇ ਸਨ:
ਥਿਰਕਰ ਬੈਠੋ ਹਰਜਨ ਪਿਆਰੇ
ਸਤਿਗੁਰ ਤੁਮਰੇ ਕਾਜ ਸਵਾਰੇ
ਦੁਸ਼ਟ ਅਦੂਤ ਪ੍ਰਮੇਸ਼ਰ ਮਾਰੇ
ਜਨ ਕੀ ਪੈਜ ਰੱਖੀ ਕਰਤਾਰੇ
ਬਾਸਾ ਸ਼ਾਹ ਸਭ ਵਸਕਰ ਦੀਨੇ
ਅੰਮ੍ਰਿਤ ਲਾਮ ਮਹਾ ਰਸ ਭੀਨੇ
ਨਿਰਭੈਅ ਹੋਏ ਭਜੋ ਭਗਵਾਨ
ਸਾਧ ਸੰਗਤ ਮਲਕੀਨੋ ਦਾਨ।
ਆਪ ਆਪਣੀ ਸਿਹਤ ਦਾ ਰਾਜ਼ ਆਪਣੀ ਸਾਕਾਰਾਤਮਕ (Positive) ਅਤੇ ਲੋਕ-ਪੱਖੀ ਸੋਚ ਨੂੰ ਮੰਨਦੇ ਹਨ। ਆਪ ਲਿਖਦੇ ਹਨ:
‘‘ਮੈਂ ਮੰਦਰ, ਮਸਜਿਦ ਅਤੇ ਧਾਰਮਿਕ ਅਦਾਰਿਆਂ ਵਿਚਲੇ ਰੱਬ, ਭਗਵਾਨ, ਈਸ਼ਵਰ ਜਾਂ ਅੱਲ੍ਹਾ ਦੀ ਥਾਵੇਂ ਪ੍ਰਕਿਰਤੀ ਨੂੰ ਹੀ ਪ੍ਰਭੂ ਮੰਨਦਾ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਪ੍ਰਕਿਰਿਤੀ ਵਾਲਾ ਪ੍ਰਭੂ ਸੰਕੀਰਣਤਾ ਵਾਲੀ ਬਿਮਾਰੀ ਨਾਲ ਪ੍ਰਦੂਸ਼ਤ ਨਹੀਂ ਹੁੰਦਾ। ਅੱਜ ਵੀ ਮੈਨੂੰ ਕੁਦਰਤ ਰੱਬ ਦਾ ਰੂਪ ਲੱਗਦੀ ਹੈ। ਕੁਦਰਤੀ ਖੂਬੀਆਂ ਆਦਮੀ ਨੂੰ ਸਹਿਜ ਰੱਖਦੀਆਂ ਹਨ। ਇੰਜ ਬਹੁਤ ਸਾਰੀਆਂ ਸਹਿਜ ਧਾਰਨਾਵਾਂ ਅਤੇ ਧਾਰਾਵਾਂ ਦਾ ਮੈਂ ਵੀ ਬੜੀ ਇਮਾਨਦਾਰੀ ਨਾਲ ਉਪਾਸ਼ਕ ਹਾਂ ਜਿਸ ਕਾਰਨ ਮੈਂ ਤੰਦਰੁਸਤ ਹਾਂ। ਵਹਿਮ ਭਰਮ ਆਦਮੀ ਦੀ ਆਂਤਰਿਕਤਾ ਨੂੰ ਮਾਰ ਮੁਕਾ ਕੇ ਉਸ ਨੂੰ ਗਿਆਨ ਦੇ ਗੁਣ ਨੂੰ ਗ੍ਰਹਿਣ ਕਰਨ ਤੋਂ ਰੋਕਦੇ ਰਹਿੰਦੇ ਹਨ। (ਸਾਹਿਤਕ ਸਵੈ-ਜੀਵਨੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਨਾ-28)
ਪਿਤਾ ਜੀ ਸਾਨੂੰ ਘਰੇ ਪੜ੍ਹਾਇਆ ਕਰਦੇ ਸਨ। ਸਵੇਰੇ ਸੈਰ ਕਰਨ ਲੈ ਕੇ ਜਾਇਆ ਕਰਦੇ ਸਨ। ਸਾਨੂੰ ਪ੍ਰਸਿੱਧ ਸਥਾਨਾਂ ਉੱਪਰ ਘੁੰਮਾ ਕੇ ਲਿਆਉਂਦੇ ਸਨ। ਆਪ ਘੁਮੰਤਰੂ ਬਿਰਤੀ ਦੇ ਮਾਲਕ ਹਨ। ਤਕਰੀਬਨ ਸਾਰਾ ਭਾਰਤ ਘੁੰਮ ਚੁੱਕੇ ਹਨ ਜਿਸ ਇਲਾਕੇ ਵਿੱਚ ਜਾਣਾ ਹੁੰਦਾ ਹੈ, ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਹਨ ਤੇ ਸਫਰ ਲਈ ਜ਼ਰੂਰੀ ਚੀਜ਼ਾਂ ਦੀ ਲਿਸਟ ਬਣਾ ਕੇ ਪਹਿਲਾਂ ਉਹ ਇਕੱਠੀਆਂ ਕਰਦੇ ਹਨ। ਇਹ ਪਤਾ ਰਖਦੇ ਹਨ ਕਿਹੜੇ ਇਲਾਕੇ ਵਿੱਚ ਕਿਹੜੇ ਮਹੀਨਿਆਂ ਵਿੱਚ ਜਾਇਆ ਜਾ ਸਕਦਾ ਹੈ। ਕੁੜਤੇ ਪਜ਼ਾਮੇ ਨੂੰ ਵਧੇਰੇ ਪਸੰਦ ਕਰਦੇ ਹਨ। ਕੋਟ ਪੈਂਟ ਪਾ ਲੈਂਦੇ ਹਨ ਪਰ ਉਸ ਵਿੱਚ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰਦੇ ਹਨ। ਪੰਜਾਬੀ ਹਿੰਦੀ ਦੇ ਰਸਾਲੇ ਤੇ ਪੁਸਤਕਾਂ ਖ਼ੂਬ ਖਰੀਦਦੇ ਤੇ ਪੜ੍ਹਦੇ ਹਨ। ਰੋਜ਼ਾਨਾ ਪੜ੍ਹਨਾ ਆਪ ਦੀ ਜੀਵਨ ਸ਼ੈਲੀ ਦਾ ਹਿੱਸਾ ਹੈ। ‘ਸਾਰਿਕਾ’, ‘ਦਿਨਸਾਨ’, ‘ਸਪਤਾਹਿਕ ਹਿੰਦੁਸਤਾਨ’, ‘ਧਰਮਯੁੱਗ’, ‘ਸਰਿਤਾ’, ‘ਕਾਦੰਬਰੀ’ (ਹਿੰਦੀ ਮੈਗਜ਼ੀਨ), ‘ਪ੍ਰੀਤ ਲੜੀ’, ‘ਲੋਅ’, ‘ਸੇਧ’, ‘ਮੁਹਾਂਦਰਾ’ ਆਦਿ ਮੈਗਜ਼ੀਨਾਂ ਦੀਆਂ ਜਿਲਦਾਂ

ਬੰਨ੍ਹਵਾ ਕੇ ਘਰੇ ਸਾਂਭੀਆਂ ਹੋਈਆਂ ਹਨ।

21 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਪ ਹਰ ਵਕਤ ਪੰਜਾਬੀ ਪਾਠਕ ਬਣਾਉਣ ਦੇ ਆਹਰ ਵਿੱਚ ਲੱਗੇ ਰਹਿੰਦੇ ਹਨ। ਆਪਦੇ ਥੈਲੇ ਵਿੱਚ ਪੋਣੇ ’ਚ ਬੰਨ੍ਹੀਆਂ ਮੰਨੀਆਂ, ਪੈੱਨ ਅਤੇ ਪੁਸਤਕਾਂ ਹੀ ਹੁੰਦੀਆਂ ਹਨ। ਇਹ ਥੈਲਾ ਚਲਦੀ ਫਿਰਦੀ ਪੁਸਤਕਾਂ ਦੀ ਦੁਕਾਨ ਹੈ। ਆਪ ਹੁਣ ਤਕ ਪੰਜਾਹ ਸੱਠ ਹਜ਼ਾਰ ਪੰਜਾਬੀ ਪਾਠਕ ਬਣਾ ਚੁੱਕੇ ਹਨ। ਆਪ ਨੇ ਆਪਣੀਆਂ ਪੋਤੀਆਂ ਧੀਰਜ ਅਤੇ ਸੁਮੀਤ ਦੇ ਵਿਆਹ ਪਰਵਾਂ ਉੱਪਰ ਮਠਿਆਈ ਦੇ ਨਾਲ ਨਾਲ ਪੁਸਤਕਾਂ ਭੇਟ ਕਰਨ ਦੀ ਪਿਰਤ ਵੀ ਪਾਈ। ਆਪ ਦੀ ਇਹ ਸੱਧਰ ਹੈ ਕਿ ਪੰਜਾਬੀ ਭਾਸ਼ਾ ਦੇ ਘੱਟੋ ਘੱਟ ਦਸ ਲੱਖ ਪਾਠਕ ਹੋਣੇ ਚਾਹੀਦੇ ਹਨ। ਇਸ ਥੈਲੇ ਨੂੰ ਅਸੀਂ ਕਰਾਮਾਤੀ ਥੈਲਾ ਕਹਿ ਸਕਦੇ ਹਾਂ। ਇਸ ਥੈਲੇ ਵਿੱਚ ਹੱਥ ਪਾ ਕੇ ਆਪਣੀਆਂ ਗਿਆਨ ਰੂਪੀ ਪੁਸਤਕਾਂ ਕੱਢ ਪਾਠਕਾਂ ਨੂੰ ਵੰਡ ਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਤਰੱਕੀ, ਬਿਹਤਰੀ ਅਤੇ ਵਿਕਾਸ ਦਾ ਇਤਿਹਾਸ ਸਿਰਜਦੇ ਜਾਂਦੇ ਹਨ। ਇਸ ਥੈਲੇ ਵਿੱਚ ਹੱਥ ਪਾ ਕੇ ਹਰ ਮਿਲਣ ਵਾਲੇ ਮਿੱਤਰ ਪਿਆਰੇ, ਪ੍ਰਸ਼ੰਸਕਾਂ, ਪਾਠਕਾਂ ਵਾਸਤੇ ਘਰੋਂ ਲਿਆਂਦੀਆਂ ਮੰਨੀਆਂ, ਪਿੰਨੀਆਂ ਜਾਂ ਇਲਾਇਚੀਆਂ ਭੇਟ ਕਰਕੇ ਆਪਣਾ ਪਿਆਰ ਭੇਟ

ਕਰਦੇ ਰਹਿੰਦੇ ਹਨ।
ਆਪ ਲੋਕਾਂ ਦੇ ਦੁੱਖ ਸੁੱਖ ਦਾ ਹਮੇਸ਼ਾ ਸਾਥੀ ਬਣੇ ਰਹਿੰਦੇ ਹਨ। ਘਰੇ ਕੋਈ ਵੀ ਚਾਹੇ ਮਜ਼ਦੂਰ ਹੈ, ਬੱਕਰੀਆਂ ਚਾਰਨ ਵਾਲਾ ਪਾਠਕ ਹੈ।
ਜੇ ਆਪਣੇ ਘਰੇ ਵਿਆਹ ਸ਼ਾਦੀ ਕਾਰਡ ਦੇ ਕੇ ਜਾਂਦਾ ਹੈ, ਉੱਥੇ ਸ਼ਗਨ ਦੇਣ, ਅਸ਼ੀਰਵਾਦ ਦੇਣ ਜ਼ਰੂਰ ਪਹੁੰਚਦੇ ਹਨ। ਆਪ ਸੂਝਵਾਨ ਸੰਗਠਨਕਰਤਾ ਵੀ ਹਨ। ਆਪ ਅਧਿਆਪਕ ਯੂਨੀਅਨ ਦੇ ਸਿਰਕੱਢ ਆਗੂ ਰਹੇ ਹਨ। ਮੁਲਾਜ਼ਮ ਹੱਕਾਂ ਲਈ ਸੰਘਰਸ਼ ਕੀਤਾ, ਵਾਰੰਟ ਕੱਟਿਆਂ ਵਿੱਚ ਲਹਿਰ ਨੂੰ ਸੰਗਠਤ ਕਰਦੇ ਰਹੇ। ਇਹ ਜਜ਼ਬਾ ਜ਼ਿੰਦਗੀ ਦੇ ਹਰ ਪੜ੍ਹਾਅ ਉੱਪਰ ਬਰਕਰਾਰ ਰਿਹਾ। ਸਾਹਿਤ ਤੇ ਸੱਭਿਆਚਾਰ ਦੇ ਖੇਤਰ ਵਿੱਚ ਹਰ ਪਲ ਸਾਹਿਤ ਸਭਾਵਾਂ ਨੂੰ ਸਮਰਪਿਤ ਰਹੇ ਹਨ। ਕਾਲੇ ਦਿਨਾਂ ਵਿੱਚ ਵੀ ਅਮਨ ਮਾਰਚਾਂ ਦੀ ਅਗਵਾਈ ਕਰਦੇ ਰਹੇ। ਦਰੱਖਤ ਲਾਉਣਾ ਵੀ ਆਪ ਦਾ ਮਨ ਭਾਉਂਦਾ ਸ਼ੌਕ ਤੇ ਪ੍ਰਤੀਬੱਧਤਾ ਹੈ। ਆਪ ਨੇ ਹਜ਼ਾਰਾਂ ਦਰੱਖਤ ਪਿੰਡਾਂ, ਸਕੂਲਾਂ, ਕਾਲਜਾਂ ਪਿੰਡਾਂ ਦੀਆਂ ਫਿਰਨੀਆਂ ਉੱਪਰ ਲਗਵਾਏ ਹਨ ਅਤੇ ਲਗਵਾ ਰਹੇ ਹਨ। ਹੁਣ ਤਾਂ ਪਿੰਡਾਂ ਦੀਆਂ ਪੰਚਾਇਤਾਂ ਆਪ ਕੋਲ ਆਉਂਦੀਆਂ ਹਨ, ਆਪ ਦੇ ਹੱਥੀਂ ਦਰੱਖਤ ਲਗਵਾਉਂਦੀਆਂ ਹਨ ਅਤੇ ਮਾਰਗ ਦਰਸ਼ਨ ਲੈਂਦੀਆਂ ਹਨ। ਫੁੱਲ ਲਾਉਣਾ ਵੀ ਆਪ ਦੇ ਮਨ ਭਾਉਂਦੇ ਸ਼ੌਕਾਂ ਵਿੱਚੋਂ ਹੈ। ਹੁਣੇ ਹੁਣੇ ਆਪ ਨੇ ਆਪਣੀ ਨੇਕ ਕਮਾਈ ਵਿੱਚੋਂ ਪੱਚੀ ਹਜ਼ਾਰ ਰੁਪਏ ਖਰਚ ਕਰਕੇ ਬਰਨਾਲੇ-ਸੇਖਾ ਫਾਟਕ ਦੇ ਨਾਲ ਜਿੱਥੇ ਰੇਲਵੇ ਲਾਈਨ ਦੇ ਨੇੜੇ ਗੰਦਗੀ ਦੇ ਢੇਰ ਲੱਗੇ ਹੋਏ ਸਨ, ਸਾਫ ਕਰ ਤੇ ਕਰਵਾ ਕੇ ਲੋਕਾਂ ਦੇ ਘੁੰਮਣ ਬੈਠਣ ਲਈ ਪਾਰਕ ਬਣਵਾਇਆ ਹੈ। ਆਪਣੇ ਦੋਸਤਾਂ ਨੂੰ ਪ੍ਰੇਰਿਤ ਕਰਕੇ ਇਸ ਮੁਹਿੰਮ ਵਿਚ ਨਾਲ ਜੋੜਿਆ। ਭਾਰਤੀ ਰੇਲ ਮਹਿਕਮੇ ਨੂੰ ਆਪ ਦੇ ਇਸ ਹੰਭਲੇ ਨੂੰ ਆਦਰਸ਼ ਮੰਨ ਕੇ ਪੂਰੇ ਭਾਰਤ ਦੀਆਂ ਰੇਲਵੇ ਲਾਈਨਾਂ ਦੇ ਨਾਲ ਨਾਲ ਫੁੱਲਾਂ ਦੀ ਬਹਾਰ ਲਾਉਣੀ ਚਾਹੀਦੀ ਹੈ।
ਆਪ ਤੋਂ ਪ੍ਰੇਰਣਾ ਲੈ ਕੇ ਅਨੇਕਾਂ ਸਾਹਿਤਕਾਰ ਨਿੱਤ ਦਿਨ ਸੋਨ ਸੁਨਹਿਰੀ ਕਿਰਤਾਂ ਨਾਲ ਮਾਂ-ਬੋਲੀ ਦੀ ਝੋਲੀ ਭਰ ਰਹੇ ਹਨ ਅਤੇ ਲੋਕਾਂ ਨੂੰ ਸੇਧ ਦੇ ਰਹੇ ਹਨ। ਆਰਥਿਕ ਕਾਣੀ ਵੰਡ, ਸਮਾਜਿਕ ਅਸਮਾਨਤਾ ਅਤੇ ਜ਼ਿੰਦਗੀ ਦੇ ਹਾਸ਼ੀਏ ਉੱਪਰ ਧੱਕੇ ਗਏ ਵਕਤ ਮਾਰਿਆਂ ਲਈ ਵੇਦਨਾ, ਸੰਵੇਦਨਾ ਅਤੇ ਸੁਹਿਰਦਤਾ ਆਪ ਦੇ ਜੀਵਨ, ਸੋਚ ਤੇ ਲਿਖਤਾਂ ਦਾ ਅਟੁੱਟ ਹਿੱਸਾ ਹੈ। ਇਸ ਕਾਣੀ ਵੰਡ ਵਾਲੇ ਸਮਾਜ ਬਾਰੇ ਤਬਸਰਾ ਸੁਬ੍ਹਾ ਸ਼ਾਮ ਤੇ ਆਮ ਘਰੇਲੂ ਗੱਲਬਾਤ ਵਿੱਚ ਚਲਦਾ ਰਹਿੰਦਾ ਹੈ। ਮੇਰੇ ਮਨ ਵਿੱਚ ਵੀ ਲੁਟੇਰਾ ਸਮਾਜ ਦੀਆਂ ਇਨ੍ਹਾ ਸ਼੍ਰੇਣੀਆਂ ਬਾਰੇ ਸਮਝ ਤੇ ਸੂਝ ਇਸੇ ਤਬਸਰੇ ਵਿੱਚੋਂ ਪੈਦਾ ਹੋਈ। ਆਪ ਨੇ ਬਿਨਾਂ ਸ਼ਰਾਬ ਪੀਤਿਆਂ, ਨਸ਼ੇ ਕੀਤਿਆਂ ਉਲਾਸ, ਚੇਤਨਾ ਅਤੇ ਚੜ੍ਹਦੀ ਕਲਾ ਪ੍ਰਦਾਨ ਕਰਨ ਵਾਲੀਆਂ ਰਚਨਾਵਾਂ ਸਿਰਜਣ ਦੀ ਪਰੰਪਰਾ ਨੂੰ ਸੁਦ੍ਰਿੜ ਕੀਤਾ ਹੈ। ਆਪ ਉਨ੍ਹਾਂ ਲੇਖਕਾਂ ਦੀ ਆਲੋਚਨਾ ਕਰਦੇ ਹਨ ਜਿਹੜੇ ਕੇਵਲ ਰੋਮਾਂਸਵਾਦ ਦੀਆਂ ਗਲੇਫ਼ੀਆਂ ਗੱਲਾਂ ਦੇ ਚਟਖ਼ਾਰੇ ਲੈਂਦੇ ਹਨ ਤੇ ਕੇਵਲ ਕੁੜੀਆਂ ਦੇ ਖਲਜਗਣ ਵਿੱਚ ਉਲਝੇ ਰਹਿੰਦੇ ਹਨ। ਅਜਿਹੇ ਮੌਕੇ ਆਪ ਕਹਿੰਦੇ ਹਨ, ‘‘ਇਹ ਪੌਪ ਲੀਲ੍ਹਾ ਵਾਲੀਆਂ ਪੇਤਲੀਆਂ ਰਚਨਾਵਾਂ ਕਿਤੇ ਨਹੀਂ ਰਹਿਣਗੀਆਂ, ਗਾਸੋ ਦੀਆਂ ਲਿਖਤਾਂ ਹੀ ਜਿਊਂਦੀਆਂ ਰਹਿਣਗੀਆਂ।’’

21 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਆਪ ਨਵੇਂ ਲੇਖਕਾਂ ਵਿੱਚ ਮਾਂ-ਬੋਲੀ ਲਈ ਪ੍ਰੇਮ ਦੇ ਬੀਜ ਸਹਿਜੇ ਹੀ ਬੀਜਦੇ ਰਹਿੰਦੇ ਹਨ। ਮੈਨੂੰ ਯਾਦ ਹੈ ਜਦੋਂ ਅਜੇ ਮੈਂ ਕਾਲਜ ਵਿੱਚ ਪੜ੍ਹਨ ਲੱਗਿਆ ਹੀ ਸੀ, ਉਸ ਸਮੇਂ ਆਪ ਪੰਜਾਬੀ ਸਾਹਿਤ ਸਭਾ, ਬਰਨਾਲਾ ਦੇ ਅਹੁਦੇਦਾਰ ਸਨ। ਆਪ ਨੇ ਮੇਰੇ ਨਾਲ ਡਾ. ਸੁਰਿੰਦਰ ਭੱਠਲ, ਅਜਾਇਬ ਟੱਲੇਵਾਲੀਆ ਤੇ ਇੱਕ ਹੋਰ ਨੌਜਵਾਨ ਲੇਖਕ ਉੱਪਰ ਇੱਕ ਪ੍ਰੋਗਰਾਮ ਰੱਖ ਕੇ ਸਾਥੋਂ ਕਵਿਤਾਵਾਂ ਪੜ੍ਹਵਾਈਆਂ ਅਤੇ ਸਾਡੀਆਂ ਰਚਨਾਵਾਂ ਬਾਰੇ ਸੀਨੀਅਰ ਲੇਖਕਾਂ ਨੇ ਵਿਚਾਰ ਵੀ ਪ੍ਰਗਟਾਏ। ਇਸ ਪ੍ਰੋਗਰਾਮ ਵਿੱਚ ਸ੍ਰੀ ਰਾਮ ਸਰੂਪ ਅਣਖੀ, ਪ੍ਰੋ. ਰਵਿੰਦਰ ਭੱਠਲ, ਸੀ. ਮਾਰਕੰਡਾ, ਡਾ. ਅਮਰ ਕੋਮਲ, ਇੰਦਰ ਸਿੰਘ ਖਾਮੋਸ਼ ਆਦਿ ਸਾਹਿਤਕਾਰ ਹਾਜ਼ਰ ਸਨ। ਆਪਣੀ ਮਾਂ-ਬੋਲੀ ਨਾਲ ਪਿਆਰ ਤੇ ਇਸ ਦੀ ਨਿਸ਼ਕਾਮ ਸੇਵਾ ਕਰਨ ਤੇ ਲਿਖਣ ਦੀ ਲਗਨ ਮੈਨੂੰ ਆਪਣੇ ਪਿਤਾ ਜੀ ਤੋਂ ਲੱਗੀ ਹੈ। ਹਰ ਨਵੇਂ ਦਿਨ ਦੇ ਉਦੈ ਹੋਣ ਨਾਲ ਆਪਦੇ ਮਨ ਵਿੱਚ ਨਵੇਂ ਨਿਵੇਕਲੇ ਸੰਕਲਪ ਜਨਮਦੇ ਰਹਿੰਦੇ ਹਨ। ਅੱਸੀਵੇਂ ਵਰ੍ਹੇ ਵਿੱਚ ਵੀ ਆਪਦੇ ਖ਼ਿਆਲਾਂ ਵਿੱਚ ਤਾਜ਼ਗੀ, ਰਵਾਨੀ ਅਤੇ ਜਵਾਨੀ ਠਾਠਾ ਮਾਰਦੀ ਹੈ। ਪੰਜ ਵਰ੍ਹੇ ਹੋਰ ਜਿਊਣ ਦੀ ਆਪਦੀ ਤਮੰਨਾ ਹੈ। ਇਨ੍ਹਾਂ ਵਰ੍ਹਿਆਂ ਵਿੱਚ ਸੱਤ ਪੁਸਤਕਾਂ ਹੋਰ ਲਿਖਣ ਦੀ ਮਨਸ਼ਾ ਹੈ। ਪੰਜ ਹਜ਼ਾਰ ਦਰੱਖਤ ਹੋਰ ਲਾਉਣਾ ਚਾਹੁੰਦੇ ਹਨ। ਪੰਜਾਬੀ ਰਸਾਲਿਆਂ ਨੂੰ ਇੱਕ ਇੱਕ ਹਜ਼ਾਰ ਰੁਪਿਆ ਭੇਟ ਕਰਨਾ ਚਾਹੁੰਦਾ ਹਨ। ਹਰ ਵਰ੍ਹੇ ਵਧੇਰੇ ਪੰਜਾਬੀ ਸਾਹਿਤ ਪੜ੍ਹਨ ਵਾਲੇ ਪਾਠਕਾਂ ਨੂੰ ਸਨਮਾਨਤ ਕਰਨ ਦਾ ਵਿਚਾਰ ਵੀ ਆਪ ਦੇ ਮਨ ਵਿੱਚ ਹੈ। ਪੰਜਾਬੀ ਸਾਹਿਤ ਵਿੱਚ ਚੇਤਨਾ/ਗਿਆਨ ਦੀ ਰੌਸ਼ਨੀ ਵੰਡਣ ਵਾਲੇ ਆਦਰਯੋਗ ਪਿਤਾ ਜੀ ਬਾਰੇ ਮੈਂ

ਇੱਕ ਛੋਟੀ ਜਿਹੀ ਨਜ਼ਮ ਲਿਖੀ ਸੀ, ਜਿਹੜੀ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ:
ਧੁੱਪ ਦੇ ਵਿੱਚ
ਛਾਂ ਹੈ ਬਾਪੂ
ਹਰ ਉਲਝਣ
ਵਿੱਚ ਹਾਂ ਹੈ ਬਾਪੂ
ਮਮਤਾ ਦੇ ਲਈ
ਮਾਂ ਹੈ ਬਾਪੂ
ਰੱਬ ਵਰਗਾ
ਨਾਂ ਹੈ ਬਾਪੂ
ਸੁਰਗਾਂ ਵਰਗੀ
ਥਾਂ ਹੈ ਬਾਪੂ

 

-ਡਾ. ਸੁਦਰਸ਼ਨ ਗਾਸੋ
ਮੋਬਾਈਲ: 098962-01036

 

21 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੌ ਚਾਚਾ ਇਕ ਪਿਓ, ਸੌ ਦਾਰੂ ਇਕ ਘਿਉ......

 

 

Nycc Sharing.....thnx.....ਬਿੱਟੂ ਜੀ.....

21 Jan 2013

Reply