Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਰਬਾਦੀ ਦੇ ਰਾਹ ਪਿਆ ਪੰਜਾਬੀ ਸਭਿਆਚਾਰ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਰਬਾਦੀ ਦੇ ਰਾਹ ਪਿਆ ਪੰਜਾਬੀ ਸਭਿਆਚਾਰ

ਰਾਗ ਸੰਗੀਤ ਕਲਾ ਤੇ ਸਹਿਤ ਮੱਨੁਖੀ ਮਨ ਦੀ ਸਿਰਜਣਾ ਦੇ ਰੂਪ ਹਨ। ਸੰਗੀਤ ਨਾਲ ਮਨੁੱਖ ਦਾ ਰਿਸ਼ਤਾ ਜਨਮ ਸਮੇ ਦੀ ਪਹਿਲੀ ਲੋਰੀ ਤੋਂ ਮਰਨ ਸਮੇ ਦੇ ਆਖਰੀ ਵੈਣਾ ਤੱਕ ਰਹਿੰਦਾ ਹੈ। ਸੰਗੀਤ ਵਿੱਚ ਇੰਨੀ ਸ਼ਕਤੀ ਹੈ ਕਿ ਮਨੁੱਖ ਤਾਂ ਕੀ ਪੱਛੂ-ਪੰਛੀਆਂ ਨੂੰ ਵੀ ਮੰਤਰ ਮੁਗਧ ਕਰ ਸਕਦਾ ਹੈ। ਪੁਰਾਤਨ ਵੇਦ-ਗਰੰਥਾਂ ਵਿਚ ਸਾਮ ਵੇਦ ਸੰਗੀਤ ਨਾਲ ਸਬੰਧਤ ਵੇਦ ਸੀ। ਅਤੇ ਪਾਂਣਨੀ ਰਿਸ਼ੀ ਦੀ ਲਿਖੀ ਸੰਸਕ੍ਰਿਤ ਦੀ ਵਿਆਕਰਣ, ਚਾਰ ਹਜਾਰ ਸਲੋਕਾਂ ਵਿਚ ਕਾਵਿਕ ਰੂਪ ਵਿਚ ਮਿਲਦੀ ਹੈ।

ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਪਾਵਨ ਬਾਣੀ 31 ਰਾਗਾਂ ਵਿਚ ਲਿਖੀ ਗਈ ਹੈ। ਰਾਗ ਦੀ ਮਹੱਤਤਾ ਬਾਰੇ ਭਰਥਰੀ ਹਰੀ ਨੇ ਕਿਹਾ ਸੀ ‘ਜਿਸਨੂੰ ਕਵਿਤਾ ਤੇ ਰਾਗ ਦੀ ਸਮਝ ਨਾਹੀ ਉਹ ਸਿੰਗਾ ਤੇ ਪੂਛ ਤੋਂ ਬਿਨਾ ਪੱਛੂ ਹੁੰਦਾ ਏ’। ਮਾਂ ਬੋਲੀ ਪੰਜਾਬੀ ਵਿਚ ਨਾਥ ਜੋਗੀਆਂ ਦੀ ਭਾਸ਼ਾ ਦਾ ਖ਼ਜਾਨਾ ਸਾਨੂੰ ਕਵਿਕ ਰੂਪ ਵਿਚ ਹੀ ਮਿਲਦਾ ਹੈ। ਗੱਲ ਕੀ ਸੰਗੀਤ ਮਾਨਵ ਕਲਿਆਣ ਦਾ ਮਾਰਗ ਸੀ, ਰੂਹ ਦੀ ਖੁਰਾਕ ਸੀ ਅਤੇ ਗਿਆਨ ਦਾ ਜਰੀਆ ਸੀ ਤੇ ਮਨੁੱਖ ਦੇ ਇਕੱਲੇਪਨ ਦਾ ਸਾਥੀ ਸੀ। ਜਿਸ ਨੇ ਮਨੁੱਖ ਦੇ ਜੀਵਨ ਮੁੱਲਾਂ ਨੂੰ ਸਦੈਵ ਜਿਉਂਦਾ ਰੱਖਿਆ। ਪੰਜਾਬੀ ਸਹਿਤ ਦੇ ਬੋਲੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਸੰਗੀਤ ਵਿਚਾਰਾ ਅਸ਼ਲੀਲਤਾ, ਨੰਗੇਜਵਾਦ, ਲੱਚਰਤਾ, ਹਿੰਸਾ ਆਦਿ ਦੇ ਪੈਗਾਮ ਦਾ ਸਾਧਨ ਬਣਿਆ। ਸੰਗੀਤ ਦੀ ਵਰਤੋਂ ਸਮਾਜ ਨੂੰ ਗਲਤ ਲੀਹਾਂ ਵਲ ਲਿਜਾਣ ਲੱਗੀ। ਸੰਗੀਤ ਦੀਆਂ ਪਿਆਰੀਆਂ ਠੰਡ ਪਾਉਂਣ ਵਾਲੀਆਂ ਧੁੰਨਾ ਰਾਹੀਂ ਬਦਇਖਲਾਕੀ, ਬੇਸ਼ਰਮੀ ਅਤੇ ਅਨੁਸ਼ਾਸ਼ਣਹੀਣਤਾ ਦਾ ਪ੍ਰਸ਼ਾਦ ਅੰਨ੍ਹੇ ਵਾਹ ਬਿਨਾ ਰੋਕ-ਟੋਕ ਵੰਡਿਆ ਗਿਆ। ਸਿੱਟਾ ਇਹ ਨਿਕਲਿਆ ਕਿ 15-20 ਸਾਲਾਂ ਵਿਚ ਵੇਖਦਿਆਂ-ਵੇਖਦਿਆਂ ਪੰਜਾਬ ਨਸ਼ੇ ਦੇ ਛੇਵੇਂ ਦਰਿਆ ਵਿਚ ਰੁੜਨ ਲੱਗਿਆ। ਭਰੂਣ-ਹੱਤਿਆ ਦੀ ਗਿਣਤੀ ਚਰਮਸੀਮਾ ਤੱਕ ਪਹੁੰਚਣ ਲੱਗੀ। ਸਿਖਿਆ ਦਾ ਮਿਆਰ ਡਿੱਗਣ ਲੱਗਿਆ। ਪਰਿਵਾਰਕ ਸਬੰਧਾਂ ਵਿਚ ਭਰੋਸਾ ਅਤੇ ਪੁਖਤਗੀ ਘੱਟਣ ਲੱਗੀ ਅਤੇ ਤਲਾਕਾਂ ਦੀ ਗਿਣਤੀ ਵਧਣ ਲੱਗੀ।

ਜਿੰਦਗੀ ਵਿਚ ਪਰਿਵਾਰ ਦਾ ਸਕੰਲਪ ਜਿਥੇ ਪਤੀ-ਪਤਨੀ, ਮਾਂ-ਪਿਓ ਅਤੇ ਬੱਚੇ ਮਹਿਫੂਜ਼ ਹੋਣ ਅਤੇ ਇਕੱਠੇ ਰਹਿੰਦੇ ਹੋਣ, ਸਾਡੇ ਅਮੀਰ ਵਿਰਸੇ ਦੀ ਨਿਸ਼ਾਨੀ ਸੀ, ਜਿਹੜਾ ਦਿਨੋ ਦਿਨ ਕਮਜੋਰ ਹੋ ਰਿਹਾ ਹੈ। ਪੰਜਾਬੀ ਗਾਇਕ ਅਤੇ ਗੀਤਕਾਰ ਜਿੰਨਾ ਵਿਚੋਂ ਬਹੁਤੇ ਅਨ੍ਹਪੜ ਜਾਂ ਅੱਧਪ੍ਹੜ ਹਨ ਕੋਈ ਵਿਰਲਾ-ਵਾਝਾਂ ਹੀ ਯੂਨੀਵਰਸਿਟੀ ਪਹੁੰਚਾ ਹੋਇਆ ਹੈ। ਇਨ੍ਹਾਂ ਨੂੰ ਤਾਂ ਸਿਰਫ ਇਹ ਹੀ ਪਤਾ ਹੈ ਕਿ ਸ਼ੋਹਰਤ ਅਤੇ ਦੌਲਤ ਕਿਵੇਂ ਪ੍ਰਪਾਤ ਕਰਨੇ ਹਨ। ਇਨ੍ਹਾਂ ਨੂੰ ਇਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦਾ ਨਹੀ ਪਤਾ। ਮਨੁੱਖੀ ਮਨ ਦੀ ਤਰਜਮਾਨੀ ਕਰਨ ਵਾਲੇ ਗੀਤਾਂ ਨੂੰ ਪੂੰਜੀਵਾਦੀ ਯੁੱਗ ਦੀਆਂ ਮਸ਼ੀਂਨੀ ਭਾਵਨਾਵਾਂ ਤੇ ਮਾਇਆ ਦੇ ਸੱਪ ਨੇ ਡੱਸ ਲਿਆ ਹੈ। ਜਿਸ ਕਰਕੇ ਅਣਖੀਲਾ ਕਹਾਇਆ ਜਾਣ ਵਾਲਾ ਸਭਿਆਚਾਰ ਅੱਜ ਕੱਲ ਦੇ ਪੰਜਾਬੀ ਗੀਤਾਂ ਵਿਚੋਂ ਬੜੀ ਮੁਸ਼ਕਲ ਨਾਲ ਲੱਭਦਾ ਹੈ। ਪੰਜਾਬੀ ਗੀਤਾਂ ਅਤੇ ਵੀਡੀਓ ਰਾਹੀਂ ਦਿਖਾਈ ਜਾਂਦੀ ਤਿੰਨ-ਚੌਥਾਈ ਨੰਗੀ ਕੁੜੀ ਕਿਸੇ ਦੀ ਧੀ-ਭੈਣ ਸਪੁੱਤਨੀ ਜਾਂ ਮਾਂ ਨਾ ਹੋ ਕੇ ਇੱਕ ਭੋਗਣ ਵਾਲੀ ਵਸਤੂ ਦੇ ਰੂਪ ਵਿਚ ਪੇਸ਼ ਕੀਤੀ ਜਾਣ ਲੱਗੀ ਹੈ।

ਪੰਜਾਬੀ ਸਰੋਤਾ ਅਤੇ ਦਰਸ਼ਕ ਮਨੋਵਿਆਗਨਕ ਤੌਰ ਤੇ ਡਰਪੋਕ ਹੋ ਗਿਆ। ਜਿਹੜਾ ਕੁੜੀ ਦਾ ਬਾਪ ਜਾਂ ਭਰਾ ਅਖਵਾਉਂਣ ਤੋਂ ਭੈਅ ਖਾਣ ਲੱਗਿਆ। ਸ਼ਾਇਦ ਲੜਕੀਆਂ ਨੂੰ ਇੰਨਾ ਡਰ ਮੁਗਲਾਂ ਵੇਲੇ ਵੀ ਨਹੀ ਸੀ। ਅੱਜ ਵੀ ਅਫਗਸਿਤਾਨ ਸਮੇਤ ਅਰਬ ਦੇਸ਼ਾਂ ਜਾਂ ਫਿਰ ਖੁਲ੍ਹੇ ਕਹਾਉਂਦੇ ਪੱਛਮੀ ਦੇਸ਼ਾਂ ਵਿਚ ਵੀ ਲੜਕੀਆਂ ਸਾਡੇ ਮੁਲਖ ਨਾਲੋਂ ਕਿਤੇ ਵੱਧ ਮਹਿਫੂਜ਼ ਨੇ। ਸਭਿਆਚਾਰ ਦੇ ਨਾਂ ਹੇਠ ਦਿੱਤੀ ਹੋਈ ਬੇਸ਼ਰਮ ਖੁਲ੍ਹ ਹੇਠਾਂ ਲੜਕੀਆਂ ਦਾ ਸਕੂਲਾਂ-ਕਾਲਜਾਂ ਵਿਚ ਜਾਣਾ ਸੁਰਿਅੱਖਤ ਨਾ ਰਿਹਾ।

ਪੰਜਾਬ ਵਿਚ ਇਨ੍ਹਾਂ ਗਾਇਕਾਂ ਦੀ ਬੇਰੋਕ ਭੀੜ ਨੇ ਪੰਜਾਬ ਨੂੰ ਮਿਰਜਿਆਂ-ਰਾਝਿਆਂ ਮੁਫਤ ਵਿਚ ਲੜਕੀਆਂ ਪਿੱਛੇ ਪੈਟਰੌਲ ਫੂਕਣ ਵਾਲਿਆਂ, ਜਿਪਸੀਆਂ-ਸਪਾਰੀਆਂ ਉਪਰ ਅਪਣੇ ਪਿੱੰਡ ਦੀਆਂ ਧੀਆਂ-ਭੈਣਾ ਦੇ ਨਾਂ ਲਿਖਣ ਵਾਲਿਆਂ ਦੀ ਫੇੈਕਟਰੀ ਬਣਾ ਦਿੱਤਾ। ਇੰਝ ਜਾਪਣ ਲੱਗਿਆ ਜਿਵੇਂ ਪੰਜਾਬ ਵਿਚ ਬੰਦੇ-ਬਹਾਦਰ, ਅਟਾਰੀ-ਨਲੂਏ ਘੱਟ ਅਤੇ ਕਦਾਚਾਰੀ, ਬਲਾਤਕਾਰੀ ਆਸ਼ਕ ਵੱਧ ਵੱਸਦੇ ਹੋਣ। ਪੰਜਾਬ ਦੇ ਅਮੀਰ ਵਿਰਸੇ ਸਭਿਆਚਾਰ ਦੇ ਡਾਕੂ ਬਣੇ ਇਨ੍ਹਾਂ ਮਾਂ-ਬੋਲੀ ਦੇ ਨਲਾਇਕ ਨਿਰਲੱਜ ਵਾਰਸਾਂ ਨੇ ਕੁੜੀ ਨੂੰ ਤਾਂ ਕੀ ਪੰਜਾਬ ਦੇ ਅੰਨਦਾਤਾ ਜੱਟ ਨੂੰ ਵੀ ਨਹੀ ਬਖਸ਼ਿਆ। ਜੱਟ ਆਵਾਰਾਗਰਦ, ਵਿਹਲੜ, ਬੁਰਸ਼ਾਗਰਦ, ਮੇਲਿਆਂ-ਕਚਹਿਰੀਆਂ ਵਿਚ ਲੜਨ ਵਾਲਾ, ਚੌਥਾ ਪੈੱਗ ਪੀ ਕੇ ਕਿਸੇ ਸ਼ਰੀਫ ਲੜਕੀ ਦੀ ਬਾਂਹ ਫੜਨ ਵਾਲਾ, ਬਲਾਤਕਾਰੀ ਅਤੇ ਹਿੰਸਕ ਪੇਸ਼ ਕੀਤਾ ਜਾਣ ਲੱਗਿਆ। ਪਰ ਇਨ੍ਹਾ ਨੂੰ ਕਰਜੇ ਦੀ ਮਾਰ ਹੇਠ ਆ ਕੇ ਸਲਫਾਸ਼ ਖਾਦਾਂ ਜੱਟ, ਦਾਜ ਦੇ ਦੈਂਤ ਦੀ ਤੇਲ ਪਾ ਕੇ ਸਾੜੀ ਹੋਈ ਧੀ ਦਾ ਪਿਓ, ਜਿਸ ਦਾ ਇੱਕੋ ਪੁੱਤਰ ਪੰਜਾਬ ਦੇ ਹਾਲਾਤਾਂ ਦੀ ਅਣਹੋਣੀ ਭੇਟ ਚ੍ਹੜ ਗਿਆ ਹੋਵੇ, ਜਿਹੜਾ ਨਸ਼ੇੜੀ ਪੁੱਤ ਦੀ ਅਰਥੀ ਮੋਢਿਆਂ ਤੇ ਚੁੱਕੀ ਜਾਂਦਾ ਹੋਵੇ ਉਹ ਜੱਟ ਨਹੀ ਦਿੱਸਿਆ।

 

18 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨ੍ਹਾਂ ਨੂੰ ਉਸ ਦੀ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲ ਪਾਲਦਾ ਜੱਟ ਨਹੀ ਦਿੱਸਦਾ। ਉਸ ਦੀ ਅੰਨਦਾਤਾ ਜਾਂ ਭਗਤ-ਸੂਰਮਾਂ ਦਾਨੀ ਹੋਣ ਦੀ ਵਡਿਆਈ ਕਿਤੇ ਨਹੀ ਲੱਭਦੀ। ਇਨ੍ਹਾਂ ਕੱਚਘਰੜ ਗਇਕਾਂ ਨੂੰ ਕਿਸੇ ਰੋਟੀ ਤੋਂ ਮੁਥਾਜ ਗਰੀਬ ਦੀ ਤਰਸਜੋਗ ਹਾਲਤ ਨਹੀ ਦਿੱਸਦੀ, ਪੰਜਾਬ ਦੀ ਕਪਾਹ ਪੱਟੀ ਤੋਂ ਕੈਂਸਰ ਪੱਟੀ ਤੱਕ ਦੀ ਦਾਸਤਾਂਨ ਅਤੇ ਪੰਜਾਬ ਦੇ ਪਾਣੀਆਂ ਵਿਚਲਾ ਜ਼ਹਿਰ ਨਹੀ ਦਿੱਸਦਾ। ਸੜਕਾਂ-ਹੋਟਲਾਂ ਅਤੇ ਘਰਾਂ ਵਿਚ ਕੰਮ ਕਰਦੇ ਬਾਲ-ਮਜਦੂਰਾਂ ਦੀ ਹਾਲਤ ਇਨ੍ਹਾਂ ਦੇ ਚਗਲੇ ਹੋਏ ਸਵਾਦਾਂ ਦਾ ਹਿੱਸਾ ਨਹੀ। ਪਥਾਰਦਵਾਦੀ ਯੁੱਗ ਦੀ ਮਾਇਆਵਾਦੀ ਸ਼ਤਰੰਜ ਦੇ ਇਨ੍ਹਾਂ ਬੇਅਕਲ ਅੰਨ੍ਹੇ ਘੋੜਿਆ ਨੂੰ ਸਫਾਰੀਆਂ-ਜਿਪਸੀਆਂ, ਰਾਇਫਲਾਂ-ਨੀਲੇ ਫੋਰਡਾਂ ਤੇ ਜਾਂ ਫਿਰ ਦੋਂਹ-ਦੋਂਹ ਖਤਿਆਂ ਦੀਆਂ ਕੋਠੀਆਂ ਵਿਚ ਮੌਜਾਂ ਮਾਣਦਾ ਜੱਟ ਹੀ ਦਿੱਸਦਾ ਹੈ।

ਇਨ੍ਹਾਂ ਦੀ ਮਰੀ ਹੋਈ ਜਮੀਰ ਅਤੇ ਸਰਮਾਏਦਾਰੀ ਪਹੁੰਚ ਤੋਂ ਡਿੱਗਦੀ ਲ੍ਹਾਲ ਨੇ ਕਈ ਨਿਕਲਦੀਆਂ ਫੁੱਲਾਂ ਦੀਆਂ ਨਾਜੁਕ ਪੰਖੜੀਆਂ ਪਲੀਤ ਕੀਤੀਆਂ। ਇਨ੍ਹਾਂ ਦੀ ਬੇਰੋਕ ਕੁਹਾੜੀ ਪੰਜਾਬ ਦੀਆਂ ਅਨੇਕ ਕਦਰਾਂ-ਕੀਮਤਾਂ ਦੇ ਆਹੀ ਲਾਹੁੰਦੀ ਰਹੀ। ਅਤੇ ਕੁਹਾੜੀ ਦਾ ਦੱਸਤਾ ਬਣਦੇ ਰਹੇ ਚਾਪਲੂਸ ਅਤੇ ਚੌਧਰ ਦੀ ਹਵਸ ਦੇ ਸ਼ਿਕਾਰੀ। ਅਸੀਂ ਸਤਾ ਦੇ ਲਾਲਚੀ, ਸ਼ੋਹਰਤ ਦੇ ਭੁੱਖੇ ਵਿਦੇਸ਼ੀਂ ਲੋਕਾਂ ਨੇ ਵੱਖ ਵੱਖ ਕਲੱਬਾਂ, ਗਰੁੱਪਾਂ, ਸ਼ਕਤੀ ਕੇਦਰਾਂ ਦੀ ਸਿਰਜਣਾ ਕੀਤੀ। ਇਨ੍ਹਾਂ ਸਭਿਆਚਾਰ ਦੇ ਦੁਸ਼ਮਣਾ ਨੂੰ ਰਜਵੇਂ ਪੈਸੇ ਦਿੱਤੇ ਅਤੇ ਦੇ ਰਹੇ ਹਾਂ। ਕੁਝ ਮੀਡੀਏ ਦੀ ਕੁੱਤੀ ਵੀ ਚੋਰਾਂ ਦੀ ਭਾਲੀਵਾਲ ਬਣੀ।

ਜੇਕਰ ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਕੀ ਸਿਰਫ ਲੱਚਰ ਗਾਉਂਣਾ, ਅਸ਼ਲੀਲ ਭੰਗੜਾ ਜਾਂ ਗਿੱਧਾ ਪਾਉਂਣਾ ਹੀ ਸਾਡਾ ਸਭਿਆਚਾਰ ਹੈ? ਸਾਡਾ ਸਭਿਆਚਾਰ ਸੀ ਸੱਚ ਦੀ ਗੱਲ ਕਰਨੀ, ਜੁਲਮ ਦੇ ਖਿਲਾਫ ਲੜਨਾ, ਮਿਹਨਤ ਕਰਕੇ ਖਾਣਾ, ਰਲ-ਮਿਲ ਕੇ ਰਹਿਣਾ, ਵੰਡੇ ਕੇ ਛੱਕਣਾ ਅਤੇ ਸੱਚੀ-ਸੁੱਚੀ ਕਿਰਤ ਕਰਨੀ। ਜਿਸਦੀ ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਕਦੇ ਗੱਲ ਵੀ ਨਹੀ ਕੀਤੀ।

ਪੈਸਾ ਦੁਨੀਆਂ ਦੇ ਹੋਰ ਲੋਕਾਂ ਕੋਲੇ ਵੀ ਆਇਆ ਹੋਵੇਗਾ ਉਨ੍ਹਾਂ ਜਰੂਰੀ ਨਹੀ ਕਿ ਲੱਖਾਂ ਡਾਲਰ ਅਤੇ ਲੱਖਾਂ ਰੁਪਏ ਗੰਦਾ ਗਾਉਂਣ ਅਤੇ ਲਿਖਣ ਵਾਲਿਆਂ ਉਪਰ ਹੀ ਖਰਚੇ ਹੋਣ। ਪੰਜਾਬ ਤੋਂ ਬਿਨਾ ਬਾਕੀ ਹੋਰ ਸੂਬਿਆਂ ਸਮੇਤ ਪਾਕਿਸਤਾਨ ਵਿਚ ਵੀ ਪ੍ਰਾਂਤਕ ਗਾਇਕਾਂ ਦੀ ਇੰਨੇ ਨੀਵੇ ਪੱਧਰ ਦੀ ਗਾਇਕੀ ਕਦੇ ਵੀ ਵੇਖਣ ਜਾਂ ਸੁਣਨ ਨੂੰ ਨਹੀ ਮਿਲੀ। ਕੁਝ ਲੋਕ ਇਸ ਦਾ ਕਾਰਨ ਆਰਥਿਕ ਕਰਾਂਤੀ ਨੂੰ ਮੰਨਦੇ ਹਨ ਪ੍ਰੰਤੂ ਆਰਥਿਕ ਕਰਾਂਤੀ ਤਾਂ ਗੁਜਰਾਤ ਅਤੇ ਹਰਿਆਣੇ ਨੇ ਵੀ ਕੀਤੀ ਜੋ ਕਿ ਸਾਡੇ ਨਾਲੋਂ ਕਿਤੇ ਅਗੇ ਹਨ। ਉਥੋਂ ਦੀ ਪ੍ਰਾਂਤਕ ਗਾਇਕੀ ਪੰਜਾਬ ਨਾਲੋਂ ਹਾਲੇ ਵੀ ਕਿਤੇ ਸਾਫ-ਸੁਥਰੀ ਹੈ।

ਇਸ ਉਪਰਲੀ ਸਾਰੀ ਬਿਮਾਰੀ ਦੇ ਪਿੱਛੇ ਜਿਥੇ ਗਾਇਕ ਅਤੇ ਲੇਖਕ ਜਿੰਮੇਵਾਰ ਹਨ ਉਥੇ ਉਨ੍ਹਾਂ ਨੂੰ ਚੁੱਪ-ਚਾਪ ਸੁਣਨ ਵਾਲੀਆਂ ਜਾ ਅਣਦੇਖੀ ਕਰਨ ਵਾਲੀਆਂ ਧਾਰਮਿਕ, ਸਮਾਜਕ ਅਤੇ ਸਰਕਾਰੀ ਧਿਰਾਂ ਵੀ ਉਨੀਆਂ ਹੀ ਦੋਸ਼ੀ ਹਨ ਜਿੰਨਾ ਨੇ ਮਾਖਿਓ ਮਿੱਠੀ ਪੰਜਾਬੀ ਮਾਂ ਬੋਲੀ ਵਿਚ ਰੱਲ-ਗੱਡ ਹੁੰਦੇ ‘ਕਰੈਕ’ ਵਰਗੇ ਸਬਦ ਜੋ ਨਸ਼ੇੜੀ ਸਮਾਜ ਬਿਮਾਰ ਮਾਨਸਿਕਤਾ ਦੀ ਉਪਜ ਸਨ, ਨੂੰ ਵੀ ਅੱਖੋਂ ਉਹਲੇ ਕਰੀ ਰੱਖਿਆ। ਯਾਦ ਰਹੇ ਕਿ ‘ਕਰੈਕ’ ਸਬਦ ਬੱਬੂ-ਮਾਨ ਵਲੋਂ ਵਰਤਿਆ ਗਿਆ ਹੈ ਜਿਹੜਾ ਤਾਂਬੇ ਅਤੇ ਸਮੈਕ ਦੇ ਮਿਸ਼ਰਨ ਦਾ ਨਾਮ ਹੈ ਜਿਸ ਦੀ ਲਗਾਤਾਰ ਵਰਤੋਂ ਆਦਮੀ ਨੂੰ ਨਾ ਸਿਰਫ ਅੱਤ ਦਾ ਨਸ਼ੇੜੀ ਸਗੋਂ ਨਿਪੁੰਸਕ ਵੀ ਬਣਾ ਦਿੰਦੀ ਹੈ।

ਸਰਕਾਰੀ ਕਨੂੰਨ ਜਾਂ ਤਾਂ ਬਹੁਤ ਪੁਰਾਣੇ ਹਨ ਜਾਂ ਅਸਰਹੀਣ ਹੋ ਚੁੱਕੇ ਹਨ। ਨਵੇ ਰੂਪ ਵਿਚ ਸੈਂਸਰ-ਬੋਰਡਾਂ ਦੀ ਸਥਾਪਨਾ ਅਤੇ ਨਵੇ ਨਿਯਮਾਂ ਦਾ ਘੜੇ ਜਾਣਾ ਅੱਤ ਜਰੂਰੀ ਹੈ। ਧਾਰਮਿਕ ਸੰਸਥਾਵਾਂ ਅਪਣਾ ਫਰਜ ਤਨਦੇਹੀ ਨਾਲ ਨਿਭਾਉਣ, ਇਕੱਲਾ ਮਾਲਾ ਫੇਰਨਾ ਹੀ ਧਰਮ ਨਹੀ ਬਲਕਿ ਸਮਾਜ ਨੂੰ ਚੰਗੀ ਅਤੇ ਨਰੋਈ ਸੇਧ ਦੇਣਾ ਵੀ ਧਰਮ ਦਾ ਇੱਕ ਅੰਗ ਹੈ। ਗਾਇਕਾਂ ਉਪਰ ਵਿਆਹਾਂ ਦੇ ਪ੍ਰੋਗਰਾਮਾਂ ਦੌਰਾਨ ਦੋ ਤਿੰਨਾ ਘੰਟਿਆਂ ਵਿਚ ਹੀ ਲੱਖਾਂ ਰੁਪਏ ਰੋਹੜ ਦੇਣਾ ਕਿਧਰ ਦੀ ਅਕਲਮੰਦੀ ਹੈ। ਜਿਹੜੀ ਗਾਇਕੀ ਨਸ਼ਿਆਂ, ਹਿੰਸਾ, ਅਸ਼ਲੀਲਤਾ, ਨੰਗੇਜਵਾਦ ਦਾ ਪ੍ਰਗਟਾਵਾ ਕਰਦੀ ਹੋਵੇ ਉਹ ਨੌਜਵਾਨਾ ਦਾ ਮਾਰਗ ਦਰਸ਼ਨ ਕਿਵੇਂ ਕਰ ਸਕਦੀ ਹੈ? ਸਮਾਜ ਨੂੰ ਅਜਿਹੀਆਂ ਭੈੜੀਆਂ ਰੀਤਾਂ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਕਿਉਂਕਿ ਗਾਇਕੀ ਇਕ ਦੌਤਲ ਅਤੇ ਸ਼ੋਹਰਤ ਦਾ ਕੈਰੀਅਰ ਬਣ ਚੁੱਕਿਆ ਸੀ ਜਿਸ ਦੀ ਖਿੱਚ ਕਾਰਨ ਜਾਣੇ ਜਾਂ ਅਨਜਾਣੇ ਰੂਪ ਵਿਚ ਬਹੁਤ ਸਾਰੇ ਨਵੇ ਤੇ ਪੁਰਾਣੇ ਗਾਇਕ ਅਤੇ ਗੀਤਕਾਰ ਇਸ ਦਾ ਹਿੱਸਾ ਬਣਦੇ ਗਏ। ਚਲੋ ਇਹ ਕਹਿ ਲਈਏ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰਤੂੰ ਇਹ ਕੌੜਾ ਸੱਚ ਹੈ ਕਿ ਇਹ ਗਲਤੀਆਂ ਇਤਿਹਾਸਕ ਗਲਤੀਆਂ ਸਨ ਜਿੰਨਾ ਕਰਕੇ ਅੱਜ ਦਾ ਪੰਜਾਬ ਵਿਸਫੋਟ ਦੇ ਕੰਡੇ ਤੇ ਬੈਠਾ ਹੈ। ਇਨ੍ਹਾਂ ਭੁਲੱਕੜ ਅਤੇ ਅਨਾੜੀ ਗਾਇਕਾਂ-ਗੀਤਕਾਰਾਂ, ਪ੍ਰਮੋਟਰਾਂ, ਮੀਡੀਆਕਾਰਾਂ ਨੂੰ ਚਾਹੀਦਾ ਹੈ ਕਿ ਅੱਜ ਤੋਂ ਇਸ ਕੰਮ ਤੋਂ ਤੋਬਾ ਕਰਨ ਅਤੇ ਅਪਣੇ ਪੁਰਾਣੇ ਕੀਤੇ ਹੋਏ ਗੁਨਾਹਾਂ ਲਈ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਈਚਾਰੇ ਤੋਂ ਭੁੱਲ ਬਖਸ਼ਾਉਂਣ ਅਤੇ ਪਸ਼ਚਾਤਾਪ ਕਰਨ।

ਭਾਈਚਾਰੇ ਨੂੰ ਚਾਹੀਦਾ ਹੈ ਕਿ ਇਸ ਸਮਾਜਕ ਬੁਰਾਈ ਨੂੰ ਦੁਰ ਕਰਨ ਲਈ ਸੰਜੀਦਗੀ ਨਾਲ ਵਿਚਾਰ ਕਰੇ। ਵਿਆਹਾਂ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮਾ ਦੌਰਾਨ ਅਜਿਹੇ ਵਿਚਾਰਧਾਰਕ ਦੂਸ਼ਤਾ ਦਾ ਸ਼ਿਕਾਰ ਹੋਏ ਨੀਵੇ ਪੱਧਰ ਦੇ ਪ੍ਰੋਗਰਾਮਾ ਦਾ ਬਾਈਕਾਟ ਕਰਨ।


 

18 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਰਬਾਦੀ ਦੇ ਰਾਹ ਪਿਆ ਪੰਜਾਬੀ ਸਭਿਆਚਾਰ, ਬਿੱਟੂ ਜੀ ਬੜਾ ਧੰਨਵਾਦ .. ਇਹ ਵਿਚਾਰ ਸਾਂਝੇ ਕਰਨ ਲਈ..ਅੱਜ ਦੇ ਸਮੇ ਨੂੰ ਦੇਖਦਿਆਂ ਇਹ ਟੋਪਿਕ ਬੜਾ ਹੀ ਢੁਕਵਾਂ ਹੈ.. ਅੱਜ ਜਿਵੇਂ ਕੀ ਪੂਰੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਗਰਤ ਵਿਚ ਫੱਸੇ ਹੋਏ ਨੇ ਉਹਨਾਂ ਨੂੰ ਅਜੋਕੇ ਗਾਇਕਾ ਨੇ ਆਪਣੀ ਲਚਰ ਗਾਇਕੀ ਰਾਹੀਂ ਹੋਰ ਵਧਾ ਦਿੱਤਾ ਹੈ.. ਹੁਣ ਪੰਜਾਬੀ ਗਾਇਕੀ ਵਿਚ ਅਸ਼੍ਲੀਲਤਾ ਆਪਣੀ ਹੱਦ ਪਾਰ ਕਰ ਚੁਕੀ ਹੈ. ਸੈਂਸਰ ਨਾਂ ਦੀ ਕੋਈ ਚੀਜ ਨਹੀਂ ਰਹ ਗਈ ਹੈ.

 

ਪੈਸੇ ਕਮਾਉਣ ਦੇ ਲਾਲਚ ਵਿਚ ਫੱਸਿਆ ਗਾਇਕ ਆਪਣੀ ਸਾਰੀ ਹੱਦਾਂ ਪਾਰ ਕਰ ਦੇਂਦਾ ਹੈ.  ਬੜੀ ਚੰਗੀ ਗੱਲ ਹੈ ਕੀ ਸਾਰੇ ਗਾਇਕ ਇੱਕੋ  ਜਿਹੇ ਨਹੀਂ ਹਨ, ਅੱਸੀ ਆਸ ਕਰਦੇ ਹਾਂ ਕੇ ਇਹੋ ਜੇ ਗਾਇਕ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰਣਗੇ.

19 Jul 2012

ਸੁਖਦੀਪ  ਬੋਪਾਰਾਏ
ਸੁਖਦੀਪ
Posts: 16
Gender: Male
Joined: 19/Jul/2012
Location: whitehorse
View All Topics by ਸੁਖਦੀਪ
View All Posts by ਸੁਖਦੀਪ
 

 

ਜੱਟ ਦੀ ਗਿਣਤੀ ਹੋਣੀ ਯਾਰੋ ਵਿਚ  ਨਲਾਇਕਾਂ ਦੇ ,,,,
ਜੇ ਦੁਨੀਆਂ ਨੇ ਸੁਣ ਲਏ ਗਾਣੇ ਅੱਜ ਦਿਆਂ ਗਾਇਕਾਂ ਦੇ ,,,,
ਵਿਚ ਕਚਹਿਰੀ ਥਾਣੇ ਜੱਟ ਨੂੰ ਰੋਲੀ ਜਾਂਦੇ ਓ ,,,,,
ਕਿਉਂ ਜੱਟਾਂ ਲਈ ਉਲਟਾ ਸਿਧਾ ਬੋਲੀ ਜਾਂਦੇ ਓ ,,,,

ਜੱਟ ਦੀ ਗਿਣਤੀ ਹੋਣੀ ਯਾਰੋ ਵਿਚ  ਨਲਾਇਕਾਂ ਦੇ ,,,,

ਜੇ ਦੁਨੀਆਂ ਨੇ ਸੁਣ ਲਏ ਗਾਣੇ ਅੱਜ ਦਿਆਂ ਗਾਇਕਾਂ ਦੇ ,,,,

ਵਿਚ ਕਚਹਿਰੀ ਥਾਣੇ ਜੱਟ ਨੂੰ ਰੋਲੀ ਜਾਂਦੇ ਓ ,,,,,

ਕਿਉਂ ਜੱਟਾਂ ਲਈ ਉਲਟਾ ਸਿਧਾ ਬੋਲੀ ਜਾਂਦੇ ਓ ,,,,

 

19 Jul 2012

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਬਿੱਟੂ ਜੀ

ਬਿੱਟੂ ਜੀ ਤੁਸੀਂ ਬਿਲਕੁਲ ਠੀਕ ਲਿਖਿਆ ਹੈ I 50 60 ਸਾਲ ਤੱਕ  ਅੱਜ ਦੇ ਪੰਜਾਬੀ ਬੋਲਣ ਵਾਲੇ ਪਰਲੋਕ ਸਿਧਾਰ ਜਾਣਗੇ ਅਤੇ ਅੱਗੋਂ ਪਨੀਰੀ ਤਿਆਰ ਨਹੀ ਕੀਤੀ ਜਾ ਰਹੀ ਜੋ ਭਾਸ਼ਾ ਨੂੰ  ਜਿਉਂਦੀ ਰਖ ਸਕੇ I ਦੁਜੀਆਂ ਭਾਸ਼ਾਵਾਂ ਅਤੇ ਸਭਿਆਚਾਰ ਪੰਜਾਬੀ ਉਪਰ ਗਲਬਾ ਪਾ ਰਹੇ ਹਨ i

19 Jul 2012

Reply