Home > Communities > Punjabi Poetry > Forum > messages
ਬੜਾ ਸੌਖਾ ਹੁੰਦੈ,,, ਪਰ !
ਬੜਾ ਸੌਖਾ ਹੁੰਦੈ, ਬੱਦਲ ਬਣਕੇ !
ਜ਼ਮੀਨ ਦੀ ਹਿੱਕ ਤੇ ਬਿੰਦ ਕ ਛਾਂ ਕਰਕੇ
ਤੁਰ ਜਾਣਾ |
ਪਰ ਬੜਾ ਔਖਾ ਹੁੰਦੈ ,
ਉਸ ਬੱਦਲ ਦਾ ਖੁਦ ਨੂੰ
ਫ਼ਨਾਹ ਕਰਕੇ ਬਰਸਣਾ |
ਬੜਾ ਸੌਖਾ ਹੁੰਦੈ , ਆਸਤਿਕ ਬਣਕੇ !
ਕਿਸੇ ਫੁੱਲ ਨੂੰ ਕਤਲ ਕਰਕੇ
ਪੱਥਰ ਦੇ ਪੈਰਾਂ ਚ ਸੁੱਟ ਦੇਣਾ |
ਪਰ ਬੜਾ ਔਖਾ ਹੁੰਦੈ ,
ਪਾਲ ਕੇ ਜਵਾਨ ਕਰੇ ਫੁੱਲ ਨੂੰ
ਕਤਲ ਹੁੰਦੇ ਵੇਖਣਾ |
ਬੜਾ ਸੌਖਾ ਹੁੰਦੈ , ਸ਼ਾਸ਼ਕ ਬਣਕੇ !
ਦੁਨੀਆ ਨੂੰ ਜਿੱਤ ਕੇ ਦੇਹਾਂ ਉੱਪਰ
ਰਾਜ ਕਰਨਾ |
ਪਰ ਬਹੁਤ ਔਖਾ ਹੁੰਦੈ ,
ਮਨਾਂ ਨੂੰ ਜਿੱਤਕੇ
ਦਿਲਾਂ ਤੇ ਰਾਜ ਕਰਨਾ |
ਬੜਾ ਸੌਖਾ ਹੁੰਦੈ , ਸਾਧ ਬਣਕੇ !
ਜ਼ਿੰਦਗੀ ਦੀਆਂ ਔਕੜਾਂ ਨੂੰ ਦੇਖ
ਭਗੌੜਾ ਹੋ ਜਾਣਾ |
ਪਰ ਬੜਾ ਔਖਾ ਹੁੰਦੈ ,
ਜ਼ਿੰਦਗੀ ਜਿਓਣ ਖ਼ਾਤਿਰ
ਮਿੱਟੀ ਨਾਲ ਮਿੱਟੀ ਹੋਣਾ |
ਬੜਾ ਸੌਖਾ ਹੁੰਦੈ , ਤੁਫਾਨ ਬਣਕੇ !
ਪੰਛੀਆਂ ਨੂੰ ਬੇ-ਘਰ ਕਰਕੇ
ਲੰਘ ਜਾਣਾ |
ਪਰ ਬੜਾ ਔਖਾ ਹੁੰਦੈ ,
ਰੁੱਖਾਂ ਵਾਂਗ ਤੁਫਾਨਾਂ ਅੱਗੇ
ਹਿੱਕ ਤਾਣ ਕੇ ਖੜ੍ਹ ਜਾਣਾ |
ਬੜਾ ਸੌਖਾ ਹੁੰਦੈ , ਪਠਾਕ ਬਣਕੇ !
ਕਿਸੇ ਲਿਖਤ ਨੂੰ ਪੜ੍ਹਕੇ
ਪੰਨਾ ਪਲਟ ਦੇਣਾ |
ਪਰ ਬਹੁਤ ਔਖਾ ਹੁੰਦੈ ,
ਸ਼ਬਦਾਂ ਹੇਠ ਦੱਬੇ ਹੋਏ ਦਰਦ ਨੂੰ
ਮਹਿਸੂਸ ਕਰਨਾ |
ਧੰਨਵਾਦ ,,,,,,,,,,,,,,, ਹਰਪਿੰਦਰ " ਮੰਡੇਰ "

19 May 2015
ਵਾਹ ਹਰਪਿੰਦਰ ਬਾਈ ਜੀ ਬਾ-ਕਮਾਲ ਰਚਨਾ ਸ਼ੇਅਰ ਕੀਤੀ ਹੈ !
ਜਿੰਦਗੀ ਦੇ ਫਲਸਫ਼ੇ ਨੂੰ ਸੱਤ ਰੰਗੇ ਗਲਾਸ 'ਚ ਪਰੋਸਣ ਵਰਗਾ ਲੱਗਿਆ ਇਹ ਕਿਰਤ ਪੜ੍ਹ ਕੇ - ਵਾਕਈ ਜ਼ਿੰਦਗੀ ਅਤੇ ਸਾਕਾਰਤਮਕ ਕੰਮ ਬਹੁਤ ਔਖੇ ਹਨ |
ਜਿੰਦਗੀ ਦੇ ਫਲਸਫ਼ੇ ਨੂੰ ਸੱਤ ਰੰਗੇ ਗਲਾਸ 'ਚ ਪਰੋਸਣ ਵਰਗਾ ਲੱਗਿਆ, ਇਹ ਕਿਰਤ ਪੜ੍ਹ ਕੇ - ਵਾਕਈ ਜ਼ਿੰਦਗੀ ਅਤੇ ਸਾਕਾਰਤਮਕ ਕੰਮ ਬਹੁਤ ਔਖੇ ਹਨ |
ਤੁਹਾਡੇ ਸ਼ਬਦਾਂ ਵਿਚ ਵਰਤੇ ਅਹਿਸਾਸ ਅਤੇ ਦਰਦ ਮੈ ਇੱਕ ਪਾਠਕ ਦੇ ਰੂਪ ਵਿਚ ਠੀਕ ਤਰਾਂ ਮਹਿਸੂਸ ਕਰ ਰਿਹਾ ਹਾਂ ਜੀ |
ਬਹੁਤ ਈ ਸੋਹਣਾ ਲਿਖਿਆ ਹੈ |
ਜਿਉਂਦੇ ਵੱਸਦੇ ਰਹੋ

Yoy may enter 30000 more characters.
19 May 2015
Bada Saukha Hunda ,,,,Kaaash aina hi saukha hunda...aina sohna likhna te padh ke yog comment karna....bilkul Ashi keha ji.......Bahut hi sohni RachnaRachna
28 May 2015
ਐਨਾ ਮਾਣ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਕੋਮਲਦੀਪ ਜੀ,,,
ਜਿਓੰਦੇ ਵੱਸਦੇ ਰਹੋ,,,

29 May 2015