A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਜੀਤ ਰਾਮਗੜੀਆ
ਜੀਤ
Posts: 365
Gender: Male
Joined: 08/Oct/2010
Location: Fazilka
View All Topics by ਜੀਤ
View All Posts by ਜੀਤ
 
ਬੇ-ਬਾਕ ਕਲਮ..........


                 ਸਿਖ ਮਤਲਬ ਸਾਰੀ ਜ਼ਿੰਦਗੀ ਸਿਖਦਾ ਰਹਿਣ ਵਾਲਾ.....    ਗੁਰੂ ਨਾਨਕ ਦੇਵ ਜੀ ਨੇ ਇਕ ਏਹੋ ਜਿਹੇ ਧਰਮ ਨੂ ਜਨਮ ਦਿਤਾ ਜੋ ਸਭ ਤੋ ਅਲਗ ਸੀ ਤੇ ਨਿਆਰਾ ਸੀ | ਜਾਤ-ਪਾਤ ਖਤਮ ਕੀਤਾ, ਔਰਤ ਨੂ ਉਸਦਾ ਬਣਦਾ ਹਕ਼ ਦਿਤਾ, ਉਚ-ਨਿਚ ਨੂ ਖਤਮ ਕੀਤਾ, ਪਰ ਹਰ ਧਰਮ ਦਾ ਹਮੇਸ਼ਾ ਸਤਿਕਾਰ ਕਰਨ ਲਈ ਵੀ ਕਿਹਾ | ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆ ਦੋ ਕਿਰਪਾਨਾ ਧਾਰਨ ਕੀਤੀਆ, ਤੇ ਸਿਖ ਨੂ ਸੰਤ ਤੇ ਸਿਪਾਹੀ ਬਣਾਇਆ | ਮੁਗਲਾ ਨਾਲ ਯੁਧ ਵੀ ਹੋਏ ਪਰ ਸਿਰਫ ਤੇ ਸਿਰਫ ਇਹ ਦਸਣ ਲਈ ਕੇ ਅਸੀਂ ਕਿਸੇ ਤੋ ਡਰਦੇ ਨਹੀ ਤੇ ਜਰੂਰਤ ਪੈਣ ਤੇ ਆਪਣੇ ਹਕ਼ ਲੈਣ ਲਈ ਵੈਰੀ ਨਾਲ ਦੋ-ਦੋ ਹਥ ਵੀ ਕਰ ਸਕਦੇ ਹਾ | ਸਮਾਂ ਤਬਦੀਲ ਹੋਇਆ, ਗੁਰੂ ਤੇਗ ਬਹਾਦੁਰ ਸਾਹਿਬ ਸ਼ਹੀਦ ਹੋਏ ਪਰ ਹਿੰਦੂ ਧਰਮ ਦੀ ਰਖਿਆ ਕੀਤੀ| 
                 ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਤੇ ਸਿਖ ਕੋਮ ਨੂ ਇਕ ਨਵਾ ਰੂਪ ਦਿਤਾ | ਹੁਣ ਇਥੇ ਦੋ ਗਲਾਂ ਧਿਆਨ ਵਿਚ ਰਖਣਿਆ ਪੈਣ ਗਿਆ ਕੇ ਜਦੋ ਗੁਰੂ ਤੇਗ ਬਹਾਦੁਰ ਸਾਹਿਬ ਨੇ ਹਿੰਦੂ ਧਰਮ ਨੂ ਬਚਾਣ ਦੇ ਲਈ ਆਪਣਾ ਬਲੀਦਾਨ ਕੀਤਾ ਉਸ ਸਮੇ ਤੋ ਹੀ ਹਿੰਦੂ ਸਿਖ ਕੋਮ ਨੂ ਆਪਣਾ ਇਕ ਅੰਗ ਮਨਦੇ ਰਹੇ ਹਨ ਪਰ ਜਦੋ ਗੁਰੂ ਗੋਬਿੰਦ ਸਿੰਘ ਜੀ ਤੇ ਵਿਸਾਖੀ ਤੇ ਖਾਲਸੇ ਦੀ ਸਾਜਨਾ ਕੀਤੀ ਇਹੀ ਹਿੰਦੂ ਲੋਕ ਸਿਖਾ ਦੇ ਖਿਲਾਫ਼ ਹੋ ਗਏ | 
                 ਕਿਉ ?? ਕਿਉ ?? ਕਿਉ ਕੇ ਅਮ੍ਰਿਤ ਛਕ ਕੇ ਸਿਖ ਤੋ ਸਿੰਘ ਸਜਦਾ ਸੀ ਤੇ ਤੇ ਊਹ ਆਪਣੇ ਨਾਮ ਨਾਲ ਖਾਲਸਾ ਸ਼ਬਦ ਲਗਾਉਂਦਾ ਸੀ, ਮਤਲਬ ਕੇ ਖ਼ਾਲਸ.... ਹਰ ਕਿਸੇ ਨੂ ਇਕ ਅਖ ਨਾਲ ਦੇਖਣ ਵਾਲਾ | 
ਬਸ ਇਸ ਇਕ ਗਲ ਤੋ ਹਿੰਦੂ ਇਸ ਤਰਾ ਬਿਫਰੇ ਕੇ ਅੱਜ ਤੱਕ ਉਹ ਏਹੀ ਰਾਗ ਅਲਾਪ ਰਹੇ ਹਨ ਕੇ ਸਿਖ ਹਿੰਦੂ ਹੀ ਹਨ ਕੋਈ ਅਲਗ ਕੋਮ ਨਹੀ ਹੈ ਤੇ ਸਿਖ ਹਿੰਦੂਆ ਦਾ ਹੀ ਇਕ ਅੰਗ ਹਨ |

                 ਸਮਾਂ ਬਦਲਦਾ ਗਿਆ, ਸਿਖ ਰਾਜ ਵੀ ਆਏਆ ਤੇ ਗਿਆ ਵੀ | ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕੀਤਾ ਉਸ ਤਰਾ ਦਾ ਰਾਜ ਅੱਜ ਤੱਕ ਕੋਈ ਨਹੀ ਕਰ ਸਕਿਆ | ਮਹਾਰਾਜਾ ਦੇ ਰਾਜ ਵਿਚ ਸਭ ਨੂ ਇਕ ਬਰਾਬਰ ਦੇ ਅਧਿਕਾਰ ਸਨ, ਸਭ ਮਿਲ ਕੇ ਰਹਿਦੇ ਸਨ ਪਰ ਉਸ ਸਮੇ ਵੀ ਕੁਝ ਲੋਕ ਸਨ ਜੋ ਕੇ ਖੁਸ਼ ਨਹੀ ਸਨ | 
ਸਮਾਂ ਬਦਲਿਆ ਅੰਗ੍ਰੇਜਾ ਨੇ ਰਾਜ ਕੀਤਾ, ਪਰ ਉਹ ਸਿਖ ਕੋਮ ਤੋ ਵਾਕਿਫ਼ ਸਨ ਤੇ ਉਹਨਾ ਨੂ ਪਤਾ ਸੀ ਕੇ ਸਿਖਾ ਨੂ ਆਪਣੇ ਨਾਲ ਕਿਸ ਤਰਾ ਰਖਣਾ ਹੈ | ਹਿੰਦੂ ਰਾਜੇ ਅੰਗ੍ਰੇਜਾ ਨਾਲ ਮਿਲ ਗਏ ਤੇ ਸਿਖਾ ਦੇ ਖਿਲਾਫ਼ ਹੋ ਗਏ |

               ਆਜ਼ਾਦੀ ਦੀ ਲੜਾਈ ਵਿਚ ਸਭ ਤੋ ਜ਼ਿਆਦਾ ਸ਼ਹੀਦ ਹੋਣ ਵਾਲੀ ਸਿਖ ਕੋਮ, ਅੰਗ੍ਰੇਜਾ ਨੇ ਸਿਖ ਕੋਮ ਦਾ ਮਾਣ ਰਖਦੇ ਹੋਏ ਪਾਕਿਸਤਾਨ ਦੀ ਤਰਜ ਦੇ ਸਿਖਾ ਨੂ ਅਲਗ ਰਾਜ ਲੈਣ ਦੀ ਪੇਸ਼ਕਸ਼ ਦਿਤੀ | ਪਰ ਸਿਖ ਕੋਮ ਦੀ ਮਾੜੀ ਕਿਸਮਤ ਕੇ ਓਹ ਆਪਣਾ ਹਕ਼ ਨਾ ਲੈ ਸਕੇ ਤੇ ਹਿੰਦੂਆ ਨਾਲ ਰਹਿਣ ਲਈ ਰਾਜੀ ਹੋ ਗਏ | 
                ਹੁਣ ਹਿੰਦੂ ਆਜ਼ਾਦ ਸਨ ਤੇ ਸਿਖ ਆਪਣੇ ਆਪ ਨੂ ਆਜ਼ਾਦ ਮਹਿਸੂਸ ਕਰਨ ਲਗੇ ਸਨ ਕੇ ਇਕ ਕਾਨੂਨ ਪਾਸ ਕੀਤਾ ਗਿਆ ਕੇ ਸਿਖ ਕੋਮ ਇਕ ਜਰਾਇਮ ਪੇਸ਼ਾ ਕੋਮ ਹੈ ਤੇ ਇਸ ਤੇ ਖਾਸ ਨਿਗ੍ਹਾ ਰਖੀ ਜਾਵੇ | ਸਿਖ ਨੇਤਾ ਹੁਣ ਆਪਣੇ ਹਥਾ ਵਲ ਦੇਖਣ ਲਗੇ, ਪਰ ਕੀ ਦੇਖਦੇ ਹੁਣ ਹਥ ਵਿਚ ਕੁਝ ਵੀ ਨਹੀ ਸੀ, ਆਪਣੇ ਹਥ ਤਾ ਪਹਿਲਾ ਹੀ ਵੱਡ ਚੁਕੇ ਸਨ | 
                 ਸਮਾਂ ਚਾਲੇ ਚਲਦਾ ਰਿਹਾ ਤੇ ਸਿਖ ਕੋਮ ਦੇ ਆਗੂ ਬਦਲਦੇ ਰਹੇ ਪਰ ਚੰਗੇ ਆਗੂ ਸਿਖ ਕੋਮ ਦੀ ਬਦ-ਕਿਸਮਤੀ ਨਾਲ ਅੱਗੇ ਨਾ ਆ ਸਕੇ | ਜੂਨ 1984 ਦਾ ਘਲੂਘਾਰਾ ਸਿਖ ਕੋਮ ਨੂ ਨਾ ਭੁਲਣ ਯੋਗ ਸਾਕਾ ਲਗਿਆ, ਤੇ ਸਿਖ ਕੋਮ ਦੇ ਆਗੂ ਇਸ ਸਾਕੇ ਦੇ ਨਾਮ ਤੇ ਸਮੇ-ਸਮੇ ਤੇ ਰੋਟੀਆ ਸੇਕਣ ਲਗੇ ਤੇ ਜੋ ਨਿਰੰਤਰ ਜਾਰੀ ਹੈ | 
                ਸਿਖ ਕੋਮ ਇਕ ਮਾਰਸ਼ਲ ਹੈ, ਬਹੁਤ ਥੋੜੇ ਸਮੇ ਵਿਚ ਇਸ ਨੇ ਸਾਰੀ ਦੁਨਿਆ ਤੇ ਆਪਣੀ ਜਿਤ ਦਾ ਝੰਡਾ ਗੱਡ ਦਿਤਾ ਸੀ | ਜਿਨੀ ਇਹ ਮਾਰਸ਼ਲ ਕੋਮ ਹੈ ਓਹਨੀ ਹੀ ਇਹ ਭਾਵੁਕ ਵੀ ਹੈ | ਵੋਟਾ ਦੇ ਵਿਚ ਸਿਖ ਆਗੂ ਜੂਨ 1984 ਦੇ ਸਾਕੇ ਦਾ ਨਾਰਾ ਮਾਰ ਕੇ ਵੋਟਾ ਤਾ ਲੈ ਲੇਂਦੇ ਹਨ ਪਰ ਉਸ ਤੋ ਬਾਦ ਕੋਈ ਸਾਰ ਨਹੀ ਲੈਦਾ | ਮੈਨੂ ਇਸ ਗਲ ਦੀ ਬਹੁਤ ਹੈਰਾਨੀ ਹੁੰਦੀ ਹੈ ਕੇ ਸਿਖ ਕੋਮ ਕਦੋ ਤਕ ਜੂਨ 1984 ਦੇ ਨਾਮ ਤੇ ਬਾਦਲ ਨੂ ਵੋਟਾ ਪਾਉਂਦੀ ਰਹੇਗੀ | 
               ਬਾਦਲ ਉਸ ਪਾਰਟੀ ਦਾ ਭਾਈ ਵਾਲ ਹੈ ਜੋ ਖੁਦ ਮੰਨਦੀ ਹੈ ਕੇ ਸਾਡੇ ਜੋਰ ਦੇਣ ਤੇ ਜੂਨ 1984 ਵਿਚ ਸਭ ਕੁਝ ਹੋਇਆ | ਕਾਂਗਰਸ ਪਾਰਟੀ ਨੇ ਹੁਣ ਤਕ ਪਤਾ ਨਹੀ ਕਿਨੀ ਵਾਰੀ ਮਾਫ਼ੀ ਮੰਗ ਲਈ ਹੋਣੀ ਹੈ ਪਰ ਸਿਖ ਕੋਮ ਇਹਨਾ ਆਗੂਆ ਦੇ ਕਹਿਣ ਤੇ ਮੁਆਫ ਹੀ ਨਹੀ ਕਰ ਰਹੀ ਤੇ ਹਰ ਵਾਰੀ ਕਾਂਗਰਸ ਨੂ ਦੋਸ਼ੀ ਕਰਾਰ ਦੇ ਰਹੀ ਹੈ | 
              ਮੈ ਅੱਜ ਸਾਰੀ ਸਿਖ ਕੋਮ ਤੋ ਇਹ ਪੁਛਣਾ ਚਾਹੁਦਾ ਹਾ ਕੇ ਬਾਦਲ ਨੇ ਜੋ ਵਾਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਲ ਕੀਤੇ ਸਨ ਓਹ ਹੁਣ ਤਕ ਪੂਰੇ ਕੀਤੇ ?? 
   ਕੀ ਆਨੰਦਪੁਰ ਦੇ ਮਤੇ ਨੂ ਪੂਰਾ ਕਰਨ ਲਈ ਇਹਨੇ ਹੁਣ ਤਕ ਕੋਈ ਠੋਸ ਕਦਮ ਚੁਕਿਆ?? 
   ਕੀ ਪੰਜਾਬ ਦੇ ਪਾਣੀ ਲਈ ਇਹਨੇ ਅੱਜ ਤਕ ਲੋਕ ਸਭਾ ਤੇ ਵਿਧਾਨ ਸਭਾ ਵਿਚ ਕੋਈ ਗਲ ਕੀਤੀ ?? 
   ਨਿਰਦੋਸ਼ ਮਾਰੇ ਗਏ ਸਿਖ ਨੋਜਵਾਨਾ ਦੇ ਦੋਸ਼ੀਆ ਨੂ ਸਜ਼ਾਵਾ ਦਿਤੀਆ ??

ਹੁਣ ਸਭ ਤੁਸੀਂ ਇਹ ਪੜ ਕੇ ਕਹੋਗੇ ਕੇ ਮੈ ਕੋਈ ਨਵੀ ਗਲ ਤਾ ਕੀਤੀ ਨਾਈ ਇਹ ਗਲਾਂ ਤਾ ਪਹਿਲਾ ਵੀ ਹੁੰਦਿਆ ਰਹਿਆ ਨੇ !! 

                ਪਰ ਖਾਲਸਾ ਜੀ ਅੱਜ ਸੋਚਣ ਵਾਲੀ ਗਲ ਹੈ ਕੇ ਜੋ ਸ਼ਹੀਦ ਹੋਏ ਉਹਨਾ ਦੇ ਪਰਿਵਾਰ ਕਿਥੇ ਹਨ ?? 
 ਕਿ ਉਹ ਆਰਾਮ ਨਾਲ ਜੀ ਰਹੇ ਹਨ ?? 
 ਕਿ ਉਹਨਾ ਦੇ ਬਚੇ ਸਮੇ ਦਾ ਹਾਣੀ ਹੋਣ ਲਈ ਸਿਖਿਆ ਪ੍ਰਾਪਤ ਕਰ ਰਹੇ ਹਨ ?? 

                ਖਾਲਸਾ ਜੀ ਅੱਜ ਵੋਟਾ ਨੇ ਤੁਹਾਡਾ ਹਥ ਉਪਰ ਕੀਤਾ ਹੈ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਅੱਜ ਫਿਰ ਤੁਹਾਨੂ ਜਜਬਾਤੀ ਕੀਤਾ ਜਾ ਰਿਹਾ ਹੈ | ਤੇ ਮੈਨੂ ਇਹ ਪਤਾ ਹੈ ਕੇ ਤੁਸੀਂ ਜਜਬਾਤੀ ਹੋ ਕੇ ਫਿਰ ਵੋਟਾ ਬਾਦਲ ਨੂ ਦੇ ਦੇਣੀਆ ਹਨ ਤੇ ਬਾਦ ਵਿਚ ........... 
                ਜੇ ਇਸ ਵਾਰੀ ਤੁਸੀਂ ਖੁੰਜ ਗਏ ਤਾ ਮੈ ਇਹ ਪੂਰੀ ਗਾਰੰਟੀ ਨਾਲ ਕਹਿਦਾ ਹਾ ਕੇ ਤੁਸੀਂ ਆਪਣੀ ਆਉਣ ਵਾਲੀ ਪੀੜੀ ਨੂ ਮੂਹ ਨਹੀ ਦਿਖਾ ਸਕੋਗੇ | ਸਭ ਦੀ ਆਪਣੀ- ਆਪਣੀ ਡਫਲੀ ਹੈ ਤੇ ਸਭ ਵਜਾ ਰਹੇ ਨੇ ਪਰ ਤੁਹਾਡੇ ਬਾਦਲ ਨੇ ਸਭ ਤੋ ਜ਼ਿਆਦਾ ਡਫਲੀ ਵਜਾਈ ਹੈ ਤੇ ਡਫਲੀ ਦੇ ਨਾਲ ਹਰ ਵਾਰੀ ਇਹਨੇ ਸਿਖ ਕੋਮ ਨੂ ਵੀ ਚੰਗੀ ਤਰਾ ਵਜਾਇਆ ਹੈ | 
              ਪਹਿਲਾ 13 ਅਪ੍ਰੈਲ 1978 ਨੂ ਵਜਾਇਆ, ਫਿਰ ਬਰਨਾਲਾ ਸਰਕਾਰ ਸਮੇ 1987 ਵਿਚ ਵਜਾਇਆ, ਫਿਰ 2007 ਸਲਾਬਤਪੁਰ ਵਿਚ ਸੋਦੇ ਸਾਧ ਨਾਲ ਵਜਾਇਆ, ਫਿਰ ਲੁਧਿਆਣਾ ਵਿਚ ਨੂਰਮਹਿਲ ਵਾਲੇ ਸਾਧ ਨਾਲ ਵਜਾਇਆ ਤੇ ਇਸ ਵਾਰੀ ਇਹ ਰਲਿਆ ਹੈ ਮੋਦੀ ਨਾਲ ਜਿਸ ਨੇ 2002 ਵਿਚ ਗੁਜਰਾਤ ਵਿਚ ਮੁਸਲਮਾਨਾ ਨੂ ਚੰਗੀ ਤਰਾ ਵਜਾਇਆ ਹੈ |

             ਮੁਸਲਮਾਨ ਤਾ ਸਮਝ ਉਹ ਤਾ ਇਕ ਹੋ ਗਏ ਪਰ ਤੁਸੀਂ ਕਦੋ ਇਕ ਹੋਵੋਗੇ ਇਹ ਤਾ ਮੈਨੂ ਲਗਦਾ ਉਸ ਅਕਾਲ ਪੁਰਖ ਨੂ ਵੀ ਨਹੀ ਪਤਾ.........!!!

                                              
  "ਜੀਤ ਜ਼ਜਬਾਤ"
                                                  21-04-2014 

21 Apr 2014

sukhpal singh
sukhpal
Posts: 1222
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bohat wadhiya likhea,.......bohat khubb..........jeet bhaji

10 May 2014

ਜੀਤ ਰਾਮਗੜੀਆ
ਜੀਤ
Posts: 365
Gender: Male
Joined: 08/Oct/2010
Location: Fazilka
View All Topics by ਜੀਤ
View All Posts by ਜੀਤ
 

Thanx Sukpal Veer.............

22 May 2014

Reply