ਬੇਨਾਮ
ਝੁੱਕਦੇ ਸਿਰਾਂ ਦੇ ਸਾਹਮਣੇ,ਮਕਸਦ ਨਹੀਂ ਈਮਾਨ ਦਾ।
ਚਿਰਾਗਾਂ ਦੀ ਰੌਸ਼ਨੀ ਨੂੰ ਭਰਮ ਹੈ ਰਿਸਤੇ ਨਦਾਨ ਦਾ।
ਸ਼ਹਿਰ ਦੇ ਹਰ ਸ਼ਖਸ਼ ਨੂੰ ਤਾਂ ਵਕਤ ਦਾ ਕਿਉਂ ਖ਼ੋਫ਼ ਹੈ,
ਪੁੱਛਦਾ ਕੋਈ ਹਾਲ ਕਿਉਂ ਨਹੀਂ ਆਮ ਇਨਸਾਨ ਦਾ।
ਅਫਸਾਨੇ ਸੁਣਾਏ ਬਹਿਸਤ ਦੇ,ਅਸਲੇ ਦਾ ਫਿਕਰ ਨਾ,
ਮਹਿਫਿਲ ਵਿੱਚ ਚੁੱਪ ਹੈ ਅੱਥਰੂ ਡਿੱਗਾ ਅਸਮਾਨ ਦਾ।
ਚਰਚਾ ਚੱਲੇਗੀ ਕਾਫ਼ਰਾਂ, ਇਬਾਦਤ ਪੱਥਰ ਕਰਨਗੇ,
ਗ਼ੁਲਾਮ ਹੋ ਕੇ ਰਹਿ ਗਿਆ ਬੇ ਸਿਦਕ ਸ਼ਰ੍ਹੇ-ਆਮ ਦਾ।
ਗੰਧਲੇ ਪਾਣੀ ਚੱਖ ਕੇ, ਬੀਮਾਰ ਜੋ ਹੋਇਆ ਆਦਮੀ,
ਤਰਸ ਦਾ ਪਾਤਰ ਬਣਿਆ ਵਿਸ਼ਵਾਸ਼ ਖਾਸ ਆਮ ਦਾ।
ਖੂਬਸੂਰਤ ਹਾਦਸੇ ਵਾਪਰੇ, ਬੇ ਆਸਰੇ ਛੱਡ ਤੁਰ ਗਏ,
ਤੁਰਦਾ ਤੁਰਦਾ ਕਾਫ਼ਲਾ ਸਫਰ ਬਣਿਆ ਮੁਕਾਮ ਦਾ।
ੁ
|