Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਦਾਗ ਪੱਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੇਦਾਗ ਪੱਗ

ਬੇਦਾਗ ਪੱਗ

ਨੰਬਰਦਾਰ ਅੱਜ ਕੱਲ ਆਪਣੇ ਘਰੋਂ ਬਾਹਰ ਨਹੀਂ ਸੀ ਨਿਕਲਿਆ । ਸੱਭ ਹੈਰਾਨ ਸਨ । ਮਿਲਣ ਗਿਆਂ ਨੂੰ ਬਾਹਰੋਂ ਨੰਬਰਦਾਰਨੀ ਟਾਲ ਦਿੰਦੀ । ਨੰਬਰਦਾਰ ਹਰਨਾਮ ਸਿੰਘ ਪੁਰਾਣਾ ਸਿਆਸਤਦਾਨ ਅਤੇ ਸਮਾਜ ਸੇਵਕ ਹੋਣ ਕਰਕੇ ਪਿੰਡ ਦੇ ਲੋਕ ਉਸਦਾ ਬਹੁਤ ਸਤਿਕਾਰ ਕਰੇ । ਪਿੰਡ ਦੇ ਹਰ ਮਸਲੇ ਨੂੰ ਬੜੀ ਧੀਰਜ ਅਤੇ ਸਿਆਣਪ ਨਾਲ ਨਜਿੱਠ ਲੈਦਾ । ਇਹ ਕਹਾਵਤ ਸੀ ਕਿ ਜਿਸ ਗਲੀ ਨੰਬਰਦਾਰ ਹਰਨਾਮ ਸਿੰਘ ਲੰਘ ਜਾਂਦਾ ਅੱਧੇ ਮਸਲੇ ਬਿਨਾਂ ਦਖਲ ਅੰਦਾਜੀ ਦੇ ਮੁੱਕ ਜਾਂਦੇ । ਪਿੰਡ ਨੇ ਕਈ ਵਾਰ ਹਰਨਾਮ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਉਣ ਦਾ ਫੈਸਲਾ ਕੀਤਾ ਪਰ ਉਹ ਇਹ ਕਹਿਕੇ ਟਾਲ ਜਾਂਦਾ " ਕਿ ਕੰਮਬਖਤੋ ਮੈਂ ਤੁਹਾਨੂੰ ਸਾਝਾਂ ਚੰਗਾ ਨਹੀਂ ਲਗਦਾ ਜਰੂਰ ਅੱਧੇ ਪਿੰਡ ਮੇਰਾ ਦੁਸ਼ਮਣ ਬਣਾਉਣਾ ਜੇ " ਉਹ ਜਿਸਤੇ ਉਂਗਲ ਰੱਖ ਦਿੰਦਾ ਪਿੰਡ ਦਾ ਉਹੀ ਸਰਪੰਚ ਬਣ ਜਾਂਦਾ । ਕਈ ਸਾਲਾਂ ਤੋਂ ਪਿੰਡ ਵਿੱਚ ਸਰਪੰਚੀ ਦੀਆਂ ਵੋਟਾਂ ਨਹੀਂ ਪਈਆ । ਹਰੇਕ ਦੀ ਧੀ ਭੈਣ ਨੂੰ ਨੰਬਰਦਾਰ ਆਪਣੀ ਇਜ਼ਤ ਸਮਝਦਾ ਅਤੇ ਸਾਰੀਆ ਧੀਆਂ ਭੈਣਾਂ ਅਤੇ ਮੁੰਡੇ ਉਸ ਤੋਂ ਭੈਅ ਖਾਂਦੇ । ਸ਼ਾਮ ਨੂੰ ਨੰਬਰਦਾਰ ਸਕੂਲ ਦੀ ਗਰਾਂਉਂਡ ਵਿੱਚ ਹੁੰਦਾਪਿੰਡ ਦੇ ਨੌਜਵਾਨਾਂ ਨਾਲ ਫੁੱਟਬਾਲ ਖੇਡਦਾ । ਚੰਗੀਆਂ ਸੂਰਬੀਰਤਾ ਦੀਆਂ ਕਹਾਣੀਆਂ ਸੁਣਾਉਂਦਾ । ਕੁੜੀਆਂ ਨੂੰ ਪੜਾਉਣ ਲਈ ਪਿੰਡ ਵਾਲਿਆਂ ਨੂੰ ਪੇ੍ਰਦਾ । ਕਰਮਜੀਤ ਨੰਬਰਦਾਰ ਦੀ ਇੱਕਲੋਤੀ ਔਲਾਦ ਸੀ । ਉਸਨੂੰ  ਉਸਨੇ ਪੜਣ ਲਈ ਯੂਨੀਵਰਸਟੀ ਭੇਜਿਆਂ । ਕਰਮਜੀਤ ਬਹੁਤ ਮੇਹਨਤੀ,ਲਾਇਕ ਅਤੇ ਪੜਣ ਦੀ ਸ਼ੌਕੀਨ ਸੀ । ਨੰਬਰਦਾਰ ਦੀ ਵੱਡੀ ਖੂਬੀ ਇਹ ਵੀ ਸੀ ਕਿ ਉਹ ਸੱਚ ਦਾ ਪੂਜਾਰੀ ਅਤੇ ਮੂੰਹ ਤੇ ਗੱਲ ਕਰਨ ਵਾਲਾ ਇਨਸਾਨ ਸੀ । ਆਪਣੀ ਲੜਕੀ ਨੂੰ ਕਾਲਜ ਭੇਜਦੇ ਸਮੇਂ ਇੱਕ ਗੱਲ ਕਹੀ ਸੀ ਕਿ ਪੁੱਤਰਾ ਖਰਚ ਤੋਂ ਡਰੀਂ ਨਾ ਪਰ ਖਰਚੀ ਲੋੜ ਮੁਤਾਬਿਕ । ਸੱਭ ਜਰੂਰੀ ਬੇਨਤੀ ਪੁੱਤਰਾ ਇਹ ਮੇਰੀ ਬੇਦਾਗ ਪੱਗ ਨੂੰ ਸੰਭਾਲ ਕੇ ਰੱਖੀਂ । ਕਰਮਜੀਤ ਨੂੰ ਹਰਨਾਮ ਸਿੰਘ ਨੇ ਬੜੇ ਲਾਡਾਂ ਨਾਲ ਪਾਲਿਆ ਸੀ । ਬੜੇ ਵੱਧੀਆ ਸੰਸਕਾਰ ਦਿਤੇ । ਉਹ ਵੀ ਬੜੀ ਸਾਉ ਹੱਸਮੁੱਖ ਅਤੇ ਹਰੇਕ ਦਾ ਸਤਿਕਾਰ ਕਰਨ ਵਾਲੀ ਕੁੜੀ ਸੀ ।

           ਬੜੀ ਲੰਮੀ ਉਡੀਕ ਤੋਂ ਬਾਅਦ ਲੰਬੜਾਂ ਦੀ ਕੁੜੀ ਵਿਆਹ ਦੀ ਤਰੀਕ ਨੇੜੇ ਆ ਰਹੀ ਸੀ । ਨੰਬਰਦਾਰ ਨੇ ਆਪਣੀ ਇੱਕਲੋਤੀ ਧੀ ਲਈ ਲਾਗਲੇ ਪਿੰਡ ਦੇ ਖਾਨਦਾਨੀ ਪੜੇ ਲਿਖੇ ਸਰਪੰਚ ਕਰਤਾਰ ਸਿੰਘ ਦੇ ਮੁੰਡੇ ਹਰਜੀਤ ਸਿੰਘ ਦਾ ਰਿਸ਼ਤਾ ਲਿਆ ਸੀ । ਰਿਸ਼ਤਾ ਕਰਦੇ ਸਮੇਂ ਨੰਬਰਦਾਰ ਨੇ ਕਰਮਜੀਤ ਦੀ ਰਾਏ ਵੀ ਲਈ ਸੀ । ਦੋਹਾਂ ਦੀ ਦੇਖਾ ਦਿਖਾਈ ਲਾਗਲੇ ਪਿੰਡ ਦੇ ਗੁਰਦੁਵਾਰੇ ਵਿੱਚ ਹੋਈ ਸੀ । ਦੋਵੇਂ ਪੀ੍ਵਾਰ ਹੱਦੋਂ ਵੱਧ ਖੁਸ਼ ਸਨ । ਉਸ ਦਿਨ ਤੋਂ ਦੋਹਾਂ ਪਿੰਡਾਂ ਦੀ ਸਾਂਝ ਹੋਰ ਵੀ ਵੱਧ ਗਈ ਸੀ । ਸਾਰਾ ਪਿੰਡ ਬਿਨ ਬੁਲਾਇਆਂ ਗੁਰਦਵਾਰੇ ਪੁੱਜ ਗਿਆ । ਸਾਰਾ ਦਿਨ ਮੇਲਾ ਲਗਾ ਰਿਹਾ । ਸ਼ਾਮੀਂ ਕਰਮਜੀਤ ਨੇ ਯੂਨੀਵਰਸਟੀ  ਚਲੇ ਜਾਣਾ ਸੀ । ਕਹਿੰਦੀ "ਆਖਰੀ ਪੇਪਰ ਰਹਿ ਗਏ ਨੇ ਬਸ ਫਿਰ ਆਪਾਂ ਪਿੰਡ ਵਿੱਚ ਸਕੂਲ ਖੋਲ੍ ਲੈਣੈ " ਨੰਬਰਦਾਰ ਨੇ ਪੇਪਰਾਂ ਤੋਂ ਬਾਅਦ ਵਿਆਹ ਲਈ ਸਰਪੰਚ ਨੂੰ ਮਨਾ ਲਿਆ । ਕਰਮਜੀਤ ਦੀ ਮਰਜ਼ੀ ਨਾਲ ਤਿੰਨਾਂ ਮਹੀਨਿਆਂ ਬਾਅਦ ਆਉਣ ਵਾਲੇ ਨਰਾਤਿਆਂ ਵਿੱਚ ਵਿਆਹ ਦੀ ਤਰੀਕ ਨਿਸਚਿਤ ਹੋ ਗਈ । ਕਰਮਜੀਤ ਯੂਨੀਵਰਸਟੀ ਚਲੇ ਗਈ । ਮਗਰੋਂ ਸਾਰੇ ਪਿੰਡ ਨੇ ਵਿਆਹ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਸੁਰੂ ਕਰ ਦਿਤੀਆਂ ।

        ਨੰਬਰਦਾਰ ਰੋਜ਼ ਦੀ ਤਰਾਂ ਗਰਾਉਂਡ ਵਿੱਚ ਬੱਚਿਆਂ ਨਾਲ ਫੁੱਟਬਾਲ ਖੇਡ ਰਿਹਾ ਸੀ । ਦੋ ਪੁਲਸ ਵਾਲਿਆਂ ਨੇ ਨੰਬਰਦਾਰ ਨੂੰ ਆਵਾਜ਼ ਮਾਰ ਕੇ ਕੁਝ ਕਾਗ਼ਜ਼ ਫੜਾ ਦਿਤੇ । "ਇਹ ਕੀ ਏ ਹੌਲਦਾਰ ਸਾਹਿਬ " ਆਪਣੇ ਸੁਭਾਅ ਮੁਤਾਬਿਕ ਬੜੀ ਹਲੀਮੀ ਨਾਲ ਪੁੱਛਿਆ " ਨੰਬਰਦਾਰ ਜੀ ਮਾਣਯੋਗ ਹਾਈ ਕੋਰਟ ਦੇ ਸੰਮਨ ਨੇ" ਕਾਹਦੇ ਨੰਬਰਦਾਰ ਨੇ ਹੌਲਦਾਰ ਨੂੰ ਰੋਕ ਕੇ ਪੁੱਛਿਆ " ਨੰਬਰਦਾਰ ਜੀ ਕਰਮਜੀਤ ਕੌਰ ਅਤੇ ਰਮਨਜੀਤ ਸਿੰਘ ਨੇ ਤੁਹਾਡੇ ਤੇ ਪੁਲਸ ਦੇ ਖਿਲਾਫ ਰਿੱਟ ਪਾਈ ਏ ਕਿ ਉਹਨਾਂ ਦੀ ਵਿਅਹੁਤਾ ਜ਼ਿੰਦਗੀ ਵਿੱਚ ਖਤਰਾ ਹੈ ਅਤੇ ਗਾਰਦ ਮੰਗੀ ਹੈ " "ਕੀ ਬੋਲਦੇ ਹੋ ਹੌਲਦਾਰ ਸਾਹਿਬ" ਏਨਾਂ ਕਹਿੰਦਾ ਨੰਬਰਦਾਰ ਹੱਥ ਵਿੱਚ ਕਾਗ਼ਜ਼ ਫੜ ਜ਼ਮੀਨ ਤੇ ਬਹਿ ਗਿਆ "ਉਏ ਇਹ ਕੀ ਹੋ ਗਿਆ ਮੈਨੂੰ ਮਿੱਟੀ ਕਰ ਦਿਤਾ" ਚੁੱਪ ਚਾਪ ਪੱਗ ਅਤੇ ਚਾਦਰਾਂ ਗਰਾਉਂਡ ਵਿੱਚ ਹੀ ਛੱਡਕੇ ਨੰਬਰਦਾਰ ਘਰ ਨੂੰ ਤੁਰ ਗਿਆ ਅਤੇ ਉਸ ਦਿਨ ਤੋਂ ਬਾਅਦ ਉਹ ਕਿਸੇ ਦੇ ਮੱਥੇ ਨਹੀ ਲਗਾ ਅਤੇ ਘਰੋਂ ਬਾਹਰ ਨਹੀਂ ਨਿਕਲਿਆ ।  

07 Sep 2015

Reply