Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੀੜ ਰਾਊਕੇ (MOGA) ਮਾਦਾ ਜਨਮ ਦਰ ਚ ਪੰਜਾਬ ਭਰ ਚੋਂ ਸੱਤਵੀ ਵਾਰ ਮੋਹਰੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਬੀੜ ਰਾਊਕੇ (MOGA) ਮਾਦਾ ਜਨਮ ਦਰ ਚ ਪੰਜਾਬ ਭਰ ਚੋਂ ਸੱਤਵੀ ਵਾਰ ਮੋਹਰੀ

ਪ੍ਰਵਾਸੀ ਭਾਰਤੀ ਕੁਲਵੰਤ ਸਿੰਘ ਧਾਲੀਵਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ।
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ)
ਇਕੱਲਾ ਮੋਗਾ ਜਿਲ੍ਹਾ ਹੀ ਨਹੀਂ ਸਗੋਂ ਸਮੁੱਚਾ ਪੰਜਾਬ ਮਾਣ ਕਰ ਰਿਹੈ ਇੰਗਲੈਂਡ ਵਾਸੀ ਤੇ ਪਿੰਡ ਬੀੜ ਰਾਊਕੇ ਦੇ ਜੰਮਪਲ
ਕੁਲਵੰਤ ਸਿੰਘ ਧਾਲੀਵਾਲ ਦੀ ਨਿਸ਼ਕਾਮ ਸੇਵਾ ਅਤੇ ਪਿੰਡ ਪਿਆਰ ਤੇ .......ਜਿਸਦੇ ਉਪਰਾਲਿਆਂ ਸਦਕਾ ਅੱਜ ਫੇਰ ਮੋਗਾ ਜਿਲ੍ਹੇ ਦੇ 3000 ਹਜਾਰ ਦੀ ਆਬਾਦੀ ਵਾਲੇ ਪਿੰਡ ਦਾ ਨਾਂ ਵਿਸ਼ਵ ਭਰ Ḕਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਮਰਦਮਸ਼ੁਮਾਰੀ 2011 ਦੀ ਅੰਤ੍ਰਿਮ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦਾ ਪਿੰਡ ਬੀੜ ਰਾਊਕੇ ਲਿੰਗ ਅਨੁਪਾਤ'ਚ ਸੁਧਾਰ ਆਉਣ ਕਾਰਨ ਫੇਰ ਪੰਜਾਬ ਭਰ Ḕਚੋਂ ਅੱਵਲ ਆਇਆ ਹੈ। ਇਸ ਸਾਲ ਪਿੰਡ ਵਿੱਚ 100 ਮੁੰਡਿਆਂ ਦੇ ਮੁਕਾਬਲੇ 108 ਕੁੜੀਆਂ ਨੇ ਜਨਮ ਲਿਆ ਹੈ। ਆਪਣੇ ਪਿਤਾ ਸ੍ਰ: ਸੰਤ ਸਿੰਘ ਧਾਲੀਵਾਲ ਜੀ ਦੇ ਨਾਂ'ਤੇ ਟਰੱਸਟ ਬਣਾ ਕੇ ਸੇਵਾ ਕਰ ਰਹੇ ਕੁਲਵੰਤ ਸਿੰਘ ਧਾਲੀਵਾਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਦਹਾਕਾ ਪਹਿਲਾਂ ਜਦ ਉਹ ਇੰਗਲੈਂਡ ਤੋਂ ਪਿੰਡ ਗਏ ਤਾਂ ਸਕੂਲ ਦੇ ਦਰਸ਼ਨ ਕਰਨ ਜਾਣ Ḕਤੇ ਉਹਨਾਂ ਦੇਖਿਆ ਕਿ ਸਕੂਲ ਵਿੱਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਬਹੁਤ ਹੀ ਘੱਟ ਸੀ। ਲੜਕੀਆ ਦੀ ਘਟ ਰਹੀ ਜਨਮ ਦਰ ਨੂੰ ਮੱਦੇ ਨਜ਼ਰ ਰੱਖਦਿਆਂ ਉਹਨਾਂ ਆਪਣੇ ਪਿਤਾ ਜੀ ਦੇ ਨਾਂ 'ਤੇ ਟਰਸਟ ਬਣਾ ਕੇ ਆਪਣੇ ਪਿੰਡ ਨੂੰ 'ਅਪਣਾਇਆ' ਅਤੇ ਬੱਚੀਆਂ ਨੂੰ ਕੁੱਖਾਂ 'ਚ ਮਾਰਨ ਲਈ ਮਜ਼ਬੂਰ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਕੁੜੀਆਂ ਨੂੰ ਮਾਰਨ ਦਾ ਰੁਝਾਨ ਤਿਆਗ ਦੇਣ ਤਾਂ ਉਹ ਕੁੜੀਆਂ ਦਾ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀਆਂ ਲੋੜਾਂ ਪੂਰੀਆਂ ਕਰਨ 'ਚ ਮੋਢੇ ਨਾਲ ਮੋਢਾ ਲਾ ਕੇ ਚੱਲਣ ਲਈ ਤਿਆਰ ਹਨ। ਇਸਤੋਂ ਬਾਦ ਮਾਹੌਲ 'ਚ ਤਬਦੀਲੀ ਆਈ ਜਿਸ ਦੇ ਫਲਸਰੂਪ ਪਿੰਡ ਬੀੜ ਰਾਊਕੇ  'ਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲਤਨ ਜਿਆਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਮਗਰ ਵੀ ਹੱਥ ਧੋ ਕੇ ਪਏ ਹੋਏ ਹਨ। ਕੈਂਸਰ ਦੀ ਬੀਮਾਰੀ ਬਾਰੇ ਖੋਜ਼ ਕਰ ਰਹੀ ਇੱਕ ਸੰਸਥਾ ਦੇ ਖਰਚੇ ਜੁਟਾਉਣ ਲਈ ਉਹ ਪੈਦਲ ਤੁਰ ਕੇ ਦਾਨ ਇਕੱਠਾ ਕਰਨ ਦੀ ਮੁਹਿੰਮ Ḕਚ ਜੁਟੇ ਹੋਏ ਹਨ। ਕਿਉਂਕਿ ਇਸ ਸੰਸਥਾ ਦੇ ਖੋਜ਼ ਕਾਰਜਾਂ 'ਤੇ 3 ਲੱਖ 75 ਹਜ਼ਾਰ ਰੁਪਏ ਤੋਂ ਵਧੇਰੇ ਖਰਚਾ ਆਉਂਦਾ ਹੈ। ਇਸ ਮਹਾਨ ਕਾਰਜ ਵਿੱਚ ਉਹਨਾਂ ਦਾ ਸਾਥ 'ਮਰਸੀਡੀਜ ਗਰੁੱਪ ' ਦਾ ਐੱਮ.ਡੀ. ਮਾਈਕ ਰੁਦਕਿਨ ਦੇ ਰਿਹਾ ਹੈ। ਸ੍ਰੀ ਧਾਲੀਵਾਲ ਨੂੰ ਇਸ ਮਹਾਨ ਕਾਰਜ ਲਈ ਇੰਗਲੈਂਡ ਦੇ ਨਾਮੀ ਬੈਂਕ ਗਰੁੱਪ 'ਬਾਰਕਲੇਜ਼' ਅਤੇ 'ਪਾਰਕ ਰੋਇਲ ਹੋਟਲ' ਗਰੁੱਪ ਨੇ ਸਪਾਂਸਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਅਤੇ ਮਾਈਕ ਰੁਦਕਿਨ ਇੰਗਲੈਂਡ ਦੇ ਪੱਛਮੀ ਸਮੁੰਦਰੀ ਕੰਢੇ ਤੋਂ ਪੂਰਬੀ ਸਮੁੰਦਰੀ ਕੰਢੇ ਤੱਕ 182 ਕਿਲੋਮੀਟਰ ਦੀ ਦੂਰੀ 3 ਦਿਨਾਂ ਵਿੱਚ ਪੈਦਲ ਤੁਰ ਕੇ ਤੈਅ ਕਰਨਗੇ।

    

COPY PASTE FROM punjabinewsonline.com

08 Apr 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

 

 

 

ਸਭ ਤੋ ਪਹਿਲਾਂ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ,


             ਕਦੇ ਰਾਉਕੇ ਪਿੰਡਾਂ ਨੂੰ ਲੋਕ ਕਮਲੇ ਰਉਕੇ ਆਖਦੇ ਸਨ ਪਰ ਅੱਜ ਇਹ ਪੰਜਾਬ ਦੇ ਸਾਰੇ ਪਿੰਡਾਂ ਨਾਲੋ ਸਿਆਣੇ ਹਨ,


ਬੀੜ ਰਾਉਕੇ ਵਾਸੀਆਂ ਨੂੰ ਅਤੇ ਖਾਸਕਰ ਕੁਲਵੰਤ ਸਿੰਘ ਬਹੁਤ ਬਹੁਤ ਮੁਬਾਰਕਾਂ।

08 Apr 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

thats a good news....

 

 

08 Apr 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sahi keha dilbhag 22 g

09 Apr 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

great news....

09 Apr 2011

Reply