Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇਹੇ ਅੱਖਰ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬੇਹੇ ਅੱਖਰ ~
ਬੇਹੇ ਅੱਖਰਾਂ ਵਿੱਚ
ਤਾਜ਼ਾ ਅਰਥ ਭਰ ਦੇ
ਮੁਰਦਾ ਪੱਥਰਾਂ ਤਾਈਂ
ਧੜਕਾ ਦੇ ਵੇ
ਨਿਗ੍ਹਾ ਆਪਣੀ ਦੀ
ਸੂਹੀ ਲਾਟ ਅੰਦਰ
ਮੇਰੇ ਅੰਦਰਲਾ ਨ੍ਹੇਰਾ
ਮਚਾ ਦੇ ਵੇ
ਤਨ ਦੀ ਬੰਸਰੀ ਨੂੰ
ਛੁਹ ਦੇ ਪੋਟਿਆਂ ਸੰਗ
ਵਿੱਸਰੇ ਗੀਤ ਮੁੜਕੇ
ਗੂੰਜਣ ਲਾ ਦੇ ਵੇ
ਮੇਰੀ ਹਿੱਕ ਵਿਚਲੇ
ਮਾਤਮਖਾਨਿਆਂ ਨੂੰ
ਕੋਈ ਖ਼ੁਸ਼ੀ ਦੀ ਖ਼ਬਰ
ਸੁਣਾ ਦੇ ਵੇ

ਭੁੱਲ ਹੋ ਗਈ
ਨਿਆਮਤਾਂ ਮੰਗ ਬੈਠੀ
ਖ਼ਤਾਵਾਰ ਹਾਂ
ਮੈਨੂੰ ਸਜ਼ਾ ਦੇ ਵੇ
ਮੇਰੇ ਝੁਕੇ ਹੋਏ ਮੱਥੇ 'ਤੇ
ਮਾਰ ਠੋਕਰ
ਮੇਰੇ ਮਾਣ ਦਾ ਸ਼ੀਸ਼ਾ
ਤਿੜਕਾ ਦੇ ਵੇ
ਮੇਰੇ ਅੰਤਲੇ ਨੀਰ
ਸੁਕਾ ਦੇ ਵੇ
ਮਛਲੀ ਵਾਂਗਰਾਂ
ਮੈਨੂੰ ਤੜਫਾ ਦੇ ਵੇ
ਨਾਦਰਸ਼ਾਹਾਂ, ਚੰਗੇਜ਼ਾਂ
ਹਲਾਕੂਆਂ ਨੂੰ
ਮੇਰੇ ਜ਼ਾਲਮਾਂ ਵੇ
ਮਾਤ ਪਾ ਦੇ ਵੇ

ਜੇ ਤੂੰ ਦਿਲੋਂ ਰਹੀਮ
ਕਰੀਮ ਏਂ ਤਾਂ
ਸਿਰਫ ਏਨਾ ਕੁ
ਕਰਮ ਕਮਾ ਦੇ ਵੇ
ਪਈ ਕਬਰ ਵਿੱਚ ਨੰਗੀ
ਇਸ ਲਾਸ਼ ਉੱਤੇ
ਦੋ ਕੁ ਮੁੱਠੀਆਂ
ਮਿੱਟੀ ਹੀ ਪਾ ਦੇ ਵੇ ~
16 Dec 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wonderful poetry,...........no doubt in that,..............An intriguing creation,.........that is capable of arousing interest of a reader,...........Great writer you are veer,............jio.

17 Dec 2018

Reply