Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਰਤ ਦੇਸ਼ "ਮਹਾਨ" ?? :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਭਾਰਤ ਦੇਸ਼ "ਮਹਾਨ" ??

 

ਬਾਲ ਮਜ਼ਦੂਰੀ ਅਜੇ ਵੀ ਜ਼ਾਰੀ ਏ
ਪੜ ਲਿਖ ਵੀ ਬੇਰੁਜਗਾਰੀ ਏ
ਜਨਤਾ ਹਮੇਸ਼ਾ ਦੁਰਕਾਰੀ ਏ
ਪਰ ਚੋਰਾਂ ਨੂੰ ਸ਼ਹਿ ਸਰਕਾਰੀ ਏ
ਓਸੇ ਹਾਲਤ ਚ੍ ਦੇਸ਼ ਦੀ ਨਾਰੀ ਏ
ਏਥੇ ਕੁੱਤੇ ਬਿਸਕੁਟ ਖਾਂਦੇ ਨੇਂ
ਪਰ ਰੋਟੀ ਨਹੀਂ ਇਨਸਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਅੱਜ ਅੰਨਦਾਤਾ ਭੁੱਖਾ ਮਰਦਾ ਏ
ਸਿਰ ਚੜਿਆ ਲੱਖਾਂ ਦਾ ਕਰਜ਼ਾ ਏ
ਪੱਕੀ ਫ਼ਸਲ ਤੇ ਬੱਦਲ ਵਰਦਾ ਏ
ਘਰ-ਬਾਰ ਹੜਾਂ ਵਿੱਚ ਹੜਦਾ ਏ
ਸਰਕਾਰਾਂ ਤੋਂ ਕੱਖ ਨਾਂ ਸਰਦਾ ਏ
ਨਿੱਤ ਭੇਜ ਨਵੇਂ ਇਹ ਸੰਮਨਾਂ ਨੂੰ
ਫ਼ਾਹੇ ਕਰੇ ਤਿਆਰ ਕਿਰਸਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਏਥੇ ਜਿਉਂਦਿਆਂ ਨੂੰ ਅੱਗ ਲਾਈ ਸੀ
ਵੈਰੀ ਬਣ ਗਏ ਭਾਈ-ਭਾਈ ਸੀ
ਸਭ ਸਰਕਾਰ ਦੀ ਖੇਡ ਰਚਾਈ ਸੀ
ਹਰ ਪਾਸੇ ਮੱਚੀ ਤਬਾਹੀ ਸੀ
ਨਿਗਾ ਆਸ ਦੀ ਕਿਰਨ ਨਾਂ ਆਈ ਸੀ
ਏਥੇ ਫ਼ਾਸੀ ਰਾਜੋਆਣੇ ਲਈ
ਕੁਰਸੀ ਸੱਜਣ ਜਿਹੇ ਹੈਵਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਬੜੇ ਵੇਖੇ ਉਤਾਰ - ਚੜਾਅ ਏ
ਅੱਜ ਹਰ ਕੋਈ ਵੱਢਦਾ ਜੜਾਂ ਏ
ਗੁੰਡਾ-ਬਦਮਾਸ਼ ਵੋਟਾਂ ਚ੍ ਖੜਾ ਏ
ਸਭ ਪਾਸੇ ਹੁੰਦਾ ਸਦਾ ਵਿਤਕਰਾ ਏ
ਗਰੀਬ ਹੁਣ ਸੜਕ ਤੇ ਆਣ ਖੜਾ ਏ
ਇਹ ਜ਼ਮੀਨਾਂ ਦੇਣ ਖਿਡਾਰੀਆਂ ਨੂੰ
ਪਰ ਇੱਕ ਇੰਚ ਨਹੀਂ ਸ਼ਮਸ਼ਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਨਿੱਤ-ਨਿੱਤ ਹੁੰਦੇ ਬਲਾਤਕਾਰ ਏਥੇ
ਚੋਰਾਂ-ਠੱਗਾ ਦੀ ਹੈ ਸਰਕਾਰ ਏਥੇ
ਮੱਚੀ ਸਭ ਪਾਸੇ ਹਾਹਾ ਕਾਰ ਏਥੇ
ਇਨਸਾਨੀਅਤ ਹੁੰਦੀ ਸ਼ਰਮਸਾਰ ਏਥੇ
ਹਰ ਰੋਜ਼ ਮਨੁੱਖਤਾ ਮਰਦੀ ਹੈ
ਅਸੀਂ ਤਰਸੇ ਅਮਨ-ਅਮਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਮੇਰੇ ਦੇਸ਼ ਚ੍ ਕੁੜੀਆਂ ਸੇਫ਼ ਨਹੀਂ
ਨੇਤਾਵਾਂ ਤੇ ਹੁੰਦਾ ਕੋਈ ਕੇਸ ਨਹੀਂ
ਸੱਚਾ-ਸੁੱਚਾ ਕਿਸੇ ਦਾ ਵੇਸ ਨਹੀਂ
ਸਭ ਚੋਰ , ਕੋਈ ਦਰਵੇਸ਼ ਨਹੀਂ
ਮਜ਼ਲੂਮਾਂ ਦੀ ਜਾਂਦੀ ਪੇਸ਼ ਨਹੀਂ
ਕੋਈ ਪੁੱਛੇ ਨਾਂ 'ਨਿਮਰ' ਵਰਗੇ ਨੂੰ
ਕਾਨੂੰਨ ਖਿਡੌਣਾਂ ਹੈ ਧਨਵਾਨ ਲਈ
ਏਦੂਂ ਵੱਡੀ ਗੱਲ ਕੀ ਆਖਾਂ
ਮੇਰੇ ਭਾਰਤ ਦੇਸ਼ "ਮਹਾਨ" ਲਈ |

ਲਿਖਤੁਮ :- ਨਿਮਰਬੀਰ ਸਿੰਘ..........
29 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੱਚ ਹੈ....ਭਾਰਤ ਦੇਸ਼ ਮਹਾਨ......ਜੋ ਅਜਾਦੀ ਦੇ ਦਿਵਾਨੀਆਂ ਨੇ ਸੋਚਿਆ ਸੀ ਉਸਦੇ ਉਲਟ.....

 

 

ਬਹੁਤ ਖੂਬਸੂਰਤ ਰਚਨਾ.....ਧਨਵਾਦ ਵੀਰ.....

29 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬਸੂਰਤ ਨਿਮਰ ਵੀਰ ...

29 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

thanks

29 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Bahut vadhia likhiya ae hameshan waang....keep writing & sharing !!!

29 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

shukriya bai ji

30 Dec 2012

Reply