|
" ਬਹਾਰ ਦੇ ਆਉਂਦਿਆਂ ",,, |
ਕਿੰਨੇ ਵਰੇ ਬੀਤ ਗਏ,
ਉਸਨੂੰ ਮੈਥੋਂ ਜੁਦਾ ਹੋਇਆਂ,
ਜਿਸਦੇ ਖੰਭਾਂ ਦਾ ਆਸਰਾ ਲੈ ਕੇ ,
ਮੁਹੋਬਤ ਦੇ ਅਸਮਾਨ ਤੇ ,
ਮੈਂ ਵੀ ਕਦੇ ਉਡਾਣ ਭਾਰੀ ਸੀ,,,
ਜਿਸਦੇ ਹਾਸਿਆਂ ਵਿਚ,
ਕੁਦਰਤ ਹੱਸਿਆ ਕਰਦੀ ਸੀ,,,
ਜਿਸਦੀਆਂ ਅੱਖਾਂ ਵਿਚ ਤੱਕ ਕੇ,
ਰੱਬ ਦਾ ਦੀਦਾਰ ਹੁੰਦਾ ਸੀ,,,
ਜਿਸਦੀ ਇਕ ਛੋਹ ਨਾਲ ,
ਮੈਂ ਕੋਲੇ ਤੋਂ ਸੋਨਾ ਬਣਿਆ ਸੀ,,,
ਜਦੋਂ ਮਿਲੇ ਸੀ ਪਹਿਲੀ ਵਾਰ ,
ਤਾਰਿਆਂ ਦੀ ਛਾਂ ਹੇਠ ,
ਲੱਖਾਂ ਵਾਅਦੇ ਕੀਤੇ ਸੀ,
ਚੰਨ ਨੂੰ ਗਵਾਹ ਬਣਾਕੇ ,,,
ਫਿਰ ਇਕ ਦਿਨ ,
ਇਸ ਸਮਾਜ ਦੀ ਚੰਦਰੀ ਰੀਤ ,
ਉਸਨੂੰ ਮੈਥੋਂ ਖੋ ਕੇ ਲੈ ਗਈ,,,
ਪੱਲੇ ਵਿਚ ਰਹਿ ਗਏ ਸੀ,
ਓਹ ਗੀਤ,
ਜੋ ਉਸਦੇ ਨਾਂ ਕਰ ਦਿੱਤੇ ਸੀ,,,
ਹੋਲੀ ਹੋਲੀ ਉਹਦੇ ਵਾਂਗੂੰ ,
ਗੀਤ ਵੀ ਜੁਦਾ ਹੋ ਗਏ,,,
ਸਮੇਂ ਦੇ ਨਾਲ ਚਲਦਿਆਂ ,
ਦਿਲ ਦੇ ਸੁੱਕੇ ਬਾਗ ਵਿਚ,
ਅੱਜ ਫਿਰ ਬਹਾਰ ਆਈ ਹੈ,
ਬਹਾਰ ਦੇ ਆਉਂਦਿਆਂ,
ਉਸਦੀ ਯਾਦ ਵਾਲਾ ਬੂਟਾ ,
ਫਿਰ ਪੁੰਗਰ ਪਿਆ ਹੈ,,,
ਹਰਪਿੰਦਰ " ਮੰਡੇਰ "
ਕਿੰਨੇ ਵਰੇ ਬੀਤ ਗਏ,
ਉਸਨੂੰ ਮੈਥੋਂ ਜੁਦਾ ਹੋਇਆਂ,
ਜਿਸਦੇ ਖੰਭਾਂ ਦਾ ਆਸਰਾ ਲੈ ਕੇ ,
ਮੁਹੱਬਤ ਦੇ ਅਸਮਾਨ ਤੇ ,
ਮੈਂ ਵੀ ਕਦੇ ਉਡਾਣ ਭਾਰੀ ਸੀ,,,
ਜਿਸਦੇ ਹਾਸਿਆਂ ਵਿਚ,
ਕੁਦਰਤ ਹੱਸਿਆ ਕਰਦੀ ਸੀ,,,
ਜਿਸਦੀਆਂ ਅੱਖਾਂ ਵਿਚ ਤੱਕ ਕੇ,
ਰੱਬ ਦਾ ਦੀਦਾਰ ਹੁੰਦਾ ਸੀ,,,
ਜਿਸਦੀ ਇਕ ਛੋਹ ਨਾਲ ,
ਮੈਂ ਕੋਲੇ ਤੋਂ ਹੀਰਾ ਬਣਿਆ ਸੀ,,,( this line is edited by mavi ji,,,)
ਜਦੋਂ ਮਿਲੇ ਸੀ ਪਹਿਲੀ ਵਾਰ ,
ਤਾਰਿਆਂ ਦੀ ਛਾਂ ਹੇਠ ,
ਲੱਖਾਂ ਵਾਅਦੇ ਕੀਤੇ ਸੀ,
ਚੰਨ ਨੂੰ ਗਵਾਹ ਬਣਾਕੇ ,,,
ਫਿਰ ਇਕ ਦਿਨ ,
ਇਸ ਸਮਾਜ ਦੀ ਚੰਦਰੀ ਰੀਤ ,
ਉਸਨੂੰ ਮੈਥੋਂ ਖੋ ਕੇ ਲੈ ਗਈ,,,
ਪੱਲੇ ਵਿਚ ਰਹਿ ਗਏ ਸੀ,
ਓਹ ਗੀਤ,
ਜੋ ਉਸਦੇ ਨਾਂ ਕਰ ਦਿੱਤੇ ਸੀ,,,
ਹੋਲੀ ਹੋਲੀ ਉਹਦੇ ਵਾਂਗੂੰ ,
ਗੀਤ ਵੀ ਜੁਦਾ ਹੋ ਗਏ,,,
ਸਮੇਂ ਦੇ ਨਾਲ ਚਲਦਿਆਂ ,
ਦਿਲ ਦੇ ਸੁੱਕੇ ਬਾਗ ਵਿਚ,
ਅੱਜ ਫਿਰ ਬਹਾਰ ਆਈ ਹੈ,
ਬਹਾਰ ਦੇ ਆਉਂਦਿਆਂ,
ਉਸਦੀ ਯਾਦ ਵਾਲਾ ਬੂਟਾ ,
ਫਿਰ ਪੁੰਗਰ ਪਿਆ,,,
ਹਰਪਿੰਦਰ " ਮੰਡੇਰ "
|
|
27 May 2011
|
|
|
|
Good Effort Harpinder bai !
|
|
27 May 2011
|
|
|
|
ਸੋਹਣਾ ਲਿਖਿਆ ਏ ਹਰਪਿੰਦਰ 22 ਜੀ....ਲਿਖਦੇ ਤੇ ਸਾਂਝਿਆਂ ਕਰਦੇ ਰਹੋ..
|
|
27 May 2011
|
|
|
|
ਦਿਵਰੂਪ ਵੀਰ ਤੇ ਬਲਿਹਾਰ ਵੀਰ,,,ਧੰਨਵਾਦ ਮੇਰੀ ਇਸ ਨਿਮਾਣੀ ਕੋਸ਼ਿਸ ਨੂੰ ਹੋਂਸਲਾ ਦੇਣ ਲਈ,,,
|
|
31 May 2011
|
|
|
|
ਗਲਤੀ ਸੁਧਾਰਨ ਲਈ ਬਹੁਤ ਬਹੁਤ ਧੰਨਵਾਦ ਮਾਵੀ ਵੀਰ ਜੀ,,,ਆਪ ਜੀ ਦੇ ਕੀਮਤੀ ਸੁਝਾ ਦੀ ਹਮੇਸ਼ਾ ਦਿਲੋਂ ਉਡੀਕ ਰਿਹੰਦੀ ਹੈ,,
|
|
01 Jun 2011
|
|
|
|
|
ਬਹੁਤ ਹੀ ਉਮਦਾ ਇਹਸਾਸ ਅਤੇ ਬਹੁਤ ਹੀ ਖੂਬਸੂਰਤ ਅੰਦਾਜ਼,..............ਬਹੁਤ ਵਧੀਆ ਲਿਖਿਆ ,...........ਬਹੁਤ ਹੀ ਵਧੀਆ ,..............Brilliant veer g...........
|
|
12 Dec 2018
|
|
|