ਭਾਰਤ-- ਮੇਰੇ ਸਤਿਕਾਰ ਦਾ ਸਭ ਤੋਂ ਮਹਾਨ ਸ਼ਬਦ ਜਿਥੇ ਕਿਤੇ ਵੀ ਵਰਤਿਆ ਜਾਏ ਬਾਕੀ ਸਾਰੇ ਸ਼ਬਦ ਅਰਥ-ਹੀਣ ਹੋ ਜਾਂਦੇ ਹਨ ਇਸ ਸ਼ਬਦ ਦੇ ਭਾਵ, ਖੇਤਾਂ ਦੇ ਉਨ੍ਹਾਂ ਪੁੱਤਰਾਂ ਤੋਂ ਹਨ ਜਿਹੜੇ ਅੱਜ ਵੀ ਰੁੱਖਾਂ ਦੇ ਪਰਛਾਵਿਆਂ ਨਾਲ਼, ਵਕਤ ਮਿਣਦੇ ਹਨ| ਉਨ੍ਹਾਂ ਕੋਲ ਢਿੱਡ ਤੋਂ ਬਿਨਾਂ ਕੋਈ ਸਮੱਸਿਆ ਨਹੀਂ| ਤੇ ਉਹ ਭੁੱਖ ਲੱਗਣ’ਤੇ ਆਪਣੇ ਅੰਗ ਵੀ ਚਬਾ ਸਕਦੇ ਹਨ, ਉਨ੍ਹਾਂ ਲਈ ਜ਼ਿੰਦਗੀ ਇਕ ਪਰੰਪਰਾ ਹੈ ਤੇ ਮੌਤ ਦੇ ਅਰਥ ਹਨ ਮੁਕਤੀ| ਜਦ ਵੀ ਕੌਈ ਸਮੁੱਚੇ ਭਾਰਤ ਦੀ ’ਕੌਮੀ ਏਕਤਾ’ ਦੀ ਗੱਲ ਕਰਦਾ ਹੈ ਤਾਂ ਮੇਰਾ ਚਿੱਤ ਕਰਦਾ ਹੈ-- ਉਸ ਦੀ ਟੋਪੀ ਹਵਾ ਵਿਚ ਉਛਾਲ ਦਿਆਂ| ਉਸ ਨੂੰ ਦੱਸਾਂ ਕਿ ਭਾਰਤ ਦੇ ਅਰਥ ਕਿਸੇ ਦੁਸ਼ਯੰਤ ਨਾਲ ਸਬੰਧਤ ਨਹੀਂ ਸਗੋਂ ਖੇਤਾਂ ਵਿਚ ਦਾਇਰ ਹਨ| ਜਿਥੇ ਅੰਨ ਉਗਦਾ ਹੈ ਜਿਥੇ ਸੰਨ੍ਹਾਂ ਲੱਗਦੀਆਂ ਹਨ..............
very well written,..............great thoughts are behind the poetry,..........weldone,.........duawaan