ਉਹ ਦੋਵੇਂ ਜਦ ਭਰੂਣ ਹੱਤਿਆ ਦੇ ਕਾਰਨ ਅਤੇ ਸਮਾਜ ਦੀ ਦੇਣ ਸੈਮੀਨਾਰ ਤੋਂ ਬਾਅਦ ਆਪਣੀ ਕਾਰ ਵਿੱਚ ਬੈਠੇ ਤਾਂ ਸਿਮਰਨਜੀਤ ਕੌਰ ਬੋਲੀ ਡਾਕਟਰ ਸਹਿਬ ਆਪਾਂ ਆਏ ਤਾਂ ਹਾਂ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਆਈਏ। ਉਸ਼ ਦੇ ਚਿਹਰੇ ਦੇ ਹਾਵ ਭਾਵ ਪੜ੍ਹਦਿਆਂ ਉਸ ਦਾ ਪਤੀ ਬੋਲਿਆ ਫੇਰ ਕਿਤੇ ਸਹੀ....ਉਹ ਚੁੱਪ ਚਾਪ ਕਾਰ ਵਿੱਚ ਲਗੀ ਬਾਬਾ ਜੀ ਦੀ ਤਸਵੀਰ ਵੱਲ ਤੱਕਣ ਲਗੀ.....ਕੀ ਗੱਲ ਜਰੂਰ ਜਾਣਾ ਏਂ ਤਾਂ ਪ੍ਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਹੈ...ਉਹ ਸ਼ਾਇਦ ਉਸ ਦੇ ਮਨ ਦੀ ਪੀੜਾ ਪੜ੍ਹ ਗਿਆ.....ਮੇਰੇ ਤਾਂ ਮਨ ਵਿੱਚ ਸੀ ਘਰੋਂ ਮਿੱਸੇ ਪ੍ਰਸ਼ਾਦੇ ਪਿਆਜ਼ ਤੇ ਲੱਸੀ ਲੈ ਕੇ ਆਉਂਦੇ ...ਉਸ ਗੱਲ ਦਾ ਰੁਖ ਬਦਲਿਆ ਤੇ ਕਾਰ ਝਬਾਲ ਵੱਲ ਨੂੰ ਮੋੜ ਲਈ।।ਡਾਕਟਰ ਅਕਾਲਦੀਪ ਸਿੰਘ ਦੀ ਸ਼ਾਦੀ ਡਾਕਟਰ ਸਿਮਰਨਜੀਤ ਕੌਰ ਨਾਲ ਹੋਇਆਂ ਨੂੰ ਕਰੀਬ ਚਾਰ ਸਾਲ ਹੋ ਚੱਲੇ ਸਨ ਪਰ ਕੋਈ ਜਵਾਕ ਨਹੀਂ ਸੀ ਉਹਨਾਂ ਕੋਲ। ਡਾਕਟਰੀ ਇਲਾਜ ਦੇ ਨਾਲ ਨਾਲ ਹਰ ਗੁਰਦੁਆਰੇ,ਡੇਰਿਆਂ ਤੇ ਬਾਬਿਆਂ ਪਾਸੋਂ ਅਰਦਾਸਾਂ ਵੀ ਕਰਵਾਈਆਂ,ਫ਼ਕਰਾਂਦੇ ਚੂਰਮੇ ਵੀ ਸੁੱਖੇ ਪਰ ਝੋਲੀ ਖਾਲੀ ਸੀ। ਕਾਰ ਰੋਕਿਉ ਮਨ ਠੀਕ ਨਹੀਂ ਲਗਦਾ..ਨਹਿਰ ਕੋਲ ਪੁੱਜਦਿਆਂ ਸਿਮਰਨ ਬੋਲੀ....ਬਣ ਗਈ ਗੱਲ ਅੱਜੇ ਤਾਂ ਪੈਰ ਨਹੀਂ ਪੁੱਟਿਆ ਬਾਬੇ ਕਰਤੀ ਕਿ੍ਪਾ...ਪਤੀ ਮਜ਼ਾਕ ਵਿੱਚ ਬੋਲਿਆ..ਗੱਡੀ ਪਿੱਛੈ ਮੋੜੋ ਮੇਰੀ ਹਾਲਤ ਠੀਕ ਨਹੀਂ ਲਗਦੀ। ਅਕਾਲਦੀਪ ਨੇ ਝੱਟ ਕਾਰ ਮੋੜ ਲੇਡੀ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਚੈਕ ਕਰਦਿਆਂ ਬੜੀ ਪ੍ਰੇਸ਼ਾਨੀ ਤੇ ਹੈਰਾਨੀ ਵਿੱਚ ਕਿਹਾ ਤੁਸੀਂ ਡਾਕਟਰ ਹੋ ਜਾਂ ਜਲਾਦ....ਤਿੰਨ ਵਾਰ ਅਬਾਰਸ਼ਨ ਕਰਾਉਣ ਤੋਂ ਬਾਅਦ ਕਿ ਲੱਭਦੇ ਮੁੰਡਾ...ਸ਼ਰਮ ਨਹੀਂ ਆਉਂਦੀ...ਇਹ ਹੁਣ ਮਾਂ ਨਹੀਂ ਬਣ ਸਕਦੀ..ਹੁਣ ਲੜਕੀ ਨੂੰ ਵੀ ਤਰਸਦੇ ਰਿਉ.....ਟੈਲੀਫੂਨ ਸੀ ਐਮ ੳ ਨੂੰ ਕਰਨ ਲਗ ਪਈ।
ਚੱਪੇ ਚੱਪੇ ਪਹਿਰੇ ,ਸਹਿਜ ਤੱਕ ਜਾਣ ਲਈ।ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਸਾਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ