|
|
| ਭਵਸਾਗਰ ਤੋਂ ਪਾਰ |
ਬੇਪ੍ਰਵਾਹੀ ਬੂਹੇ ਦੀ ਦਸਤਕ, ਵੇ ਜਿੰਦ ਵਿਚਾਰੀ ਅਰਗ ਚੜ੍ਹਾਵੇ। ਬ੍ਰਹਮ ਉਤਪਤੀ ਤੇਰੇ ਕਰਕੇ, ਤੂੰ ਹੀ ਵਿਸ਼ਨੂੰ ਪਿ੍ਤਪਾਲ ਕਰਾਵੇਂ।
ਸੂਰਜ ਤੇਰੀ ਕਰੇ ਪਰਕਰਮਾਂ,ਮੈਂ ਬੁੱਤ ਬਣਕੇ ਜੜ੍ਹ ਚੇਤਨ ਹੋਵਾਂ, ਸ਼ਬਦ ਸ਼ਬਦ ਦਾ ਹਰ ਘਟ ਰੌਲਾ ਤੂੰ ਤੁੱਠ ਕੇ ਸਿੰਘਾਰ ਕਰਾਵੇਂ।
ਆਪ ਸੰਸਾਰੀ ਆਪ ਭੰਡਾਰੀ, ਕਾਰਨ ਵਸ ਸਾਰੇ ਖੇਲ ਖਿਡਾਵੇਂ, ਉਤਪਤ ਕਰੇਂ ,ਬਣੇ ਪਿ੍ਤਪਾਲਿਕ,ਆਪੇ ਸ਼ਿਵ ਸੰਕਰ ਬਣ ਜਾਵੇਂ।
ਸਾਂਭ ਕੇ ਰਖਾਂ ਚਿੱਤ ਵਿੱਚ ਆਪਣੇ,ਚਾਹਤ ਪੰਛੀ ਅਕਾਸ਼ੀ ਉੱਡਾਂ, ਹਸਰਤ ਕਰੇ ਪੂਰੀ ਇਤਫਾਕਨ,ਨਦਰ ਕਰੇ ਜੇ ਨਜ਼ਰੀ ਆਵੇਂ।
ਇਕਸਾਰ ਹਰ ਜ਼ਰੇ ਪਸਾਰਾ,ਕਰ ਬਹਾਨਾ ਹਿਰਦੇ ਵੱਸ ਜਾਏ, ਕਿਸ਼ਤੀ ਕੱਢ ਮੰਝਧਾਰ ਚੋਂ ਦੇਵੇਂ,ਭਵਸਾਗਰ ਤੋਂ ਪਾਰ ਲੰਘਾਵੇ।
ਬਿਖੜੇ ਰਸਤੇ ਚਾਹਤ ਦਿੱਲ ਵਿੱਚ, ਤੂੰ ਮੇਰੇ ਹਿਰਦੇ ਵਿੱਚ ਵੱਸੇਂ, ਮਨ ਵਿੱਚ ਹਸਰਤ ਉੱਡਾਂ ਅਕਾਸ਼ੀ,ਹੋਵੇ ਤਾਂਹੀਂ ਜੇ ਤੈਨੂੰ ਭਾਵੇਂ। ਗੁਰਮੀਤ ਸਿੰਘ
|
|
02 Mar 2013
|