Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ ਦਾ ਭੇਦ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜ਼ਿੰਦਗੀ ਦਾ ਭੇਦ
 

ਅਸੀਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਕਿੰਨਾ ਫ਼ਖ਼ਰ ਮਹਿਸੂਸ ਕਰਦਾ ਹੈ ਅੱਜ ਦਾ ਮਨੁੱਖ ਇਸ ਗੱਲ ਵਿੱਚ। ਅੱਜ ਦੇ ਵਿਗਿਆਨਕ ਯੁੱਗ ਨੇ ਮਨੁੱਖ ਦੇ ਕਹਿਣ ਅਨੁਸਾਰ ਬੜੀ ਤਰੱਕੀ ਕੀਤੀ ਹੈ ਪਰ ਕੀ ਅਸੀਂ ਕਦੇ ਸੰਵੇਦਨਸ਼ੀਲ ਹੋ ਕੇ ਇਹ ਚਿੰਤਨ ਕੀਤਾ ਹੈ ਕਿ ਅਸੀਂ ਅੱਗੇ ਵਧੇ ਹਾਂ ਜਾਂ ਪਿੱਛੇ? ਮੌਜੂਦਾ ਸਮੇਂ ਇਸ ਬਾਰੇ ਚਿੰਤਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਜੇ ਅੱਜ ਦੇ ਮਨੁੱਖ ਨੇ ਵਿਗਿਆਨ ਰਾਹੀਂ ਇੰਨੀ ਤਰੱਕੀ ਕੀਤੀ ਹੈ ਤਾਂ ਫਿਰ ਉਹ ਇੰਨਾ ਦੁਖੀ ਕਿਉਂ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅੱਜ ਦੇ ਮਨੁੱਖ ਕੋਲ ਮੋਹ-ਪਿਆਰ ਦੇ ਸੋਮੇ ਮੁੱਕ ਗਏ ਹਨ। ਇਸੇ ਕਾਰਨ ਉਹ ਆਪਣੇ ਅੰਦਰ ਤੋਂ ਇੰਨਾ ਦੁਖੀ ਤੇ ਥੱਕਿਆ-ਟੁੱਟਿਆ ਮਹਿਸੂਸ ਕਰਦਾ ਹੈ। ਜਿੱਥੇ ਮੋਹ-ਪਿਆਰ ਦੀ ਗੱਲ ਹੋਵੇਗੀ, ਉੱਥੇ ਪਰਮਾਤਮਾ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ ਪਰ ਕੁਝ ਲੋਕ ਪਰਮਾਤਮਾ ਨੂੰ ਸਵੀਕਾਰ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ। ਪਰਮਾਤਮਾ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਆਪਣੀ ਆਤਮਾ ਪ੍ਰਤੀ ਸੁਚੇਤ ਹਨ ਜਾਂ ਫਿਰ ਇਸ ਦੇ ਅਰਥ ਇਹ ਵੀ ਲਏ ਜਾ ਸਕਦੇ ਹਨ ਕਿ ਪਰਮਾਤਮਾ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਰੂਹ ਤੋਂ ਕਿਸੇ ਨੂੰ ਚਾਹਿਆ ਹੋਵੇ। ਉਸ ਦੇ ਤਨ, ਮਨ ਵਿੱਚ ਉਸ ਦੇ ਕਿਸੇ ਅਜ਼ੀਜ਼ ਪਿਆਰੇ ਲਈ ਪਿਆਰ ਭਰਿਆ ਹੋਵੇ। ਜਿਵੇਂ ਫੁੱਲਾਂ ਵਿੱਚ ਖ਼ੁਸ਼ਬੋ ਹੁੰਦੀ ਹੈ ਇਹੋ ਜਿਹਾ ਰੂਹਾਨੀ ਅਤੇ ਪਾਕ-ਪਿਆਰ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬੁੱਧ ਨਾਸਤਕ ਸਨ ਕਿਉਂਕਿ ਉਹ ਵੇਦਾਂ ਨੂੰ ਨਹੀਂ ਸਨ ਮੰਨਦੇ। ਉਹ ਅਕਸਰ ਕਿਹਾ ਕਰਦੇ ਸਨ ਕਿਸੇ ਨੂੰ ਨਾ ਮੰਨੋ, ਆਪਣੇ ਅਨੁਭਵ ਨਾਲ ਜਾਣੋ। ਉਨ੍ਹਾਂ ਨੇ ਇਹ ਸਪਸ਼ਟ ਕੀਤਾ ਸੀ ਕਿ ਜੀਵਤ ਪ੍ਰਾਣੀ ਗਰਮ ਅਤੇ ਨਰਮ ਹੁੰਦਾ ਹੈ ਜਦਕਿ ਮ੍ਰਿਤਕ ਦੇਹ ਠੰਢੀ ਅਤੇ ਕਠੋਰ। ਮਨੁੱਖ ਕੁਦਰਤ ਦਾ ਹਿੱਸਾ ਹੈ। ਇਸ ਲਈ ਇਸ ਨੂੰ ਕੁਦਰਤ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ, ਗਰਮੀ, ਸਰਦੀ, ਬਸੰਤ, ਪਤਝੜ ਆਦਿ ਸਭ ਮੌਸਮ ਵਿੱਚ।

30 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਤਾਨਸੇਨ ਨੇ ਜਦੋਂ ਅਕਬਰ ਦੇ ਦਰਬਾਰ ਵਿੱਚ ਗਾਇਆ ਤਾਂ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਅਕਬਰ ਬਾਦਸ਼ਾਹ  ਨੇ ਸੋਚਿਆ ਕਿ ਜੇ ਸ਼ਾਗਿਰਦ ਇਹੋ ਜਿਹਾ ਹੈ ਤਾਂ ਮੁਰਸ਼ਦ ਕਿਹੋ ਜਿਹਾ ਹੋਵੇਗਾ। ਬਾਦਸ਼ਾਹ ਨੇ ਕਿਹਾ ਕਿ ਅਸੀਂ ਤੇਰੇ ਉਸਤਾਦ ਨੂੰ ਮਿਲਣਾ ਚਾਹੁੰਦੇ ਹਾਂ। ਤਾਨਸੇਨ ਉਨ੍ਹਾਂ ਨੂੰ ਆਪਣੇ ਗੁਰੂ ਕੋਲ ਲੈ ਗਿਆ। ਬਾਦਸ਼ਾਹ ਨੇ ਅਰਜ਼ ਕੀਤੀ ਕਿ ਅਸੀਂ ਤੁਹਾਡਾ ਸੰਗੀਤ ਸੁਣਨ ਦੀ ਤਾਂਘ ਨਾਲ ਆਏ ਹਾਂ। ਤਾਨਸੇਨ ਦੇ ਗੁਰੂ ਹਰੀਦਾਸ ਨੇ ਉਸ ਪਰਮਾਤਮਾ ਦੀ ਉਸਤਤ ਵਿੱਚ ਗਾਇਆ ਤਾਂ ਸਾਰਾ ਵਾਤਾਵਰਣ ਜਾਦੂਮਈ ਹੋ ਗਿਆ। ਫਿਰ ਅਕਬਰ ਨੇ ਤਾਨਸੇਨ ਨੂੰ ਪੁੱਛਿਆ ਕਿ ਤੇਰਾ ਸੰਗੀਤ ਇਸ ਉਚਾਈ ’ਤੇ ਕਿਉਂ ਨਹੀਂ ਪਹੁੰਚਿਆ? ਉਸ ਸਮੇਂ ਤਾਨਸੇਨ ਨੇ ਉੱਤਰ ਦਿੱਤਾ, ‘‘ਮੈਂ ਬਾਦਸ਼ਾਹ ਲਈ ਗਾਉਂਦਾ ਹਾਂ, ਮੇਰਾ ਉਸਤਾਦ, ਗੁਰੂ ਬਾਦਸ਼ਾਹਾਂ ਦੇ ਬਾਦਸ਼ਾਹ ਲਈ ਗਾਉਂਦਾ ਹੈ। ਮੈਂ ਸਰੀਰ ਨਾਲ ਗਾਉਂਦਾ ਹਾਂ ਤੇ ਮੇਰਾ ਉਸਤਾਦ ਆਤਮਾ ਨਾਲ ਗਾਉਂਦਾ ਹੈ।’’
ਇਸ ਤਰ੍ਹਾਂ ਭਾਰਤੀ ਧਰਮਾਂ ਦਾ ਵਿਸ਼ਵਾਸ ਸਰੀਰ ਉੱਤੇ ਘੱਟ ਅਤੇ ਆਤਮਾ ਉੱਤੇ ਵਧੇਰੇ ਹੈ। ਅਸੀਂ ਦੁੱਖ ਵਿੱਚ ਰੱਬ ਨੂੰ ਯਾਦ ਕਰਦੇ ਹਾਂ ਪਰ ਜੇ ਸੁੱਖ ਵਿੱਚ ਵੀ ਯਾਦ ਰਹੇ ਤਾਂ ਉਸ ਨੂੰ ਬਿਰਤੀ ਧਰਮ ਕਹਿੰਦੇ ਹਨ। ਜਿੱਥੇ ਧਰਮ ਹੋਵੇਗਾ ਉੱਥੇ ਪਿਆਰ ਵੀ ਹੋਵੇਗਾ, ਉੱਥੇ ਬਹਿਸ ਨਹੀਂ, ਸਹਿਮਤੀ ਹੋਵੇਗੀ। ਸੱਚੀ ਅਹਿੰਸਾ ਭੈਅ ਵਿੱਚੋਂ ਨਹੀਂ ਸਗੋਂ ਪਿਆਰ ਵਿੱਚੋਂ ਉਪਜਦੀ ਹੈ। ਦੁੱਖ ਨੇ ਸਾਨੂੰ ਨਹੀਂ, ਅਸੀਂ ਦੁੱਖ ਨੂੰ ਫੜਿਆ ਹੈ। ਸਾਨੂੰ ਦੁਖੀ ਕਰਨ ਲਈ ਕਿਸੇ ਕੋਲ ਵਿਹਲ ਨਹੀਂ ਹੈ, ਸਗੋਂ ਆਪਣੇ ਆਪ ਨੂੰ ਦੁਖੀ ਕਰਨ ਲਈ ਅਸੀਂ ਖ਼ੁਦ ਹੀ ਕਾਫ਼ੀ ਹਾਂ। ਜੇ ਅਸੀਂ ਇਹ ਸੋਚੀਏ ਕਿ ਕਿਸੇ ਦਾ ਦਿਲ ਨਹੀਂ ਦੁਖਾਉਣਾ ਤਾਂ ਸਾਡੀ ਸੋਚ ਬਦਲ ਜਾਵੇਗੀ। ਇਹ ਇੱਕ ਕੌੜੀ ਸੱਚਾਈ ਹੈ ਕਿ ਅਸੀਂ ਦੁਖੀ ਹੋਣ ਵਿੱਚ ਇੰਨਾ ਮਾਹਰ ਹੋ ਗਏ ਹਾਂ ਕਿ ਸੁਖੀ ਹੋਣਾ ਹੀ ਭੁੱਲ ਗਏ ਹਾਂ। ਕੁਝ ਇੱਛਾਵਾਂ ਹਨ ਜੋ ਪੂਰੀਆਂ ਵੀ ਹੁੰਦੀਆਂ ਹਨ ਅਤੇ ਨਹੀਂ ਵੀ। ਇਹੀ ਸਾਨੂੰ ਦੁਖੀ ਕਰਦੀਆਂ ਹਨ। ਜਿੱਥੇ ਅਸੀਂ ਨਹੀਂ ਉੱਥੇ ਸੁੱਖ ਹੈ। ਇਨ੍ਹਾਂ ਇੱਛਾਵਾਂ ਦਾ ਘੇਰਾ ਨਿੱਤ ਫੈਲਦਾ ਹੈ। ਗੁਆਂਢੀ ਕਿਸੇ ਕੰਮ ਲਈ ਦਾਨ ਦਿੰਦਾ ਹੈ, ਸਾਡੀ ਹਉਮੈਂ ਸਾਨੂੰ ਵੀ ਉਕਸਾਉਂਦੀ ਹੈ। ਇਹ ਵੀ ਇੱਛਾ ਦਾ ਹੀ ਰੂਪ ਹੈ ਕਿਉਂਕਿ ਅਸੀਂ ਆਪਣੇ ਹੰਕਾਰ ਨੂੰ ਗੁਆਂਢੀ ਦੇ ਹੰਕਾਰ ਨਾਲੋਂ ਛੋਟਾ ਨਹੀਂ ਕਰ ਸਕਦੇ। ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਦੁਖੀ ਕਿਉਂ ਹਾਂ?
ਨਿਰਾਸ਼ਾ ਤੋਂ ਵੱਡੀ ਕੋਈ ਕੈਦ ਨਹੀਂ, ਨਿਰਾਸ਼ਾ ਆਤਮਾ ਨੂੰ ਵੀ ਬੰਨ੍ਹ ਲੈਂਦੀ ਹੈ। ਦਵਾਈਆਂ ਹੀ ਨਵੇਂ ਰੋਗ ਉਪਜਦੀਆਂ ਹਨ। ਨਸ਼ੇ ਸਰੀਰਕ ਹੀ ਨਹੀਂ ਬੌਧਿਕ ਵੀ ਹੁੰਦੇ ਹਨ। ਮਨੁੱਖ ਕੋਲ ਸ਼ਕਤੀ ਤਾਂ ਆ ਗਈ ਪਰ ਸ਼ਾਂਤੀ ਨਹੀਂ ਆਈ।  ਭਵਿੱਖ ਦਾ ਧਰਮ ਅੰਧ-ਵਿਸ਼ਵਾਸ ਉੱਤੇ ਨਹੀਂ, ਵਿਵੇਕ ਉੱਤੇ ਹੋਵੇਗਾ। ਵਿਗਿਆਨ ਹੀ ਨਹੀਂ ਉਸ ਦਾ ਗਿਆਨ ਆਧਾਰ ਹੈ। ਜਦੋਂ ਵਿਵੇਕ, ਵਿਸ਼ਵਾਸ ਵਧੇਗਾ, ਵਿਚਲੀ ਸ਼ਰਧਾ ਖਾਈ ਵਿੱਚ ਮਿਟ ਜਾਵੇਗੀ। ਜਿਹੜਾ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀਅ ਗਿਆ, ਉਸ ਦੀ ਪਰਲੋਕ ਦੀ ਕੋਈ ਇੱਛਾ ਹੀ ਨਹੀਂ ਹੋਵੇਗੀ। ਜਦੋਂ ਬੁੱਧ ਗਿਆਨ ਪ੍ਰਾਪਤੀ ਤੋਂ ਬਾਅਦ ਯਸ਼ੋਧਰਾ ਕੋਲ ਗਏ ਤਾਂ ਉਨ੍ਹਾਂ ਨੇ ਕਿਹਾ ਮੈਂ ਜਦੋਂ ਘਰੋਂ ਤੁਰਿਆ ਸੀ ਤਾਂ ਤੁਸੀਂ ਸੁੱਤੇ ਹੋਏ ਸੀ। ਇਸ ਲਈ ਮੈਂ ਤੁਹਾਡੇ ਤੋਂ ਵਿਦਾ ਲੈਣ ਲਈ ਆਇਆ ਹਾਂ। ਮੈਨੂੰ ਵਿਦਾ ਕਰਕੇ ਮੈਨੂੰ ਮੁਕਤ ਕਰ ਦਿਓ।’’
ਯਸ਼ੋਧਰਾ ਨੂੰ ਪਤਾ ਸੀ ਕਿ ਜੋ ਗਿਆ ਸੀ ਉਹ ਸਿਧਾਰਥ ਸੀ ਜੋ ਵਾਪਸ ਆਇਆ ਹੈ ਬੁੱਧ ਹੈ। ਉਸ ਨੇ ਬੜੇ ਪ੍ਰੇਮ ਪੂਰਵਕ ਕਿਹਾ, ‘‘ਮੈਂ ਉਸ ਸਮੇਂ ਹੀ ਵਿਦਾ ਕਰ ਦਿੱਤਾ ਸੀ। ਮੈਂ ਉਸ ਸਮੇਂ ਜਾਗ ਰਹੀ ਸੀ। ਨਾਰੀ ਨੂੰ ਪਲਕਾਂ ਬੰਦ ਕਰਕੇ ਵੀ ਜਾਗਣਾ ਪੈਂਦਾ ਹੈ। ਆਪ ਉਸ ਰਾਤ ਤੋਂ ਹੀ ਮੁਕਤ ਹੋ, ਜੋ ਮੁਕਤ ਹੋ ਚੁੱਕਾ ਹੈ ਉਸ ਨੂੰ ਮੁਕਤ ਕਿਵੇਂ ਕਰਾਂ? ਤੁਸੀਂ ਮੇਰੇ ਤੋਂ ਨਹੀਂ ਬਲਕਿ ਮੈਨੂੰ ਆਪਣੇ-ਆਪ ’ਚੋਂ ਵਿਦਾ ਕਰਨ ਆਏ ਹੋ। ਮੈਨੂੰ ਮੁਕਤ ਕਰਨ ਲਈ ਦੁਬਾਰਾ ਆਏ ਹੋ।’’

30 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜੋ ਚੰਗਾ ਹੈ ਉਹ ਪਿਆਰ ਵਿੱਚੋਂ ਹੀ ਜਨਮਿਆ ਹੈ। ਹਾਲਾਤ ਕਦੇ ਵੀ ਇੰਨੇ ਮੁਸ਼ਕਲ ਨਹੀਂ ਹੁੰਦੇ ਕਿ ਉਹ ਪਰਮਾਤਮਾ ਦੇ ਰਾਹ ਵਿੱਚ ਰੁਕਾਵਟ ਬਣਨ। ਪ੍ਰਕਾਸ਼ ਦਾ ਸੋਮਾ ਸੂਰਜ ਹੈ। ਹਨੇਰੇ ਦਾ ਸੋਮਾ ਕੀ ਹੈ? ਮਨੁੱਖ ਦੀਆਂ ਅੱਖਾਂ ਅੰਦਰਲੀਆਂ ਅਤੇ ਬਾਹਰਲੀਆਂ ਹਨ, ਜਦੋਂ ਅੰਦਰਲੀਆਂ ਅੱਖਾਂ ਖੁੱਲ੍ਹਦੀਆਂ ਹਨ ਤਾਂ ‘ਮੈਂ’ ਮੁੱਕ ਜਾਂਦੀ ਹੈ। ਜਿਹੜਾ ਸਾਰਿਆਂ ਦੀ ਖਾਤਰ ‘ਮੈਂ’ ਤਿਆਗਦਾ ਹੈ, ਉਸ ਨੂੰ ਸੰਤ ਕਹਿੰਦੇ ਹਨ। ਕਾਮ, ਪ੍ਰੇਮ ਦਾ ਭੁਲੇਖਾ ਉਪਜਦਾ ਹੈ। ਪ੍ਰੇਮ ਵਿੱਚ ਕਾਮ ਲੋਪ ਹੁੰਦਾ ਹੈ। ਬੂੰਦ ਰਹਿ ਕੇ ਸਾਗਰ ਨਹੀਂ ਹੁੰਦਾ ਕਿਉਂਕਿ ਉਸ ਦੀ ਜਿੰਦ ਬੂੰਦ ਰਹਿਣ ਵਿੱਚ ਹੈ, ਜੋ ਕਿ ਸਾਗਰ ਬਣਨ ਵਿੱਚ ਰੁਕਾਵਟ ਹੈ। ਇਹੋ ਹਾਲਾਤ ਮਨੁੱਖ ਦੇ ਹਨ, ਉਹ ਮਿੱਟੀ ਦੇ ਘੇਰੇ ਅਤੇ ਆਤਮ ਠੱਗੀ ਤੋਂ ਬਾਹਰ ਨਹੀਂ ਨਿਕਲਦਾ ਹੈ। ਇਹੋ ਉਸ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਜੇ ਮਨੁੱਖ ਵਿੱਚ ਆਤਮਾ ਹੈ ਤਾਂ ਉਹ ਭਟਕਦਾ ਕਿਉਂ ਹੈ? ਆਤਮਾ ਦੀ ਸੁਤੰਤਰਤਾ ਵਿੱਚ ਕੁਰਾਹੇ ਪੈਣ ਅਤੇ ਭਟਕਣ ਦੀ ਵੀ ਸੁਤੰਤਰਤਾ ਹੈ। ਜੇ ਗ਼ਲਤੀਆਂ ਦੀ ਖੁੱਲ੍ਹ ਹੀ ਨਹੀਂ ਤਾਂ ਸੁਤੰਤਰਤਾ ਦਾ ਅਰਥ ਹੀ ਨਹੀਂ। ਪਾਪ ਵਿੱਚ ਗੁਜ਼ਰੇ ਬਿਨਾਂ ਪੁੰਨ ਨਹੀਂ ਕੀਤਾ ਜਾ ਸਕਦਾ। ਰਾਮ, ਰਾਵਣ ਕਰਕੇ ਹੀ ਪੂਜਣਯੋਗ ਹੈ। ਇਹ ਅੰਦਰੋਂ ਜੁੜੇ ਹੋਏ ਹਨ। ਹਾਰ ਸਦਾ ਆਕੜੇ ਹੋਏ ਸਿਰਾਂ ’ਚ ਪਾਏ ਜਾਂਦੇ ਨੇ ਤੇ ਉਨ੍ਹਾਂ ਦਾ ਹੀ ਸ਼ਿੰਗਾਰ ਬਣਦੇ ਨੇ ਪਰ ਝੁਕਿਆ ਹੋਇਆ ਸਿਰ ਤਾਂ ਆਪਣੇ-ਆਪ ਵਿੱਚ ਸ਼ਿੰਗਾਰ ਹੈ। ਪਿਆਰ ਵਿੱਚ ਅਸੀਂ ਆਪਣੇ-ਆਪ ਨੂੰ ਲੋਹਾ ਅਤੇ ਦੂਜੇ ਨੂੰ ਪਾਰਸ ਕਹਿੰਦੇ ਹਾਂ। ਆਤਮਾ ਅਤੇ ਪਰਮਾਤਮਾ ਦਾ ਰੂਪ ਵੀ ਅਜਿਹਾ ਹੀ ਹੈ।
ਜੀਵਨ ਵਿੱਚ ਦੁੱਖ ਨਹੀਂ, ਜੀਵਨ ਜਿਊੂਣ ਵਿੱਚ ਦੁੱਖ ਹੈ। ਅੱਜ ਅਸੀਂ ਵੇਖ ਰਹੇ ਹਾਂ ਇਮਾਰਤਾਂ ਉੱਚੀਆਂ ਹੋ ਗਈਆਂ ਹਨ, ਇਰਾਦੇ ਨੀਵੇਂ ਹੋ ਗਏ ਹਨ। ਡਿਗਰੀਆਂ ਵੱਡੀਆਂ ਹੋ ਗਈਆਂ ਹਨ, ਬੁੱਧੀ ਛੋਟੀ ਹੋ ਗਈ ਹੈ, ਸੜਕਾਂ ਚੌੜੀਆਂ ਹੋ ਗਈਆਂ ਹਨ ਪਰ ਸੋਚਾਂ ਸੌੜੀਆਂ ਹੋ ਗਈਆਂ ਹਨ। ਦਵਾਈਆਂ ਵਧ ਗਈਆਂ ਹਨ, ਤੰਦਰੁਸਤ ਹੋਣ ਦਾ ਅਹਿਸਾਸ  ਕਿਧਰੇ ਗੁੰਮ ਹੋ ਗਿਆ ਹੈ। ਬੋਲਦੇ ਜ਼ਿਆਦਾ ਹਾਂ ਪਰ ਸੁਣਦੇ ਘੱਟ ਹਾਂ ਕਿਉਂਕਿ ਸੁਣਨ ਦੀ ਆਦਤ ਹੀ ਨਹੀਂ ਹੈ। ਅੱਜ ਦਾ ਮਨੁੱਖ ਪੁਲਾੜ ਤਕ ਪਹੁੰਚ ਗਿਆ, ਪੁਲਾੜ ਜਿੱਤ ਵੀ ਲਿਆ ਪਰ ਅਸੀਂ ਅੰਦਰੋਂ ਹਾਰ ਗਏ ਹਾਂ, ਖੋਖਲੇ ਹੋ ਚੁੱਕੇ ਹਾਂ। ਮਕਾਨ ਤਾਂ ਪੱਕੇ ਬਣ ਗਏ ਹਨ ਪਰ ਰਿਸ਼ਤੇ ਕੱਚੇ ਹੋ ਚੁੱਕੇ ਹਨ ਤੇ ਹੋ ਰਹੇ ਹਨ। ਪਿਉ ਜਿਸ ਨੂੰ ਆਪਣੇ ਬੁਢਾਪੇ ਦੀ ਡੰਗੋਰੀ ਸਮਝਦਾ ਸੀ ਅੱਜ ਉਹ ਉਸ ਦੀ ਦੀ ਗੱਲ ਨਹੀਂ ਸੁਣਦਾ। ਕਿੰਨਾ ਦੁਖਾਂਤ ਹੈ। ਕੱਪੜੇ ਵਧਾ ਲਏ ਹਨ ਪਰ ਰਿਵਾਜ ਨੰਗੇ ਹੋਣ ਦਾ ਅਪਣਾ ਲਿਆ ਹੈ। ਜਿੰਨੀਆਂ ਕਸਮਾਂ ਖਾਂਦੇ ਹਾਂ, ਓਨਾ ਹੀ ਜ਼ਿਆਦਾ ਝੂਠ ਬੋਲਦੇ ਹਾਂ।
ਅੱਜ ਦੇ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ, ਧਰੁਵੀਕਰਨ ਆਦਿ ਦੇ ਦੌਰ ’ਚ ਹਰ ਰਿਸ਼ਤਾ-ਨਾਤਾ ਟੁੱਟ ਚੁੱਕਾ ਹੈ। ਅੱਜ ਦੀ ਤਕਨਾਲੋਜੀ, ਇੰਟਰਨੈੱਟ, ਮੋਬਾਈਲ, ਕੰਪਿਊਟਰ, ਟੈਲੀਵਿਜ਼ਨ, ਸੈਟੇਲਾਈਟ ਨੇ ਜਿੱਥੇ ਪੂਰੇ ਵਿਸ਼ਵ ਨੂੰ ਇੱਕ-ਦੂਜੇ ਨਾਲ ਜੋੜਿਆ, ਉੱਥੇ ਆਪਣੇ ਨਿੱਜੀ ਪਰਿਵਾਰਕ ਰਿਸ਼ਤੇ-ਪ੍ਰਣਾਲੀ ਤੋਂ ਤੋੜਿਆ ਵੀ ਹੈ। ਇਹ ਵਿਗਿਆਨਕ ਯੁੱਗ ਦਾ ਇੱਕ ਸਭ ਤੋਂ ਵੱਡਾ ਦੁਖਾਂਤ ਵੀ ਹੈ। ਧਰਮ ਕਹਿੰਦਾ ਹੈ ਕਿ ਸੰਸਾਰ ਵਿੱਚ ਜੋ ਅਸੀਂ ਲੈਂਦੇ ਹਾਂ ਉਹ ਨਹੀਂ, ਜੋ ਦਿੰਦੇ ਹਾਂ ਉਹ ਸਾਨੂੰ ਧਨਵਾਨ ਬਣਾਉਂਦਾ ਹੈ। ਅਸੀਂ ਸਮੁੰਦਰ ਨੇੜੇ ਜਾ ਕੇ ਨਦੀ ਦੇ ਕੰਢੇ ਉੱਤੇ ਗੁਆਚ ਜਾਂਦੇ ਹਾਂ। ਨਦੀ ਫੈਲ ਜਾਂਦੀ ਹੈ, ਸਮੁੰਦਰ ਨੂੰ ਗਲਵੱਕੜੀ ਪਾਉਣ ਲਈ।
ਮੁਕਤੀ ਤੋਂ ਬਾਅਦ ਬੁੱਧ ਨੂੰ ਇੱਕ ਭਿਖਸ਼ੂ ਨੇ ਪੁੱਛਿਆ, ‘‘ਸਾਨੂੰ ਦੱਸੋ, ਤੁਹਾਨੂੰ ਇੰਨੀ ਦੇਰ ਬਾਅਦ ਕੀ ਮਿਲਿਆ।’’ ਬੁੱਧ ਨੇ ਕਿਹਾ, ‘‘ਮਿਲਿਆ ਤਾਂ ਕੁਝ ਨਹੀਂ ਪਰ ਗਵਾਇਆ ਸਭ ਕੁਝ ਹੈ। ਜੋ ਮਿਲਿਆ ਉਹ ਤਾਂ ਪਹਿਲਾਂ ਹੀ ਮਿਲਿਆ ਹੋਇਆ ਸੀ। ਆਪਣਾ-ਆਪ ਗੁਆਇਆ, ਅਗਿਆਨ ਗੁਆਇਆ, ਕ੍ਰੋਧ ਗੁਆਇਆ, ਵਿਰੋਧ ਗੁਆਇਆ, ਹੰਕਾਰ, ਹਉਮੈਂ, ਇੱਛਾਵਾਂ ਸਭ ਗੁਆਈਆਂ ਪਰ ਗਵਾਉਣ ਦਾ ਅਨੰਦ ਮਿਲਿਆ, ਜੋ ਮਿਲਿਆ ਉਹ ਪਹਿਲੇ ਹੀ ਸੀ।’’

 

ਲਖਵੀਰ ਕੌਰ   ਸੰਪਰਕ: 94653-97786

30 Jan 2013

Reply