ਅੱਜ ਮਾਣ ਕਰਦਾ ਜਿਹਦੇ ਉੱਤੇ ਸਾਡਾ ਸਾਰਾ ਵਤਨ,
14 ਅਪ੍ਰੈਲ 1891 ਈ: ਬੜੌਦਾ ਰਿਆਸਤ ਦੀ ਛਾਉਈ ਮਹੂ,
ਮੱਧ ਪ੍ਰਦੇਸ਼ ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ,
ਮਾਤਾ ਭੀਮਾ ਬਾਈ ਦੀ ਕੁੱਖੋਂ ਜੰਮਿਆ ਇਕ ਭਾਰਤ ਰਤਨ,
ਉਹ ਵਕਤ ਐਸਾ ਕਹਿਰ ਡਾਹ ਰਿਹਾ ਸੀ ਚਾਰ ਚੁਫੇਰੇ,
ਛੂਤ ਛਾਤ, ਅੰਨਪੜਤਾ, ਅਗਿਆਨਤਾ ਦੇ ਸੀ ਛਾਏ ਹਨੇਰੇ,
ਨਸ਼ਿਆ ਦਾ ਬੇਸ਼ੱਕ ਦੌਰ ਨਹੀ ਸੀ ਕੁੱਟ ਖਾ ਮਰਦੇ ਜੇਰੇ,
ਫੇਰ ਦਲਿਤ ਹੋਣ ਦੇ ਬਾਵਜੂਦ ਤੁਸੀਂ ਪੜੇ ਲਿਖੇ ਬਥੇਰੇ,
ਅਰਥ ਸ਼ਾਸਤਰੀ MA ਅਤੇ P.H.D ਕੀਤੀ ਅਮਰੀਕਾ ਤੋਂ,
ਬੜਾ ਕੁਝ ਸੀ ਸੁਣਿਆ ਤੁਸਾਂ ਦਲਿਤਾਂ ਦੀਆ ਚੀਕਾਂ ਤੋਂ,
“ਪੀਪਲਜ਼ ਐਜੂਕੇਸ਼ਨਲ ਸੁਸਾਇਟੀ” ਏਹ ਦੇਣ ਤੁਹਾਡੀ,
“ਮੂਕ ਨਾਇਕ” ਤੇ “ਬਹਿਸ਼ਕ੍ਰਿਤ ਭਾਰਤ” ਨਹੀ ਰਹੇ ਫਾਡੀ,
ਸਾਡਾ ਦੇਸ਼ ਅਜ਼ਾਦ ਹੋਇਆ ਬਣੇ ਤੁਸੀਂ ਕਾਨੂੰਨ ਮੰਤਰੀ,
ਸੰਵਿਧਾਨ ਦੀ ਰਚਨਾ ਕੀਤੀ ਲਿਖਤੀ ਅਤੇ ਅਲਿਖਤੀ,
ਅੱਜ ਓਹੀਓ ਸੰਵਿਧਾਨ ਦੀਆ ਧਜੀਆਂ ਉਡਾਵਦੇ,
ਜੇਹੜੇ ਸੰਵਿਧਾਨ ਨੇ ਬਿਠਾਏ ਹੁਕਮਰਾਨ ਤਖ਼ਤੀ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
|