Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭੀੜ ਬਹੁਤ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਭੀੜ ਬਹੁਤ ਸੀ

ਭੀੜ ਬਹੁਤ ਸੀ । ਭਗਤ ਕੋਈ ਨਜ਼ਰ ਨਹੀਂ ਸੀ ਆ ਰਿਹਾ । ਸਾਰਿਆ ਨੂੰ ਭਿਖਾਰੀ ਵੇਖ ਦਰਦ ਤਾਂ ਉਸ ਨੂਂ ਬਹੁਤ ਮਹਿਸੂਸ ਹੋਇਆ । ਉਸਦੀਆਂ ਅੱਖਾਂ ਵਿੱਚ ਝੱਲਕਦੇ ਪਾਣੀ ਨੇ ਵੀ ਇਸਦੀ ਗਵਾਹੀ ਭਰੀ । ਸਰੀਰਕ ਤੌਰ ਤੇ ਉਹ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਸੀ । ਪਰ ਉਸਦੇ ਬੋਲਾਂ ਵਿੱਚ ਅੱਜੇ ਆਤਮ ਵਿਸ਼ਵਾਸ਼ ਬਣਿਆਂ ਹੋਇਆ ਸੀ । ਬਾਪੂ ਜੀ ਨੂੰ ਉਸਦੀ ਤਮੰਨਾ ਲਗੀ ਕਿ ਉਸਨੂੰ ਇੱਕਲਾ ਛੱਡ ਦਿਤਾ ਜਾਵੇ । ਉਹ ਕਦੇ ਹੱਸਣ ਲਗ ਪੈਂਦਾ ਅਤੇ ਕਦੇ ਕਦੇ ਰੋਣ ਲਗ ਪੈਂਦਾ । ਭੀੜ ਜੁੜਦੀ ਵੇਖ ਉਸਨੇ ਆਪਣੀ ਕਿੱਲੀ ਤੋਂ ਬਗਲੀ ਲਾਹੀ ਉਹਨੂੰ ਮੂਧੀ ਕਰਕੇ ਝਾੜਿਆ । ਬਗਲੀ ਖਾਲੀ ਅਤੇ ਸਾਫ ਵੇਖ ਉਹ ਮੁਸਕਰਾਇਆ । ਉਸਨੇ ਉਪਰ ਨੂੰ ਵੇਖਿਆ ਤੇ ਸ਼ੁਕਰ ਵਿੱਚ ਸਿਰ ਹਿਲਾਇਆ । ਸੱਭ ਹੈਰਾਨ ਸਨ ਬਾਬਾ ਕੁਝ ਬੋਲਦਾ ਨਹੀਂ ਸੀ । ਕਿਸੇ ਵੱਲ ਵੇਖਦਾ ਵੀ ਨਹੀਂ ਸੀ ਪਰ ਸੀ ਉਹ ਰਹਿੰਦਾ ਹਾਜ਼ਰ ਤੇ ਮਸਤ । ਉਹ ਹਰ ਇੱਕ ਦੀ ਗੱਲ ਨੂੰ  ਸੁਣਦਾ । ਉਸਦੇ ਚਿਹਰੇ ਤੇ ਮੁਸਕਰਾਹਟ ਫੈਲ ਜਾਂਦੀ ਜੋ ਗੱਲ ਦਾ ਪ੍ਰਤੀਕਰਮ ਵੀ ਕਰਦਾ ਲਗਦਾ । ਉਹ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਬਗਲੀ ਮੋਢੇ ਤੇ ਪਾ, ਖੂੰਝੇ ਵਿੱਚੋਂ ਵਿੰਗੀ ਅਣਘੜਤ ਸੋਟੀ ਚੁੱਕ ਕੇ  ਬਾਹਰ ਤੁਰ ਪਿਆ । ਬਾਪੂ ਜੀ ਦੇ ਅੱਗਲਵਾਂਡੀ ਹੋਕੇ ਭਗਤ ਜੀ ਨੂੰ ਪੁੱਛਿਆ ਕਿੱਧਰ ਦੀ ਤਿਆਰੀ ਹੈ..".ਭਗਤ'' ਉਹ ਹੱਸਿਆ ਤੇ ਹੱਸਦਾ ਹੱਸਦਾ ਬਾਹਰ ਨੂੰ ਤੁਰ ਪਿਆ..

08 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

superbly written sir g,.................great

01 Mar 2019

Reply