Sufi Poetry
 View Forum
 Create New Topic
 Search in Forums
  Home > Communities > Sufi Poetry > Forum > messages
gurmit singh
gurmit
Posts: 1441
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬੀਬੀ ਰਜਨੀ ਜੀ

 

ਇਕਵੀਂ ਸਦੀ ਦਾ ਸੰਕਲਪ ਮਾਨਵ ਸੇਵਾ
ਅਾਦ ਕਾਲ ਤੋਂ ਮਨੁੱਖ ਕੁਦਰਤ ਦੇ ਕਿਸੇ ਨਾ ਕਿਸੇ ਅੰਗ ਤੇ ਨਿਰਭਰ ਰਿਹਾ ਹੈ ਅਤੇ ਮਨੁੱਖ ਨੇ ਕੁੱੱਦਰਤ ਨੂੰ ਸਵਾਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਇਸ ਧਰਤੀ ਤੇ ਮਨੁੱਖੀ ਵਿਕਾਸ ਲਈ ਵੱਖ ਵੱਖ ਧਰਮਾ, ਵਿਦਵਾਨਾ ਅਤੇ ਸਭਿਆਚਾਰਾਂ ਨੇ ਮਹਾਨ ਖੋਜਾਂ ਕਰਕੇ ਵੇਦ ਗ੍ਰੰਥ ਅਤੇ ਗਿਆਨ ਭਰਭੂਰ ਪੁਸਤਕਾਂ ਨੂੰ ਜਨਮ ਦਿੱਤਾ ਹੈ, ਜੋ ਮਨੁੱਖੀ ਦਿਮਾਗ ਦੇ ਵਿਕਾਸ ਦਾ ਵਧੀਆ ਨਮੁੰਨਾ ਬਣਕੇ ਪਰਗਟ ਹੋਇਆ ਹੈ, ਕੁਦਰਤੀ ਸੋਮਿਆ ਦੀ ਅਾਸੰਤੁਲਨ ਵੰਡ ਅਤੇ ਅਨੇਤਿਕ ਕਦਰਾਂ ਕੀਮਤਾਂ  ਨਾਲ ਆਪਣੇ ਲਾਭ ਹਿੱਤ ਕੀਤੀ ਵਰਤੋਂ ਨੇ ਸਮਾਜ ਵਿੱਚ ਵੱਖਵੱਖ ਤਰ੍ਹਾਂ ਦੀਅਾਂ  ਬਿਮਾਰੀਅਾਂ ਅਤੇ ਅਪਰਾਧਾਂ ਨੂੰ ਜਮਨ ਦਿੱਤਾ ਹੈ, ਪਰ ਮਨੁੱਖ ਦੀ ਅੰਦਰਲੀ ਬਿਰਤੀ ਨੇ ਮਨੁੱਖ ਨੁੰ ਉਕਤ ਬਿਮਾਰੀਆਂ ਅਤੇ ਅਪਰਾਧਾ ਤੋਂ ਮੁਕਤੀ ਦਵਾਉਣ ਲਈ ਵੱਖ ਵੱਖ ਗਿਆਨ, ਸਿਧਾਤਾਂ ਅਤੇ ਵਿਧੀਆਂ ਨੂੰ ਪ੍ਰਗਟ ਕੀਤਾ ਹੈ, ਜਿਸ ਨਾਲ ਮਾਨਵਤਾ ਦਾ ਕਲਿਆਣ ਹੁੰਦਾ ਰਿਹਾ, ਪਰ ਹੋਲੀ ਹੋਲੀ ਇਹੀ ਗਿਆਨ, ਵਧੀਆਂ ਅਤੇ ਸਿਧਾਂਤ ਧੰਦਾ ਬਣਦੇ ਗਏ ਅਤੇ ਇਹਨਾਂ ਵਿਚੋਂ ਮਾਨਵਤਾ, ਧਰਮ ਲਗਭਗ ਖਤਮ ਹੋਣ ਲੱਗ ਪਿਆ ਤਾਂ ਹੋਲੀ ਹੋਲੀ ਚੰਗੀ ਸੋਚ ਵਾਲੇ ਇਨਸਾਨਾ ਨੇ ਸਮਾਜ ਸੇਵੀ ਸੰਸਥਾਂਵਾ ਨੂੰ ਜਨਮ ਦਿੱਤਾ ਅਤੇ ਮਾਨਵ ਕਲਿਆਣ ਲਈ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲੲੀ ਲਾਮਬੰਦ ਹੋਏ। ਮਨੁੱਖ ਦੀ ਜਾਤੀ ਨੂੰ ਵਿਸ਼ਵ ਰਚਨਾ ਵਿੱਚ ਧਰਮ ਨੇ ਪਰਮ ਪਦਵੀ ਪ੍ਰਦਾਨ ਕੀਤੀ ਅਤੇ ਮਨੁੱਖ ਨੂੰ ਅਸ਼ਰਫ-ਮਖਰੁਕਾਤ ਅਤੇ ਧਰਤੀ ਦਾ ਸਿਰਦਾਰ ਹੋਣ ਦਾ ਮਾਨ ਬਖਸ਼ਿਆ ਹੈ।
"ਅਵਰ ਜੋਨਿ ਤੇਰੀ ਪਨਿਹਾਰੀ॥
"ਇਸੁ ਧਰਤੀ ਮਹਿ ਤੇਰੀ ਸਿਕਦਾਰੀ॥  [ਪੰਨਾ ੩੭੪]
ਮੁਤਾਬਕ ੮੪ ਲੱਖ ਜੋਨੀਆਂ ਵਿਚੋਂ ਅਧਾਤਮਿਕ ਦ੍ਰਿਸ਼ਟੀ ਮੁਤਾਬਕ ਮਨੁੱਖ ਨੂੰ ਸਰਵ ਸ੍ਰੇਸ਼ਠ ਜੋਨੀ ਦੱਸਿਆ ਗਿਆ ਹੈ, ਜੋ ਭੋਗ ਜੋਨੀ ਭੋਗਦਾ ਹੋਇਆ ਚੰਗੇ ਕਰਮ ਕਰਕੇ ਅਤੇ ਪ੍ਰਮਾਤਮਾ ਨੂੰ ਅਾਪਣੇ ਅੰਦਰ ਵੱਸਦਾ ਮਹਿਸੂਸ ਕਰਕੇ ਕਰਮ ਜੋਨੀਆਂ ਤੋੋਂ ਪਾਰ ਹੋ ਸਕਦਾ ਹੈ। ਸੰਗਤ ਰੂਪੀ ਸੇਵਾ, ਸਿਮਰਨ ਅਤੇ ਸੁਚੱਜਾ ਜੀਵਨ ਜੀਣ ਦਾ ਮਾਰਗ ਮਨੁੱਖ ਨੂੰ ਵਡਿਆਈ ਬਖਸ਼ਦਾ ਹੈ।
"ਲਖ ਚਉਰਾਸੀਹ ਜੋਨਿ ਸਬਾੲੀ॥ ਮਾਣਸ ਕਉ ਪ੍ਰਭਿ ਦੀੲੀ ਵਡਿਆੲੀ॥
"ਇਸ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁੁਖੁ ਪਾਇਦਾ॥ [ਪੰਨਾ ੧੦੭੫]
ਪਰਮਾਤਮਾ ਨੂੰ ਮਿਲਣ ਦਾ ਸਹੀ ਮਾਰਗ ਆਪਣੀ ਅੰਤਰ ਆਤਮਾ  ਦੀ ਪਹਿਚਾਣ ਕੁਦਰਤੀ ਵਸੀਲਿਆਂ ਦਾ ਉਪਯੋਗ ਅਤੇ ਹਰ ਮਾਨਵ ਨੂੰ ਸਮਾਨ ਦਰਜਾ ਪ੍ਰਦਾਨ ਕਰਨਾ ਅਤੇ ਹਰ ਜੀਵ ਵਿੱਚ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਅਤੇ ਪ੍ਰਵਾਨ ਕਰਕੇ ਆਪਣੀ ਯੋਗਤਾ ਸਮਰੱਥਾ ਮੁੁਤਾਬਕ ਉਸਨੂੰ ਸੁਚੱਜਾ ਜੀਵਨ ਜੀਣ ਦੀ ਰਾਹ ਤੇ ਲਿਆਉਣਾ ਹੈ। ਇਸੇ ਪ੍ਰਯੋੋਜਣ ਨੂੰ ਮੁੱਖ ਰੱਖਦਿਆਂ ਧਰਤੀ ਦੇ ਹਰ ਜ਼ਰੇ ਨੂੰ ਨਿਵਾਜਣ ਲੲੀ ਕੁਦਰਤ ਨੇ ਕੋੲੀ ਨਾ ਕੋੲੀ ਅਜਿਹਾ ਸੰਸਾਧਨ ਜਾਂ ਵਿਵਸਥਾ ਦਿੱਤੀ ਹੈ, ਜੋ ਉਸਨੂੰ ਸਤਿਕਾਰਨ ਤੇ ਪੂਜਣ ਲੲੀ ਮਜ਼ਬੂਰ ਕਰਦੀ ਹੈ। ਮਨੁੱਖੀ ਸੇਵਾ ਅਤੇ ਸਿਧਾਂਤਾ ਦੀ ਸਹੀ ਮਿਸਾਲ ਦੇਣ ਲਈ ਨਗਰ ਪੱਟੀ ਵਿਚ ਸ਼ਿਵ ਮੰਦਰ, ਕਤਲੁਹੀ ਮੰਦਰ ਦੇ ਨਾਲ ਨਾਲ ਸਿੱਖ ਧਰਮ ਅਤੇ ਇਤਿਹਾਸ ਨਾਲ ਜੁੜੀਅਾਂ ਘਟਨਾਵਾਂ ਅਤੇ ਸਖਸੀਅਤਾਂ ਨੇ ਨਗਰ ਨੂੰ ਇਤਿਹਾਸਿਕ ਹਾਸ਼ੀਏ ਤੇ ਨਿਖਾਰਿਆ ਹੈ। ਨਗਰ ਪੱਟੀ ਮੁੁਗਲਾਂ ਦੇ ਸਮੇਂ ਇਕ ਪ੍ਰਗਣੇ ਦੇ ਰੂਪ ਵਿੱਚ ਸਾਹਮਣੇ ਆਇਆ ਜਿਸ ਵਿੱਚ ਝਬਾਲ, ਨੌਸ਼ਿਹਰਾ ਪਨੂੰਆਂ ਅਤੇ ਨੌਸ਼ਿਹਰਾ ਢਾਲਾ ਦੇ ਹਲਕੇ ਸ਼ਾਮਿਲ ਸਨ ਜਿਹਨਾਂ ਤੋਂ ੲਿਕੱਤਰ ਹੋਣ ਵਾਲਾ ਮਾਲੀਆ ੯ ਲੱਖ ਟਕਾ ਹੁੰਦਾ ਸੀ ਜਿਸ ਕਰਕੇ ਨਗਰ  ਪੱਟੀ ਨੂੰ ੯ ਲੱਖੀ ਪੱਟੀ ਦੇ ਨਾਂ ਨਾਲ ਵੀ ਇਤਿਹਾਸ ਵਿੱਚ ਜਾਣਿਆਂ ਜਾਂਦਾ ਹੈ, ਜਿਸਤੋਂ ਸਾਫ ਨਜ਼ਰ ਆਉਂਦਾ ਹੈ ਕਿ ੲਿਹ ੲਿਲਾਕਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕਾਫੀ ਵਿਕਸਿਤ


ਬੀਬੀ ਰਜਨੀ ਜੀ ਦੇ ਇਤਿਹਾਸ ਦੀ ਮਹੱਤਤਾ ਉਸ ਸਮੇੇਂ ਸਾਹਮਣੇ ਆਈ ਜਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਨਿਰਮਾਣ ਹਿੱਤ ਜਗ੍ਹਾ ਦਾ ਚੋਣ ਕਰਦੇ ਸਮੇਂ ਦੁੱਖ ਭੰਜਨੀ ਬੇਰ ਦਾ ਟਿਕਾਣਾ ਕੀਤਾ। ਬੀਬੀ ਰਜਨੀ ਪੱੱਟੀ ਕਸਬਾ ਤਹਿਸੀਲ ਕਸੂਰ ਜਿਲਾ ਲਹੌਰ ਪਕਿਸਤਾਨ ਦੇ ਰੈਵੀਨਿਉ ਕੁਲੈਕਟਰ ਰਾਏ ਦੁਨੀ ਚੰਦ ਦੀ ਸੱਭ ਤੋਂ ਛੋਟੀ ਲੜਕੀ ਸੀ। ਰਾਏ ਦੁਨੀ ਚੰਦ ਦੀਆਂ ਸੱਤ ਲੜਕੀਆਂ ਸਨ। ਪੱਟੀ ਕਾਫ਼ੀ ਅਮੀਰ ਇਲਾਕਾ ਮੰਨਿਆ ਜਾਂਦਾ ਰਿਹਾ ਹੈ ਇਸੇ ਕਰਕੇ ਇਸਨੂੰ ਨੌਂ ਲੱਖੀ ਪੱਟੀ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ । ਪੱਟੀ ਦੇ ਪਿਛੋਕੜ ਦੀ ਪੜਤਾਲ ਕਰਨ ਤੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਿੱਖਾਂ ਦੇ ਪੰਜਾਬ ਵਿੱਚ ਵੱਧਦੇ ਪ੍ਰਭਾਵ ਤੋਂ ਪਹਿਲਾਂ ਇਸ ਇਲਾਕੇ ਵਿੱਚ ਮੁੱਗਲ ਕਾਫੀ ਪ੍ਰਭਾਵਸ਼ਾਲੀ ਰਹੇ ਹੋਣਗੇ ਜਿਸਦਾ ਸਬੂਤ ਪੱਟੀ ਵਿੱਚ ਬਣੇ ਪ੍ਰਭਾਵਸ਼ਾਲੀ ਕਿੱਲੇ ਤੋਂ ਚਲਦਾ ਹੈ।ਇਤਿਹਾਸ ਮੁਤਾਬਿਕ ਜਿਲ੍ਹਾ ਲਹੌਰ ਵਿੱਚ ਮੀਰ ਮਨੂੰ ਮੁਗਲ ਹੁਕਮਰਾਨ ਨੇ ਸਿੱਖਾਂ ਤੇ ਬਹੁੱਤ ਜ਼ੁਲਮ ਕੀਤੇ। ਮਨੂੰ ਸਾਦੀ ਦਾਤਰੀ ਅਸੀਂ ਮਨੂੰ ਦੇ ਸੋਉ ਜਿਉਂ ਮਨੂੰ ਵੱਢਦਾ ਅਸੀਂ ਦੂਣੇ ਛੌਣੇ ਹੋਏ ਇਸੇ ਲੜੀ ਮੁਤਾਬਿਕ ਇਹ ਉਹੀ ਕਿੱਲਾ ਹੈ ਜਿਥੇ ਬੀਬੀਾਆਂ ਨੇ ਬੱਚਿਆਂ ਦੇ ਟੋਟੇ ਕਰਵਾ ਝੋਲੀਆਂ ਵਿੱਚ ਪੁਆਏ ਸਵਾ ਸਵਾ ਮਣ ਦੇ ਪੀਸਣੇ ਪੀਸੇ। ਬੀਬੀ ਰਜਨੀ ਪ੍ਰਮਾਤਮਾਂ ਵਿੱਚ ਵਿਸ਼ਵਾਸ਼ ਰਖਣ ਵਾਲੀ ਅਨਿਨ ਸਿੱਖ ਸੀ ਜੋ ਪ੍ਰਮਾਤਮਾਂ ਤੋਂ ਇਲਾਵਾ ਕਿਸੇ ਵਿਅਕਤੀ ਨੂੰ ਪ੍ਰਮਾਤਮਾਂ ਪ੍ਰਵਾਨ ਨਹੀਂ ਕਰਦੀ ਸੀ।ਦੁਨੀ ਚੰਦ ਨੇ ਪੱਟੀ ਵਿੱਚ ਮੁਹੱਲਾ ਕੌੜਿਆਂ ਵਿੱਚ ਰਹਾਇਸ਼ ਰੱਖੀ ਹੋਈ ਸੀ। ਵਾਕਿਆ ਬੜਾ ਅਜ਼ੀਬ ਸੀ ਰਾਏ ਦੁਨੀ ਚੰਦ ਇੱਕ ਬਾਪ ਆਪਣੇ ਬੱਚਿਆਂ ਲਈ ਬਹੁਤ ਸੁੰਦਰ ਪੋਸ਼ਾਕਾਂਂ ਲੈ ਕੇ ਆਇਆ ਪੋਸ਼ਾਕਾਂਂ ਵੇਖਕੇ ਰਜਨੀ ਤੋਂ ਇਲਾਵਾ ਬਾਕੀ ਭੈਣਾਂ ਨੇ ਆਪਣੇ ਬਾਾਪ ਦੀ ਬਹੁਤ ਤਾਰੀਫ ਕੀਤੀ ਪਰ ਰਜਨੀ ਨੇ ਆਪਣੇ ਸੰਸਕਾਰਾਂ ਮੁਤਾਬਿਕ ਕਿਹਾ ਕਿ ਸੱਭ ਕੁੱਝ ਪ੍ਰਮਾਤਮਾਂ ਹੀ ਦੇਂਦਾ ਹੈ ਬਾਪ ਤਾਂ ਇੱਕ ਸਾਧਨ ਹੈ। ਜਦ ਇਹ ਗੱਲ ਦੁਨੀ ਚੰਦ ਦੇ ਕੰਨੀ ਪਈ ਉਹ ਪ੍ਰੇਸ਼ਾਨ ਹੋ ਗਿਆ। ਹਉਮੈ ਅਤੇ ਅਮੀਰੀ ਦੇ ਹੰਕਾਰ ਵਿੱਚ ਪ੍ਰਮਾਤਮਾ ਦੀ ਹੋਂਦ ਨੂੰ ਪ੍ਰਵਾਨ ਕਰਨ ਵਾਲੇ ਦੁਨੀ ਚੰਦ ਨੇ ਇਸ ਗੱਲ ਦਾ ਗੁੱਸਾ ਕੀਤਾ ਅਤੇ ਆਪਣੇ ਧੀ ਦੇ ਪਵਿੱਤਰ ਰਿਸ਼ਤੇ ਨੂੰ ਵੀ ਭੁੱਲਾ ਕੇ ਬੀਬੀ ਰਜਨੀ ਨੂੰ ਇਹ ਕਹਿਣ ਲੲੀ ਮਜ਼ਬੂਰ ਕਰਦਾ ਰਿਹਾ ਕਿ ਮੈਂ ਹੀ ਸਾਰੀਆਂ ਦਾਤਾਂ ਅਤੇ ਸੁੱਖ ਤੁਹਾਨੂੰ ਦੇਣ ਵਾਲਾ ਹਾਂ ਅਗਰ ਮੈਂ ਤੁਹਾਡੀਆਂ ਸੁੱਖ ਸਹੁਲਤਾਂ ਦਾ ਧਿਆਨ ਨਾ ਰੱੱਖਾਂ  ਤਾਂ ਤੁਹਾਡਾ ਹੋਰ ਕੋਈ ਧਿਆਨ ਨਹੀਂ ਰੱਖੇਗਾ। ਪਰ ਬੀਬੀ ਰਜਨੀ ਦੇ ਪ੍ਰਮਾਤਮਾ ਵਿੱਚ ਅਨਿਨ ਵਿਸ਼ਵਾਸ਼ ਨੂੰ ਡੁਲਾ ਨਾ ਸਕਿਆ ਅਤੇ ਗੁੱਸੇ ਵਿੱਚ ਆਏ ਦੁਨੀ ਚੰਦ ਨੇ ਪੱਟੀ ਦੇ ਪਿੰਗਲੇ ਨਾਲ ਉਸਦੀ ਸ਼ਾਦੀ ਕਰਕੇ ਸ਼ਹਿਰ ਵਿੱੱਚੋਂ ਬਾਹਰ ਕੱੱਢ ਦਿੱਤਾ। ਜਿਸਦੀ ਯਾਦ ਵਿਚ ਅੱਜ ਵੀ ਬੀਬੀ ਰਜਨੀ ਜੀ ਦੇ ਨਾਂ ਤੇ ਸੁੰਦਰ ਗੁਰੂਦਆਰਾ ਪੱਟੀ ਵਿੱਚ ਸਥਾਪਿਤ ਹੈ।

ਪੱਟੀ ਸ਼ਹਿਰ ਦੀ ਇਤਿਹਾਸਿਕ ਮਹਾਨਤਾ ਇਸ ਗੱਲ ਨਾਲ ਹੋਰ ਵੱਧ ਜਾਂਦੀ ਹੈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ  ਉਦਾਸੀ ਸਮੇਂ ਪੱਟੀ ਨਗਰ ਵਿੱਚ ਆਏ ਅਤੇ ਉਹਨਾਂ ਨੇ ਆਪਣਾ ਟਿਕਾਣਾ ਪੱਟੀ ਨਗਰ ਦੇ ਚੜ੍ਹਦੇ ਵਾਲੇ ਪਾਸੇ ਰੋਹੀ ਕੰਢੇ ਸ਼ਿਵਜੀ ਦੇ ਪਾਸ ਉੱਤਰ ਦੀ ਬਾਹੀ ਖੂਹ ਜਿਸਤੇ ਇਕ ਪਿੱਪਲ ਦਾ ਰੁੱਖ ਹੁੰਦਾ ਸੀ ਹੇਠ ਕੀਤਾ। ਸੰਤਾਂ  ਨੂੰ ਆਪਣੇ ਪ੍ਰਵਚਨਾ ਨਾਲ ਨਿਹਾਲ ਕੀਤਾ ਅਤੇ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋਏ। ਇਸੇ ਯਾਦ ਵਿੱਚ ਸਿੱਖ ਸੰਗਤਾਂ ਨੇ ਗੁਰੂਦਆਰਾ ਨਾਨਕ ਪੁਰੀ ਸਰਹਾਲੀ ਰੋਡ ਸਥਾਪਿਤ ਕੀਤਾ ਹੈ। ਜੋ ਕਿ ਉਸ ਨਿਸ਼ਚਿਤ ਜਗ੍ਹਾ ਤੋਂ ਕੁੱਝ ਦੂਰੀ ਤੇ ਹੈ।

ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆੲੇ ਤਾਂ ਉਸ ਸਮੇਂ ਦੇ ਪ੍ਰਬੰਧਕਾਂ ਨੇ ਗੁਰੂ ਸਾਹਿਬ ਨੂੰ ਦਰਸ਼ਨਾਂ ਲਈ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਇਜ਼ਾਜਤ ਨਾ ਦਿੱਤੀ। ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਬਾਹਰ ਜਿਥੈ ਹੁਣਬਹੁੱਤ ਸੁੰਦਰ ਗੁਰਦੁਆਰਾ ਥੜ੍ਹਾ ਸਾਹਿਬ ਸਥਿਤ ਹੈ ਬਰਾਜਮਾਨ ਹੋਏ ਜੋ ਪਹਿਲਾਂ ਪਰਕਰਮਾਂ ਤੋਂ ਬਾਹਰ ਸੀ ਪਰ ਅੱਜ ਕੱਲ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਤਰ ਦੀ ਬਾਹੀ ਤੋਂ ਪਰਕਰਮਾਂ ਵਿੱਚ ਮਿਲਾ ਲਿਆ ਗਿਆ ਹੈ। ਇਸੇ ਜਗ੍ਹਾ ਤੋਂ ਗੁਰੂ ਸਾਹਿਬ ਜੀ ਨੂੰ ਪਿੰਡ ਵੱਲ੍ਹਾ ਦੀਆਂ ਨਾਮ ਲੇਵਾ ਬੀਬੀਆਂ ਵਲੋਂ ਬੇਨਤੀ ਕਰਕੇ ਪਿੰਡ ਵੱਲ੍ਹਾ ਲੈ ਗਈਆਂ ਜਿਥੇ ਗੁਰੂ ਸਾਹਿਬ ਜੀ ਦਾ ਸਿੱਖ ਸੰਗਤਾਂ ਵਲੋਂ ਪੂਰੀ ਸ਼ਾਨੋਸ਼ੋਕਤ ਨਾਲ ਸਵਾਗਤ ਕੀਤਾ ਗਿਆ। ਗੁਰੂ ਸਾਹਿਬ ਇਸ਼ ਨਗਰ ਵਿੱਚ ਕੁੱਝ ਸਮਾਂ ਠਹਿਰੇ ਅਤੇ ਔਰਤ ਜਾਤ ਦੇ ਸਤਿਕਾਰ ਵਿੱਚ ਅਤੇ ਸੇਵਾ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ 'ਮਾਂਈਆਂ ਰੱਬ ਰਜ਼ਾਈਆਂ ਕਹਿ ਸਨਮਾਨ ਬਖਸ਼ਿਆ ਅਤੇ ਅੰਮਿ੍ਤਸਰ ਨਿਵਾਸੀਆਂ ਦੇ ਵਿਹਾਰ ਪ੍ਰਤੀ ਅੰਮਰਸਰੀਏ ਅੰਦਰ ਸੜੀਏ ਕਿਹਾ।ਇਸ ਪਵਿਤ੍ਰ ਜਗ੍ਹਾ ਤੇ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਜਿਥੇ ਹਜ਼ਾਰਾਂ ਸੰਗਤਾਂ ਦਰਸ਼ਨ ਕਰਦੀਆਂ ਹਨ ਅਤੇ ਵਰਦਾਨ ਪ੍ਰਾਪਤ ਕਰਦੀਆਂ ਹਨ।ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਪਿੰਡ ਵੱਲੇ ਦੀਆਂ ਸੰਗਤਾਂ ਦਾ ਉਧਾਰ ਕਰਦੇ ਸਮੇਂ ਨਗਰ ਖੇਮਕਰਨ ਜਾਣ ਦੀ ਤਮੰਨਾ ਜ਼ਾਹਿਰ ਕੀਤੀ ਤਾਂ ਸਿੱਖ ਸੰਗਤਾਂ ਵਲੋਂ ਪ੍ਰਯੋਜਨ ਪੁੱਛਣ ਤੇ ਗੁਰੂ ਸਾਹਿਬ ਮੁਸਕਰਾਏ ਅਤੇ ਬਚਨ ਕੀਤਾ ਕਿ ਨਗਰ ਖੇਮਕਰਨ ਵਿੱਚ ਇੱਕ ਅਨਿਨ ਸਿੱਖ ਮਾਤਾ ਕਾਫੀ ਸਮੇਂ ਤੋਂ ਸਾਡਾ ਇੰਤਜ਼ਾਰ ਕਰ ਰਹੀ ਹੈ ਅਤੇ ਉਸਨੇ ਆਪਣੇ ਕੋਮਲ ਹੱਥਾਂ ਨਾਲ ਸਾਡੇ ਲਈ ਬਸਤਰ ਤਿਆਰ ਕੀਤਾ ਹੈ ਅਤੇ ਉਸਦੀ ਦਿੱਲੀ ਖਾਹਿਸ਼ ਹੈ ਕਿ ਅਸੀਂ ਖੁੱਦ ਜਾਂ ਕੇ ਉਹ ਬਸਤਰ ਪ੍ਰਾਪਤ ਕਰੀਏ ਜਿਸ ਬਾਰੇ ਉਹ ਆਪਣੇ ਨਿੱਤ ਨੇਮ ਵਿੱਚ ਅਰਦਾਸ ਕਰਦੀ ਹੈ। ਇਹ ਬੱਚਨ ਕਰਦਿਆਂ ਗੁਰੂ ਸਾਹਿਬ ਦੇ ਚਿਹਰੇ ਦਾ ਨੂਰ ਝੱਲਿਆ ਨਹੀਂ ਜਾ ਰਿਹਾ ਸੀ,ਸੰਗਤਾਂ ਗੁਰੂ ਸਾਹਿਬ ਜੀ ਦੇ ਮਖਾਰਬਿੰਦ ਤੋਂ ਅਜਿਹੇ ਪਿਆਰ ਭਰੇ ਬੱਚਨ ਸੁਣਕੇ ਗਦ ਗਦ ਹੋ ਰਹੀਆਂ ਸਨ। ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਹੁੱਤ ਪਿਆਰ ਦਿੱਤਾ ਅਤੇ ਸੰਗਤਾਂ ਨੇ ਭਰੀਆਂ ਅੱਖਾਂ ਨਾਲ ਗੁਰੂ ਸਾਹਿਬ ਜੀ ਨੂੰ ਵਿਦਾ ਕੀਤਾ ਅਤੇ ਕਾਫੀ ਸੰਗਤਾਂ ਗੁਰੂ ਸਾਹਿਬ ਜੀ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਖੇਮਕਰਨ ਲਈ ਚੱਲ ਪਈਆਂ ।ਸਾਹਿਬ ਸ੍ਰੀ ਗੁਰੂ ਟੇਗ ਬਹਾਦੁਰ ਜੀ ਕੁੱਝ ਦਿਨ ਖੇਮਕਰਨ ਰਹੇ ਮਾਤਾ ਪਾਸੋਂ ਉਸ ਦੇ ਗੁਰੂ ਸਾਹਿਬ ਲਈ ਤਿਆਰ ਕੀਤਾ ਬਸਤਰ ਪ੍ਰਵਾਨ ਕੀਤਾ ਮਾਤਾ ਜੀ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਚੋਹਲਾ ਸਾਹਿਬ ਨੂੰ ਚਾਲੇ ਪਾਏ ਰਸਤੇ 'ਚ ਗੁਰੂ ਸਾਹਿਬ ਜੀ ਪੱਟੀ ਵਿੱਖੇ ਕੁੱਝ ਸਮਾਂ ਗੁਜਾਰ ਕੇ ਸੰਗਤਾਂ ਨੂੰ ਆਪਣੇ ਪਵਿਤ੍ਰ ਬਚਨਾਂ ਨਾਲ ਤਾਰਦੇ ਹੋਏ ਸਰਹਾਲੀ ਦੇ ਰਸਤੇ ਚੋਹਲਾ ਸਾਹਿਬ ਜਾ ਬਿਰਾਜੇ।ਗੁਰੂ ਸਾਹਿਬ ਜੀ ਦੇ ਪੱਟੀ ਨਗਰ ਵਿੱਚ ਆਉਣ ਸੰਬੰਧੀ ਪ੍ਰਮਾਣ ਦੇ ਤੌਰ ਤੇ ਖੇਮਕਰਨ ਵਿੱਖੇ ਗੁਦੁਆਰਾ ਹਰ ਸਰ ਅਤੇ ਚੈਨ ਸਰ ਸਥਾਪਿਤ ਹਨ ਅਤੇ ਸਰਹਾਲੀ ਸਾਹਿਬ ਅਤੇ ਚੋਹਲਾ ਸਾਹਿਬ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰੇ ਸਥਾਪਿਤ ਹਨ ਅਤੇ ਇਸ ਮਾਰਗ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਮਾਰਗ ਨਾਲ ਜਾਣਿਆ ਜਾਂਦਾ ਹੈ ਅਤੇ ਹਰ ਕਿਲਮੀਟਰ ਦੇ ਨਿਸ਼ਾਨ ਤੇ ਸ੍ਰੀ ਗੁਰੂ ਤੇਗ ਬਹਾਦੁਰ ਮਾਰਗ ਲਿਖਿਆ ਮਿਲਦਾ ਹੈ.।
            ਅਜਿਹੀ ਧਰਤੀ ਤੇ ਮਾਨਵਤਾ ਦਾ ਦਰਦ ਰੱਖਣ ਵਾਲੀਆਂ ਸਮਾਜ ਸੇਵੀ ਜੱਥੇਬੰਦੀਆਂ ਦਾ ਪੈਦਾ ਹੋਣਾ ਸੁਭਾਵਿਕ ਹੈ। ਸੰਸਾਰ ਵਿੱਚ ਫੈਲਦੇ ਭਿ੍ਸ਼ਟ, ਆਦਰਸ਼ਹੀਣ, ਅਨੈਤਿਕ ਮਨੁੱਖੀ ਵਿਵਹਾਰ ਤੇ ਮਾਨਸਿਕ ,ਸਮਾਜਿਕ,ਆਰਥਿਕ ਅਸੰਤੁਲਨ ਸਮਾਜ ਅਤੇ ਨਾਬਰਾਬਰੀ ਨੇ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕੈਂਸਰ,ਏਡਜ਼,ਹਰ ਪ੍ਰਕਾਰ ਦੇ ਨਸ਼ਿਆਂ ਇਸਤਰੀ ਸ਼ੋਸ਼ਣ ਅਤੇ ਅਨੈਤਿਕ ਆਚਰਣ,ਨੇ ਘੇਰ ਰਖਿਆ ਹੈ।ਜਿਸ ਦੀ ਗਿ੍ਫ਼ਤ ਵਿੱਚ ਆਏ ਹਜ਼ਾਰਾਂ ਨੌਜਵਾਨ,ਗਰੀਬ ਬੱਚੇ ਬਜ਼ੁਰਗ ਤੇ ਅੌਰਤਾਂ ਦੇਖਭਾਲ ਜਾਂ ਮਹਿੰਗੇ ਇਲਾਜ ਦੇ ਦੁੱਖੋਂ ਜਾਨਾਂ ਗੁਆ ਰਹੇ ਹਨ। ਅਜਿਹੀ ਮਨੁੱਖ ਦੀ ਦਸ਼ਾ ਵੇਖ ਕੇ ਖਾਲਸੇ ਨਿਮਿਤ ਕਹੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰੀ ਕਵੀ"ਸੈਨਾਪਤਿ' ਜੋ ਸ੍ਰੀ ਗੁਰ ਸੋਭਾ ਵਿੱਚ ਅੰਕਿਤ ਹਨ, ਬਚਨਾਂ ਵੱਲ ਜਾਂਦਾ ਹੈ ਜਿਥੇ ਹਲੇਮੀ ਰਾਜ ਦੀ ਸਿਰਜਣਾ ਦਾ ਅਦੇਸ਼ ਦਿਤਾ ਹੈ:-
ਅਸੁਰ ਸਿੰਘਾਰਬੇ ਕੋ ਦੁਰਜਨ ਕੇ ਮਾਰਬੇ ਕੋ,
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।


 

06 Apr 2014

Reply