Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਾਬਾ ਬਿਧੀ ਚੰਦ ਜੀ ਛੀਨਾ ਦੇ ਸ਼ਹਿਰਪਟੀ


ਖੋਜ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਟੀ ਦੇ ਇਤਿਹਾਸਿਕ ਕਿਲੇ ਅਤੇ ਰੋਹੀ ਵਾਲੇ ਮੰਦਰ ਦੇ ਕੋਲ ਦੀ ਦਰਿਆ ਗੁਜਰਦਾ ਸੀ ਇਸ ਗੱਲ ਦਾ ਖੁਲਾਸਾ ਇਸ ਤੋਂ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਕਿ ਪੀਰਾਂ ਸਾਹਬ ਦੀ ਦਰਗਾਹ ਵਿੱਚ ਦਰਜ ਇਤਿਹਾਸ ਦੇ ਬੋਰਡ ਤੇ ਸਪਸ਼ਟ ਕੀਤਾ ਗਿਆ ਹੈ ਇਤਿਹਾਸ ਮੁਤਾਬਕ ਸਾਰੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦਾ ਨਿਰਮਾਣ ਦਰਿਆਵਾਂ ਦੇ ਕੰਢੇ ਕੀਤਾ ਜਾਂਦਾ ਸੀ ਜੋ ਅੱਜ ਰੋਹੀ ਨਾਂ ਦਾ ਨਿਕਾਸੀ ਨਾਲਾ ਬਣਿਆ ਹੈ ਉਹ ਸੁਭਾਵਿਕ ਦਰਿਆ ਵਾਲੀ ਜਗ੍ਹਾ ਤੇ ਜਰੂਰ ਵਹਿ ਰਹੀ ਹੈ ਰੋਹੀ ਵਾਲੇ ਮੰਦਰ ਦੇ ਪੁਜਾਰੀ ਮੁਤਾਬਕ ਇਹ ਮੰਦਰ ਬਹੁਤ ਪੁਰਾਣਾ ਹੈ ਖੁਦਾਈ ਦੌਰਾਨ ਪੁਰਾਤਨ ਸ਼ਿਵਲਿੰਗ ਅਤੇ ਮੂਰਤੀਆਂ ਦਾ ਮਿਲਣਾ ਇਸ ਦੀ ਪੁਰਾਤਨਤਾ ਨੂੰ ਸਾਬਤ ਕਰਦਾ ਹੈ ਮੰਦਰ ਵਿੱਚ ਸ਼ਨੀਦੇਵ ਸਾਰੇ ਨੌਂ ਗਰਹਿ ਦੀਆਂ ਮੂਰਤੀਆਂ ਰਾਧਾ ਕ੍ਰਿਸ਼ਨ ਸੀਤਾਰਾਮ ਸ਼ਿਵ ਤਾਂਡਵ ਨਾਲ ਸੁਸ਼ੋਭਿਤ ਹਨ ਮੰਦਰ ਦੇ ਪਿਛਲੇ ਪਾਸੇ ਨਿੱਕੀਆਂ ਇੱਟਾਂ ਨਾਲ ਬਣੀਆਂ ਪੌੜੀਆਂ ਇਸ ਗੱਲ ਦਾ ਖੁਲਾਸਾ ਕਰਦਿਆਂ ਹਨ ਕਿ ਸ਼ਹਿਰ ਦੇ ਲੋਕ ਅਤੇ ਸ਼ਰਧਾਲੂ ਨਾਲ ਵਗਦੇ ਦਰਿਆ ਨੂੰ ਇਸ਼ਨਾਨ ਅਤੇ ਘਰੇਲੂ ਜਰੂਰਤ ਲਈ ਵਰਤਦੇ ਹੋਣਗੇ ਪਟੀ ਸ਼ਹਿਰ ਦੇ ਬਾਕੀ ਮੰਦਰਾਂ ਵਿੱਚੋਂ ਮਾਤਾ ਕਤਲੂਹੀ ਮੰਦਰ ਦੀ ਮਹਾਨਤਾ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਤਹਿਸੀਲ ਕਸੂਰ ਵਿੱਚ ਸਥਿਤ ਇਤਿਹਾਸਕ ਕਤਲੂਹੀ ਮੰਦਰ ਪਾਕਿਸਤਾਨ ਵਿੱਚ ਸ਼ਾਮਲ ਹੋ ਜਾਣ ਕਾਰਨ ਉਨ੍ਹਾਂ ਦੇ ਸ਼ਰਥਾਲੂਆਂ ਵਲੋਂ ਉਸ ਮੰਦਰ ਤੋਂ ਜਲ ਅਤੇ ਮੰਦਰ ਦੀ ਉਸਾਰੀ ਲਈ ਇੱਟਾਂ ਲਿਆ ਕੇ ਸਵਾਮੀ ਸ਼੍ਰੀ ਆਤਮਾ ਨੰਦ ਜੀ ਨੇ ਮੰਦਰ ਵਿੱਚ ਮੂਰਤੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਮੰਦਰ ਦੀ ਸੇਵਾ ਸੰਭਾਲ ਸਵਾਮੀ ਸ਼੍ਰੀ ਬਿਸ਼ਨ ਚੰਦ ਜੀ ਫਿਰ ਸਵਾਮੀ ਸ਼੍ਰੀ ਬਰਮਾ ਨੰਦ ਜੀ ਅਤੇ ਫਿਰ ਸਵਾਮੀ ਸ਼੍ਰੀ ਦੁਰਗਾ ਨੰਦ ਜੀ ਨੇ ਕਰਵਾਈ ਉਨ੍ਹਾਂ ਦੇ ਸੰਸਾਰ ਤੋਂ ਗੁਜਰਨ ਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਆਸਲ ਰੋਡ ਤੇ ਸਥਿਤ ਮੰਦਰ ਵਿਖੇ ਕੀਤੇ ਗਏ ਜਿੱਥੇ ਉਨ੍ਹਾਂ ਦੀ ਯਾਦ ਵਿੱਚ ਮੰਦਰ ਅਤੇ ਯਾਦਗਾਰੀ ਚਿੰਨ੍ਹ ਮੌਜੂਦ ਹਨ ਪਟੀ ਦੇ ਕਤਲੂਹੀ ਮੰਦਰ ਵਿੱਚ ਸ਼ਨੀਦੇਵ ਦਾ ਮੰਦਰ ਸਥਾਪਿਤ ਹੈ ਸ਼ਰਧਾ ਵਾਲੇ ਲੋਕ ਮਾਤਾ ਚਿਕਨ ਪਾਕਸ ਦੇ ਇਲਾਜ ਲਈ ਮਥਾ ਟੇਕਦੇ ਹਨ ਮੰਦਰ ਦੀ ਮਹਾਨਤਾ ਸਾਰੇ ਲੋਕਾਂ ਵਿੱਚ ਹੈ ਇਹ ਮੰਦਰ ਦਰਸ਼ਨੀ ਗੇਟ ਦੇ ਨੇੜੇ ਗੁਰਦੁਆਰਾ ਸਾਹਿਬ ਬਾਬਾ ਬਿਧੀ ਚੰਦ ਜੀ ਛੀਨਾ ਦੇ ਬਜਾਰ ਵਾਲੇ ਗੇਟ ਦੇ ਸਾਹਮਣੇ ਹੀ ਹੈ ਇਸ ਤੋਂ ਇਲਾਵਾ ਪਟੀ ਵਿੱਚ ਭਾਰਾ ਮਲ ਦਾ ਖੂਹ ਇਤਿਹਾਸਕ ਸੀ ਪਰ ਸਥਾਨਕ ਲੋਕਾਂ ਦੀ ਅਣਦੇਖੀ ਕਾਰਨ ਇਸ ਨੂੰ ਪੂਰ ਦਿੱਤਾ ਗਿਆ ਹੈ ਅਤੇ ਸੁੰਦਰ ਟਾਈਲਾਂ ਨਾਲ ਢਕ ਦਿੱਤਾ ਹੈ ਜਿਸ ਦਾ ਦਰਦ ਪਟੀ ਦੇ ਲੋਕਾਂ ਦੇ ਦਿਲਾਂ ਵਿੱਚ ਅੱਜੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਇਹੀ ਹਾਲ ਮੁਗਲਾਂ ਮੁਹਲੇ ਦੇ ਗੌਰਵਮਈ ਗੇਟ ਦਾ ਹੋਇਆ ਹੈ ਕਾਜੀਆਂ ਦੇ ਮੁਹਲੇ ਦੀ ਮਹਾਨਤਾ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਇਸ ਸ਼ਹਿਰ ਵਿੱਚ ਧਾਰਮਿਕ ਭਾਵਨਾ ਅਤੇ ਇਸਲਾਮਿਕ ਇਨਸਾਫ ਲਈ ਕਾਜੀਆਂ ਦੇ ਘਰ ਮੌਜੂਦ ਸਨ ਬੀਬੀ ਰਜਨੀ ਜੀ ਦੇ ਵਾਰਸਾਂ ਭੈਣਾਂ ਅਤੇ ਸ਼ਰੀਕੇ ਬਰਾਦਰੀ ਬਾਰੇ ਕੋਈ ਪਕੀ ਜਾਣਕਾਰੀ ਨਾ ਹੋਣ ਕਰਕੇ ਵਿਸਥਾਰ ਦੇਣਾਅਤਿ ਕਥਨੀ ਹੋਵੇਗੀ ਵਿਸ਼ਾ ਖੋਜ ਅਧੀਨ ਹੈ

17 Jan 2016

sukhpal singh
sukhpal
Posts: 1197
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great

18 Jan 2016

gurmit singh
gurmit
Posts: 1453
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

09 Mar 2016

Reply