|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਾਲੇ ਦਿਨ |
ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ, ਮਿਲੇ ਜੇ ਮੇਰਾ ਬਾਪ, ਤਾਂ ਗੱਜ ਕੇ 'ਫ਼ਤਹਿ' ਬੁਲਾਵੀਂ. ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ ਮੈਨੂੰ, ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ. ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ, ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ. ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ, ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ. ਪਿੰਡ ਮੇਰੇ ਦੀ ਹਰ ਔਰਤ ਮਾਈ-ਭਾਗੋ ਵਰਗੀ, ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ. ਬੰਦੇ ਮੇਰੇ ਪਿੰਡ ਦੇ ਰੱਬ ਦੀ ਰਜ਼ਾ 'ਚ ਰਹਿੰਦੇ, 'ਕਾਲੇ ਦਿਨ' ਵੀ ਕੱਟੇ ਫਿਰ ਵੀ ਰਲ਼-ਮਿਲ਼ ਬਹਿੰਦੇ.................fb
|
|
20 Jan 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|