|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਬੋਲਦਾ ਪੰਜਾਬ ਹਾਂ |
ਮੈਂ ਬੋਲਦਾ ਪੰਜਾਬ ਹਾਂ।
ਮੈਨੂੰ ਚੁੱਪ ਕਰਵਾਉਣ ਨੂੰ ਫਿਰਦੇ ਬਥੇਰੇ
ਮੈਂ ਬੋਲਦਾ ਪੰਜਾਬ ਹਾਂ।
ਮੇਰੀ ਹੋਂਦ ਮਿਟਾਉਣ ਨੂੰ ਫਿਰਦੇ ਨੇ।
ਮੇਰੇ ਹੱਕ ਮਾਰਨ ਨੂੰ ਫਿਰਦੇ ਨੇ।
ਨਸ਼ਿਆਂ ਵਿਚ ਲਾ ਤੇ ਪੁੱਤ ਨੇ ਮੇਰੇ
ਨੀ ਮੈਂ ਰੋਂਦਾ ਪੰਜਾਬ ਹਾਂ।
ਮੈਂ ਬੋਲਦਾ ਪੰਜਾਬ ਹਾਂ।
ਪੜ੍ਹ-ਪੜ੍ਹ ਪੁੱਤ ਮੇਰੇ ਬਾਹਰ ਤੁਰ ਗਏ।
ਜਿਹੜੇ ਬਚੇ ਚਿੱਟੇ ਵਿਚ ਰੁਲ ਗਏ।
ਕੁੱਝ ਜ਼ਮੀਰਾਂ ਵਾਲੇ ਅੱਜ ਵੀ ਨੇ
ਜੋ ਹੱਕ ਮੰਗਦੇ ਪੰਜਾਬ ਦਾ।
ਮੈਂ ਬੋਲਦਾ ਪੰਜਾਬ ਹਾਂ।
ਇਹ ਸਿਆਸਤਦਾਨ ਖਾ ਗਏ ਪੰਜਾਬ ਨੂੰ।
ਹੁਣ ਤਾਂ ਦਿੱਲੀ ਵਾਲੇ ਵੀ ਆ ਗਏ ਪੰਜਾਬ ਨੂੰ।
ਸਿਆਸਤਦਾਨਾਂ ਤੋਂ ਉਮੀਦ ਲਾਉਂਦੇ ਨੇ ਬਥੇਰੇ
ਪਰ ਦਿਸਦਾ ਨਹੀਂ ਕੋਈ ਪੰਜਾਬ ਦਾ।
ਮੈਂ ਬੋਲਦਾ ਪੰਜਾਬ ਹਾਂ।
ਇੱਕ ਦਿਨ, ਮੇਰੇ ਪੁੱਤ ਉੱਠਣਗੇ ਜ਼ਰੂਰ।
ਲੜਨਗੇ ਹੱਕਾਂ ਲਈ, ਹੋਕੇ ਮਜਬੂਰ।
ਮੁੱਕਦਾ ਨਹੀਂ ਮੇਰਾ ਇਹ ਪੰਜਾਬ
ਮੈਂ ਗੁਰੂ ਨਾਨਕ ਆਧਾਰ ਹਾਂ।
ਮੈਂ ਬੋਲਦਾ ਪੰਜਾਬ ਹਾਂ।
ਮੈਨੂੰ ਚੁੱਪ ਕਰਵਾਉਣ ਨੂੰ ਫਿਰਦੇ ਬਥੇਰੇ
ਮੈਂ ਬੋਲਦਾ ਪੰਜਾਬ ਹਾਂ।
|
|
22 Mar 2022
|
|
|
|
Scholaron |
If you are looking for <a href="https://scholaron.com/subjects/sociology">Sociology Answers</a> for your college homework, look no further. Scholaron provides the best solutions for college homework.
https://scholaron.com/subjects/sociology/
|
|
19 Apr 2022
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|