Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਲਵੇ ਦੀ ਵਿਹੁ ਭਰੀ ਰਗ਼-ਬੁੱਢਾ ਨਾਲਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਲਵੇ ਦੀ ਵਿਹੁ ਭਰੀ ਰਗ਼-ਬੁੱਢਾ ਨਾਲਾ
 

 

ਬੁੱਢਾ ਨਾਲਾ ਪੰਜਾਬ ਦੇ ਮਾਲਵਾ ਖਿੱਤੇ ਵਿੱਚੋਂ ਸਤਲੁਜ ਦਰਿਆ ਦੇ ਐਨ ਸਮਾਨਾਂਤਰ ਵਗਦੀ ਇੱਕ ਮੌਸਮੀ ਨਦੀ ਹੈ। ਇਸੇ ਨੂੰ ਹੀ ‘ਬੁੱਢਾ ਦਰਿਆ’ ਵੀ ਆਖਦੇ ਹਨ। ਇਸ ਨਾਲੇ ਦਾ ਪਾਣੀ ਕਦੇ ਸਾਫ਼ ਹੁੰਦਾ ਸੀ। ਇਸ ਦੇ ਕੰਢਿਆਂ ਉੱਤੇ ਮਨਾਂ ਨੂੰ ਮੋਂਹਦੀ ਹਰਿਆਵਲ ਹੁੰਦੀ ਸੀ। ਇਸ ਦੇ ਨਿਰਮਲ ਪਾਣੀ ਵਿੱਚ ਮੱਛੀਆਂ ਅਤੇ ਹੋਰ ਜਲ-ਜੀਵ ਮਸਤੀ ਕਰਦੇ ਹੁੰਦੇ ਸਨ। ਇਹ ਨਾਲਾ ਪਸ਼ੂਆਂ-ਪੰਛੀਆਂ ਦੀ ਤੇਹ ਬੁਝਾਉਂਦਾ ਅਤੇ ਅਤਿ ਦੀ ਗਰਮੀ ਵਿੱਚ ਸਭ ਨੂੰ ਰਾਹਤ ਪਹੁੰਚਾਉਂਦਾ ਸੀ।
ਅੱਜ ਇਸ ਬੁੱਢੇ ਦਰਿਆ ਵੱਲ ਸਰਸਰੀ ਝਾਤ ਮਾਰਨ ਉੱਤੇ ਨਾ ਤਾਂ ਇਹ ਦਰਿਆ ਲੱਗਦਾ ਹੈ ਤੇ ਨਾ ਬਰਸਾਤੀ ਨਾਲਾ। ਇਹ ਤਾਂ ਕੂੜਾ ਘਸੀਟੀ ਲਈ ਜਾਂਦੀ, ਸੀਵਰੇਜ ਦੀ ਇੱਕ ਗੰਦੀ ਨਾਲੀ ਬਣ ਚੁੱਕਾ ਹੈ। ਲੁਧਿਆਣਾ ਦੇ ਬਾਸ਼ਿੰਦੇ ਇਸ ਨੂੰ ਕੂੜਾ ਸੁੱਟਣ ਦੀ ਢੁੱਕਵੀਂ ਥਾਂ ਸਮਝਦੇ ਹਨ। ਕੂੜੇ ਦੇ ਢੇਰ ਤੇ ਗਾਰ ਦੀਆਂ ਮੋਟੀਆਂ ਪਰਤਾਂ ਨੇ ਜੀਕਣ ਨਾਲੇ ਦੇ ਸਾਹ ਹੀ ਸੂਤ ਲਏ ਹਨ।
ਸੱਤਰ-ਅੱਸੀ ਸਾਲ ਪਹਿਲਾਂ ਇਹ ਬੁੱਢਾ ਨਾਲਾ ਚਮਕੌਰ ਦੀ ਗੜ੍ਹੀ ਤੋਂ ਉਗਮਿਆ ਅਤੇ ਨੀਵੇਂ ਪਿੰਡਾਂ ਵੱਲ ਵਹਿ ਤੁਰਿਆ। ਪਿੰਡੋ-ਪਿੰਡ ਹੁੰਦਾ ਹੋਇਆ ਮਾਛੀਵਾੜੇ ਪਹੁੰਚ ਗਿਆ। ਫੇਰ ਇੱਕ ਪਿੰਡ ਤੋਂ ਦੂਜੇ ਪਿੰਡ ਹੋ ਕੇ ਭੂਖੜੀ, ਖਾਸੀ ਕਲਾਂ ਅਤੇ ਤਾਜਪੁਰ ਵਿੱਚੋਂ ਦੀ ਲੰਘਦਾ ਆਖਰ ਲੁਧਿਆਣਾ ਸ਼ਹਿਰ ਅੰਦਰ ਦਾਖਲ ਹੋ ਜਾਂਦਾ ਹੈ।

10 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪਹਿਲਾਂ-ਪਹਿਲਾਂ ਤਾਂ ਇਹ ਮਸਤ ਮੌਲਾ, ਸੁੱਖੀ-ਸਾਂਦੀ ਵਗਦਾ ਰਿਹਾ। ਜਿਉਂ-ਜਿਉਂ ਉਦਯੋਗੀਕਰਨ ਵਧਿਆ, ਇਸ ਵਿੱਚ ਕੂੜਾ-ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। ਕਾਰਖਾਨਿਆਂ ਦੀ ਰਹਿੰਦ-ਖੂੰਹਦ, ਡਾਈ ਉਦਯੋਗਾਂ ਦੇ ਰਸਾਇਣ ਅਤੇ ਰੰਗਾਂ ਵਾਲਾ
ਪਾਣੀ, ਇਲੈਕਟ੍ਰੋਪਲੇਟਿੰਗ ਪਲਾਂਟਾਂ ਦਾ ਧਾਤ ਯੁਕਤ ਪਾਣੀ, ਡੇਅਰੀਆਂ ਦਾ ਨਿੱਕ-ਸੁੱਕ ਅਤੇ ਹੀਟਿੰਗ ਟਰੀਟਮੈਂਟ ਦੇ ਬਚੇ-ਖੁਚੇ ਪਦਾਰਥ ਆਦਿ ਇਸ ਵਿੱਚ ਸੁੱਟੇ ਗਏ। ਇੱਥੇ ਹੀ ਬੱਸ ਨਹੀਂ ਘਰਾਂ ਤੋਂ ਤੁਰਿਆ ਸੀਵਰੇਜ ਦਾ ਸੈਂਕੜੇ ਟਨ ਗੰਦਾ ਪਾਣੀ, ਬੁੱਢੇ ਨਾਲੇ ਵਿੱਚ ਹੀ ਸੁੱਟਿਆ ਜਾਂਦਾ ਹੈ। ਬੁੱਢਾ ਨਾਲਾ ਵਿਚਾਰਾ ਹੌਂਕਦਾ-ਹਫ਼ਦਾ, ਹਾਰ ਹੰਭ ਕੇ ਐਨਾ ਕੂੜਾ ਆਪਣੇ ਮੋਢਿਆਂ ਉੱਤੇ ਢੋਂਦਾ-ਢੋਂਦਾ ਆਪਣੀ ਤੋਰ ਵੀ ਭੁੱਲ ਗਿਆ ਹੈ। ਹੁਣ ਇਹ ਬੁੱਢਾ ਨਾਲਾ ਲੋਕਾਂ ਲਈ ਜਾਨ ਦਾ ਖੌਅ ਬਣ ਗਿਆ ਹੈ। ਇਹਦੇ ’ਚੋਂ ਫੜੀ ਕੋਈ ਮੱਛੀ ਤੁਹਾਨੂੰ ਸ਼ੁੱਧ ਵਿਟਾਮਿਨ ਜਾਂ ਪ੍ਰੋਟੀਨ ਦੇਵੇਗੀ ਇਹ ਅਸੰਭਵ ਹੈ। ਉਸ ਦੇ ਅੰਦਰੋਂ ਭਾਰੀ ਧਾਤਾਂ, ਯੂਰੇਨੀਅਮ ਅਤੇ ਕੀੜੇਮਾਰ ਦਵਾਈਆਂ ਦੇ ਅੰਸ਼ ਲੱਭਣਗੇ। ਬੁੱਢੇ ਨਾਲੇ ਕੰਢੇ ਬੀਜੀਆਂ ਸਬਜ਼ੀਆਂ ਤੇ ਫਲਾਂ ਤੀਕ ਵੀ ਇਹ ਜ਼ਹਿਰਾਂ ਪੁੱਜ ਗਈਆਂ ਹਨ। ਜ਼ਹਿਰਾਂ ਦੇ ਅੰਸ਼ ਸਾਡੇ ਖ਼ੂਨ, ਗੋਕੇ ਦੁੱਧ ਅਤੇ ਧਰਤੀ ਥੱਲੜੇ ਪਾਣੀ ਵਿੱਚ ਵੀ ਪਹੁੰਚ ਗਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 2008 ਵਿੱਚ ਕੀਤੇ ਇੱਕ ਖੋਜ ਅਧਿਐਨ ਮੁਤਾਬਕ ਬੁੱਢੇ ਨਾਲੇ ਦੇ ਨਾਲ-ਨਾਲ ਦੋਵੇਂ ਪਾਸੇ ਉਗਾਈਆਂ ਜਾਂਦੀਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ, ਜਿਨ੍ਹਾਂ ਨੂੰ ਬੁੱਢੇ ਦਰਿਆ ਦਾ ਪਾਣੀ ਸਿੰਜਦਾ ਹੈ, ਵਿੱਚੋਂ ਦੀ ਹੁੰਦੀਆਂ ਹੋਈਆਂ ਭਾਰੀ ਧਾਤਾਂ ਪਾਰਾ, ਕ੍ਰੋਮੀਅਮ, ਸਿੱਕਾ, ਕੈਡਮੀਅਮ ਆਦਿ, ਸਾਡੀ ਭੋਜਨ ਲੜੀ ਵਿੱਚ ਪ੍ਰਵੇਸ਼ ਕਰ ਗਈਆਂ ਹਨ। ਜਨ ਸਿਹਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੇ ਗਏ ਇੱਕ ਸਾਂਝੇ ਅਧਿਐਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਬੁੱਢੇ ਨਾਲੇ ਦੇ ਪਾਣੀ ਦੇ ਨਮੂਨਿਆਂ ਵਿੱਚ ਹੈਪਟਾਕਲੋਰ, ਬੀਟਾਐਂਡੋਸਲਫਾਨ, ਕੀਟ-ਨਾਸ਼ਕਾਂ ਅਤੇ ਹੋਰ ਕਿੰਨੇ ਹੀ ਘਾਤਕ ਰਸਾਇਣਾਂ ਦੀ ਬਹੁਤਾਤ ਹੈ।
ਪੰਜਾਬੀਆਂ ਨੇ ਹਰੀ ਕ੍ਰਾਂਤੀ ਖਾਤਰ ਇੱਥੋਂ ਦੇ ਖੇਤਾਂ ਦੀ ਮਿੱਟੀ ਨੂੰ ਜ਼ਹਿਰੀਲੀਆਂ ਕੀਟ-ਨਾਸ਼ਕ, ਨਦੀਨ ਨਾਸ਼ਕ ਦਵਾਈਆਂ ਅਤੇ ਰਸਾਇਣਕ ਖਾਦਾਂ ਦੀ ਲਤ ਲਾ ਦਿੱਤੀ। ਦਾਣਿਆਂ ਦੇ ਢੇਰ ਤਾਂ ਲਗਾ ਦਿੱਤੇ ਪਰ ਹਰੀ ਕ੍ਰਾਂਤੀ ਦਾ ਖਮਿਆਜ਼ਾ ਅੰਨਦਾਤੇ ਨੂੰ ਹੁਣ ਭੁਗਤਣਾ ਪੈ ਰਿਹਾ ਹੈ। ਮਾਰੂ ਜ਼ਹਿਰਾਂ ਦੀ ਲੋੜੋਂ ਵੱਧ ਵਰਤੋਂ ਨੇ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘਟਾ ਦਿੱਤੀ। ਖੇਤ ਬੰਜਰ ਹੋ ਰਹੇ ਹਨ ਅਤੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ।
ਨਹਿਰੀ ਪਾਣੀ ਜ਼ਹਿਰੀਲੇ ਹੋ ਗਏ। ਬੁੱਢੇ ਨਾਲੇ ਦੇ ਦੁਆਲੇ ਮਿੱਟੀ ਅਤੇ ਟੂਟੀਆਂ ਦੇ ਪਾਣੀ ਵਿੱਚ ਮੈਗਨੀਸ਼ੀਅਮ, ਫਲੋਰਾਈਡ, ਪਾਰਾ, ਅਮੋਨੀਆ ਫਾਸਫੇਟ, ਨਿਕਲ, ਕੋਬਾਲਟ, ਕ੍ਰੋਮੀਅਮ, ਆਰਸੈਨਿਕ ਅਤੇ ਸਿੱਕਾ ਘੁਲਿਆ ਹੋਇਆ ਹੈ। ਸਾਲ 2010 ਦੀ ਇੱਕ ਰਿਪੋਰਟ ਇਸ ਦੇ ਪਾਣੀ ਵਿੱਚ ਯੂਰੇਨੀਅਮ ਨਿਰਧਾਰਤ ਸੀਮਾ ਤੋਂ ਡੇਢ ਗੁਣਾ ਵੱਧ ਦੱਸਦੀ ਹੈ। ਨਾਲੇ ਦੇ ਨਾਲ-ਨਾਲ ਲੱਗਦੇ ਪਿੰਡਾਂ ਦੇ ਕਾਫ਼ੀ ਗਿਣਤੀ ’ਚ ਲੋਕ ਡਾਇਰੀਆ, ਹੈਜ਼ਾ, ਪੇਟ ਅਤੇ ਗੁਰਦੇ ਦੇ ਰੋਗਾਂ, ਪੀਲੀਆ, ਕੈਂਸਰ ਅਤੇ ਹੈਪੇਟਾਈਟਸ ਵਰਗੇ ਰੋਗਾਂ ਤੋਂ ਪੀੜਤ ਹਨ। ਬੁੱਢੇ ਨਾਲੇ ਕੋਲ ਨਗਰ ਨਿਗਮ ਦੇ ਵੀਹ ਕੁ ਟਿਊਬਵੈੱਲ ਹਨ ਜਿਹੜੇ ਸ਼ਹਿਰੀਆਂ ਦੇ ਘਰਾਂ ਨੂੰ ਪੀਣ ਵਾਲਾ ਪਾਣੀ ਘੱਲਦੇ ਹਨ। ਬੁੱਢੇ ਨਾਲੇ ਦੇ ਪ੍ਰਦੂਸ਼ਣ ਦਾ ਸੰਤਾਪ ਹੰਢਾ ਰਿਹਾ ਇਹ ਪਾਣੀ ਕਿਸੇ ਵੱਡੇ ਖ਼ਤਰੇ ਦੀ ਘੰਟੀ ਹੈ। ਉਂਜ ਨਗਰ ਨਿਗਮ ਇਸ ਖੇਤਰ ਨੂੰ ‘ਹਾਈ ਰਿਸਕ’ ਜ਼ੋਨ ਵੀ ਕਹਿੰਦਾ ਹੈ। ਇਸ ਖੇਤਰ ’ਚ ਉਗਾਈਆਂ ਸਬਜ਼ੀਆਂ ਲੋਕਾਂ ਦੀ ਸਿਹਤ ਉੱਤੇ ਕੀ ਕਹਿਰ ਢਾਹੁਣਗੀਆਂ ਸੋਚ ਕੇ ਡਰ ਆਉਂਦਾ ਹੈ।

10 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪ੍ਰਸ਼ਾਸਨ ਦੇ ਯਤਨ: ਜ਼ਿਲ੍ਹਾ ਪ੍ਰਸ਼ਾਸਨ ਨੇ 2009 ਦੌਰਾਨ ਬੁੱਢੇ ਨਾਲੇ ਨਾਲ ਹੇਜ ਦਿਖਾਉਂਦਿਆਂ ਇਸ ਦੇ ਆਲੇ-ਦੁਆਲੇ ਦਫਾ ਇੱਕ ਸੌ ਚੁਤਾਲੀ ਲਾਗੂ ਕਰ ਦਿੱਤੀ ਸੀ। ਨਾਲੇ ਵਿੱਚ ਕੂੜਾ ਤੇ ਉਦਯੋਗਿਕ ਰਹਿੰਦ-ਖੂੰਹਦ ਸੁੱਟਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਸਮਾਂ ਲੰਘਣ ’ਤੇ ਹੁਕਮਾਂ ਵਿੱਚੋਂ ਸਖ਼ਤੀ ਗਾਇਬ ਹੁੰਦੀ ਗਈ। ਇਸ ਨਾਲੇ ਨੂੰ ‘ਸਾਂਝਾ ਕੂੜਾ ਘਰ’ ਬਣਾ ਕੇ ਰੱਖ ਦਿੱਤਾ ਗਿਆ ਹੈ। ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਲਈ ਹਾਈ ਕੋਰਟ ਵੱਲੋਂ ਪੀ.ਰਾਮ ਕਮੇਟੀ ਬਣਾ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਉੱਤੇ ਨਾ ਪੂਰਨ ਰੂਪ ਵਿੱਚ ਅਮਲ ਹੋਇਆ ਅਤੇ ਨਾ ਨਾਲੇ ਦੀ ਸਫ਼ਾਈ ਦੇ ਕੰਮ ’ਚ ਕੋਈ ਤੇਜ਼ੀ ਆਈ। ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪੰਜਾਹ-ਸੱਠ ਕਰੋੜ ਰੁਪਏ ਨੇ ਵੀ ਨਾਲੇ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ। ਜ਼ਿਲ੍ਹਾ ਪ੍ਰਸ਼ਾਸਨ ਹਰ ਸਾਲ ਬਰਸਾਤਾਂ ਦੇ ਦਿਨਾਂ ’ਚ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਖਾਤਰ ਚੋਖੇ ਫੰਡ ਖਰਚਦਾ ਹੈ ਪਰ ਇਸ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ। ਪ੍ਰਸ਼ਾਸਨ ਨੇ ਤਾਂ ਇਸ ਦੇ ਆਸੇ-ਪਾਸੇ ਉਸਰੇ ਨਾਜਾਇਜ਼ ਮਕਾਨਾਂ ਉੱਤੇ ਵੀ ਬੁਲਡੋਜ਼ਰ ਫੇਰ ਦਿੱਤਾ ਸੀ। ਅਪਰੈਲ 2011 ਦੌਰਾਨ ਭਾਰਤੀ ਵਾਤਾਵਰਨ ਅਤੇ ਜੰਗਲਾਤ ਵਿਭਾਗ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ‘ਸੀਰੀ ਬਾਇਓ ਰੈਮਿਡੀ ਪ੍ਰੋਜੈਕਟ’ ਬੁੱਢੇ ਨਾਲੇ ਦੀ ਸਫ਼ਾਈ ਦੇ ਨਾਲ-ਨਾਲ ਸੰਭਾਲ ਵੀ ਕਰੇਗਾ। ਇਸ ਉੱਤੇ ਹਰਿਆਵਲ ਦੇ ਪੁਲ ਉਸਾਰੇ ਜਾਣਗੇ। ਕੁਝ ਉਡੀਕ ਪਿੱਛੋਂ ਇਹ ਪ੍ਰੋਜੈਕਟ ਕਾਗਜ਼ਾਂ ਤੋਂ ਬਾਹਰ ਨਿਕਲ ਗਿਆ ਹੈ। ਲੁਧਿਆਣਾ ਸ਼ਹਿਰ ਦੇ ਮੌਜੂਦਾ ਸੀਵਰ ਟਰੀਟਮੈਂਟ ਪਲਾਂਟ ਕੁੱਲ 311 ਐੱਮ.ਐੈੱਲ.ਡੀ. ਪ੍ਰਤੀ ਦਿਨ ਸਮਰੱਥਾ ਦੇ ਹਨ ਜਿਹੜੇ ਪ੍ਰਤੀ ਦਿਨ ਹਜ਼ਾਰ ਟਨ ਸੀਵਰੇਜ ਦੇ ਗੰਧਲੇ ਪਾਣੀ ਸਾਹਮਣੇ ਨਿਗੂਣੇ ਜਾਪਦੇ ਹਨ। ਬੁੱਢੇ ਨਾਲੇ ਦੀ ਸਫ਼ਾਈ ਪ੍ਰਤੀ ਹਾਈ ਕੋਰਟ ਦਾ ਸਖ਼ਤ ਰੁਖ਼ ਦੇਖਦਿਆਂ ਪੰਜਾਬ ਸਰਕਾਰ ਨੇ ਹਲਫ਼ਨਾਮਾ ਦਾਇਰ ਕੀਤਾ ਸੀ ਕਿ 10 ਅਕਤੂਬਰ 2010 ਤਕ ਸੀ.ਈ.ਟੀ.ਪੀ. (ਕਾਮਨ ਐਫੂਲੈਂਟ ਟਰੀਟਮੈਂਟ ਪਲਾਂਟ) ਸਥਾਪਤ ਕੀਤਾ ਜਾਵੇਗਾ ਪਰ ਇਹ ਵਾਅਦਾ ਅੱਜ ਤੀਕ ਵਫ਼ਾ ਨਹੀਂ ਹੋਇਆ। ਉਂਜ ਇਸ ਨਾਲੇ ’ਚ ਕੂੜਾ ਸੁੱਟਦੇ ਪਕੜੇ ਗਏ ਲੋਕਾਂ ਖ਼ਿਲਾਫ਼ ਪੁਲੀਸ ਨੇ ਕੇਸ ਵੀ ਦਰਜ ਕੀਤੇ ਹਨ। ਫਿਰ ਵੀ ਚੋਰੀ ਛਿਪੇ ਉਦਯੋਗਾਂ ਦਾ ਕੂੜਾ ਨਾਲੇ ਵਿੱਚ ਸੁੱਟਿਆ ਜਾ ਰਿਹਾ ਹੈ। ਕਿਸੇ ਸਮੇਂ ਕਲਕਲ ਕਰਦੇ ਬੁੱਢੇ ਨਾਲੇ ਦੀ ਅਜਿਹੀ ਹਾਲਤ ਬਣਾਉਣ ਲਈ ਅਸੀਂ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਹਾਂ। ਇਹ ਨਾਲਾ ਜਦੋਂ ਲੁਧਿਆਣੇ ਦੇ ਉੱਤਰ-ਪੱਛਮੀ ਕੋਨੇ ਤੋਂ ਗੋਰਸੀਆਂ ਕਾਦਰ ਜਾ ਕੇ ਸਤਲੁਜ ਦਰਿਆ ਵਿੱਚ ਦਾਖਲ ਹੁੰਦਾ ਹੈ ਤਾਂ ਸਤਲੁਜ ਇਉਂ ਮਹਿਸੂਸ ਕਰਦਾ ਜਾਪਦਾ ਹੈ ਜਿਵੇਂ ਕਿਸੇ ਨੇ ਉਸ ਦਾ ਗਲਾ ਘੁੱਟ ਦਿੱਤਾ ਹੋਵੇ। ਇਸੇ ਨਾਲੇ ਕਰਕੇ ਸਤਲੁਜ ਵਿਚਲੀ ਮੱਛੀਆਂ ਦੀ ਰੌਣਕ ਘਟਣ ਲੱਗ ਗਈ ਹੈ। ਸਤਲੁਜ ਦਾ ਪਾਣੀ ਜਦ ਨਹਿਰਾਂ ਵਿੱਚ ਜਾਂਦਾ ਹੈ ਅਤੇ ਨਹਿਰਾਂ ਜਾ ਕੇ ਖੇਤ ਸਿੰਜਦੀਆਂ ਹਨ ਤਾਂ ਜ਼ਹਿਰਾਂ ਪਾਣੀ ਦੇ ਨਾਲ ਤੁਰਦੀਆਂ ਹਨ। ਅੱਜ ਇਹ ਜ਼ਹਿਰਾਂ ਸਾਡੀ ਭੋਜਨ ਲੜੀ ਅੰਦਰ ਘੁਸਪੈਠ ਕਰ ਗਈਆਂ ਹਨ। ਅਸੀਂ ਸਾਰਿਆਂ ਨੇ ਬੁੱਢੇ ਨਾਲੇ ਦੀ ਹੋਂਦ ਉੱਤੇ ਧਾਵਾ ਬੋਲਿਆ ਅਤੇ ਹੁਣ ਇਹ ਬੁੱਢਾ ਨਾਲਾ ਸਾਡੀ ਹੋਂਦ ਨੂੰ ਲਲਕਾਰਨ ਲੱਗ ਪਿਆ ਹੈ। ਕੁਝ ਸਲਾਹਾਂ ਅਤੇ ਮਸ਼ਵਰੇ ਸਾਂਝੇ ਕਰ ਲੈਣ ਦਾ ਕੋਈ ਹਰਜ਼ ਨਹੀਂ ਹੋਵੇਗਾ: J ਬੁੱਢੇ ਨਾਲੇ ਦੀ ਦੇਖ-ਰੇਖ ਕਰਨ ਲਈ ਕੁਝ ਉਤਸ਼ਾਹੀ ਵਾਤਾਵਰਨ ਪ੍ਰੇਮੀ ਅਤੇ ਸਵੈ-ਸੇਵੀ ਜਥੇਬੰਦੀਆਂ ਅੱਗੇ ਆਉਣ। ਨਾਲੇ ਦੀ ਗੰਦਗੀ ਤੋਂ ਸਾਡੀ ਹੋਂਦ ਨੂੰ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਾਲੇ ਨੂੰ ਜ਼ਹਿਰਾਂ ਤੋਂ ਮੁਕਤ ਕਰਾਉਣ ਲਈ ਇੱਕ ਲਹਿਰ ਪੈਦਾ ਕੀਤੀ ਜਾਵੇ। J ਸ਼ਹਿਰ ਦੇ ਘਰਾਂ ਤੋਂ ਨਿਕਲ ਕੇ ਆਉਂਦੇ ਸੀਵਰੇਜ ਦੇ ਗੰਦੇ ਪਾਣੀ ਦੇ ਟਰੀਟਮੈਂਟ ਲਈ ਘੱਟੋ-ਘੱਟ 150 ਮਿਲੀਅਨ ਇੰਪੀਰੀਅਲ ਗੈਲਨ ਪ੍ਰਤੀ ਦਿਨ ਸਮਰੱਥਾ ਦੇ ਟਰੀਟਮੈਂਟ ਵਾਲੇ ਪਲਾਂਟ ਸਥਾਪਤ ਕੀਤੇ ਜਾਣ। J ਨਾਲੇ ਵਿੱਚ ਕਿਸੇ ਕਿਸਮ ਦਾ ਉਦਯੋਗਿਕ ਕਚਰਾ ਸੁੱਟਣ ’ਤੇ ਸਖ਼ਤ ਪਾਬੰਦੀ ਲਾਗੂ ਕੀਤੀ ਜਾਵੇ ਅਤੇ ਅਣਗਹਿਲੀ ਦੀ ਸੂਰਤ ਵਿੱਚ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। J ਗੌਂਸਪੁਰ, ਵਲੀਪੁਰ ਵਰਗੇ ਪਿੰਡਾਂ ਵਿੱਚ ਹੈਪੇਟਾਈਟਸ-ਸੀ ਅਤੇ ਮਿਹਦੇ ਦੇ ਕੈਂਸਰ ਵਰਗੇ ਮਾਰੂ ਰੋਗਾਂ ਤੋਂ ਪੀੜਤ ਮਰੀਜ਼ਾਂ ਪ੍ਰਤੀ ਸਿਹਤ ਵਿਭਾਗ ਨੂੰ ਤੇਜ਼ੀ ਨਾਲ ਰਾਹਤ ਕੰਮ ਕਰਨੇ ਚਾਹੀਦੇ ਹਨ। J ਦੁੱਧ ਦੀਆਂ ਡੇਅਰੀਆਂ ਦੀ ਨਾਲੇ ਨੂੰ ਗੰਦਾ ਕਰਨ ਦੀ ਭੂਮਿਕਾ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਡੇਅਰੀਆਂ ਹੈਬੋਵਾਲ ਅਤੇ ਤਾਜਪੁਰ ਰੋਡ ਦੀ ਬਜਾਏ ਸ਼ਹਿਰ ਤੋਂ ਦੂਰ ਬਾਹਰਵਾਰ ਸ਼ਿਫਟ ਕਰ ਦੇਣੀਆਂ ਚਾਹੀਦੀਆਂ ਹਨ। J ਬੁੱਢੇ ਨਾਲੇ ਦੇ ਨਾਲ-ਨਾਲ ਚਲਦੇ ਟਿਊਬਵੈੱਲਾਂ ਨੂੰ ਜਾਂਚਣ ਉਪਰੰਤ ਹੋਰ ਥਾਵਾਂ ’ਤੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ। J ਨਗਰ ਨਿਗਮ ਦੀ ਕੋਈ ਵੀ ‘ਕੂੜਾ ਇਕੱਤਰਨ ਜਗ੍ਹਾ’ ਨਾਲੇ ਦੇ ਨਾਲ ਨਾ ਬਣਾਈ ਜਾਵੇ। ਕੂੜਾ ਉੱਡ ਕੇ ਨਾਲੇ ਨੂੰ ਭਰਦਾ ਰਹਿੰਦਾ ਹੈ। J ਬੁੱਢੇ ਨਾਲੇ ਦੇ ਨਾਲ-ਨਾਲ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਹਰਿਆਲੀ ਦੇ ਪੁਲ ਉਸਾਰੇ ਜਾਣ। J ਬੂਹੇ ਤੋਂ ਬੂਹੇ ਤੀਕ ਕੂੜਾ ਚੁੱਕਣ ਦੀ ਸਕੀਮ ਚੋਖੀ ਕਾਰਗਰ ਬਣ ਸਕਦੀ ਹੈ। J ਗੰਦੇ ਨਾਲੇ ਦੀ ਸਫ਼ਾਈ ਇਸ ਵਿੱਚ ਸੂਖ਼ਮ ਜੀਵ ਪ੍ਰਵੇਸ਼ ਕਰਵਾ ਕੇ ਵੀ ਹੋ ਸਕਦੀ ਹੈ। ਇਸ ’ਤੇ ਵਿਚਾਰ ਹੋ ਸਕਦੀ ਹੈ। J ਗੰਦੇ ਨਾਲੇ ਦੇ ਚਹੁੰ-ਪਾਸੇ ਕੈਮਰੇ ਲਾਏ ਜਾਣ ਤਾਂ ਜੋ ਚੋਰੀ-ਛਿਪੇ ਉਦਯੋਗਿਕ ਕੂੜਾ ਸੁੱਟਣ ਵਾਲੇ ਪਕੜੇ ਜਾ ਸਕਣ। ਕਿਧਰੇ ਇਹ ਗੰਦਾ ਨਾਲਾ, ਭੋਪਾਲ ਵਰਗੀ ਤਰਾਸਦੀ ਨੂੰ ਨਾ ਸੱਦ ਲਿਆਵੇ। ਪੰਜਾਬ ਦੇ ਜ਼ਮੀਨ ਥੱਲੜੇ ਪਾਣੀ ਪਲੀਤ ਹੋ ਗਏ ਹਨ। ਕੈਂਸਰ ਦੇ ਮਰੀਜ਼ ਵਧ ਰਹੇ ਹਨ, ਬੱਚੇ ਅਪੰਗ ਅਤੇ ਮੰਦਬੁੱਧੀ ਵਾਲੇ ਜੰਮ ਰਹੇ ਹਨ। ਸਾਨੂੰ ਸਭ ਨੂੰ ਅੱਜ ਹੀ ਬੈਠ ਕੇ ਸੋਚਣਾ ਪਵੇਗਾ, ਨਹੀਂ ਤਾਂ ਦੇਖਿਓ ਕਿਤੇ ਦੇਰ ਨਾ ਹੋ ਜਾਵੇ।

 

ਪ੍ਰਿੰ. ਹਰੀਕ੍ਰਿਸ਼ਨ ਮਾਇਰ, ਮੋਬਾਈਲ: 097806-67686

10 Mar 2013

Reply