Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਦਰ ਛੋਟੀ ਹੋ ਗਈ ਮਿਤਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਚਾਦਰ ਛੋਟੀ ਹੋ ਗਈ ਮਿਤਰਾ

meri ik chhoti jehi koshish .. ummid hai pasand karoge:

 

ਚਾਦਰ ਛੋਟੀ ਹੋ ਗਈ ਮਿਤਰਾ
ਰਹਿਣ ਦੇ ਪੈਰ ਪਸਾਰਨ ਨੂੰ ,
ਘੱਟ ਦੇ ਵਿੱਚੋਂ ਹੋਰ ਘਟਾ ਕੇ
ਲੈ ਜਿੰਨਾ ਚਾਹੀਦਾ ਸਾਰਨ ਨੂੰ ।

ਇਹ ਮਹਾਂਮਾਰੀ ਚੜ੍ਹ ਕੇ ਆਈ
ਘਰ ਘਰ ਬੰਦੇ ਮਾਰਨ ਨੂੰ ,
ਸੰਸਕਾਰ ਤਾਂ ਕੀਹਨੇ ਕਰਨੇ
ਕੋਈ ਮੰਨੇ ਨਾ ਫੁੱਲ ਤਾਰਨ ਨੂੰ ।

ਦੌਲਤ ਸ਼ੋਹਰਤ ਕਰੀ ਇਕੱਠੀ
ਚਿਤ ਨਾ ਕਰੇ ਵਿਸਾਰਨ ਨੂੰ ,
ਮੌਤ ਬਰੂਹੀਂ ਦਸਤਕ ਦੇਵੇ
ਹਰ ਚੀਜ਼ ਫਿਰੇਂ ਹੁਣ ਵਾਰਨ ਨੂੰ ।

ਬਹੁਤਿਆਂ ਨੇ ਤਾਂ ਖਾ ਹੰਢਾ ਲਿਆ
ਕੋਈ ਰੂਪ ਰਿਹਾ ਨਾ ਧਾਰਨ ਨੂੰ ,
ਉਨ੍ਹਾਂ ਬੋਟਾਂ ਨੂੰ ਦਸ ਕੀ ਕਹੀਏ
ਜਿਹੜੇ ਬੈਠੇ ਖੰਭ ਖਿਲਾਰਨ ਨੂੰ ।

ਸਮੇਂ ਦੇ ਅੱਗੇ ਭੱਜਿਆ ਬੰਦਾ
ਪਿੱਛੇ ਕੁਝ ਨਾ ਝਾਤੀ ਮਾਰਨ ਨੂੰ ,
ਜਗ ਤਪੰਦਾ ਹੁਣ ਪਿਆ ਦਿੱਸੇ
ਕੋਈ ਆਵੇਗਾ ਨਹੀਂ ਠਾਰਨ ਨੂੰ ।

ਆਪਣਾ ਅਹੁੜ ਪਹੁੜ ਕਰ ਆਪੇ
ਭੀਖ ਨਾ ਮਿਲੇ ਭਿਖਾਰਨ ਨੂੰ ,
ਹੁਣ ਦਾ ਵੇਲਾ ਹੈਗਾ ਮਿੱਤਰਾ
ਆਪਣਾ ਅੱਗਾ ਸਵਾਰਨ ਨੂੰ ।
ਮਾਵੀ !

21 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

aaj de sameh de halaatan nu mukh rakhde hoye aap g walon likhi gayi eh kavita bohat hi gehra arth rakhdi hai,...............maavi saab g,............very well express the thoughts in words,...........

26 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

shukrriya sukhpal ji 

26 Apr 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut vdiya likhya bai g
26 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

dhanwad ji

02 May 2020

Reply