|
''ਧੋਖਾ'' |
ਮਾਲਕ ਤਖ਼ਤ ਹਜਾਰੇ ਦਾ, ਨੀ ਤੂੰ ਮਝੀਆਂ ਚਾਰਣ ਲਾਇਆ, ਭੁਖੇ ਪਿਆਰ ਦੇ ਰਾਹੀ ਨੂੰ, ਨੀ ਤੂੰ ਚੂਰੀਆਂ ਨਾਲ ਵਰਾਇਆ , ਵਾਅਦੇ ਕਰਕੇ ਰਾਝ੍ਹੇ ਨਾਲ, ਬਾਹਾਂ ਹੋਰ ਦੇ ਗਲ ਤੂੰ ਪਾ ਗਯੀ, ਹੀਰੇ ਧੋਖਾ ਕਰਗੀ ਤੂੰ, ਰਾਂਝੇ ਨੂੰ ਸਾਧ ਬਣਾ ਗਯੀ.
ਬਚਪਨ ਕਢੇਆ ਕਠੇਆ ਨੇ, ਜੁਆਨੀ ਵਿਚ ਪੈਰ ਟਿਕਾਇਆ, ਆਪਣੀ ਮਰਜੀ ਨਾਲ ਨਿਕਲੀ, ਦੋਸ਼ ਮਿਰਜੇ ਤੇ ਲਾਇਆ, ਨੀ ਤੂੰ ਬਣਕੇ ਮਿਰਜੇ ਦੀ , ਤੋੜਕੇ ਤੀਰ ਫੜਾ ਗਯੀ, ਸਾਹਿਬਾਂ ਧੋਖਾ ਕਰਗੀ ਤੂੰ, ਮਿਰਜੇ ਦੀ ਹੋਂਦ ਮੁਕਾਗੀ.
ਤੇਨੂੰ ਆਪਣਾ ਬਨਾਏਆ ਸੀ, ਵੇ ਪੁਨੂੰ ਓਠਾਂ ਵਾਲੇਆ, ਸੱਸੀ ਲੁਟਕੇ ਲੈਗਿਆ ਤੂੰ , ਸੁਣ ਵੇ ਦਿਲਾਂ ਦੇ ਕਾਲੇਆ, ਸੱਸੀ ਸੜਗੀ ਰੇਤ ਵਿਚ ਵੇ, ਹਾਏ ਪੁਨੂੰ-ਪੁਨੂੰ ਕਰਦੀ, ਪੁਨੂੰ ਧੋਖਾ ਕਮਾਇਆ ਤੂੰ, ਸੱਸੀ ਰਹਿਗੀ ਪੈੜਆਂ ਲਭਦੀ.
ਏਥੇ ਫੇਰ ਨਾ ਆਂਉਣਾ ਤੂੰ,ਸਜਣਾ ਦੇ ਬੋਲ ਪੁਗਾਲਾ, 'ਜੱਗੀ' ਬਾਦ ਚ' ਰੋਏਂਗਾ, ਆ ਪਿਆਰ ਨੂੰ ਸਿਰੇ ਚੜਾਲਾ, ਹੱਥ ਜੋੜਕੇ ਕਹਿੰਦਾ ਮੈਂ, ਇਸ਼ਕੇ ਨੂੰ ਦਾਗ ਨਾ ਲਾਵੋ, ਜੋ ਹੁੰਦਾ ਹੋ ਜਾਵੇ , ਧੋਖਾ ਨਾ ਕਦੇ ਕਮਾਵੋ .
|
|
08 Jul 2011
|