Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਲ ਚਲੀਏ ਮਿੱਤਰਾ ! ਹੁਣ ਔਸ ਕਿਨਾਰੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਚਲ ਚਲੀਏ ਮਿੱਤਰਾ ! ਹੁਣ ਔਸ ਕਿਨਾਰੇ

 

 

 

ਚਲ ਚਲੀਏ ਮਿੱਤਰਾ ! ਹੁਣ ਔਸ ਕਿਨਾਰੇ ।
ਹੁਣ ਏਸ ਕਿਨਾਰੇ, ਨੀ ! 'ਅੱਗਾਂ' ਬਲੀਆਂ ।
ਉਹਨਾਂ ਵਿੱਚ ਤਪੀਆਂ, ਹੁਣ 'ਗੰਗਾ ਜਲੀਆਂ' ।
'ਅੰਮ੍ਰਿਤ' ਵੀ ਉਬਲੇ, 'ਜ਼ਮਜ਼ਮ' ਵੀ ਖੌਲੇ ।
ਪੀ ਸੜਦਾ ਪਾਣੀ, ਦਸ ਕੇਹੜਾ ਮੌਲੇ ?
ਮੂੰਹ ਮਿੱਠੇ ਮਿੱਠੇ, ਪਰ 'ਨੀਤਾਂ' ਬੁਰੀਆਂ ।
ਭੌਰਾਂ ਨੂੰ 'ਫੁੱਲ' ਈ, ਪਏ ਮਾਰਨ ਛੁਰੀਆਂ !
ਏਥੋਂ ਦੇ ਵਾਸੀ, ਹੋ ਗਏ ਹਤਿਆਰੇ ! ਚਲ…
ਕੀ ਲੈਣਾ ਓਥੇ ? ਕੀ ਰਹਿਣਾ ਓਥੇ ?
ਕੀ ਉਠਣਾ ਓਥੇ ? ਕੀ ਬਹਿਣਾ ਓਥੇ ?
ਜਿਥੋਂ ਦੇ ਵਾਸੀ, ਨੇ ਪਿਆਰੋਂ ਸਖਣੇ ।
ਸਚਿਆਈਓਂ ਸਖਣੇ, ਸਤਕਾਰੋਂ ਸਖਣੇ ।
ਨੇਕੀ ਤੋਂ ਖਾਲੀ, ਉਪਕਾਰੋਂ ਸਖਣੇ ।
ਦਿਲ ਦਰਦੋਂ ਸਖਣੇ, ਦਿਲਦਾਰੋਂ ਸਖਣੇ ।
ਐਹੋ ਜਿਹੀ ਥਾਂ ਦੇ, ਭਠ ਪੈਣ ਚੁਬਾਰੇ ! ਚਲ…
ਚਲ ਪਾਰਲੇ ਪੱਤਨ, ਚਲ ਰੌਣਕ ਲਾਈਏ ।
ਰਲ ਮਿਲ ਕੇ ਰੋਈਏ, ਰਲ ਮਿਲ ਕੇ ਗਾਈਏ ।
ਰਲ ਮਿਲ ਕੇ ਖਟੀਏ, ਰਲ ਮਿਲ ਕੇ ਖਾਈਏ ।
ਹਸ ਕੇ ਕੰਮ ਲਈਏ, ਹਸ ਕੇ ਕੰਮ ਆਈਏ ।
ਦੁਨੀਆਂ ਤੋਂ ਵੱਖਰੀ, ਇੱਕ ਦੁਨੀਆਂ ਵਸਾਈਏ ।
ਮਜ਼੍ਹਬਾਂ ਤੋਂ ਵੱਖਰਾ, ਇਕ 'ਮਜ਼੍ਹਬ' ਬਣਾਈਏ ।
ਸਭਨਾਂ ਨੂੰ ਲੱਗਣ, ਜਿਸ ਵਿੱਚ ਸਭ ਪਿਆਰੇ ।ਚਲ…
ਉੱਠ ! ਦਿਲ ਦੇ ਟਿੱਬੇ, ਸਭ ਪੱਧਰ ਕਰੀਏ ।
ਇਕ ਥਾਵੇਂ ਬਹੀਏ, ਸਾਹ ਸਾਂਝੇ ਭਰੀਏ ।
ਕੋਈ ਫੁੱਲ ਨਾ ਤੋੜੇ, ਕੋਈ ਖ਼ਾਰ ਨਾ ਖਾਵੇ ।
ਕੋਈ ਲਏ ਨਾ ਤਰਲੇ, ਕੋਈ ਭਾਰ ਨਾ ਪਾਵੇ ।
ਜਿੱਥੇ ਨਾ ਹੋਵਣ, ਗਰਜ਼ਾਂ ਦੀਆਂ ਛਾਵਾਂ ।
ਜਿੱਥੇ ਨਾ ਆਵਣ, ਇਸ ਜਗ ਦੀਆਂ ਵਾਵਾਂ ।
ਜਿੱਥੇ ਕੋਈ 'ਸ਼ਿਬਲੀ, ਨਾ ਫੁੱਲ ਵੀ ਮਾਰੇ ।ਚਲ…

ਚਲ ਚਲੀਏ ਮਿੱਤਰਾ ! ਹੁਣ ਔਸ ਕਿਨਾਰੇ ।

ਹੁਣ ਏਸ ਕਿਨਾਰੇ, ਨੀ ! 'ਅੱਗਾਂ' ਬਲੀਆਂ ।

ਉਹਨਾਂ ਵਿੱਚ ਤਪੀਆਂ, ਹੁਣ 'ਗੰਗਾ ਜਲੀਆਂ' ।

'ਅੰਮ੍ਰਿਤ' ਵੀ ਉਬਲੇ, 'ਜ਼ਮਜ਼ਮ' ਵੀ ਖੌਲੇ ।

ਪੀ ਸੜਦਾ ਪਾਣੀ, ਦਸ ਕੇਹੜਾ ਮੌਲੇ ?

ਮੂੰਹ ਮਿੱਠੇ ਮਿੱਠੇ, ਪਰ 'ਨੀਤਾਂ' ਬੁਰੀਆਂ ।

ਭੌਰਾਂ ਨੂੰ 'ਫੁੱਲ' ਈ, ਪਏ ਮਾਰਨ ਛੁਰੀਆਂ !

ਏਥੋਂ ਦੇ ਵਾਸੀ, ਹੋ ਗਏ ਹਤਿਆਰੇ ! ਚਲ…

 

ਕੀ ਲੈਣਾ ਓਥੇ ? ਕੀ ਰਹਿਣਾ ਓਥੇ ?

ਕੀ ਉਠਣਾ ਓਥੇ ? ਕੀ ਬਹਿਣਾ ਓਥੇ ?

ਜਿਥੋਂ ਦੇ ਵਾਸੀ, ਨੇ ਪਿਆਰੋਂ ਸਖਣੇ ।

ਸਚਿਆਈਓਂ ਸਖਣੇ, ਸਤਕਾਰੋਂ ਸਖਣੇ ।

ਨੇਕੀ ਤੋਂ ਖਾਲੀ, ਉਪਕਾਰੋਂ ਸਖਣੇ ।

ਦਿਲ ਦਰਦੋਂ ਸਖਣੇ, ਦਿਲਦਾਰੋਂ ਸਖਣੇ ।

ਐਹੋ ਜਿਹੀ ਥਾਂ ਦੇ, ਭਠ ਪੈਣ ਚੁਬਾਰੇ ! ਚਲ…

 

ਚਲ ਪਾਰਲੇ ਪੱਤਨ, ਚਲ ਰੌਣਕ ਲਾਈਏ ।

ਰਲ ਮਿਲ ਕੇ ਰੋਈਏ, ਰਲ ਮਿਲ ਕੇ ਗਾਈਏ ।

ਰਲ ਮਿਲ ਕੇ ਖਟੀਏ, ਰਲ ਮਿਲ ਕੇ ਖਾਈਏ ।

ਹਸ ਕੇ ਕੰਮ ਲਈਏ, ਹਸ ਕੇ ਕੰਮ ਆਈਏ ।

ਦੁਨੀਆਂ ਤੋਂ ਵੱਖਰੀ, ਇੱਕ ਦੁਨੀਆਂ ਵਸਾਈਏ ।

ਮਜ਼੍ਹਬਾਂ ਤੋਂ ਵੱਖਰਾ, ਇਕ 'ਮਜ਼੍ਹਬ' ਬਣਾਈਏ ।

ਸਭਨਾਂ ਨੂੰ ਲੱਗਣ, ਜਿਸ ਵਿੱਚ ਸਭ ਪਿਆਰੇ ।ਚਲ…

 

ਉੱਠ ! ਦਿਲ ਦੇ ਟਿੱਬੇ, ਸਭ ਪੱਧਰ ਕਰੀਏ ।

ਇਕ ਥਾਵੇਂ ਬਹੀਏ, ਸਾਹ ਸਾਂਝੇ ਭਰੀਏ ।

ਕੋਈ ਫੁੱਲ ਨਾ ਤੋੜੇ, ਕੋਈ ਖ਼ਾਰ ਨਾ ਖਾਵੇ ।

ਕੋਈ ਲਏ ਨਾ ਤਰਲੇ, ਕੋਈ ਭਾਰ ਨਾ ਪਾਵੇ ।

ਜਿੱਥੇ ਨਾ ਹੋਵਣ, ਗਰਜ਼ਾਂ ਦੀਆਂ ਛਾਵਾਂ ।

ਜਿੱਥੇ ਨਾ ਆਵਣ, ਇਸ ਜਗ ਦੀਆਂ ਵਾਵਾਂ ।

ਜਿੱਥੇ ਕੋਈ 'ਸ਼ਿਬਲੀ, ਨਾ ਫੁੱਲ ਵੀ ਮਾਰੇ ।ਚਲ…

 

06 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਤੋੜਨ ਤੇ ਟੁੱਟਣ ਦਾ, ਡਰ ਨਹੀਂ ਜਿੱਥੇ ।
ਦੁਬਿਧਾ ਦਾ ਦਿੱਸੇ, ਇਕ ਘਰ ਨਾ ਜਿੱਥੇ ।
ਉਸ ਦੁਨੀਆਂ ਅੰਦਰ, ਬਿਨ ਕੁਲੀਓਂ ਚੰਗੇ ।
ਸੱਥਰਾਂ ਤੇ ਸੌਣਾ, ਬਿਨ ਜੁਲੀਓਂ ਚੰਗੇ ।
ਤਿਰਹਾਏ ਚੰਗੇ, ਤੇ ਭੁਖੇ ਚੰਗੇ ।
ਢਿਡਾਂ ਤੋਂ ਖਾਲੀ, ਬਿਨ ਗੁਲੀਓਂ ਚੰਗੇ ।
ਸੁਰਗਾਂ ਤੋਂ ਵਧ ਕੇ, ਉਹ ਛੰਨਾਂ ਢਾਰੇ । ਚਲ…
ਏਥੇ ਛੱਡ ਚਲੀਏ, ਇਸ ਥਾਂ ਦੀ 'ਬੋਲੀ' ।
ਰਲ 'ਕਾਲਿਆਂ ਨਾਗਾਂ', ਵਿਹੁ ਇਸ ਵਿੱਚ ਘੋਲੀ ।
ਏਥੋਂ ਦੀਆਂ ਅੱਖੀਆਂ, ਜੋ ਗੌਂ ਵਿੱਚ ਖੁਰੀਆਂ ।
ਕੀ ਕਰਨੀਆਂ ਓਥੇ, ਏਹ 'ਵਸਤਾਂ ਬੁਰੀਆਂ' ।
ਚਲ ਪਿਆਰ ਦੀ ਗੰਗਾ ਵਿੱਚ ਚੱਲ ਨਹਾਈਏ ।
ਸਭ ਮੈਲ ਦਿਲਾਂ ਦੀ, ਧੋ ਧੋ ਕੇ ਲਾਹੀਏ ।
ਉਸ ਦੁਨੀਆਂ ਅੰਦਰ, ਫਿਰ ਵਸੀਏ ਸਾਰੇ ।ਚਲ…ਵਿਧਾਤਾ ਸਿੰਘ ਤੀਰ

ਤੋੜਨ ਤੇ ਟੁੱਟਣ ਦਾ, ਡਰ ਨਹੀਂ ਜਿੱਥੇ ।

ਦੁਬਿਧਾ ਦਾ ਦਿੱਸੇ, ਇਕ ਘਰ ਨਾ ਜਿੱਥੇ ।

ਉਸ ਦੁਨੀਆਂ ਅੰਦਰ, ਬਿਨ ਕੁਲੀਓਂ ਚੰਗੇ ।

ਸੱਥਰਾਂ ਤੇ ਸੌਣਾ, ਬਿਨ ਜੁਲੀਓਂ ਚੰਗੇ ।

ਤਿਰਹਾਏ ਚੰਗੇ, ਤੇ ਭੁਖੇ ਚੰਗੇ ।

ਢਿਡਾਂ ਤੋਂ ਖਾਲੀ, ਬਿਨ ਗੁਲੀਓਂ ਚੰਗੇ ।

ਸੁਰਗਾਂ ਤੋਂ ਵਧ ਕੇ, ਉਹ ਛੰਨਾਂ ਢਾਰੇ । ਚਲ…

 

ਏਥੇ ਛੱਡ ਚਲੀਏ, ਇਸ ਥਾਂ ਦੀ 'ਬੋਲੀ' ।

ਰਲ 'ਕਾਲਿਆਂ ਨਾਗਾਂ', ਵਿਹੁ ਇਸ ਵਿੱਚ ਘੋਲੀ ।

ਏਥੋਂ ਦੀਆਂ ਅੱਖੀਆਂ, ਜੋ ਗੌਂ ਵਿੱਚ ਖੁਰੀਆਂ ।

ਕੀ ਕਰਨੀਆਂ ਓਥੇ, ਏਹ 'ਵਸਤਾਂ ਬੁਰੀਆਂ' ।

ਚਲ ਪਿਆਰ ਦੀ ਗੰਗਾ ਵਿੱਚ ਚੱਲ ਨਹਾਈਏ ।

ਸਭ ਮੈਲ ਦਿਲਾਂ ਦੀ, ਧੋ ਧੋ ਕੇ ਲਾਹੀਏ ।

ਉਸ ਦੁਨੀਆਂ ਅੰਦਰ, ਫਿਰ ਵਸੀਏ ਸਾਰੇ ।ਚਲ…ਵਿਧਾਤਾ ਸਿੰਘ ਤੀਰ

 

06 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ  ਹੀ  ਉਮਦਾ  ਲਿਖਿਆ ਸ਼ੁਕਰੀਆ ਸਾਂਝਾ ਕਰਨ ਲਈ 

ਬਹੁਤ  ਹੀ  ਉਮਦਾ  ਲਿਖਿਆ ਸ਼ੁਕਰੀਆ ਸਾਂਝਾ ਕਰਨ ਲਈ 

 

06 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਸਾਂਝ......thnx.....mandeep ji......

07 Jan 2013

Reply