Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਲਾਕ ਹੋ ਗਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਚਲਾਕ ਹੋ ਗਏ
ਹੁੰਦੇ ਸੀ ਭੋਲੇ ਜਦੋਂ
ਅਰਮਾਨ ਸੀ ਰੋਲੇ ਜਦੋਂ
ਮਿੱਠੀਆਂ ਗੱਲਾਂ ਵਿੱਚ ਫਸਦੇ
ਹੱਸਦਿਆਂ ਨਾਲ ਬਣ ਕਮਲੇ ਹਸਦੇ
ਪਿੱਠ ਚ ਵੱਜੀਆਂ ਛੁਰੀਆਂ ਸੀ
ਗੱਲਾਂ ਫਿਰ ਤੁਰੀਆਂ ਸੀ
ਜਦੋਂ ਜਜਬਾਤ ਆਪਣਿਆਂ ਹੱਥੋਂ
ਹਾਲਾਕ ਹੋ ਗਏ
ਅਸੀਂ ਥੋੜੇ ਬਹੁਤੇ ਓਦੋਂ ਦੇ
ਚਾਲਾਕ ਹੋ ਗਏ

ਓਹਨਾਂ ਵਰਗੇ ਤਾਂ ਨਹੀ
ਬਣ ਸਕਦੇ
ਮੂੰਹ ਤੇ ਹੋਰ
ਦਿਲ ਵਿੱਚ ਹੋਰ ਰੱਖਦੇ
ਅਸੀਂ ਨੀ ਦਿਲ ਵਿੱਚ ਆਪਣੇ
ਐਵੇਂ ਕੋਈ ਚੋਰ ਰਖਦੇ
ਗੁਲਾਬੀ ਬੁੱਲ ਗੱਲਾਂ ਪਿਆਰ ਦੀਆਂ
ਨੈਣਾਂ ਦੇ ਗੁੱਜੇ ਤੀਰ
ਸਦਕੇ ਹਥਿਆਰ ਦੀਆਂ
ਜਦ ਦੇ ਓਪਰੇ ਜਿਹੇ
ਆਪਣੇ ਹੀ ਸਾਕ ਹੋ ਗਏ
ਅਸੀਂ ਥੋੜੇ ਬਹੁਤੇ
ਓਦੋਂ ਦੇ ਚਾਲਾਕ ਹੋ ਗਏ

ਕੱਪਟ ਸੀ ਵਾਧੇ ਤੇਰੇ
ਸ਼ਲ ਸੀ ਜੋ ਹੋ ਗਿਆ
ਪੱਤਣਾ ਦਾ ਤਾਰੂ ਤੂੰ
ਸੁਫਨੇ ਡਬੋ ਗਿਆ
ਹੁਣ ਗੱਲ ਓਹ ਨਾ ਰਹੀ
ਸਿੱਖ ਲਿਆ ਤਰਣਾ
ਅਸੀਂ ਹੰਝੂਆਂ ਦੇ ਪਾਣੀ ਦੇ
ਤੈਰਾਕ ਹੋ ਗਏ
ਅਸੀਂ ਥੋੜੇ ਬਹੁਤੇ
ਓਦੋਂ ਦੇ ਚਾਲਾਕ ਹੋ ਗਏ

ਸ਼ਬਦ ਰੋਟੀ ਦਿੰਦੇ ਨੀ
ਆਖਿਆ ਸੀ ਤੂੰ ਮੈਨੂੰ
ਜਖਮ ਦੇ ਕੀਤਾ ਜਖਮੀ
ਮਿਲੀ ਅੱਖਰਾਂ ਦੀ ਰੂੰ ਮੈਨੂੰ
ਮੱਲਮਾਂ ਨੇ ਮਾਂ ਬੋਲੀ ਦੀਆਂ
ਸਾਡੇ ਪੱਲੇ ਬੱਸ
ਿਲਖੇ ਹੋਏ ਸ਼ਬਦ ਵਾਕ ਹੋ ਗਏ
ਬੱਸ ਥੋੜੇ ਬਹੁਤੇ
ਹੁਣ ਜੀ ਚਾਲਾਕ ਹੋ ਗਏ ~
04 Sep 2018

Reply