ਚੱਲ ਹੁਣ ਆਪਾ ਵਿਛੜਦੇ ਆ ,
ਓਹਨਾ ਓੁਪਰੀਆ ਜੇਹੀਆ ਛੋਹਾ ਤੋਂ
ਜੋ ਅਚਨਚੇਤ ਹੀ ਦਿਲ ਤੋਂ ਹੁੰਦੀਆ ਹੋਈਆ
ਰੂਹ ਤੱਕ ਨੂੰ ਟੁੰਬ ਜਾਂਦੀਆ ਸਨ |
ਜਾਂ ਓਹਨਾ ਗੱਲਾ ਤੋਂ ,,,,
ਜੋ ਸੁੱਤੇ ਸਿਧ ਹੀ ਦੋਵਾ ਨੂੰ ਉਂਘਣ ਲਾ ਦਿੰਦੀਆ ਸਨ |
ਚੱਲ ਹੁਣ ਆਪਾ ਵਿਛੜਦੇ ਆ...
ਉਸ ਚੁੱਪ ਤੋਂ ਜੇਹੜੀ ਤੇਰੇ ਆਉਣ ਤੋਂ ਪਹਲਾ,,,,
ਤੇ ਜਾਣ ਤੋਂ ਬਾਅਦ ਅਕਸਰ ਮੇਰੇ ਦਿਲ ਦੇ ਸੁੰਨੇ ਵੇਹੜੇ ਛਾਅ ਜਾਂਦੀ ਸੀ |
ਵੇਖ ਮੈਂ ਤੇਰੀ ਇੱਕ ਯਾਦ ਆਪਣੇ ਕੋਲ ਰਖ ਲਈ ਏ,,,
ਜੇਹਦੇ ਵਾਰੇ ਸੋਚ ਮੈਂ ਕਦੇ ਕਦੇ ਹੱਸ ਲੈਂਦਾ ਸੀ ਜਾਂ ਹੱਸ ਲੈਂਦਾ ਆ |
ਮੇਰੇ ਜੇਹੇ ਲਈ ਤਾਂ ਤੇਰਾ ਇਹ ਇੱਕ ਖਿਆਲ ਹੀ ਕਾਫੀ ਏ ,,,
ਵੇਖ ਮੈਂ ਤੇਰੇ ਇਸ ਖਿਆਲ ਨੂੰ ਹੰਢਾਉਣਾ ਨਈ ਜਿਉਣਾ ਏ |
ਭਾਵੇ ਕੇ ਮੈਨੂੰ ਪਤਾ ਏ ਇਸ ਜਿਉਣੇ ਨੇ
ਮੈਨੂੰ ਕਈ ਵਾਰ ਮੋਇਆ ਦੇ ਬਰੋਬਰ ਕਰ ਦੇਣਾ ਏ,,,
ਭਾਵੇ ਕੇ ਮੈਨੂੰ ਪਤਾ ਏ ਇਸ ਜਿਉਣੇ ਨੇ,
ਮੇਰਾ ਦਿਲ ਹਜਾਰਾ ਹੌਂਕੇ ਹਾਵਾ ਦੀਆ ਛਿੱਲਤਰਾ ਨਾਲ ਭਰ ਦੇਣਾ ਏ |
ਜੇਹਨਾ ਉਠਦੇ ਬ਼ਹਿੰਦੇ ਮੈਨੂੰ ਹਮੇਸ਼ਾ ਚੀਸਾ ਦੀਆ ਅਸੀਸਾ ਹੀ ਦੇਣੀਆ ,,
ਪਰ ਫੇਰ ਵੀ ਮੈਂ ਤੇਰੇ ਇਸ ਖਿਆਲ ਨੂੰ ਰੱਜ ਕੇ ਜੀਵਾਗਾਂ....