Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚਾਨਣ ਦੇ ਵਣਜਾਰੇ ਕਦੇ ਮਰਦੇ ਨਹੀਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚਾਨਣ ਦੇ ਵਣਜਾਰੇ ਕਦੇ ਮਰਦੇ ਨਹੀਂ

ਮਹਾਰਾਸ਼ਟਰ ਦਾ ਤਰਕਸ਼ੀਲ ਆਗੂ ਅਤੇ ਚਾਨਣ ਦਾ ਵਣਜਾਰਾ, ਨਰਿੰਦਰ ਡਾਬੋਲਕਰ (68) ਆਖਰੀ ਦਮ ਤਕ ਅੰਧ ਵਿਸ਼ਵਾਸ ਦੇ ਹਨੇਰੇ ਖ਼ਿਲਾਫ਼ ਲੜਦਾ ਰਿਹਾ। ਘੁੱਪ ਹਨੇਰੇ ਵਿੱਚ ਚਾਨਣ ਦਾ ਛੱਟਾ ਦੇਣ ਲਈ ਸਿਰ ਤਲੀ ’ਤੇ ਰੱਖ ਕੇ ਚੱਲਣਾ ਹੀ  ਪੈਂਦਾ ਹੈ।
ਵਿਗਿਆਨਕ ਵਿਚਾਰਧਾਰਾ ਨੂੰ ਪ੍ਰਣਾਏ ਡਾਬੋਲਕਰ ਲਈ ਹਰ ਕਦਮ ਮਕਤਲ ਸੀ। ਕਾਲੇ ਇਲਮ ਅਤੇ ਜਾਦੂ-ਟੂਣਿਆਂ ਖ਼ਿਲਾਫ਼ ਸੰਘਰਸ਼ ਵਿੱਢਣ ਵਾਲੇ ਨੂੰ ਇਲਮ ਸੀ ਕਿ ਅੰਧ ਵਿਸ਼ਵਾਸ ਦੀ ਕਾਲੀ ਬੋਲੀ ਹਨੇਰੀ ਉਸ ਦੀ ਜੀਵਨਜੋਤ ਨੂੰ ਬੁਝਾਉਣ ਲਈ ਉਸ ਦਾ ਪਿੱਛਾ ਕਰ ਰਹੀ ਹੈ। ਉਸ ਨੂੰ ਭਾਵੇਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਫਿਰ ਵੀ ਉਹ ਸਾਬਤ ਕਦਮ ਤੁਰਦਾ ਰਿਹਾ। ਆਖਰ 20 ਅਗਸਤ ਨੂੰ ਪੁਣੇ ਵਿੱਚ ਸਵੇਰ ਦੀ ਸੈਰ ਕਰਨ ਵੇਲੇ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਵਾਰਦਾਤ ਤੋਂ ਬਾਅਦ ਡਾਬੋਲਕਰ ਉਨ੍ਹਾਂ ਲੋਕਾਂ ਦੀ ਕਤਾਰ ਵਿੱਚ ਜਾ ਖੜੋਤਾ, ਜੋ ਮਰ ਕੇ ਵੀ ਨਹੀਂ ਮਰਦੇ। ਇਹ ਉਹ ਚਿਰਾਗ਼ ਹਨ ਜੋ ਬੁਝਣ ਤੋਂ ਬਾਅਦ ਵੀ ਚਾਨਣ ਵੰਡਦੇ ਹਨ। ਉਹ ਅੱਖਾਂ ਵਾਲੀਆਂ ਟਾਹਣੀਆਂ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਕੱਟਣ ਤੋਂ ਬਾਅਦ ਵੀ ਕਲਮ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਨ੍ਹਾਂ ਕਲਮਾਂ ਵਿੱਚੋਂ ਫਿਰ ਅੰਕੁਰ ਫੁੱਟਦੇ ਹਨ। ਨਰੋਏ ਬੀਜਾਂ ਅਤੇ ਅੱਖਾਂ ਵਾਲੀਆਂ ਟਾਹਣੀਆਂ ਨਾਲ ਹੀ ਨਵੇਂ ਸੰਸਾਰ ਦੀ ਸਿਰਜਣਾ ਹੁੰਦੀ ਹੈ- ਭਵਿੱਖ ਲਈ ਸੁਪਨੇ ਬੀਜੇ ਜਾਂਦੇ ਹਨ। ਬਹੁਤੇ ਰੁੱਖਾਂ ਵਿੱਚੋਂ ਬਸ ਮੇਜ਼ ਤੇ ਕੁਰਸੀਆਂ ਬਣਦੀਆਂ ਹਨ। ਇਨ੍ਹਾਂ ਕੁਰਸੀਆਂ ’ਤੇ ਕਾਬਜ਼ ਹੋਣ ਲਈ ਸਿਆਸਤਦਾਨ ਕਈ ਵਾਰ ਜੰਤਰ-ਮੰਤਰ ਅਤੇ ਕਰਮ-ਕਾਂਡਾਂ ਦਾ ਸਹਾਰਾ ਲੈਂਦੇ ਹਨ। ਲੰਮੇ ਚੋਲਿਆਂ ਵਾਲਿਆਂ ਦੇ ਹੱਥ ਲੰਮੇ ਹੁੰਦੇ ਹਨ। ਕਾਨੂੰਨ ਦੇ ਨਹੀਂ। ਅੰਧ ਵਿਸ਼ਵਾਸ ਵਿੱਚ ਗ੍ਰਸਤ ਸਿਆਸਤਦਾਨ ਅਖੌਤੀ ਬਾਬਿਆਂ ਜਾਂ ਤਾਂਤਰਿਕਾਂ ਦੇ ਡੇਰਿਆਂ ’ਤੇ ਡੇਰਾ ਲਾਉਂਦੇ ਹਨ। ਤਾਂਤਰਿਕਾਂ ਦਾ ਕਾਲਾ ਵਪਾਰ ਅੰਧ ਵਿਸ਼ਵਾਸ ’ਤੇ ਟਿਕਿਆ ਹੁੰਦਾ ਹੈ। ਅੱਖਾਂ ’ਤੇ ਬੱਝੀ ਹੋਈ ਪੱਟੀ ਤਾਂ ਖੁੱਲ੍ਹ ਸਕਦੀ ਹੈ ਪਰ ਮੱਤ ’ਤੇ ਪਿਆ ਪਰਦਾ ਜਿਉਂ ਦਾ ਤਿਉਂ ਰਹਿੰਦਾ ਹੈ। ਸਿਆਸਤਦਾਨ ਹਰ ਹੀਲੇ ਕਰਮ-ਕਾਂਡੀਆਂ ਅਤੇ ਤਾਂਤਰਿਕਾਂ ਦੇ ਵਪਾਰ ਨੂੰ ਵਧਦਾ-ਫੁੱਲਦਾ ਰੱਖਣ ਲਈ ਸਹਾਈ ਹੁੰਦੇ ਹਨ। ਡਾਬੋਲਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਹਾਰਾਸ਼ਟਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਦੋ ਸੌ ਦੇ ਕਰੀਬ ‘ਅੰਧਸ਼ਰਧਾ ਨਿਰਮੂਲ’ ਸੰਸਥਾਵਾਂ ਬਣਾਈਆਂ ਸਨ। ਜੰਤਰ-ਮੰਤਰ ਅਤੇ ਕਾਲੇ ਜਾਦੂ ਦਾ ਕਾਲਾ ਕਾਰੋਬਾਰ ਪਿੰਡਾਂ ਵਿੱਚ ਹੀ ਨਹੀਂ ਸਗੋਂ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਬਾਦਸਤੂਰ ਜਾਰੀ ਹੈ। ਅੰਧ ਵਿਸ਼ਵਾਸ ਵਿੱਚ ਆਸਥਾ ਰੱਖਣ ਵਾਲੇ ਪੁੱਤਰ ਪ੍ਰਾਪਤੀ ਲਈ ਕਿਸੇ ਦੂਸਰੇ ਦੇ ਬੱਚੇ ਦੀ ਬਲੀ ਲੈਣ ਵਿੱਚ ਦੇਰ ਨਹੀਂ ਲਾਉਂਦੇ। ਇੱਕ ਸਮਾਂ ਸੀ ਜਦੋਂ ਪਵਿੱਤਰ ਅਗਨ ਵਿੱਚ ਜਾਨਵਰਾਂ ਦੀ ਚਰਬੀ ਪਾ ਕੇ ਆਹੂਤੀ ਦਿੱਤੀ ਜਾਂਦੀ ਸੀ। ਬਾਅਦ ਵਿੱਚ ਚਰਬੀ ਦੀ ਥਾਂ ਘਿਓ ਨੇ ਲੈ ਲਈ। ਬਹੁਤੇ ਅਖੌਤੀ ਸਾਧ ਨਰਕਾਂ ਦਾ ਡਰਾਵਾ ਦੇ ਕੇ ਆਪਣੀਆਂ ਤਿਜੌਰੀਆਂ ਭਰਦੇ ਹਨ ਅਤੇ ਦੂਜਿਆਂ ਦਾ ਚੰਗਾ ਭਲਾ ਜੀਵਨ ਨਰਕ ਬਣਾ ਦਿੰਦੇ ਹਨ। ਲੋਕਾਂ ਦੀ ਕਿਸਮਤ ਦਾ ਸੌਦਾ ਅਜਿਹੇ ਤਾਂਤਰਿਕਾਂ ਦੀ ਤੱਕੜੀ ਵਿੱਚ ਹੀ ਤੁਲਦਾ ਹੈ। ਲੋਕਾਂ ਨੂੰ ਅਜਿਹੀ ਦਲਦਲ ਵਿੱਚੋਂ ਕੱਢਣ ਲਈ ਡਾਬੋਲਕਰ ਨੇ ਆਪਣਾ ਸਾਰਾ ਜੀਵਨ ਸਮਰਪਤ ਕਰ ਦਿੱਤਾ। ਲੋਕਾਂ ਨੂੰ ਵਿਗਿਆਨਕ ਲੀਹ ’ਤੇ ਲਿਆਉਣ ਲਈ ਉਹ ਵੱਡਾ ਪ੍ਰੇਰਨਾ ਸਰੋਤ ਸੀ। ਉਹ ਮਹਾਰਾਸ਼ਟਰ ਦਾ ਅਬਰਾਹਮ ਕਾਵੂਰ ਸੀ, ਜੋ ਸੰਸਾਰ ਤੋਂ ਵਿਦਾ ਹੋਣ ਤੋਂ ਬਾਅਦ ਵੀ ਚੇਤਨਾ ਦਾ ਲਟ-ਲਟ ਬਲਦਾ ਚਿਰਾਗ਼ ਸਮਝਿਆ ਜਾਂਦਾ ਹੈ।

27 Aug 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪ੍ਰਾਚੀਨ ਕਾਲ ਤੋਂ ਹੀ ਮਨੁੱਖ ਪ੍ਰਾਕ੍ਰਿਤਕ ਸ਼ਕਤੀਆਂ ਉੱਤੇ ਕਾਬੂ ਪਾਉਣ ਲਈ ਤਤਪਰ ਰਿਹਾ ਹੈ। ਜਾਦੂ-ਟੂਣੇ ਦਾ ਜਨਮ ਇਸੇ ਸ਼ਕਤੀ ਵਿੱਚੋਂ ਹੋਇਆ ਹੈ। ਸ਼ੁਰੂ-ਸ਼ੁਰੂ ਵਿੱਚ ਮਨੁੱਖ ਨੂੰ ਲੱਗਿਆ ਕਿ ਬੱਦਲਾਂ ਦਾ ਸਵਾਂਗ ਰਚ ਕੇ ਮੀਂਹ ਪਵਾਇਆ ਜਾ ਸਕਦਾ ਹੈ। ਸੋਹਿੰਦਰ ਸਿੰਘ ਬੇਦੀ ਅਨੁਸਾਰ “ਜੇ ਮੀਂਹ ਚਾਹੀਦਾ ਹੋਵੇ ਤਾਂ ਬੱਦਲਾਂ ਦਾ ਸਵਾਂਗ ਭਰੋ, ਘਨਘੋਰ ਬੱਦਲਾਂ ਜਿਹੀ ਗੜਗੜਾਹਟ ਪੈਦਾ ਕਰੋ, ਵਸਦੀਆਂ ਬੂੰਦਾਂ ਨਾਲ ਮਿਲਦੀ-ਜੁਲਦੀ ਆਵਾਜ਼ ਕੱਢੋ ਅਤੇ ਇੱਕ-ਦੂਜੇ ਉੱਤੇ ਪਾਣੀ ਉਛਾਲੋ, ਇਸ ਤਰ੍ਹਾਂ ਨਕਲ ਕਰਨ ਨਾਲ ਮੀਂਹ ਵਸ ਪਵੇਗਾ। ਇਸ ਨਿਰਮੂਲ ਵਿਚਾਰ ਉੱਤੇ ਆਧਾਰਤ ਟੂਣੇ ਨੂੰ (imitative magic) ਭੁਲਾਵਾ ਜਾਦੂ ਕਹਿੰਦੇ ਹਨ।” ਮੰਦੀ ਨਜ਼ਰ ਤੋਂ ਬਚਣ ਲਈ ਮਕਾਨ ਦੇ ਮੱਥੇ ਉੱਤੇ ਨਜ਼ਰਵੱਟੂ ਟੰਗਣਾ ਜਾਂ ਭੂਤ-ਪ੍ਰੇਤ ਤੋਂ ਬਚਣ ਲਈ ਤਵੀਤ ਪਾਉਣਾ ਆਦਿ ਕਮਜ਼ੋਰ ਮਨਾਂ ਦੀ ਦੇਣ ਹੈ। ਆਮ ਧਾਰਨਾ ਮੁਤਾਬਕ, “ਜਿਹੜਾ ਜਾਦੂ ਭਾਈਚਾਰੇ ਜਾਂ ਜਾਤੀ ਸਮੂਹਾਂ ਦੇ ਭਲੇ ਲਈ ਕੀਤਾ ਜਾਵੇ, ਜਿਵੇਂ ਲੰਮੀ ਔੜ ਤੇ ਕਾਲ ਵੇਲੇ ਮੀਂਹ ਲਈ ਟੂਣੇ ਕਰਨੇ ‘ਚਿੱਟਾ ਜਾਦੂ’ ਅਖਵਾਉਂਦਾ ਹੈ। ਇਸ ਦੇ ਉਲਟ, ਜੋ ਜਾਦੂ ਨਿੱਜ ਦੇ ਭਲੇ ਵਾਸਤੇ ਜਾਂ ਕਿਸੇ ਸ਼ਖ਼ਸ ਨੂੰ ਸਰੀਰਕ ਜਾਂ ਮਾਨਸਿਕ ਕਸ਼ਟ ਦੇਣ ਲਈ ਕੀਤਾ ਜਾਵੇ, ਉਹ ‘ਕਾਲਾ ਜਾਦੂ’ ਹੈ।” ਚਿੱਟਾ ਹੋਵੇ ਜਾਂ ਕਾਲਾ, ਹਰ ਤਰ੍ਹਾਂ ਦੇ ਜਾਦੂ-ਟੂਣੇ ਜਾਂ ਕਰਮ-ਕਾਂਡ ਦਾ ਮੁੱਖ ਆਧਾਰ ਭੈਅ ਹੁੰਦਾ ਹੈ। ਇੱਕੀਵੀਂ ਸਦੀ ਵਿੱਚ ਕਰਮ-ਕਾਂਡ ਦੇ ਇਸ ਫ਼ਾਸ਼ੀ ਰੂਪ ਦਾ ਵਿਗਿਆਨਕ ਸੋਚ ਨਾਲ ਟਕਰਾਅ ਵਧਿਆ ਹੈ। ਰੂੜੀ ’ਤੇ ਸੁੱਟਣ ਵਾਲੇ ਰੂੜੀਵਾਦੀ ਵਿਚਾਰਾਂ ਨੂੰ ਵੰਗਾਰੇ ਜਾਣ ਤੋਂ ਬਾਅਦ ਕਰਮ-ਕਾਂਡੀਆਂ ਦੇ ਇਸ਼ਾਰੇ ’ਤੇ ਹੀ ਡਾਬੋਲਕਰ ਦੀ ਹੱਤਿਆ ਹੋਈ ਹੈ। ਕਾਲਖ ਦੇ ਵਣਜਾਰੇ ਸੋਚਦੇ ਹਨ ਕਿ ਸ਼ਾਇਦ ਤਰਕਸ਼ੀਲਾਂ ਦੀ ਬਲੀ ਲੈਣ ਨਾਲ ਉਨ੍ਹਾਂ ਦਾ ਕਾਲਾ ਧੰਦਾ ਨਿਰਵਿਘਨ ਚੱਲਦਾ ਰਹੇਗਾ। ਇਹ ਉਨ੍ਹਾਂ ਦਾ ਵਹਿਮ ਹੈ। ਡਾਬੋਲਕਰ ਨੂੰ ਮਾਰਨ ਨਾਲ ਸਗੋਂ ਤਰਕਸ਼ੀਲ ਲਹਿਰ ਨੂੰ ਹੋਰ ਹੁਲਾਰਾ ਮਿਲਿਆ ਹੈ। ਇਸ ਲਹਿਰ ਦੀ ਸਾਰਥਿਕਤਾ ਬਾਰੇ ਥਾਂ-ਥਾਂ ਚਰਚਾ ਹੋ ਰਹੀ ਹੈ। ਡਾਬੋਲਕਰ ਦੇ ਬੋਲ ਗੂੰਜ ਰਹੇ ਹਨ, “ਸ਼ਰਧਾ ਦੇ ਧਾਮਾਂ ਦੀ ਬਜਾਏ ਇਨਸਾਨ ਨੂੰ ਵੱਧ ਪਿਆਰ ਕਰੋ।” ਉਹ ਆਪਣੇ ਸੂਬੇ ਦੀ ਵਿਧਾਨ ਸਭਾ ਵਿੱਚ ਜਾਦੂ-ਟੂਣੇ ਵਿਰੋਧੀ ਬਿੱਲ ਪਾਸ ਕਰਵਾਉਣ ਲਈ ਜਦੋਜਹਿਦ ਕਰ ਰਿਹਾ ਸੀ। ਇਹ ਬਿੱਲ ਪਾਸ ਹੋ ਜਾਵੇ ਤਾਂ ਅਖੌਤੀ ਸਾਧਾਂ ਦਾ ਅਰਬਾਂ ਰੁਪਏ ਦਾ ਕਾਲਾ ਕਾਰੋਬਾਰ ਖ਼ਤਮ ਹੋ ਸਕਦਾ ਹੈ। ਇਸੇ ਕਰਕੇ ਕੱਟੜਪੰਥੀ ਇਸ ਦਾ ਵਿਰੋਧ ਕਰ ਰਹੇ ਸਨ। ਇਸ ਅੰਦੋਲਨ ਦੌਰਾਨ ਡਾਬੋਲਕਰ ਤਰਕਸ਼ੀਲਾਂ ਲਈ ਅੱਖਾਂ ਦਾ ਤਾਰਾ ਬਣ ਗਿਆ ਜਦੋਂਕਿ ਅਖੌਤੀ ਸਾਧਾਂ ਦੀਆਂ ਅੱਖਾਂ ਵਿੱਚ ਉਹ ਕੁਕਰਿਆਂ ਵਾਂਗ ਰੜਕਣ ਲੱਗ ਪਿਆ ਸੀ। ਕੁਝ ਸਾਲ ਪਹਿਲਾਂ ਸਵਰਨ ਜਾਤੀਆਂ ਅਖਵਾਉਣ ਵਾਲਿਆਂ ਦੇ ਖੂਹਾਂ ਤੋਂ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਪਾਣੀ ਭਰਨ ਦਾ ਹੱਕ ਦਿਵਾਉਣ ਲਈ ਉਸ ਨੂੰ ਅੰਦੋਲਨ ਦਾ ਸਹਾਰਾ ਲੈਣਾ ਪਿਆ ਸੀ। ਜਿਨ੍ਹਾਂ ਮੰਦਰਾਂ ਵਿੱਚ ਔਰਤਾਂ ਨੂੰ ਜਾਣ ਦੀ ਮਨਾਹੀ ਸੀ, ਉਸ ਲਈ ਵੀ ਉਸ ਨੇ ਸੰਘਰਸ਼ ਵਿੱਢਿਆ। ‘ਇੱਕ ਪਿੰਡ ਇੱਕ ਖੂਹ’ ਦੀ ਮੁਹਿੰਮ ਤੋਂ ਬਾਅਦ ਵੀ ਉਸ ਨੂੰ ਬੇਸ਼ੁਮਾਰ ਧਮਕੀਆਂ ਮਿਲੀਆਂ ਸਨ ਪਰ ਚਾਨਣ ਦਾ ਇਹ ਵਣਜਾਰਾ ਆਪਣਾ ਧਰਮ ਨਿਭਾਉਂਦਾ ਰਿਹਾ।
ਵਿਗਿਆਨ ਦੇ ਇਸ ਯੁੱਗ ਵਿੱਚ ਭਾਵੇਂ ਹੁਣ ਬੁੱਢੀ ਮਾਈ ਚੰਨ ’ਤੇ ਚਰਖਾ ਨਹੀਂ ਕੱਤਦੀ ਪਰ ਦੂਜੇ ਪਾਸੇ ਰਾਕਟ ਛੱਡਣ ਲੱਗਿਆਂ ਅਜੇ ਵੀ ਨਾਰੀਅਲ ਭੰਨੇ ਜਾਂਦੇ ਹਨ। ‘ਈਸ਼ਵਰੀ ਕਣ’ ਲੱਭਣ ਦੇ ਦਾਅਵਿਆਂ ਤੋਂ ਬਾਅਦ ਵੀ ਵਹਿਮਾਂ-ਭਰਮਾਂ ਦਾ ਜੰਗਲ ਸਾਫ਼ ਨਹੀਂ ਹੋਇਆ। ਜਿਨ੍ਹਾਂ ਮਹਾਪੁਰਸ਼ਾਂ ਨੇ ਮੂਰਤੀ-ਪੂਜਾ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਅਸੀਂ ਉਨ੍ਹਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ। ਅੰਧ ਵਿਸ਼ਵਾਸ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਮਾਡਰਨ ਧਰਮ ਦੇ ਕੁਝ ਪੈਰੋਕਾਰ ਅੱਜ ਵੀ ਮੀਂਹ ਪਵਾਉਣ ਲਈ ਇੱਕ ਧਾਰਮਿਕ ਅਸਥਾਨ ਦੀ ਬਹੁ-ਮੰਜ਼ਲੀ ਇਮਾਰਤ ਨੂੰ ਇਸ਼ਨਾਨ ਕਰਵਾਉਂਦੇ ਹਨ। ਅੰਧ ਵਿਸ਼ਵਾਸ ਜਿਨ੍ਹਾਂ ਲੋਕਾਂ ਦੇ ਹੱਡ-ਮਾਸ ਵਿੱਚ ਰਚਿਆ ਹੋਵੇ, ਉਹ ਕਿਸੇ ਵੀ ਤਰਕਸ਼ੀਲ ਸੋਚ ਨੂੰ ਜਿਬ੍ਹਾ ਕਰਨ ਲੱਗਿਆਂ ਦੇਰ ਨਹੀਂ ਲਾਉਂਦੇ। ਗੁਰਬਾਣੀ ਵਿੱਚ ਰਿਧਿ-ਸਿਧਿ ਦਾ ਖੰਡਨ ਕੀਤਾ ਗਿਆ ਹੈ। ‘ਰਿਧਿ’ ਤੋਂ ਭਾਵ ਵਿਭੂਤੀ ਅਤੇ ‘ਸਿਧਿ’ ਤੋਂ ਭਾਵ ਕਰਾਮਾਤ ਜਾਂ ਅਲੌਕਿਕ ਸ਼ਕਤੀ ਹੈ। ਸੋਹਿੰਦਰ ਸਿੰਘ ਬੇਦੀ ਅਨੁਸਾਰ, “ਧਰਮ ਦੇ ਕਈ ਅੰਕੁਰ ਜਾਦੂ-ਟੂਣੇ ਵਿੱਚੋਂ ਹੀ ਫੁੱਟੇ ਹਨ। ਸਾਰੇ ਮਾਨਵ-ਵਿਗਿਆਨੀ ਜਾਦੂ ਨੂੰ ਧਰਮ ਦੀ ਪਉੜੀ ਮੰਨਦੇ ਹਨ… ਕਈ ਲੋਕਾਂ ਦਾ ਵਿਸ਼ਵਾਸ ਹੈ ਕਿ ਕਰਨੀ ਵਾਲੇ ਸੰਤਾਂ ਤੇ ਮਹਾਪੁਰਸ਼ਾਂ ਦਾ ਪ੍ਰਾਕ੍ਰਿਤਕ ਸ਼ਕਤੀ ਉੱਤੇ ਕਾਬੂ ਹੁੰਦਾ ਹੈ। ਮਹਾਪੁਰਸ਼ਾਂ ਵੱਲੋਂ ਵਿਖਾਏ ਅਚੰਭੇ ਮੁਅਜਜ਼ੇ ਜਾਂ ਕਰਾਮਾਤ ਅਖਵਾਉਂਦੇ ਹਨ ਤੇ ਪੰਜਾਬ ਦੇ ਹਰ ਪ੍ਰਸਿੱਧ ਸੰਤ, ਭਗਤ, ਪੀਰ, ਜੋਗੀ ਤੇ ਗੁਰੂ ਬਾਰੇ ਪ੍ਰਚੱਲਤ ਸਾਖੀਆਂ ਵਿੱਚ ਅਜਿਹੇ ਮੁਅਜਜ਼ਿਆਂ ਦਾ ਜ਼ਿਕਰ ਆਉਂਦਾ ਹੈ। ਇੱਥੋਂ ਤਕ ਕਿ ਸਿੱਖ ਗੁਰੂ ਸਾਹਿਬਾਨ, ਜਿਨ੍ਹਾਂ ਨੇ ਗੁਪਤ ਸ਼ਕਤੀਆਂ ਨੂੰ ‘ਰਿਧਿ ਸਿਧਿ ਅਵਰਾ ਸਾਦ’ ਕਹਿ ਕੇ ਨਿੰਦਿਆ ਹੈ, ਉਨ੍ਹਾਂ ਸਬੰਧੀ ਪ੍ਰਚੱਲਤ ਸਾਖੀਆਂ ਵਿੱਚ ਕਰਾਮਾਤਾਂ ਦਾ ਭਰਵਾਂ ਵਰਣਨ ਹੈ।”
ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਆਪਣੇ ਘਰ ਬੇਚਿਰਾਗ਼ ਹਨ ਉਹ ਬੱਚਿਆਂ ਦਾ ਪੇਟ ਕੱਟ ਕੇ ਮੜ੍ਹੀਆਂ, ਮਸਾਣਾਂ ਜਾਂ ਮਟੀਲਿਆਂ ’ਤੇ ਧੂਫ਼-ਬੱਤੀ ਕਰਦੇ ਹਨ। ਵਿਧਵਾਵਾਂ ਪੱਥਰਾਂ ’ਤੇ ਸੰਧੂਰ ਲਗਾਉਂਦੀਆਂ ਵੇਖੀਆਂ ਜਾ ਸਕਦੀਆਂ ਹਨ। ਲੋਕਾਂ ਨੂੰ ਅਜਿਹੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਡਾਬੋਲਕਰ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ।

 ਵਰਿੰਦਰ ਵਾਲੀਆ

27 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਿੱਟੂ ਜੀ ਸਾਰਥਿਕ ਸੋਚ ਤੇ ਸੇਧ ਦੇਣ ਲਈ ਸ਼ੁਕਰੀਆ

27 Aug 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Bahut Bahut Shukriya Bittu veer je eh article ithey share karan layi !!

27 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

 ਰੂੜੀ ’ਤੇ ਸੁੱਟਣ ਵਾਲੇ ਰੂੜ੍ਹੀਵਾਦੀ ਵਿਚਾਰਾਂ ਨੂੰ ਵੰਗਾਰੇ ਜਾਣ ਤੋਂ ਬਾਅਦ ਕਰਮ-ਕਾਂਡੀਆਂ ਦੇ ਇਸ਼ਾਰੇ ’ਤੇ ਹੀ ਡਾਬੋਲਕਰ ਦੀ ਹੱਤਿਆ ਹੋਈ ਹੈ। ਬਿਲਕੁਲ ਸਹੀ ਗੱਲ ਹੈ ਜੀ | ਇਹੀ ਤਾਂ ਵੱਡਾ  ਹੈ ਜੀ |
ਬਹੁਤ ਹੀ ਪ੍ਰਭਾਵਕਾਰੀ ਲੇਖ ਹੈ | ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ ਬਿੱਟੂ ਜੀ | 

ਰੂੜੀ ’ਤੇ ਸੁੱਟਣ ਵਾਲੇ ਰੂੜ੍ਹੀਵਾਦੀ ਵਿਚਾਰਾਂ ਨੂੰ ਵੰਗਾਰੇ ਜਾਣ ਤੋਂ ਬਾਅਦ ਕਰਮ-ਕਾਂਡੀਆਂ ਦੇ ਇਸ਼ਾਰੇ ’ਤੇ ਹੀ ਡਾਬੋਲਕਰ ਦੀ ਹੱਤਿਆ ਹੋਈ ਹੈ। ਬਿਲਕੁਲ ਸਹੀ ਗੱਲ ਹੈ ਜੀ | ਇਹੀ ਤਾਂ ਵੱਡਾ nexus ਹੈ ਜੀ - ਇਹ ਗੱਲ ਕਿਸ ਤੋਂ ਗੁਝੀ ਹੈ ਕਿ ਇਸੁਮਸੀਹ ਅਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਇੱਦਾਂ ਦੇ ਕਰਮ ਕਾਂਡੀਆਂ ਨਾਲ ਦੋ ਚਾਰ ਹੋਣਾ ਪਿਆ ਸੀ |

 

ਕੋਈ ਸ਼ੱਕ ਨਹੀਂ, ਚਾਨਣ ਦੇ ਵਣਜਾਰੇ ਕਦੇ ਨਹੀਂ ਮਰਦੇ |

 

ਬਹੁਤ ਹੀ ਪ੍ਰਭਾਵਕਾਰੀ ਲੇਖ ਹੈ | ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ, ਬਿੱਟੂ ਜੀ |                                                                                                                                                                                                                                    ਜੱਗੀ  

 

27 Aug 2013

Reply