Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਸ਼ਵ ਚਿੜੀ ਦਿਵਸ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਿਸ਼ਵ ਚਿੜੀ ਦਿਵਸ

ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦਾ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ। ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ। ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ। ਇਸੇ ਕਾਰਨ ਚਿੜੀ ਦੀ ਤੁਲਨਾ ਪੰਜਾਬੀ ਕੁੜੀ ਨਾਲ ਕੀਤੀ ਗਈ ਹੈ। ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ ਗਾਏ ਮਸ਼ਹੂਰ ਗੀਤ ਵਿੱਚ ਵੀ ਚਿੜੀਆਂ ਦਾ ਜ਼ਿਕਰ ਹੈ ਜਿਵੇਂ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ।’ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਚਿੜੀਆਂ ਦੇ ਚਹਿਕਣ ਬਾਰੇ ਵਰਨਣ ਕੀਤਾ ਹੈ। ਵਿਸ਼ਵ ਪੱਧਰ ’ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਤਕਰੀਬਨ ਦਹਾਕਾ ਪਹਿਲਾਂ ਚਿੜੀਆਂ ਚੀਂ-ਚੀਂ ਕਰਦੀਆਂ ਆਮ ਦੇਖੀਆਂ ਜਾਂਦੀਆਂ ਸਨ, ਖ਼ਾਸ ਕਰਕੇ ਕਰਿਆਨੇ ਵਾਲੀਆਂ ਦੁਕਾਨਾਂ ’ਤੇ ਤਾਂ ਕਾਫ਼ੀ ਤਾਦਾਦ ਵਿੱਚ ਚਿੜੀਆਂ ਦਾਣਿਆਂ ਲਈ ਇਕੱਠੀਆਂ ਹੋ ਜਾਂਦੀਆਂ ਸਨ। ਇਹ ਇੱਕ 5-6 ਇੰਚ ਆਕਾਰ ਦਾ ਛੋਟਾ ਪੰਛੀ ਹੈ ਜੋ ਦਾਣੇ, ਕੀੜੇ-ਮਕੌੜੇ, ਬੀਜ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ। ਚਿੜੀਆਂ ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ, ਝਾੜੀਆਂ ਵਿੱਚ ਛੋਟੇ-ਛੋਟੇ ਤਿਣਕਿਆਂ ਅਤੇ ਘਾਹ-ਫੂਸ ਨਾਲ ਆਲਣੇ ਬਣਾ ਕੇ ਰਹਿੰਦੀਆਂ ਹਨ।
ਨਰ ਚਿੜੀ ਦਾ ਆਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ ਜੋ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਹਨ। ਮਨੁੱਖ ਦੀ ਜੀਵਨ ਸ਼ੈਲੀ ਵਿੱਚ ਆਏ ਬਦਲਾਅ, ਕਿਸਾਨਾਂ ਦੁਆਰਾ ਪੈਦਾਵਾਰ ਵਿੱਚ ਵਾਧਾ ਕਰਨ ਦੇ ਲਾਲਚਵੱਸ ਅੰਨ੍ਹੇਵਾਹ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨ, ਮੋਬਾਈਲਾਂ ਦੀ ਵਧ ਰਹੀ ਵਰਤੋਂ ਅਤੇ ਖੁਰਾਕ ਦੀ ਘਾਟ ਕਾਰਨ  ਚਿੜੀਆਂ ਦਾ ਵਜੂਦ ਖ਼ਤਰੇ ਵਿੱਚ ਪੈ ਗਿਆ ਹੈ। ਜੇਕਰ ਇਸ ਪੰਛੀ ਦੀ ਪ੍ਰਜਾਤੀ ਖ਼ਤਮ ਹੋ ਗਈ ਤਾਂ ਭਵਿੱਖ ਦੀ ਪੀੜ੍ਹੀ ਚਿੜੀ ਨੂੰ ਫੋਟੋਆਂ ਵਿੱਚ ਹੀ ਦੇਖਿਆ ਕਰੇਗੀ। ਇਸ ਛੋਟੇ ਜਿਹੇ ਮਾਸੂਮ ਪੰਛੀ ਦੀ ਹੋਂਦ ਨੂੰ ਖ਼ਤਰੇ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਹਰ ਸਾਲ 20 ਮਾਰਚ ਨੂੰ ‘ਵਿਸ਼ਵ ਚਿੜੀ ਦਿਵਸ’ ਮਨਾਇਆ ਜਾਂਦਾ ਹੈ।
ਚਿੜੀਆਂ ਦੀ ਹੋਂਦ ਨੂੰ ਸਭ ਤੋਂ ਵੱਧ ਖ਼ਤਰਾ ਮੋਬਾਈਲ ਫੋਨ ਦੇ ਟਾਵਰਾਂ ਵਿੱਚੋਂ ਨਿਕਲਦੀਆਂ ਸੂਖ਼ਮ ਤਰੰਗਾਂ ਤੋਂ ਹੈ। ਇਨ੍ਹਾਂ ਟਾਵਰਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। 3-ਜੀ ਤਕਨੀਕ ਆਉਣ ਨਾਲ ਇਨ੍ਹਾਂ ਟਾਵਰਾਂ ਦੀ ਗਿਣਤੀ ਹੋਰ ਵਧ ਜਾਵੇਗੀ। ਸਮੇਂ ਦੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਟਾਵਰਾਂ ਦੀ ਗਿਣਤੀ ਤਾਂ ਨਹੀਂ ਘਟਾਈ ਜਾ ਸਕਦੀ ਪਰ ਅਜਿਹੀ ਤਕਨੀਕ ਇਜਾਦ ਕੀਤੀ ਜਾ ਸਕਦੀ ਹੈ ਜਿਸ ਨਾਲ ਟਾਵਰਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਦਾ ਚਿੜੀਆਂ ’ਤੇ ਅਸਰ ਨਾ ਹੋਵੇ। ਸਮੇਂ ਦੇ ਨਾਲ ਝਾੜੀਆਂ/ਦਰੱਖਤਾਂ ਦੀ ਜਗ੍ਹਾ ਅਜਿਹੇ ਦਰੱਖਤਾਂ ਨੇ ਲੈ ਲਈ ਹੈ ਜਿਸ ਉਪਰ ਚਿੜੀਆਂ ਆਪਣਾ ਆਲਣਾ ਨਹੀਂ ਬਣਾ ਸਕਦੀਆਂ। ਅਜਿਹੇ ਦਰੱਖਤ ਲਾਉਣ ਦੀ ਜ਼ਰੂਰਤ ਹੈ ਜਿਸ ਉਪਰ ਚਿੜੀਆਂ ਨੂੰ ਆਲਣੇ ਬਣਾ ਸਕਣ। ਸ਼ਹਿਰਾਂ ਵਿੱਚ ਘਰਾਂ ਦੇ ਵਿਹੜਿਆਂ ਵਿੱਚ ਮਸਨੂਈ ਲੱਕੜ ਦੇ ਬਕਸੇ ਦੇ ਆਲਣੇ ਬਣਾ ਕੇ ਟੰਗਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਪੰਛੀਆਂ ਖ਼ਾਸ ਕਰਕੇ ਚਿੜੀਆਂ ਨੂੰ ਰੈਣ ਬਸੇਰਾ ਮੁਹੱਈਆ ਕਰਵਾਇਆ ਜਾ ਸਕਦਾ ਹੈ। ਵਿਸ਼ਵ ਚਿੜੀ ਦਿਵਸ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ, ਪੇਂਟਿੰਗ ਮੁਕਾਬਲੇ ਕਰਵਾ ਕੇ ਬੱਚਿਆਂ ਵਿੱਚ ਇਸ ਖ਼ਤਮ ਹੋ ਰਹੇ ਪੰਛੀ ਨੂੰ ਬਚਾਉਣ ਲਈ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਇਸ ਕੰਮ ਲਈ ਗੈਰ-ਸਰਕਾਰੀ ਸੰਗਠਨਾਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ। ਆਓ, ਅੱਜ ਅਸੀਂ ‘ਵਿਸ਼ਵ ਚਿੜੀ ਦਿਵਸ’ ਮਨਾ ਕੇ ਲੋਕਾਂ ਅੰਦਰ ਚੇਤਨਤਾ ਪੈਦਾ ਕਰੀਏ ਤਾਂ ਜੋ ਇਸ ਮਾਸੂਮ ਪੰਛੀ ਦੀ ਖ਼ਤਮ ਹੋ ਰਹੀ ਪ੍ਰਜਾਤੀ ਨੂੰ ਬਚਾਇਆ ਜਾ ਸਕੇ।
-ਡਾ. ਅਮਰੀਕ ਸਿੰਘ
ਸੰਪਰਕ: 94630-71919

22 Mar 2013

Reply