Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਜਿੰਦੜੀ 37 ‘ਚਿਰਾਗ਼’ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੱਕ ਜਿੰਦੜੀ 37 ‘ਚਿਰਾਗ਼’

 

ਜਸਲੀਨ ਕੌਰ ਦੀ ਫਾਈਲ ਫੋਟੋ

 

 

ਮਾਲਵੇ ਦੇ ਛੋਟੇ ਜਿਹੇ ਕਸਬੇ ਬਰਗਾੜੀ ‘ਚ ਜਨਮਿਆ ਤਰਕਸ਼ੀਲ ਲਹਿਰ ਦਾ ਰੂਹ-ਏ-ਰਵਾਂ ਕ੍ਰਿਸ਼ਨ ਬਰਗਾੜੀ ਜ਼ਿੰਦਗੀ ਭਰ ਵਿਗਿਆਨਕ ਚੇਤਨਾ ਦੀਆਂ ਕਿਰਨਾਂ ਬਖ਼ੇਰਦਾ ਹੋਇਆ ਜਦ 21 ਜਨਵਰੀ 2002 ਨੂੰ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ ਤਾਂ ਉਸ ਦੀ ਇੱਛਾ ਅਨੁਸਾਰ ਪਰਿਵਾਰ ਅਤੇ ਸਨੇਹੀਆਂ ਨੇ ਉਸ ਦਾ ਸਰੀਰ ਸੀ.ਐਮ.ਸੀ. ਲੁਧਿਆਣਾ ਨੂੰ ਮੈਡੀਕਲ ਖੋਜ ਕਾਰਜਾਂ ਲਈ ਭੇਟ ਕਰਕੇ ਇੱਕ ਅਜਿਹੀ ਨਿਵੇਕਲੀ ਪਿਰਤ ਪਾਈ ਜਿਸ ਨੇ ਕ੍ਰਿਸ਼ਨ ਬਰਗਾੜੀ ਨੂੰੂ ਉੱਤਰੀ ਭਾਰਤ ਦਾ ਪਹਿਲਾ ਸਰੀਰਦਾਨੀ ਅਤੇ ਪੰਜਾਬ ਦਾ ਮਾਣ ਤਾਂ ਬਣਾਇਆ ਹੀ, ਨਾਲ ਹੀ ਮਾਨਵਤਾ ਨੂੰ ਮੌਤ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਭੇਟ ਕਰਨ ਦੀ ਸ਼ੁਰੂਆਤ ਕੀਤੀ, ਜਿਹੜੀ ਹੁਣ ਇੱਕ ਲਹਿਰ ‘ਚ ਤਬਦੀਲ ਹੋ ਗਈ ਹੈ।
ਜ਼ਿੰਦਗੀ ਦੀ ਬੁਲੰਦੀ ਹਰ ਕੋਈ ਲੋਚਦਾ ਹੈ ਅਤੇ ਆਪਣੇ ਹੋਣਹਾਰ ਬੱਚਿਆਂ ਨੂੰ ਆਪਣੀ ਪੜ੍ਹਾਈ ਅਤੇ ਕਲਾ ਨਾਲ ਅੰਬਰੀਂ ਪਰਵਾਜ਼ ਭਰਨ ਦਾ ਸੁਪਨਾ ਹਰ ਮਾਂ-ਬਾਪ ਦਾ ਹੁੰਦਾ ਹੈ ਜਿਸ ‘ਚ ਮਾਪਿਆਂ ਦੇ ਸੁਪਨੇ ਅਤੇ ਨੌਜਵਾਨਾਂ ਦਾ ਭਵਿੱਖ ਛੁਪਿਆ ਹੁੰਦਾ ਹੈ। ਆਪਣੀ ਮੰਜ਼ਿਲ ਵੱਲ ਸਾਬਤ ਕਦਮੀਂ ਤੁਰਦੀ ਜਿੰਦ ਜਦ ਅਧਵਾਟੇ ਹੀ ਦੁਰਘਟਨਾ ਦਾ ਸ਼ਿਕਾਰ ਬਣਦੀ ਹੈ ਤਾਂ ਸੁਪਨੇ ਵੀ ਬਿਖ਼ਰ ਜਾਂਦੇ ਹਨ। ਸਨੇਹੀਆਂ ਲਈ ਚੁਫ਼ੇਰੇ ਹਨੇਰਾ ਹੁੰਦਾ ਹੈ। ਇਸ ਔਖੀ ਘੜੀ ‘ਚ ਵੀ ਆਪਣੀਆਂ ਭਾਵਨਾਵਾਂ ‘ਤੇ ਕਾਬੂ ਪਾ ਕੇ ਮਾਨਵਤਾ ਦੇ ਭਲੇ ਲਈ ਸੋਚਣਾ ਅਤੇ ਅਮਲੀ ਰੂਪ ‘ਚ ਕਾਰਜ ਕਰਨਾ ਆਪਣੇ-ਆਪ ‘ਚ ਬਹੁਤ ਮਹੱਤਵਪੂਰਨ ਕਾਰਜ ਹੈ ਜਿਸ ਨੂੰ ਪਟਿਆਲਾ ਦੇ ਡਾਕਟਰ ਐਸ.ਪੀ. ਬੱਗਾ ਅਤੇ ਡਾ. ਹਰਜੋਤ ਕੌਰ ਬੱਗਾ ਨੇ ਆਪਣੇ ਹੱਡੀਂ ਹੰਢਾਇਆ ਹੈ। ਡਾ. ਬੱਗਾ ਨੇ ਆਪਣੇ ਪਰਿਵਾਰ ਨਾਲ ਹੋਏ ਦੁੱਖਦਾਈ ਹਾਦਸੇ ਦਾ ਜ਼ਿਕਰ ਤਰਕਸ਼ੀਲ ਹਾਲ ਪਟਿਆਲਾ ਵਿਖੇ ਮਾਨਸਿਕ ਰੋਗਾਂ ‘ਤੇ ਕਰਵਾਏ ਗਏ ਸੈਮੀਨਾਰ ਦੌਰਾਨ ਕੀਤਾ। ਇਸ ਪਰਿਵਾਰ ਦੀ ਹੋਣਹਾਰ ਧੀ ਅਤੇ ਡਾਕਟਰੀ ਦੀ ਪੜ੍ਹਾਈ ਉਪਰੰਤ ਉਚੇਰੀ ਮੈਡੀਕਲ ਸਿੱਖਿਆ ਲਈ ਅਮਰੀਕਾ ਗਈ ਜਸਲੀਨ ਕੌਰ ਜ਼ਿੰਦਗੀ ਦੀ ਡੋਰ ਟੁੱਟਣ ਤੋਂ ਪਹਿਲਾਂ ਅਨੇਕਾਂ ਘਰਾਂ ਦੇ ਚਿਰਾਗ਼ ਜਗਾਉਣ ਦਾ ਜ਼ਰੀਆ ਬਣੀ।

20 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਡੀਕਲ ਪੜ੍ਹਾਈ ‘ਚ ਉਚੇਰੇ ਅੰਕ ਹਾਸਲ ਕਰਦੀ ਖ਼ੁਸ਼ਮਿਜ਼ਾਜ ਜਸਲੀਨ ਇੱਕ ਦਿਨ ਅਚਾਨਕ ਬੀਮਾਰ ਹੋ ਗਈ। ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚੇ ਤਾਂ ਬਰੇਨ ਟਿਊਮਰ ਦਾ ਪਤਾ ਲੱਗਾ। ਟਿਊਮਰ ਵਿੱਚੋਂ ਖ਼ੂਨ ਦਾ ਰਿਸਾਓ ਹੋ ਜਾਣ ਕਾਰਨ ਕੌਮਾ ਦੀ ਸਥਿਤੀ ਉਤਪੰਨ ਹੋ ਗਈ ਜਿਸ ਦੇ ਇਲਾਜ ਲਈ ਉਸ ਨੂੰ ਤੁਰੰਤ ਕੈਲੇਫੋਰਨੀਆ ਦੇ ਵੱਡੇ ਹਸਪਤਾਲ ‘ਚ ਲਿਜਾਇਆ ਗਿਆ। ਉੱਥੇ ਇਲਾਜ ਦੌਰਾਨ ਹੀ ਉਹ ਕੌਮਾ ਵਿੱਚ ਚਲੀ ਗਈ। ਉਸ ਦਾ ਅਮਰੀਕਾ ਰਹਿੰਦਾ ਵੀਰ ਡਾ. ਵਿਪਨਜੋਤ ਬੱਗਾ ਅਤੇ ਮਾਤਾ-ਪਿਤਾ ਤੁਰੰਤ ਕੈਲੇਫੋਰਨੀਆ ਪਹੁੰਚੇ। ਜਸਲੀਨ ਦੀ ਹਾਲਤ ਪਰਿਵਾਰ ਲਈ ਡੂੰਘੀ ਫ਼ਿਕਰਮੰਦੀ ਦਾ ਸਬੱਬ ਸੀ। ਉਸ ਦਾ ਦਿਮਾਗ ਮ੍ਰਿਤਕ ਹੋ ਚੁੱਕਾ ਸੀ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ‘ਚ ਸੁਧਾਰ ਦੀ ਕੋਈ ਗੁੰਜਾਇਜ਼ ਨਹੀਂ ਸੀ। ਜਦ ਕਿਸੇ ਪਰਿਵਾਰ ਦਾ ਹੋਣਹਾਰ ਇਸ ਤਰ੍ਹਾਂ ਦੁੱਖਦਾਈ ਹਾਦਸੇ ਦਾ ਸ਼ਿਕਾਰ ਬਣਦਾ ਹੈ ਤਾਂ ਮਨਾਂ ਦੀ ਹਾਲਤ ਸਮਝੀ ਜਾ ਸਕਦੀ ਹੈ। ਇਸ ਮੁਸ਼ਕਿਲ ਘੜੀ ਵਿੱਚ ਵੀ ਬੱਗਾ ਪਰਿਵਾਰ ਦੇ ਬੇਟੇ ਡਾ. ਵਿਪਨਜੋਤ ਨੇ ਹੌਸਲੇ ਅਤੇ ਵਿਵੇਕ ਨਾਲ ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਦਿਆਂ ਮਾਤਾ-ਪਿਤਾ ਨੂੰ ਇਹ ਸੁਝਾਅ ਦਿੱਤਾ ਕਿ ਜਸਲੀਨ ਨੇ ਹੁਣ ਵਾਪਸ ਨਹੀਂ ਆਉਣਾ, ਕਿਉਂ ਨਾ ਆਪਾਂ ਇਸ ਦੇ ਸਰੀਰ ਦੇ ਅੰਗ ਲੋੜਵੰਦਾਂ ਨੂੰ ਦੇ ਕੇ ਉਨ੍ਹਾਂ ਨੂੰ ਨਵਾਂ ਜੀਵਨ ਦੇਈਏ। ਮਾਪਿਆਂ ਲਈ ਸਦਮੇ ਦੀ ਘੜੀ ਸੀ ਪਰ ਬੇਟੇ ਵਿਪਨਜੋਤ ਦੇ ਤਰਕ ਨੇ ਇੱਕ ਰੌਸ਼ਨੀ ਦਿਖਾਈ ਤੇ ਉਨ੍ਹਾਂ ਨੂੰ ਇੱਕ ਸਮਾਜਿਕ ਕਾਰਜ ਨਾਲ ਵੀ ਜੋੜਿਆ ਜਿਸ ‘ਚ ਮਾਨਵਤਾ ਦਾ ਭਲਾ ਛੁਪਿਆ ਹੋਇਆ ਸੀ। ਮਾਪਿਆਂ ਨੇ ਜਿਗਰੇ ਨਾਲ ਆਪਣੇ ਪੁੱਤਰ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਆਪਣੀ ਹੋਣਹਾਰ ਧੀ ਨੂੰ ਹੋਰਾਂ ‘ਚੋਂ ਤੱਕਣ ਦੀ ਆਸ ਨਾਲ ਆਪਣੀ ਇੱਛਾ ਡਾਕਟਰਾਂ ਨੂੰ ਦੱਸੀ। ਫ਼ੈਸਲਾ ਵੱਡਾ ਸੀ ਕਿਉਂਕਿ ਕੋਈ ਵੀ ਮਾਤਾ-ਪਿਤਾ ਆਪਣੇ ਜਿਗਰ ਦੇ ਟੁਕੜੇ ਨੂੰ ਜਿਉਂਦੇ ਜੀਅ ਇਸ ਤਰ੍ਹਾਂ ਨਹੀਂ ਦੇਖਣਾ ਚਾਹੁੰਦਾ ਤੇ ਉਨ੍ਹਾਂ ਦੇ ਮਨ ਦੇ ਕਿਸੇ ਕੋਨੇ ‘ਚ ਜ਼ਿੰਦਗੀ ਬਚਣ ਦੀ ਆਸ ਬਣੀ ਰਹਿੰਦੀ ਹੈ।
ਡਾਕਟਰਾਂ ਨੇ ਪਰਿਵਾਰ ਦੇ ਫ਼ੈਸਲੇ ‘ਤੇ ਮੋਹਰ ਲਗਾਈ ਅਤੇ ਉਨ੍ਹਾਂ ਲੋੜਵੰਦ ਮਰੀਜ਼ਾਂ ਦੀ ਸੂਚੀ ਤਿਆਰ ਹੋਣ ਲੱਗੀ ਜਿਨ੍ਹਾਂ ਨੂੰ ਗੁਰਦੇ, ਦਿਲ, ਅੱਖਾਂ, ਫੇਫੜੇ, ਹੱਡੀਆਂ, ਪੈਂਕਰੀਆਜ਼ ਆਦਿ ਅੰਗਾਂ ਦੀ ਲੋੜ ਸੀ।  ਕੌਮਾ ‘ਚ ਗਈ ਜਸਲੀਨ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਅਨੁਸਾਰ ਡਾਕਟਰਾਂ ਨੇ ਉਸ ਦੇ ਅੰਗ ਲੋੜਵੰਦਾਂ ਨੂੰ ਲਾਉਣੇ ਸ਼ੁਰੂ ਕੀਤੇ ਪਰ ਜਸਲੀਨ ਦਾ ਸਰੀਰ ਤੇ ਚਿਹਰਾ ਜਿਉਂ ਦਾ ਤਿਉਂ ਰੱਖਿਆ ਗਿਆ। ਜਸਲੀਨ ਦਾ ਦਿਲ ਕੈਨੇਡਾ ਦੇ ਇੱਕ 12 ਸਾਲਾ ਬੱਚੇ ਨੂੰ ਦਿੱਤਾ ਜਾਣਾ ਸੀ। ਜਸਲੀਨ ਕੈਲੇਫੋਰਨੀਆ ਦੇ ਸਟੈਨਫੋਰਡ ਯੂਨੀਵਰਸਿਟੀ ਮੈਡੀਕਲ ਸੈਂਟਰ ਸਾਂਫਰਾਂਸਿਸਕੋ ਵਿਖੇ ਸੀ ਤੇ ਦਿਲ ਪ੍ਰਾਪਤ ਕਰਨ ਵਾਲਾ ਬੱਚਾ ਕੈਨੇਡਾ ਵਿੱਚ। ਇੱਕ ਪਾਸੇ ਕੈਲੇਫੋਰਨੀਆ ਦੇ ਹਸਪਤਾਲ ਵਿੱਚ ਜਸਲੀਨ ਦਾ ਦਿਲ ਕੱਢਣ ਦੀ ਤਿਆਰੀ ਹੋ ਰਹੀ ਸੀ ਤੇ ਦੂਸਰੇ ਪਾਸੇ ਕੈਨੇਡਾ ਵਿੱਚ ਦਿਲ ਲੈਣ ਵਾਲੇ ਬੱਚੇ ਦਾ ਦਿਲ ਲਗਾਉਣ ਲਈ ਅਪ੍ਰੇਸ਼ਨ ਤਿਆਰ ਸੀ। ਡਾਕਟਰਾਂ ਨੇ ਹਸਪਤਾਲ ਦੇ ਹੈਲੀਕਾਪਟਰ ਰਾਹੀਂ ਜਸਲੀਨ ਦਾ ਦਿਲ ਕੈਲੇਫੋਰਨੀਆ ਤੋਂ ਕੈਨੇਡਾ ਪਹੁੰਚਾਇਆ ਤੇ 12 ਸਾਲ ਦੇ ਬੱਚੇ ਨੂੰ ਸਫ਼ਲ ਅਪ੍ਰੇਸ਼ਨ ਨਾਲ ਸਹੀ ਸਲਾਮਤ ਲਗਾ ਦਿੱਤਾ। ਦਿਲ ਦੀ ਬਦਲੀ ਦਾ ਇਹ ਮਹੱਤਵਪੂਰਨ ਕਾਰਜ 3 ਘੰਟੇ ਦੇ ਅੰਦਰ-ਅੰਦਰ ਕੀਤਾ ਗਿਆ। ਜਸਲੀਨ ਦੇ ਕੌਮਾ ‘ਚ ਹੁੰਦਿਆਂ ਉਸ ਦੇ ਸਰੀਰ ਦੇ ਕੁੱਲ 37 ਅੰਗਾਂ ਨੂੰ ਲੋੜਵੰਦ ਮਰੀਜ਼ਾਂ ਨੂੰ ਡਾਕਟਰਾਂ ਦੀ ਮਿਹਨਤ ਸਦਕਾ ਸਫ਼ਲਤਾਪੂਰਵਕ ਲਗਾਇਆ ਗਿਆ। ਅਮਰੀਕਨ ਡਾਕਟਰੀ ਵਿਗਿਆਨ ਦੇ ਨਿਯਮਾਂ ਅਨੁਸਾਰ ਅੰਗ ਪ੍ਰਾਪਤ ਕਰਨ ਵਾਲੇ ਲੋੜਵੰਦ ਮਰੀਜ਼ਾਂ ਨੂੰ ਦਾਨੀਆਂ ਬਾਰੇ ਬਿਲਕੁਲ ਨਹੀਂ ਦੱਸਿਆ ਜਾਂਦਾ। ਹਸਪਤਾਲ ਤੋਂ ਬਾਅਦ ਵਿੱਚ ਮਿਲੀ ਜਾਣਕਾਰੀ ਅਨੁਸਾਰ ਦਿਲ ਇੱਕ 12 ਸਾਲਾ ਬੱਚੇ ਨੂੰ ਤੇ ਗੁਰਦਾ ਇੱਕ 52 ਸਾਲਾ ਔਰਤ ਨੂੰ ਲਗਾਇਆ ਗਿਆ ਸੀ। ਦਿਲ ਪ੍ਰਾਪਤ ਕਰਨ ਵਾਲੇ ਬੱਚੇ ਨੇ ਇੱਕ ਭਾਵੁਕ ਪੱਤਰ ਪਰਿਵਾਰ ਨੂੰ ਲਿਖਿਆ, ਜਿਸ ‘ਚ ਉਸ ਨੇ ਪਰਿਵਾਰ ਵੱਲੋਂ ਉਸ ਦੀ ਜ਼ਿੰਦਗੀ ਬਚਾਉਣ ਲਈ ਜਸਲੀਨ ਦੇ ਦਿੱਤੇ ਗਏ ਦਿਲ ਬਦਲੇ ਧੰਨਵਾਦ ਤੇ ਸਤਿਕਾਰ ਭੇਜਿਆ ਸੀ। ਬੱਚੇ ਅਨੁਸਾਰ ਸਾਇੰਸ ਉਸ ਦਾ ਮਨ ਭਾਉਂਦਾ ਵਿਸ਼ਾ ਹੈ ਤੇ ਉਨ੍ਹਾਂ ਵੱਲੋਂ ਦਾਨ ‘ਚ ਦਿੱਤਾ ਗਿਆ ਅੰਗ ਉਸ ਦੀ ਜ਼ਿੰਦਗੀ ਦੀ ਸੁਰੱਖਿਆ ਬਣਿਆ ਹੈ ਜਿਸ ਲਈ ਉਮਰ ਭਰ ਉਹ ਉਨ੍ਹਾਂ ਦਾ ਰਿਣੀ ਰਹੇਗਾ। ਇਸ ਪੱਤਰ ਨੂੰ ਬੱਗਾ ਪਰਿਵਾਰ ਨੇ ਜਸਲੀਨ ਦੀ ਇੱਕ ਮਿੱਠੀ ਯਾਦ ਵਜੋਂ ਸਾਂਭਿਆ ਹੋਇਆ ਹੈ।
ਜਸਲੀਨ ਭਾਵੇਂ ਜ਼ਿੰਦਗੀ ਦੀ ਜੰਗ ਹਾਰ ਗਈ ਸੀ ਪਰ ਉਸ ਦੇ ਪਰਿਵਾਰ ਵੱਲੋਂ ਲਏ ਫ਼ੈਸਲੇ ਨੇ ਉਸ ਦੀ ਅਣਕਿਆਸੀ ਮੌਤ ਨੂੰ ਮਾਤ ਦੇ ਦਿੱਤੀ ਸੀ। ਮੈਡੀਕਲ ਸਿੱਖਿਆ ਰਾਹੀਂ ਮਰੀਜ਼ਾਂ ਦੀ ਸੇਵਾ ਦਾ ਸੁਪਨਾ ਪਾਲਣ ਵਾਲੀ ਜਸਲੀਨ ਭਾਵੇਂ ਸਰੀਰਕ ਰੂਪ ‘ਚ ਨਹੀਂ ਰਹੀ ਸੀ ਪਰ ਉਸ ਦੇ ਸਰੀਰ ਦੇ 37 ਅੰਗ ਹੋਰ ਜਿੰਦੜੀਆਂ ਦੇ ਚਿਰਾਗ਼ ਬਣ ਗਏ ਸਨ। ਹਾਦਸੇ ਦੌਰਾਨ ਵਿਛੜਨ ਵਾਲੇ ਇੱਕ ਹੀਰੇ ਦੀ ਭਲਾ ਇਸ ਤੋਂ ਵੱਡੀ ‘ਚਮਕ’ ਹੋਰ ਕੀ ਹੋ ਸਕਦੀ ਹੈ? ਹੁਣ ਜਸਲੀਨ ਮਾਪਿਆਂ ਲਈ ਇੱਕ ਯਾਦ ਹੀ ਨਹੀਂ ਬਲਕਿ ਲੋਕਾਈ ਲਈ ਇੱਕ ਪ੍ਰੇਰਨਾ ਹੈ।
ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਵੱਲੋਂ ਸਰੀਰ ਦਾਨ ਕਰਨ ਦੀ ਪਿਰਤ ਨੂੰ ਜਸਲੀਨ ਦੇ ਪਰਿਵਾਰ ਨੇ ਸਾਬਤ ਕਦਮੀਂ ਕੀਤਾ ਹੈ।

 

ਰਾਮ ਸਵਰਨ ਲੱਖੇਵਾਲੀ * ਮੋਬਾਈਲ: 94173-62085

20 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

waarre waare jaiye eh vilakhann soch de ..

20 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਧਨਵਾਦ.....ਸਾਂਝਾ ਕਰਨ ਲਈ.....ਬਿੱਟੂ ਜੀ.....

26 Oct 2012

Reply