Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਨੇਰਿਆਂ ਦੇ ਰੋਸ਼ਨ ਚਿਰਾਗ਼ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹਨੇਰਿਆਂ ਦੇ ਰੋਸ਼ਨ ਚਿਰਾਗ਼

ਦਿਨੀਂ ਦੇਸ਼ ਵਿੱਚ ਇੰਨੀਆਂ ਘਿਨਾਉਣੀਆਂ ਘਟਨਾਵਾਂ ਵਾਪਰ ਰਹੀਆਂ ਹਨ ਕਿ ਜੇ ਕੁਝ ਚੰਗਾ ਵਾਪਰਦਾ ਵੀ ਹੈ ਤਾਂ ਉਹ ਅਕਸਰ ਨਕਾਰਾਤਮਕ ਖ਼ਬਰਾਂ ਹੇਠ ਦਬ ਕੇ ਰਹਿ ਜਾਂਦਾ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਦਿ ਲਾਈਟ ਵਿਦਇਨ’ ਨਾਮੀਂ ਪੁਸਤਕ ਨੂੰ ਰਿਲੀਜ਼ ਕੀਤਾ ਜਾਣਾ ਇਨ੍ਹਾਂ ’ਚੋਂ ਇੱਕ ਸੀ, ਜੋ ਸਾਡੇ ਦੇਸ਼ ਦੇ ਅਨੇਕਾਂ ਨੇਤਰਹੀਣ ਲੋਕਾਂ ਬਾਰੇ ਇੱਕ ਫੋਟੋ ਪੱਤ੍ਰਿਕਾ ਹੈ, ਜਿਸਦੀ ਭੂਮਿਕਾ ਲਿਖਣ ਦਾ ਮੌਕਾ ਮੈਨੂੰ ਮਿਲਿਆ ਸੀ। ਪੱਤਰਕਾਰ ਅਤੇ ਸਾਬਕਾ ਸਹਿਕਰਮੀ ਸਿਪਰਾ ਦਾਸ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਾਰੇ ਡੂੰਘੀ ਸਮਝ ਨੂੰ ਪੇਸ਼ ਕਰਦੀਆਂ ਹਨ, ਜੋ ਦੇਖ ਨਹੀਂ ਸਕਦੇ ਪਰ ਫਿਰ ਵੀ ਤਰਸ ਅਤੇ ਕੜਵਾਹਟ ਭਰਪੂਰ ਜ਼ਿੰਦਗੀ ਨੂੰ ਮਾਣਨ ਦੀ ਅਦੁੱਤੀ ਸਮਰੱਥਾ ਵਿਖਾਉਂਦੇ ਹਨ।
ਇਸ ਪੁਸਤਕ ਵਿੱਚ ਸ਼ਾਮਲ ਅਨੇਕਾਂ ਮੂੰਹੋਂ ਬੋਲਦੀਆਂ ਤਸਵੀਰਾਂ ’ਚੋਂ ਮੈਨੂੰ ਜੇ.ਕੌਲ ਦੀ ਤਸਵੀਰ ਪਸੰਦ ਆਈ ਜੋ ਨਵੀਂ ਦਿੱਲੀ ਵਿਖੇ ਅਧਿਆਪਕ ਹੈ।  ਤਸਵੀਰ ਵਿੱਚ ਉਹ ਇੱਕ ਟਰਾਂਜਿਸਟਰ ਨੂੰ ਸੁਣ ਰਿਹਾ ਹੈ ਜਦਕਿ ਉਸ ਦੀ ਪਤਨੀ ਊੂੂਸ਼ਾ ਜੋ ਕਿ ਖ਼ੁਦ ਆਪਣੀ ਨਜ਼ਰ ਖੋ ਚੁੱਕੀ ਹੈ, ਉਸ ਦੀ ਕਮੀਜ਼ ’ਤੇ ਬੜੇ ਹੀ ਪਿਆਰ ਨਾਲ ਬਟਨ ਲਗਾ ਰਹੀ ਹੈ। ਕੌਲ ਦੇ ਕਹਿਣ ਮੁਤਾਬਿਕ ਜਦੋਂ ਉਹ ਊੂਸ਼ਾ ਨੂੰ ਮਿਲਿਆ ਤਾਂ ‘ਉਹ ਪਹਿਲੀ ਨਜ਼ਰ ਦਾ ਪਿਆਰ ਸੀ’ ਅਤੇ ਉਹ ਗੱਲ ਜਾਰੀ ਰੱਖਦਿਆਂ ਕਹਿੰਦਾ ਹੈ, ‘‘ਕੌਣ ਕਹਿੰਦਾ ਹੈ ਕਿ ਮੈਂ ਨੇਤਰਹੀਣ   ਹਾਂ? ਮੈਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦਾ ਪਰ ਮੈਂ ਆਪਣੇ ਦਿਲ      ਨਾਲ ਵੇਖ ਸਕਦਾ ਹਾਂ ਜੋ ਕਿ ਤੁਸੀਂ ਨਹੀਂ ਕਰ ਸਕਦੇ।’’
ਇਸੇ ਤਰ੍ਹਾਂ 29 ਸਾਲਾ ਨੇਤਰਹੀਣ ਵਿਸ਼ਾਲ ਰਾਓ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ ਹਨ, ਜੋ ਮੁੰਬਈ ਦੇ ਪਾਣੀਆਂ ਵਿੱਚ ਇੱਕ ਕਿਸ਼ਤੀ ’ਚ ਬੰਸਰੀ ਵਜਾ ਰਿਹਾ ਹੈ। ਵਿਸ਼ਾਲ ਦਾ ਕਹਿਣਾ ਹੈ ਕਿ ਉਸ ਦੀ ਕਮਜ਼ੋਰੀ ਅਸਲ ਵਿੱਚ ਉਸ ਨੂੰ ਇਕਾਗਰਤਾ ਪ੍ਰਦਾਨ ਕਰਦੀ ਹੈ ਜੋ ਉਸ ਨੂੰ ਦੂਜੇ ਲੋਕਾਂ ਦੇ ਮੁਕਾਬਲੇ ਕਿਤੇ ਵੱਧ ਤੇਜ਼ੀ ਨਾਲ ਕੰਮ ਸਿੱਖਣ ’ਚ ਸਹਾਇਤਾ ਕਰਦੀ ਹੈ। ਰਾਓ ਦੇ ਲਫ਼ਜ਼ਾਂ ’ਚ, ‘‘ਮੈਂ ਹਰ ਕਿਸਮ ਦੀ ਸੁੰਦਰਤਾ ਨੂੰ ਮਾਣਦਾ ਹਾਂ, ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ ਕਿ ਇਹ ਕਿਸ ਢੰਗ ਨਾਲ ਮੇਰੇ ਤਕ ਪੁੱਜ ਰਹੀ ਹੈ, ਆਵਾਜ਼, ਛੋਹ ਜਾਂ ਖ਼ੁਸ਼ਬੂ ਰਾਹੀਂ।’’
ਉਨ੍ਹਾਂ ’ਚੋਂ ਨਕੁਲ ਅਧਿਕਾਰੀ ਵਰਗੇ ਕਈ ਆਪਣੀ ਅਪੰਗਤਾ ਦਾ ਮਜ਼ਾਕ ਤਕ ਉਡਾ ਦਿੰਦੇ ਹਨ। ਉਹ ਮੁੰਬਈ ਵਿਖੇ ਫਿਜ਼ੀਓਥੈਰੇਪਿਸਟ ਵਜੋਂ ਕੰਮ ਕਰ ਰਿਹਾ ਹੈ ਅਤੇ ਮੁਸਕਰਾਉਂਦਾ ਹੋਇਆ ਕਹਿੰਦਾ ਹੈ, ‘‘ਕੋਈ ਵੀ ਸਾਧਾਰਨ ਕੁੜੀ ਮੇਰੇ ਵਰਗੇ ਇੱਕ ਨੇਤਰਹੀਣ ਲੜਕੇ ਤੋਂ ਪਵਿੱਤਰ ਪਿਆਰ ਪਾਏਗੀ ਕਿਉਂਕਿ ਮੈਂ ਕਦੇ ਕਿਸੀ ਦੂਜੀ ਔਰਤ ਵੱਲ ਨਹੀਂ ਵੇਖਾਂਗਾ।’’
ਫਿਰ ਵੀ, ਜਿਵੇਂ ਕਿ ਇਸ ਪੁਸਤਕ ’ਚ ਸ਼ਾਮਲ ਚਿੱਤਰ ਅਤੇ ਉਨ੍ਹਾਂ ਨਾਲ ਪੇਸ਼ ਕੀਤੇ ਗਏ ਸੰਖੇਪ ਸਾਰ ਦਰਸਾਉਂਦੇ ਹਨ ਕਿ ਸਮਾਜ ਵਜੋਂ ਸਾਡੇ ਦੁਆਰਾ ਨੇਤਰਹੀਣ ਲੋਕਾਂ ਨਾਲ ਭੇਦਭਾਵ ਕੀਤਾ ਜਾਣਾ ਬਾਦਸਤੂਰ ਜਾਰੀ ਹੈ। ਇੱਕ ਤਸਵੀਰ ਵਿੱਚ ਕੋਲਕਾਤਾ ਦੇ ਇੱਕ ਚੌਦਾਂ ਵਰ੍ਹਿਆਂ ਦੇ ਲੜਕੇ ਬਿਲਾਮੰਗਲ ਸਰਦਾਰ ਦੀ ਕਵਿਤਾ ਤੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ਜੋ ਕਿ ਸਮੁੰਦਰ ਦੇ ਕੰਢੇ ’ਤੇ ਸਮੁੰਦਰ ਦੀ ਝੱਗ ਦੇ ਅਹਿਸਾਸ, ਖ਼ੁਸ਼ਬੂ ਅਤੇ ਆਵਾਜ਼ ਦਾ ਆਨੰਦ ਮਾਣ ਰਿਹਾ ਹੈ। ਉਹ ਕਹਿੰਦਾ ਹੈ, ‘‘ਕੁਝ ਲੋਕਾਂ ਦਾ ਮੰਨਣਾ ਹੈ ਕਿ ਮੈਂ ਬੇਸਹਾਰਾ ਅਤੇ ਦੂਜਿਆਂ ’ਤੇ ਬੋਝ ਹਾਂ। ਮੇਰਾ ਪਰਿਵਾਰ ਅਤੇ ਦੋਸਤ ਇਹ ਗੱਲ ਨਹੀਂ ਜਾਣਦੇ ਕਿ ਮੈਂ ਕੀ ਕੁਝ ਕਰਨ ਦੇ ਸਮਰੱਥ ਹਾਂ? ਉਹ ਸੋਚਦੇ ਹਨ ਕਿ ਮੈਂ ਅਸਾਧਾਰਨ ਹਾਂ। ਮੈਂ ਇਸ ਪ੍ਰਤੀ ਆਪਣੀ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕਰਦਾ ਕਿਉਂਕਿ ਮੈਂ ਨਹੀਂ ਸੋਚਦਾ ਕਿ ਇਸ ਦਾ ਕੋਈ ਲਾਭ ਹੋਵੇਗਾ।’’ ਸਿਪਰਾ ਦੀ ਪੁਸਤਕ ਵਿੱਚ ਅਨੇਕਾਂ ਅਜਿਹੀਆਂ ਤਸਵੀਰਾਂ ਹਨ ਜੋ ਤੁਹਾਨੂੰ ਨੇਤਰਹੀਣ ਲੋਕਾਂ ਦੇ ਸੰਸਾਰ ਦਾ ਥਹੁ ਪਾਉਣ ਅਤੇ ਉਨ੍ਹਾਂ ਨੂੰ ਤਰਸ ਜਾਂ ਨਿਰਾਸ਼ਤਾ ਨਾਲ ਦੇਖਣ ਤੋਂ ਰੋਕਣ ’ਚ ਮਦਦ ਕਰਨਗੀਆਂ।
ਮੇਰੇ ਇੱਕ ਨਿੱਜੀ ਤਜਰਬੇ ਨੇ ਮੈਨੂੰ ਉਨ੍ਹਾਂ ਦੇ ਸੰਸਾਰ ਨੂੰ ਵਧੀਆ ਢੰਗ ਨਾਲ ਸਮਝਣ ਵਿੱਚ ਸਹਾਇਤਾ ਕੀਤੀ ਸੀ। ਅੱਸੀਵਿਆਂ ਦੇ ਅੱਧ ’ਚ ਤਾਜ ਮਹੱਲ ਦੀ ਯਾਤਰਾ ਦੌਰਾਨ ਮੈਨੂੰ ਆਗਰਾ ਵਿੱਚ ਇੱਕ ਨੇਤਰਹੀਣ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ ਸੀ। ਸਥਿਤੀ ਦੀ ਵਿਡੰਬਨਾ ਨੇ ਮੇਰਾ ਧਿਆਨ ਮੱਲੋਮੱਲੀ ਉਨ੍ਹਾਂ ਵੱਲ ਕਰ ਦਿੱਤਾ ਸੀ ਕਿਉਂਕਿ ਉਹ ਜੋੜਾ ਸੰਸਾਰ ਦੇ ਸਭ ਤੋਂ ਸੋਹਣੇ ਪਿਆਰ ਦੇ ਪ੍ਰਤੀਕ ਨੂੰ ਛੂਹ ਕੇ ਮਹਿਸੂਸ ਕਰਨ ਦਾ ਯਤਨ ਕਰ ਰਿਹਾ ਸੀ।
ਦਿੱਲੀ ਵਾਪਸ ਮੁੜਨ ਦੇ ਸਫ਼ਰ ਦੌਰਾਨ ਅਸੀਂ ਇੱਕੋ ਰੇਲ ਡੱਬੇ ਵਿੱਚ ਬੈਠੇ ਸਾਂ ਅਤੇ ਮੈਂ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕੀਤੀ। ਜਦੋਂ ਅਸੀਂ ਗੱਡੀ ਤੋਂ ਉਤਰੇ ਤਾਂ ਮੈਂ ਉਨ੍ਹਾਂ ਨੂੰ ਘਰ ਤਕ ਛੱਡਣ ਦੀ ਪੇਸ਼ਕਸ਼ ਕੀਤੀ ਅਤੇ ਮੈਂ ਉਦੋਂ ਹੈਰਾਨ ਰਹਿ ਗਿਆ ਜਦੋਂ ਕੁਝ ਮਿੰਟਾਂ ਬਾਅਦ ਉਸ ਵਿਅਕਤੀ ਨੇ ਟੈਕਸੀ ਡਰਾਈਵਰ ਨੂੰ ਗ਼ਲਤ ਮੋੜ ਕੱਟਣ ’ਤੇ ਝਿੜਕ ਦਿੱਤਾ। ਮੇਰੇ ਵੱਲੋਂ ਇਹ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਤਕ ਆਉਣ ਵਾਲੇ ਮੋੜਾਂ ਅਤੇ ਉਨ੍ਹਾਂ ਤਕ ਪਹੁੰਚਣ ਲਈ ਲੱਗਦੇ ਸਮੇਂ ਨੂੰ ਯਾਦ ਕੀਤਾ ਹੋਇਆ ਹੈ, ਤਾਂ ਕਿ ਕੋਈ ਟੈਕਸੀ ਡਰਾਈਵਰ ਉਸ ਨੂੰ ਧੋਖਾ ਨਾ ਦੇ ਸਕੇ।
ਮੈਂ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸਾਂ ਅਤੇ ਇਸ ਘਟਨਾ ਤੋਂ ਬਾਅਦ ਮੈਂ ਉਨ੍ਹਾਂ ਦੀ ਜ਼ਿੰਦਗੀ ਨੂੰ ਸਮਝਣ ਲਈ ਕੁਝ ਦਿਨ ਉਨ੍ਹਾਂ ਨਾਲ ਗੁਜ਼ਾਰੇ। ਉਹ ਦਿੱਲੀ ਵਿੱਚ ਸਰਕਾਰੀ ਰਿਹਾਇਸ਼ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ, ਜਿਨ੍ਹਾਂ ਦੀ ਨਜ਼ਰ ਬਿਲਕੁਲ ਠੀਕ ਸੀ। ਉਹ ਇੱਕ ਸੰਗੀਤ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਸੀ ਅਤੇ ਛੋਹ ਤੇ ਆਵਾਜ਼ ਨਾਲ ਉਸ ਨੂੰ ਸਕੂਲ ਤਕ ਜਾਣ ਵਾਲੇ ਰਸਤੇ ਬਾਰੇ ਪਤਾ ਸੀ। ਉਹ ਪੰਛੀਆਂ ਵੱਲੋਂ ਆਪਣੇ ਖੰਭਾਂ ਨੂੰ ਫੜਫੜਾਉਣ ਦੇ ਢੰਗ ਨੂੰ ਸੁਣ ਕੇ ਇਸ ਗੱਲ ਦਾ ਅੰਦਾਜ਼ਾ ਲਾ ਲੈਂਦਾ ਸੀ ਕਿ ਉਹ ਕਿਸੇ ਖੁੱਲ੍ਹੇ ਖੇਤਰ ’ਚ ਤੁਰ ਰਿਹਾ ਹੈ, ਕਿਉਂਕਿ ਜੇ ਪੰਛੀ ਖੁੱਲ੍ਹੇ ਢੰਗ ਨਾਲ ਉੱਡਦੇ ਸਨ ਤਾਂ ਇਸ ਦਾ ਮਤਲਬ ਸੀ ਕਿ ਉਨ੍ਹਾਂ ਦੀ ਉਡਾਣ ਵਿੱਚ ਰੁਕਾਵਟ ਪਾਉਣ ਵਾਲੀ ਕੋਈ ਇਮਾਰਤ ਨਹੀਂ ਹੈ। ਉਸ ਨੇ ਮੈਨੂੰ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੌਂਦਾ ਸੀ ਤਾਂ ਉਸ ਨੂੰ ਸਿਰਫ਼ ‘ਸ਼ਬਦਾਂ’ ਦੇ ਸੁਪਨੇ ਆਉਂਦੇ ਸਨ। ਮੇਰੇ ਲਈ ਸਭ ਤੋਂ ਯਾਦਗਾਰ ਗੱਲ ਉਹ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਸੀ ਕਿ ਕੀ ਉਹ ਜਾਣਦਾ ਹੈ ਕਿ ਰੋਸ਼ਨੀ ਕੀ ਹੁੰਦੀ ਹੈ? ਉਸ ਨੇ ਕਿਹਾ ਸੀ, ‘‘ਮੈਂ ਨਹੀਂ ਜਾਣਦਾ ਕਿ ਹਨੇਰਾ ਕਿਸ ਨੂੰ ਕਹਿੰਦੇ ਹਨ।’’
ਨੇਤਰਹੀਣ ਲੋਕ ਹਨੇਰੇ ਭਰੀ ਜ਼ਿੰਦਗੀ ਨਹੀਂ ਗੁਜ਼ਾਰਦੇ। ਉਹ  ਆਪਣੇ ਅੰਦਰ ਦੀ ਰੋਸ਼ਨੀ ਨਾਲ ਚਮਕਦੇ ਹਨ, ਜਿਵੇਂ ਕਿ ਸਿਪਰਾ ਦੀ ਕਿਤਾਬ ਦਾ ਨਾਮ ਆਖਦਾ ਹੈ। ਇਹ ਸਮਾਜ ਹੈ ਜੋ ਉਨ੍ਹਾਂ ਦੇ ਸੰਸਾਰ ਅਤੇ ਉਨ੍ਹਾਂ ਦੀਆਂ ਅਸਚਰਜ ਸਮਰੱਥਾਵਾਂ ਬਾਰੇ ਦ੍ਰਿਸ਼ਟੀਹੀਣ ਹੋਣ ਦੇ ਨਾਲ-ਨਾਲ ਅਣਜਾਣ ਵੀ ਬਣਿਆ ਰਹਿੰਦਾ ਹੈ। ਸਾਨੂੰ ਉਸ ਹਨੇਰੇ ਨੂੰ ਦੂਰ ਕਰਨ ਦੀ ਲੋੜ ਹੈ, ਜਿਸਨੇ ਸਾਡੇ ਉਨ੍ਹਾਂ ਪ੍ਰਤੀ ਵਿਵਹਾਰ ਨੂੰ ਜਕੜਿਆ ਹੋਇਆ ਹੈ।  ਸਾਨੂੰ ਨੇਤਰਹੀਣ ਲੋਕਾਂ ਦੀਆਂ ਸਮਰੱਥਾਵਾਂ ਬਾਰੇ ਬਣਾਈਆਂ ਗਈਆਂ ਗ਼ਲਤ ਧਾਰਨਾਵਾਂ ਨੂੰ ਬਦਲਣ ਦੀ ਲੋੜ ਹੈ।
Email: raj@tribuneindia.com

25 Nov 2013

Reply