Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਮਨਵੀਰ  ਬਰਾੜ
ਮਨਵੀਰ
Posts: 57
Gender: Female
Joined: 09/Apr/2016
Location: Patiala
View All Topics by ਮਨਵੀਰ
View All Posts by ਮਨਵੀਰ
 
ਚਿੜੀਆਂ ਸੀ ਕੁੱਝ ਬੈਠੀਆਂ
ਚਿੜੀਆਂ ਸੀ ਕੁੱਝ ਬੈਠੀਆਂ ਟੈਲੀਫੋਨ ਦੀ ਤਾਰ ਤੇ
ਚੁੰਝ ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ਤੇ
ਇੱਕ ਉਡਾਰੀ ਬਾਅਦ ਜਦ ਚਿੜੀਆਂ ਵਾਪਸ ਪਰਤੀਆਂ
ਗਾਇਬ ਕਿਧਰੇ ਹੋ ਗਈ ਬੈਠੀਆਂ ਸੀ ਜਿਸ ਤਾਰ ਤੇ
ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਆਏ ਉਹ ਸ਼ਹਿਰ ਤੋਂ ਧੂੜ ਉੜਾਉਂਦੀ ਕਾਰ ਤੇ
ਰੁੱਖ ਖੜੋਤੇ ਦੇਖਦੇ ਫੁੱਲ ਖਿੜ ਖਿੜ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ ਤੇ
ਬੰਦੇ ਕਿਧੱਰ ਜਾ ਰਹੇ ਫੁੱਲ ਪੁੱਛਦੇ ਰੁੱਖ ਆਖਦੇ
ਖੁੱਸ਼ ਹੋਵਣ ਨੂੰ ਜਾ ਰਹੇ ਇੱਕ ਦੂਜੇ ਦੀ ਹਾਰ ਤੇ
ਸਭ ਤੋਂ ਅੱਗੇ ਲੰਘਜਾਂ ਸਭ ਨੂੰ ਮਿੱਧ ਲਿਤਾੜ ਕੇ
ਏਹੀ ਭੂਤ ਸਵਾਰ ਸੀ ਹਰ ਇੱਕ ਕਾਰ ਸਵਾਰ ਤੇ
ਸੁੱਕੇ ਪੱਤਿਆਂ ਵਾਂਗਰਾਂ ਕਿੱਧਰ ਉੱਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ ਤੇ
ਇੱਕ ਉਡਾਰੀ ਹੋਰ ਤੇ ਚਿੜੀਆਂ ਮੁੜ ਨਾਂ ਪਰਤੀਆਂ
ਪੌਣਾਂ ਚੁੱਪ ਚੁੱਪ ਰੋਂਦੀਆਂ ਇੱਕ ਉੱਚੀ ਮਿਨਾਰ ਤੇ।
13 Apr 2016

JAGJIT SINGH
JAGJIT
Posts: 1612
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 
A good observation and well written account of goings on around...
Keep writing great; God bless
06 May 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

brilliant,..............very well written,.................amazing words,................great

11 May 2016

Reply