|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇ ਇੱਕ ਚੁੱਪ ਰੱਬ ਦੀ |
ਇੱਕ ਚੁੱਪ ਅਗਿਆਨੀ ਦੀ
ਤੇ ਇੱਕ ਪੜ੍ਹੇ ਲਿਖੇ ਦੀ
ਇੱਕ ਚੁੱਪ ਸੁੱਤੇ ਦੀ
ਤੇ ਇੱਕ ਚੁੱਪ ਮਰੇ ਦੀ ਐ
ਇੱਕ ਚੁੱਪ ਫੱਕਰਾਂ ਦੀ
ਇੱਕ ਚੁੱਪ ਸ਼ਾਹ ਦੀ
ਇੱਕ ਚੁੱਪ ਜ਼ੁਲਮ ਦੀ
ਤੇ ਇੱਕ ਚੁੱਪ ਨਿਤਾਣੇ ਦੀ
ਇੱਕ ਚੁਪ ਭੁੱਲ ਦੀ
ਤੇ ਇੱਕ ਚੁੱਪ ਭਾਣੇ ਦੀ
ਇੱਕ ਚੁੱਪ ਆੜਤੀਆ
ਇੱਕ ਚੁੱਪ ਕਿਸਾਨ ਦੀ
ਇੱਕ ਚੁੱਪ ਦਾਜ ਦੀ
ਇੱਕ ਚੁੱਪ ਬਾਪ ਦੀ
ਇੱਕ ਚੁੱਪ ਧੀ ਜੰਮੇ ਦੀ
ਇੱਕ ਚੁੱਪ ਪੁੱਤ ਨਿਕੰਮੇ ਦੀ
ਇੱਕ ਪਰਉਪਕਾਰ ਦੀ ਹੈ
ਚੁੱਪ ਇੱਕ ਪਾਪ ਦੀ
ਇੱਕ ਚੁੱਪ ਚੋਰ ਦੀ
ਤੇ ਇੱਕ ਚੁੱਪ ਸਾਧ ਦੀ
ਇੱਕ ਚੁੱਪ ਸਬ ਦੀ
ਤੇ ਇੱਕ ਚੁੱਪ ਰੱਬ ਦੀ
ਰਮਨਪ੍ਰੀਤ ਸਿੰਘ
|
|
02 Oct 2021
|
|
|
|
ਕਾਫੀ ਪਹਿਲੂਆਂ ਨੂੰ ਸਮੋਈ ਬੈਠੀ ਹੈ ਇਹ ਕਵਿਤਾ ,.............."ਚੁੱਪ", ਕਈ ਰੰਗ ਪੜ੍ਹਨ ਨੂੰ ਮਿਲੇ ,..........ਕਾਬਿਲੇ ਤਾਰੀਫ ਸ਼ਾਇਰੀ ,.........
|
|
24 Oct 2021
|
|
|
|
ਰਮਨ ਬਾਈ ਇਕ ਚੁੱਪ ਨੂੰ ਬੜੇ ਹੀ ਵੱਖਰੇ ਅੰਦਾਜ਼ ਨਾਲ ਪੇਸ਼ ਕੀਤਾ | ਬਹੁਤ ਸੁੰਦਰ ਜਤਨ |
ਵਧਾਈ ਦੇ ਪਾਤਰ ਹੋ |
ਜਿਉਂਦੇ ਵੱਸਦੇ ਰਹੋ |
ਰਮਨ ਬਾਈ, ਇਕ ਚੁੱਪ ਨੂੰ ਬੜੇ ਹੀ ਹੰਡੇ ਹੋਏ ਸ਼ਾਇਰਾਨਾ ਅੰਦਾਜ਼ ਵਿਚ ਪੇਸ਼ ਕੀਤਾ ਹੈ| ਬਹੁਤ ਸੁੰਦਰ ਜਤਨ |
ਵਧਾਈ ਦੇ ਪਾਤਰ ਹੋ |
ਜਿਉਂਦੇ ਵੱਸਦੇ ਰਹੋ |
|
|
11 Feb 2022
|
|
|
|
|
ਕਦੇ ਸਿਆਣੇ ਕਿਹਾ ਕਰਦੇ ਸੀ ਇਕ ਚੁਪ ਸੌ ਸੁਖ , ਪਰ ਇਹ ਸਭ ਚੁਪਾਂ ਬੰਦੇ ਲਈ ਇਕ ਵਿਸ਼ਰਾਮ ਇਕ ਖਲਾਅ ਹੋ ਨਿਬੜੀਆਂ ਹਨ . ਬਹੁਤ ਵਧੀਆ ਲਿਖਿਆ ਹੈ
|
|
18 Dec 2022
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|