Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਾਜਾ ਜਾਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਅਾਜਾ ਜਾਨੇ
ਇਹ ਖਿਲਦਾ ਖਿਲਦਾ ਮੌਸਮ,
ਇਹ ਠੰਢੀਆਂ ਮਸਤ ਹਵਾਵਾਂ,
ਇਹ ਮਧਮ ਮਧਮ ਸੂਰਜ,
ਇਹ ਗਮ ਦੀਆਂ ਮਿਠੀਆਂ ਛਾਵਾਂ,
ਤੂੰ ਕੀਤਾ ਸੀ ਮੈਨੂੰ ਵਾਦਾ,
ਨਾ ਤਡ਼ਪਾ ਮੈਨੂੰ ਜਿਆਦਾ,
ਉਮਰਾਂ ਦੇ ਦਰਦ ਮੁਕਾਜਾ,
ਇਹ ਦਿਲ ਤੋਂ ਉਠਦੀਆਂ ਪੀਡ਼ਾਂ,
ਯਾਦਾਂ ਦੀਆਂ ਘੋਰ ਘਟਾਵਾਂ,
ਅਰਮਾਨਾਂ ਦੇ ਖੁਲੇ ਬੂਹੇ,
ਅਗੇ ਵਕਤ ਦੀਆਂ ਲੰਮੀਆਂ ਰਾਹਵਾਂ,
ਤੂੰ ਕਿਸੇ ਹੀਲੇ ਵੀ ਆ ਜਾ,
ਤੂੰ ਮੇਰਾ ਇਸ਼ਕ ਪੁਗਾਜਾ,
ਤੂੰ ਇਕ ਵਾਰੀ ਫੇਰੀ ਲਾ ਜਾ,
ਦੇਖ ਰਲ-ਮਿਲ ਗਾਉਂਦੇ ਪੰਛੀ,
ਰੁਖ ਵੀ ਵੰਡਣ ਮਹਿਕਾਂ,
ਸੁਣ ਬਾਰਿਸ਼ ਤੋਂ ਤੇਰੀ ਬੋਲੀ,
ਤੇਰੀ ਵਫਾ ਲਈ ਮੈਂ ਸਹਿਕਾਂ,
ਤੂੰ ਛਡ ਕੇ ਰਸਮਾਂ ਆ ਜਾ,
ਤੂੰ ਖਾ ਕੇ ਕਸਮਾਂ ਆ ਜਾ,
ਮੈਨੂੰ ਭੁਲ ਗਿਆ ਹਸਣਾ ਆ ਜਾ,
ਬਦਲਾਂ ਨੇ ਕਡ਼ਕਡ਼ ਲਾਈ ਹੈ,
ਕਿਣਮਿਣ ਨੇ ਧਰਤ ਸਜਾਈ ਹੈ,
ਹੰਝੂਆਂ ਨੇ ਵੀ ਬਣਤ ਬਣਾਈ ਏ,
ਅੰਦਰੋ ਅੰਦਰੀ ਝਡ਼ੀ ਲਗਾਈ ਹੈ,
ਹੁਣ ਮੁਕ ਗਏ ਸੋਕੇ ਆ ਜਾ,
ਚਾਹੇ ਲੈ ਕੇ ਧੋਖੇ ਆ ਜਾ,
ਸਾਹ ਹੋ ਜਾਣ ਸੌਖੇ ਆ ਜਾ,
ਸਾਰੇ ਰਸਤੇ ਗਾਰਾ ਹੋ ਗਿਆ ਏ,
ਨਵਾਂ ਹੋਰ ਇਹ ਲਾਰਾ ਹੋ ਗਿਆ ਏ,
ਦਰਦਾਂ ਦੇ ਦਰਿਆ ਭਰ ਗਏ ਨੇ,
ਵਿਚ ਡੁਬ ਕਿਨਾਰਾ ਖੋ ਗਿਆ ਏ,
ਰਾਹ ਰੁਕਣ ਤੋਂ ਪਹਿਲਾਂ ਆ ਜਾ,
ਸਾਹ ਮੁਕਣ ਤੋਂ ਪਹਿਲਾਂ ਆ ਜਾ,
ਦਿਲ ਰੁਸਣ ਤੋਂ ਪਹਿਲਾਂ ਆ ਜਾ,
ਬੱਸ ਇਕ ਵਾਰ ਤੂੰ ਆਜਾ ਜਾਨੇ,
ਬੱਸ ਇਕ ਵਾਰ ਤੂੰ ਆਜਾ ਆਜਾ,

ਰਿੰਪੀ ਗੈਰੀ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
25 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

speechless,.............rooh di gehrai naal likhe ehsaas,............feel is great and true behind the words,..................jio veer

07 Oct 2018

Reply