|
|
|
|
|
|
Home > Communities > Punjabi Literature > Forum > messages |
|
|
|
|
|
ਚੋਰੀ ਦਾ ਨਤੀਜਾ |
ਚੋਰੀ ਦਾ ਨਤੀਜਾ
ਦੁਕਾਨ ਵਿੱਚ ਤਿੰਨ ਜਣੇ ਕੰਮ ਕਰਦੇ ਸੀ। ਇੱਕ ਬੰਦਾ, ਉਸ ਦੀ ਵਹੁਟੀ ਅਤੇ ਉਨ੍ਹਾਂ ਦਾ ਮੁੰਡਾ। ਦਰਅਸਲ ਵਿੱਚ ਮੁੰਡਾ ਤਾਂ ਸਕੂਲ ਤੋਂ ਸਿੱਧਾ ਘਰ ਜਾਣ ਦੇ ਥਾਂ ਮੰਮ ਡੈਡ ਦੀ ਦੁਕਾਨ ਤੇ ਆ ਜਾਂਦਾ ਸੀ, ਉਨ੍ਹਾਂ ਦੀ ਮਦਦ ਕਰਨ। ਦੁਕਾਨ ਅਖਬਾਰ, ਰਸਾਲੇ ਅਤੇ ਕੈਂਡੀ ਵੇਚ ਦੀ ਸੀ। ਸਟੇਸ਼ਨਰੀ ਦਾ ਮਾਲ ਵੀ ਵੇਚ ਦੀ ਸੀ। ਦੁਕਾਨ ਦੇ ਵਿੱਚ ਇੱਕ ਖੂੰਜੇ’ਚ ਡਾਕ ਦਾ ਦਫ਼ਤਰ ਸੀ। ਇੱਥੇ ਪਿਉ ਖਲੋਕੇ ਪੌਸਟ ਆਫਿਸ ਦਾ ਕੰਮ ਕਰਦਾ ਸੀ। ਇਸ ਦਾ ਬੂਹਾ ਬੰਦ ਰਖਿਆ ਹੁੰਦਾ ਸੀ। ਕਾਊਂਟਰ ਦੇ ਆਲੇ ਦੁਆਲੇ ਕੱਚ ਦੇ ਸ਼ੀਸ਼ੇ ਸਨ। ਸ਼ੀਸ਼ਿਆਂ ਦਾ ਕੰਮ ਸੀ ਚੋਰੀ ਰੋਕਣ। ਇੱਕ ਕਿਸਮ ਦਾ ਅੱਡਾ ਸੀ। ਦੁਕਾਨਦਾਰ ਨੂੰ ਤਾਂ ਹਮੇਸ਼ਾ ਲੱਗਦਾ ਸੀ ਜਿਵੇਂ ਡਬੇ ਵਿੱਚ ਨਿੱਤ ਨਿੱਤ ਖੜ੍ਹਕੇ ਕੰਮ ਕਰਦਾ ਸੀ। ਇਸ ਡੱਬੇ ਅੰਦਰ ਤਿਜੌਰੀ ਰੱਖੀ ਸੀ। ਤਿਜੌਰੀ’ਚ ਕੀਮਤੀ ਕਾਗਜ਼ ਪੱਤਰ ਅਤੇ ਪੈਸੇ ਸਨ॥
ਦੁਕਾਨਦਾਰ ਦੀ ਤੀਵੀਂ ਕੰਮ ਦੇ ਕਾਊਂਟਰ ਪਿੱਛੇ ਖੜ੍ਹਕੇ ਗਾਹਕਾਂ ਤੋਂ ਪੈਸੇ ਲੈਂਦੀ ਸੀ। ਉਸਦੇ ਅਤੇ ਖਰੀਦਾਰਾਂ ਦੇ ਵਿਚਾਲੇ ਦੁਕਾਨ ਦੀ ਗੋਲਕ, ਕਹਿਣ ਦਾ ਮਤਲਬ ਟਿਲ। ਮੁੰਡਾ ਦੁਕਾਨ ਆਕੇ ਪਹਿਲਾ ਖਾਣਾ ਖਾਂਦਾ ਸੀ। ਕਈ ਕਈ ਵਾਰੀ ਦੁਕਾਨ ਦੇ ਭੰਡਾਰ’ਚ ਬਹਿ ਕੇ ਪੰਜਾਬੀ ਖਾਣਾ ਖਾਂਦਾ ਸੀ ਤੇ ਕਈ ਵਾਰੀ ਦੁਕਾਨ’ਚੋਂ ਸੈਂਡਵਿਚ ਜਾਂ ਪਾਏ ਚੱਕ ਕੇ ਛਕ ਲੈਂਦਾ ਸੀ। ਖਾਣ ਤੋਂ ਬਾਅਦ ਮੂਹਰੇ ਆਕੇ ਦੁਕਾਨ ਦੇ ਖਨਿਆ ਤੇ ਸ਼ੇਲਫਾਂ ਵਿੱਚ ਮਾਲ ਭਰਦਾ ਸੀ। ਸਾਢੇ ਪੰਜ ਡਾਕ ਦਾ ਦਫ਼ਤਰ ਬੰਦ ਹੋ ਜਾਂਦਾ ਸੀ। ਇਸ ਵੇਲੇ’ਤੇ ਬਾਪ ਪੈਸੇ ਗਿਣਦਾ ਸੀ। ਅੱਜ ਵੀ ਮੁੰਡਾ ਪਿੱਛੇ ਬੈਠਾ ਖਾਂਦਾ ਸੀ ਜਦ ਉਸਨੇ ਹੁੱਲੜ ਸਾਹਮਣਿਓ ਆਉਂਦਾ ਸੁਿਣਆ। ਕਲਾਕ ਉੱਤੇ ਹਾਲੇ ਸਾਢੇ ਪੰਜ ਹੋਣ ਹੀ ਲੱਗੇ ਸੀ। ਜਿੱਦਾਂ ਕੋਈ ਫਿਲਮ ਵਿੱਚ ਸੀਨ ਹੁੰਦੀ ਹੈ ਜੋ ਹੋਣ ਲੱਗਾ ਸੀ ਇੱਦਾਂ ਹੀ ਮੁੰਡੇ ਨੂੰ ਜਾਪਿਆ॥...
click to read on
http://www.rubru.ca/september2009/chori.html
|
|
17 Jun 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|