Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਵਿਡ ਗਿਆਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕੋਵਿਡ ਗਿਆਨ

 

     ਕੋਵਿਡ ਗਿਆਨ 


ਦੋ ਹਫ਼ਤੇ ਦੁਸ਼ਵਾਰੀ ਮਗਰੋਂ

ਨਰਕਾਂ ਜਿਹੀ ਖੁਆਰੀ ਮਗਰੋਂ,

ਕੋਵਿਡ ਨੂੰ ਕਿਸੇ ਵਿਧੀ ਹਰਾ ਕੇ

ਚਾਰੇ ਖਾਨੇ ਚਿੱਤ ਗਿਰਾ ਕੇ,

ਨੈਗੇਟਿਵ ਰਿਪੋਰਟ ਹੱਥ ਲਈ

ਬਾਹਰ ਆਇਆ ਬੇਲੀ ਰਾਮ |

 

ਪੋਰਚ ਵਿਚ ਖੜ੍ਹਾ ਕੇ ਕਾਰਾਂ

ਦੋਵੇਂ ਪਾਸੇ ਬੰਨ੍ਹ ਕਤਾਰਾਂ,

ਸਾਕ ਸਬੰਧੀ ਮਿੱਤਰ ਭਾਈ,

ਖੜ੍ਹੇ ਹੱਥ ਹਾਰ ਲਟਕਾਈ,

ਕੋਈ ਕਿਸਮਤ ਦਾ ਧਨੀ ਆਖਦਾ

ਕੋਈ ਜੋਧਾ ਕਹਿ ਕਰੇ ਸਲਾਮ |

 

ਬੇਲੀ ਸਭ ਨੂੰ ਬਿੱਟ ਬਿੱਟ ਵਿੰਹਦਾ

ਥੈਂਕਿਉ ਵਾਝਹੁ ਕੁਝ ਨਾ ਕਹਿੰਦਾ,

ਮਨ ਚ ਫ਼ੁਰਨਾ ਚਲਦਾ ਸੀ ਕੋਈ

ਅੰਦਰ ਭਾਂਬੜ ਬਲਦਾ ਸੀ ਕੋਈ,

ਕਾਰ ਭਜਾਈ, ਪਰ ਟ੍ਰੈਫਿਕ ਸਾਈ

ਘਰ ਪਹੁੰਚਦਿਆਂ ਹੋ ਗਈ ਸ਼ਾਮ |

 

ਬੇਲੀ ਭੁਗਤ ਕੇ ਆਈਸੋਲੇਸ਼ਨ

ਸਮਝ ਗਿਆ ਜੀਵਨ ਇਕੁਏਸ਼ਨ,

ਕਿ ਇਕੱਲੇ ਰਹਿਣਾ ਕੀਹ ਹੁੰਦਾ ਏ

ਸਭ ਦਾ ਇਕ ਜਿਹਾ ਜੀਅ ਹੁੰਦਾ ਏ,

ਮਾਂ ਨਾਲ ਕੀਤਾ ਸੋਚ ਵਤੀਰਾ

ਮਚਿਆ ਉਦ੍ਹੇ ਅੰਦਰ ਕੋਹਰਾਮ |

 

ਕਾਰ ਰੁਕਦਿਆਂ ਬੇਲੀ ਤੱਕਿਆ

ਟੱਬਰ ਨੇ ਸੀ ਰਾਹ ਮੱਲ ਰੱਖਿਆ,

ਉਨ੍ਹਾਂ ਕੋਲ ਉਹ ਘੜੀ ਨਾ ਖੜ੍ਹਿਆ

ਸਿੱਧਾ ਮਾਂ ਦੇ ਕਮਰੇ ਜਾ ਵੜਿਆ,

ਪਿਓ ਮਗਰੋਂ ਜੋ 'ਕੱਲੀ ਬੰਦ ਸੀ

ਪੰਜ ਵਰ੍ਹਿਆਂ ਦਾ ਸਮਾਂ ਤਮਾਮ |

 

ਟੱਬਰ ਤੱਕ ਕੇ ਵਿਸਮਿਤ ਹੋਇਆ

ਮਾਂ ਦੇ ਗਲ ਲੱਗ ਬੇਲੀ ਰੋਇਆ,

ਕਹਿੰਦਾ ਮਾਂ-ਪਿਓ ਸੀਨੇ ਲਾ ਰੱਖੀਏ

ਇਕੱਲੇਪਣ ਦੇ ਖੂਹ ਨਾ ਸੱਟੀਏ,

ਫੁਲਵਾੜੀ ਵਿਗਸੇ ਮੁੱਢ ਦੁਆਲੇ

ਮਹਿਕੇ ਇਉਂ ਜ਼ਿੰਦਗੀ ਦੀ ਸ਼ਾਮ |

 

ਜਗਜੀਤ ਸਿੰਘ ਜੱਗੀ

 

ਨੋਟ: ਦੁਸ਼ਵਾਰੀ - ਤੰਗੀ; ਖੁਆਰੀ - ਖੱਜਲ ਖੁਆਰੀ; ਕੋਵਿਡ, COVID - Corona Virus Disease; ਕਿਸਮਤ ਦਾ ਧਨੀ - ਭਾਗਾਂ ਵਾਲਾ, Fortunate; ਆਈਸੋਲੇਸ਼ਨ - ਕੋਵਿਡ ਜਿਹੇ ਭਿਆਨਕ ਰੋਗ ਨੂੰ ਫੈਲਣ ਤੋਂ ਰੋਕਣ ਲਈ ਪੀੜਤ ਨੂੰ ਦੋ ਹਫ਼ਤੇ ਲਈ ਬਿਲਕੁਲ ਅਲਗ ਰੱਖਣ ਦੀ ਪ੍ਰਕ੍ਰਿਆ; ਮਾਂ ਨਾਲ ਕੀਤਾ ਸੋਚ ਵਤੀਰਾ - ਮਾਂ ਨਾਲ ਕੀਤੇ ਵਿਉਹਾਰ ਬਾਰੇ ਸੋਚ ਕੇ; ਫ਼ੁਰਨਾ - ਵਿਚਾਰ, ਖ਼ਿਆਲ; ਕੋਹਰਾਮ - ਮਨ ਵਿਚ ਰੁਦਨ ਹੋਣਾ, ਹੰਗਾਮਾ ਮਚਣਾ; ਵਾਝਹੁ - ਬਿਨਾ; ਟ੍ਰੈਫਿਕ ਸਾਈ - ਰੋਡ ਤੇ ਟ੍ਰੈਫਿਕ ਸੀ; ਜੀਵਨ ਇਕੁਏਸ਼ਨ - ਜੀਵਨ ਦਾ ਸਮੀਕਰਨ; ਵਿਸਮਿਤ - ਹੈਰਾਨ; ਇਕੱਲੇਪਣ - ਇਕਲਾਪੇ, Loneliness; ਸੱਟੀਏ - ਸੁੱਟੀਏ; ਫੁਲਵਾੜੀ ਵਿਗਸੇ ਮੁੱਢ ਦੁਆਲੇ - ਬੱਚੇ ਵੱਡਿਆਂ ਦੇ ਆਲੇ ਦੁਆਲੇ ਹੱਸਣ ਖੇਡਣ ਅਤੇ ਵਧਣ ਫੁੱਲਣ|

13 Apr 2021

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣਾ ਲਿਖਿਆ ਅਜ ਦੇ ਹਾਲਾਤ ਤੇ . 

ਕਿਵੇਂ ਦੁਸ਼ਵਾਰੀਆਂ ਝਲ ਕੇ ਮਰੀਜ਼ ਠੀਕ ਹੋ ਕੇ ਘਰ ਮੁੜਦਾ ਹੈ ਅਤੇ ਕਿਦਾਂ ਨਾਨੀ (ਮਾਂ) ਯਾਦ ਆ ਜਾਂਦੀ ਜੋ ਸਵਾਰਥ ਦੇ ਚਲਦੇ ਅਖੋਂ ਪਰੋਖੇ ਕਰ ਰਖੀ ਸੀ . 

ਸਦਾ ਸਵਸਥ ਰਹੋ ਜਅਤੇ ਐਦਾਂ ਹੀ ਸੋਹਣਾ ਸੋਹਣਾ ਲਿਖਦੇ ਰਹੋ ਜੀ 

 

ਅਧਕ ਮਿਸਿੰਗ (ਪਤਾ ਨੀ ਕਿਥੋਂ ਪੈਂਦੀ)

24 Apr 2021

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਪਹਿਲਾਂ ਪੜ੍ਹੀ ਤਾਂ ਸੀ ਇਹ ਰਚਨਾ
ਪਰ ਮੈਨੂੰ ਲੱਗਦਾ ਮੈਂ ਕੰਮੈਂਟ ਕਰਨਾ ਭੁੱਲ ਗਿਆ.. 
ਪਰ ਸਹੀ ਗੱਲ ਹੈ.. ਆਈਸੋਲੇਸ਼ਨ ਚ ਰਹਿ ਕੇ ਬੰਦੇ ਨੂੰ ਸੱਚ ਮੁਚ ਅਕਲ ਆ ਜਾਂਦੀ ਹੈ..
ਕਿ ਪਰਿਵਾਰ ਦੀ ਕਿ ਅਹਿਮੀਅਤ ਹੈ। 

ਪਹਿਲਾਂ ਪੜ੍ਹੀ ਤਾਂ ਸੀ ਇਹ ਰਚਨਾ

ਪਰ ਮੈਨੂੰ ਲੱਗਦਾ ਮੈਂ ਕੰਮੈਂਟ ਕਰਨਾ ਭੁੱਲ ਗਿਆ..  Laughing

 

ਪਰ ਸਹੀ ਗੱਲ ਹੈ.. ਆਈਸੋਲੇਸ਼ਨ ਚ ਰਹਿ ਕੇ ਬੰਦੇ ਨੂੰ ਸੱਚ ਮੁਚ ਅਕਲ ਆ ਜਾਂਦੀ ਹੈ..

ਕਿ ਪਰਿਵਾਰ ਦੀ ਕਿ ਅਹਿਮੀਅਤ ਹੈ। 

 

27 Jul 2021

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਤ ਸ੍ਰੀ ਅਕਾਲ ਅਮੀਂ ਅਤੇ ਮਾਵੀ ਬਾਈ ਜੀ !
ਦੋਹਾਂ ਦਿੱਗਜਾਂ ਨੇ ਫ਼ੋਰਮ ਦੀ ਗੇੜੀ ਲਾਈ ਅਤੇ ਮਾਂ ਬੋਲੀ ਦੇ ਸਤਿਕਾਰ ਵਜੋਂ ਕਿਰਤ ਦਾ ਬਣਦਾ ਤਣਦਾ ਮਾਨ ਵੀ ਕੀਤਾ |
ਬਹੁਤ ਬਹੁਤ ਧੰਨਵਾਦ ਜੀ | 
ਇਸੇ ਤਰ੍ਹਾਂ ਰੌਣਕਾਂ ਲਾਈ ਰੱਖੋ ਜੀ | 
ਜਿਉਂਦੇ ਵੱਸਦੇ ਰਹੋ |

ਸਤ ਸ੍ਰੀ ਅਕਾਲ ਅਮੀਂ ਅਤੇ ਮਾਵੀ ਬਾਈ ਜੀ !


ਦੋਹਾਂ ਦਿੱਗਜਾਂ ਨੇ ਫ਼ੋਰਮ ਦੀ ਗੇੜੀ ਲਾਈ ਅਤੇ ਮਾਂ ਬੋਲੀ ਦੇ ਸਤਿਕਾਰ ਵਜੋਂ ਕਿਰਤ ਦਾ ਬਣਦਾ ਤਣਦਾ ਮਾਨ ਵੀ ਕੀਤਾ |

ਬਹੁਤ ਬਹੁਤ ਧੰਨਵਾਦ ਜੀ | 


ਇਸੇ ਤਰ੍ਹਾਂ ਰੌਣਕਾਂ ਲਾਈ ਰੱਖੋ ਜੀ | 


ਜਿਉਂਦੇ ਵੱਸਦੇ ਰਹੋ |

 

27 Jul 2021

Reply