Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ ..ਦਾਦਰ ਪੰਡੋਰਵੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ ..ਦਾਦਰ ਪੰਡੋਰਵੀ

ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ|
ਬੁਝਣ ਦੀ ਚਿੰਤਾ ਨਾ ਕਰ ਤੂੰ ਉਠਕੇ ਦੀਵੇ ਜਗਾ|

ਸਿਰਫ਼ ਨਾ ਦੇ ਰਿਸ਼ਤਿਆਂ ਸੰਗ ਨਿਭ ਨਹੀਂ ਸਕਦੇ ਅਸੀਂ,
ਜਾਂ ਬਣਾ ਕੇ ਨੇੜਤਾ ਰਖ ਜਾਂ ਵਧਾ ਲੈ ਫ਼ਾਸਿਲਾ|

ਅੱਗ ਜੰਗਲ ਨੂੰ ਪਈ ਤਾਂ ਆਲ੍ਹਣੇ ਸਭ ਸੜਨਗੇ,
ਕੀ ਕਰੇਂਗਾ ਜੇ ਉਹਨਾਂ ਦਾ ਸੇਕ ਘਰ-ਘਰ ਆ ਗਿਆ?

ਕੰਮ ਸੂਰਜ ਨੂੰ ਬੜੇ ਪੈਂਦੇ ਨੇ ਤੇਰੇ ਸ਼ਹਿਰ ਵਿਚ,
ਪਿੰਡ ਸਾਡੇ ਆਉਂਦਿਆਂ ਤਕ ਇਹ ਲਵੇ ਕਿਰਨਾਂ ਥਕਾ|

ਸ਼ਰਤ ਉਸਦੀ ਸੀ ਵਚਿੱਤਰ ਮੈਂ ਵੀ ਕੀਤੀ ਨਾ-ਕਬੂਲ,
ਤੀਰ - ਅੰਦਾਜ਼ੀ ਸਿਖਾਕੇ ਕਹਿੰਦੇ " ਅੰਗੂਠਾ ਕਟਾ|"

ਦਿਲ ਜਲੇ ਲੋਕਾਂ ਦੀਆਂ ਅੱਖਾਂ 'ਚ ਐਨੀ ਅੱਗ ਹੈ,
ਜਾਣਗੇ ਜਿਧਰ ਨੂੰ ਵੀ ਹੁਣ ਦੇਣਗੇ ਭਾਂਬੜ ਮਚਾ|

ਇਕ ਨਦੀ ਕਾਫ਼ੀ ਨਹੀਂ ਹੈ ਉਸ ਬਰੇਤੀ ਵਾਸਤੇ,
ਜੋ ਕਿਨਾਰੇ ਤੋਂ ਕਿਨਾਰੇ ਤੀਕ ਨਾਂ ਹੈ ਪਿਆਸ ਦਾ|

ਭੰਨ ਸੁਟਦੇ ਨੇ ਚਿਰਾਗਾਂ ਨੂੰ ਇਹ ਲੋਕੀ ਦਿਨ ਢਲੇ,
ਵੇਖਕੇ ਘਿਰਦਾ ਹਨੇਰਾ ਸ਼ਾਮੀਂ ਪੈਂਦੇ ਤਿਲਮਿਲਾ|

ਭੁੱਲ ਨਾ ਜਾਵੀਂ ਤੂੰ ਕਿਧਰੇ ਪਿੰਡ ਦੀਆਂ ਪਗਡੰਡੀਆਂ,
ਹੈ ਬਦਲ ਸਕਦੀ ਕਿਸੇ ਵੀ ਵਕਤ ਸ਼ਹਿਰਾਂ ਦੀ ਹਵਾ|

ਖੌਰੇ ਕਿੰਨੀਆਂ ਕੀਮਤਾਂ ਦੇ ਰੂ-ਬਰੂ ਹੋਏ ਨੇ ਉਹ,
ਮੇਲਿਆਂ ਤੋਂ ਪਰਤਦੇ ਲੋਕਾਂ ਦੇ ਚਿਹਰੇ ਗ਼ਮਜ਼ਦਾ ... ਦਾਦਰ ਪੰਡੋਰਵੀ

23 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ......tfs......

25 Jan 2013

Reply