Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਹੇਜ ਲੈਣਾ ਨਹੀਂ ਦੇਣਾ ਪਿਆ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Bhupinder Walia
Bhupinder
Posts: 4
Gender: Female
Joined: 02/May/2013
Location: Patiala
View All Topics by Bhupinder
View All Posts by Bhupinder
 
ਦਹੇਜ ਲੈਣਾ ਨਹੀਂ ਦੇਣਾ ਪਿਆ

 

(The story below got published in Punjabi Tribune on 28-04-2013. For English and Hindi versions, please visit my blog bupinderwalia.wordpress.com. Feed back welcome. Thanks,)

 

ਅੱਜ ਨਵੀਨ ਦੀ ਸ਼ਾਦੀ ਹੋ ਰਹੀ ਸੀ। ਉਹ ਨਵੀਂ ਜ਼ਿੰਦਗੀ ਦੇ ਸੁਨਹਿਰੀ ਸੁਪਨਿਆਂ ਵਿੱਚ ਆਪਣੀ ਜੀਵਨ ਸਾਥਣ ਨਾਲ ਹੋਣ ਦੀ ਸੋਚ ਤੋਂ ਹੀ ਰੋਮਾਂਚਿਤ ਹੋ ਜਾਂਦਾ ਸੀ। ਉਹ ਖ਼ੁਦ ਨੂੰ ਕਿਸੇ ਸ਼ਹਿਜ਼ਾਦੇ ਤੋਂ ਘੱਟ ਮਹਿਸੂਸ ਨਹੀਂ ਸੀ ਕਰ ਰਿਹਾ। ਉਹ ਵਕਤ ਵੀ ਆ ਗਿਆ ਜਦੋਂ ਉਹ ਆਪਣੀ ਦੁਲਹਨ ਨੂੰ ਵਿਆਹੁਣ ਉਸ ਦੇ ਘਰ ਪਹੁੰਚ ਗਿਆ। ਸਾਰੇ ਬਾਰਾਤੀ ਖ਼ੁਸ਼ੀ ਵਿੱਚ ਨੱਚ ਰਹੇ ਸਨ।
ਉਸ ਦੀ ਮਾਂ ਲਤਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿਉਂਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਜ਼ਿੰਦਗੀ ਵੀਰਾਨ ਹੋ ਗਈ ਸੀ। ਅੱਜ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਉਸ ਨੂੰ ਸਾਰੇ ਗ਼ਮ ਭੁੱਲ ਗਏ ਸਨ। ਬੜੇ ਖ਼ੁਸ਼ੀ ਦੇ ਮਾਹੌਲ ਵਿੱਚ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ। ਦਹੇਜ ਲਈ ਤਾਂ ਉਹ ਪਹਿਲਾਂ ਹੀ ਲੜਕੀ ਵਾਲਿਆਂ ਨੂੰ ਮਨ੍ਹਾਂ ਕਰ ਚੁੱਕੇ ਸਨ। ਆਪਣੀ ਨੂੰਹ ਨੂੰ ਲੈ ਕੇ ਲਤਾ ਆਪਣੇ ਘਰ ਵਾਪਸ ਆ ਗਈ। ਘਰ ਆ ਕੇ ਸਾਰੀਆਂ ਰਸਮਾਂ ਪੂਰੀਆਂ ਕਰਦੇ-ਕਰਦੇ ਕਦੋਂ ਰਾਤ ਹੋ ਗਈ ਪਤਾ ਨਹੀਂ ਚੱਲਿਆ। ਨਵੀਨ ਹੁਸੀਨ ਜ਼ਿੰਦਗੀ ਦੇ ਸੁਪਨੇ ਦੇਖਦਾ ਆਪਣੇ ਕਮਰੇ ਵੱਲ ਇਹ ਸੋਚਦਿਆਂ ਵਧ ਰਿਹਾ ਸੀ ਕਿ ਉਸ ਦੀ ਪਤਨੀ ਉਸ ਦੇ ਇੰਤਜ਼ਾਰ ਵਿੱਚ ਪਲਕਾਂ ਵਿਛਾ ਕੇ ਬੈਠੀ ਹੋਵੇਗੀ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਦੰਗ ਰਹਿ ਗਿਆ ਕਿਉਂਕਿ ਉਸ ਦੀ ਬੀਵੀ ਮੀਨਾ ਕੈਪ੍ਰੀ ਅਤੇ ਛੋਟਾ ਜਿਹਾ ਟੌਪ ਪਹਿਨ ਕੇ ਮੋਬਾਈਲ ਫੋਨ ’ਤੇ ਬਹੁਤ ਹੀ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਨਾ ਤਾਂ ਉਸ ਨੇ ਨਵੀਨ ਦੇ ਆਉਣ ਦਾ ਕੋਈ ਖਿਆਲ ਕੀਤਾ ਅਤੇ ਨਾ ਫੋਨ ਬੰਦ ਕੀਤਾ। ਨਵੀਨ ਨੇ ਦੇਖਿਆ ਕਿ ਉਸ ਦੀ ਪਤਨੀ ਉਸ ਵੱਲ ਧਿਆਨ ਹੀ ਨਹੀਂ ਦੇ ਰਹੀ ਤਾਂ ਉਹ ਉਸ ਵੱਲ ਵਧਣ ਲੱਗਿਆ। ਮੀਨਾ ਨੇ ਆਪਣੇ ਪਰਸ ਵਿੱਚੋਂ ਇੱਕ ਛੋਟਾ ਜਿਹਾ ਰਿਵਾਲਵਰ ਕੱਢ ਕੇ ਆਪਣੇ ਕੰਨ ’ਤੇ ਰੱਖ ਲਿਆ ਅਤੇ ਬੋਲੀ, ‘‘ਖ਼ਬਰਦਾਰ, ਜੇ ਮੇਰੇ ਵੱਲ ਇੱਕ ਕਦਮ ਵੀ ਵਧਾਇਆ ਤਾਂ ਠੀਕ ਨਹੀਂ ਹੋਵੇਗਾ। ਮੈਂ ਖ਼ੁਦ ਨੂੰ ਖ਼ਤਮ ਕਰ ਲਵਾਂਗੀ। ਇਸ ਦਾ ਇਲਜ਼ਾਮ ਤੁਹਾਡੇ ਸਿਰ ਲੱਗ ਜਾਵੇਗਾ। ਫਿਰ ਹਵਾਲਾਤ ਵਿੱਚ ਬੈਠ ਕੇ ਸੁਪਨੇ ਦੇਖਦੇ ਰਹਿਣਾ।’’ ਨਵੀਨ ਵਿਚਾਰਾ ਹੈਰਾਨ-ਪ੍ਰੇਸ਼ਾਨ ਹੋ ਗਿਆ।

 

02 May 2013

Bhupinder Walia
Bhupinder
Posts: 4
Gender: Female
Joined: 02/May/2013
Location: Patiala
View All Topics by Bhupinder
View All Posts by Bhupinder
 
Part 2

ਉਸ ਦੇ ਤਾਂ ਜਿਵੇਂ ਹੋੋਸ਼ੋ-ਹਵਾਸ ਹੀ ਗੁੰਮ ਹੋ ਗਏ। ਉਹ ਬਹੁਤ ਹੀ ਭਾਵੁਕ, ਈਮਾਨਦਾਰ ਅਤੇ ਸ਼ਰਮੀਲਾ ਲੜਕਾ ਸੀ। ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਕੋਈ ਖ਼ਾਸ ਗੱਲਬਾਤ ਨਹੀਂ ਸੀ ਕੀਤੀ। ਉਸ ਦੇ ਸਾਰੇ ਸੁਪਨੇ ਚੂਰ-ਚੂਰ ਹੋ ਗਏ। ਉਹ ਚਕਰਾ ਕੇ ਮੀਨਾ ਨੂੰ ਦੇਖਦਾ ਰਿਹਾ ਜੋ ਪਤਾ ਨਹੀਂ ਕੀ-ਕੀ ਬੋਲੀ ਜਾ ਰਹੀ ਸੀ। ਨਵੀਨ ਨੂੰ ਬੱਸ ਇੰਨਾ ਹੀ ਸਮਝ ਆਇਆ ਕਿ ਉਸ ਦੀ ਪਤਨੀ ਉਸ ਨਾਲ ਰਹਿਣਾ ਨਹੀਂ ਸੀ ਚਾਹੁੰਦੀ ਪਰ ਉਸ ਦੇ ਮਾਂ-ਬਾਪ ਨੇ ਖ਼ੁਦਕੁਸ਼ੀ ਦਾ ਡਰਾਵਾ ਦੇ ਕੇ ਜ਼ਬਰਦਸਤੀ ਉਸ ਦੀ ਸ਼ਾਦੀ ਨਵੀਨ ਨਾਲ ਕਰ ਦਿੱਤੀ। ਉਹ ਤਾਂ ਰਮੇਸ਼ ਨਾਂ ਦੇ ਕਿਸੇ ਲੜਕੇ ਨਾਲ ਪਿਆਰ ਕਰਦੀ ਹੈ, ਜੋ ਅਗਲੇ ਹਫ਼ਤੇ ਹੀ ਕੈਨੇਡਾ ਤੋਂ ਵਾਪਸ ਆ ਰਿਹਾ ਹੈ। ਉਸ ਤੋਂ ਬਾਅਦ ਦੋਵਾਂ ਦਾ ਉੱਥੋਂ ਭੱਜ ਜਾਣ ਦਾ ਪ੍ਰੋਗਰਾਮ ਸੀ। ਰਮੇਸ਼ ਨੇ ਤਾਂ ਪਹਿਲਾਂ ਹੀ ਆ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਉਹ 15 ਦਿਨ ਲੇਟ ਹੋ ਗਿਆ। ਇਸ ਲਈ ਮਜਬੂਰੀ ਵਿੱਚ ਉਸ ਨੂੰ ਨਵੀਨ ਨਾਲ ਸ਼ਾਦੀ ਕਰਨੀ ਪਈ। ਮੀਨਾ ਉਸ ਨਾਲ ਹੀ ਫੋਨ ’ਤੇ ਗੱਲ ਕਰ ਰਹੀ ਸੀ। ਨਵੀਨ ਇਹ ਸੋਚ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਕੀ ਕਹੇਗਾ। ਉਸ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਪਰ ਉਸ ਦੀ ਮਾਂ ਦਾ ਕੀ ਹਾਲ ਹੋਵੇਗਾ, ਜੋ ਅੱਜ ਤਕ ਇਹ ਖ਼ੁਸ਼ੀ ਵੇਖਣ ਲਈ ਹੀ ਜਿਉਂਦੀ ਸੀ। ਉਸ ਨੇ ਫ਼ੈਸਲਾ ਕੀਤਾ ਕਿ ਉਹ ਚੁੱਪ ਹੀ ਰਹੇਗਾ, ਜੋ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚੱਲਣ ਦੇਵੇਗਾ।

02 May 2013

Bhupinder Walia
Bhupinder
Posts: 4
Gender: Female
Joined: 02/May/2013
Location: Patiala
View All Topics by Bhupinder
View All Posts by Bhupinder
 
Part3

ਦਿਨ ਚੜ੍ਹ ਗਿਆ। ਨਵੀਨ ਆਪਣੇ ਕਮਰੇ ਤੋਂ ਬਾਹਰ ਆਇਆ ਤੇ ਆਪਣੇ ਵੱਲੋਂ ਬਿਲਕੁਲ ਨਾਰਮਲ ਦਿਖਾਈ ਦੇਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਦੀ ਪਤਨੀ ਕਮਰੇ ਵਿੱਚੋਂ ਨਿਕਲ ਕੇ ਨਿਡਰ ਹੋ ਕੇ ਘਰ ਵਿੱਚ ਘੁੰਮਣ ਲੱਗੀ ਤੇ ਸਭ ਨਾਲ ਗੱਲਾਂ ਕਰਕੇ ਖਾਣ-ਪੀਣ ਲੱਗ ਗਈ। ਨਵੀਨ ਦੀ ਮਾਂ ਨੂੰ ਥੋੜ੍ਹੀ ਹੈਰਾਨੀ ਤਾਂ ਹੋਈ ਪਰ ਫਿਰ ਉਸ ਨੇ ਸੋਚਿਆ ਕਿ ਅੱਜ-ਕੱਲ੍ਹ ਦੀਆਂ ਕੁੜੀਆਂ ਅਜਿਹੀਆਂ ਹੀ ਹੁੰਦੀਆਂ ਹੋਣਗੀਆਂ। ਉਸ ਦੀ ਆਪਣੀ ਕੋਈ ਧੀ ਨਹੀਂ ਸੀ। ਇਸ ਲਈ ਉਸ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ। ਸਾਰਾ ਦਿਨ ਆਉਣ-ਜਾਣ ਵਾਲਿਆਂ ਦੀ ਗਹਿਮਾ-ਗਹਿਮੀ ਵਿੱਚ ਹੀ ਨਿਕਲ ਗਿਆ। ਦੋ ਦਿਨ ਨਿਕਲ ਗਏ ਪਰ ਲਤਾ ਨੇ ਮਹਿਸੂਸ ਕੀਤਾ ਕਿ ਉਸ ਦਾ ਪੁੱਤਰ ਦਿਨ-ਬ-ਦਿਨ ਮੁਰਝਾ ਰਿਹਾ ਹੈ। ਉਸ ਨੇ ਇੱਕ-ਦੋ ਵਾਰ ਦਬੀ ਜ਼ੁਬਾਨ ਵਿੱਚ ਪੁੱਛਿਆ ਵੀ ਕਿ ਉਨ੍ਹਾਂ ਦੋਵਾਂ ਵਿੱਚ ਸਭ ਕੁਝ ਠੀਕ-ਠਾਕ ਹੈ ਤਾਂ ਨਵੀਨ ਗੱਲ ਨੂੰ ਟਾਲ ਗਿਆ। ਨਵੀਨ ਦੀ ਮਾਂ ਤੋਂ ਰਿਹਾ ਨਾ ਗਿਆ। ਉਹ ਰੋਜ਼ ਵਾਂਗ ਆਪਣੀ ਡਿਊਟੀ ’ਤੇ ਚਲੀ ਗਈ ਪਰ ਕੁਝ ਦੇਰ ਬਾਅਦ ਹੀ ਉਸ ਨੂੰ ਆਪਣੇ ਬੇਟੇ ਦੀ ਚਿੰਤਾ ਹੋਣ ਲੱਗੀ। ਉਸ ਨੇ ਦਫ਼ਤਰ ਤੋਂ ਛੁੱਟੀ ਲੈ ਕੇ ਨਵੀਨ ਨੂੰ ਫੋਨ ਕਰਕੇ ਬੁਲਾਇਆ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਹ ਡਾਕਟਰ ਨੂੰ ਵਿਖਾਉਣਾ ਚਾਹੁੰਦੀ ਹੈ। ਨਵੀਨ ਫ਼ਟਾਫਟ ਉਸ ਦੇ ਪਾਸ ਗਿਆ ਤਾਂ ਲਤਾ ਉਸ ਨੂੰ ਇੱਕ ਪਾਰਕ ਵਿੱਚ ਲੈ ਗਈ। ਪਾਰਕ ਵਿੱਚ ਉਸ ਨੂੰ ਆਪਣੀ ਸਹੁੰ ਦੇ ਕੇ ਕਹਿਣ ਲੱਗੀ ਕਿ ਜੋ ਵੀ ਗੱਲ ਹੈ ਸੱਚ-ਸੱਚ ਉਸ ਨੂੰ ਦੱਸੇ। ਮਜਬੂਰ ਹੋ ਕੇ ਨਵੀਨ ਨੂੰ ਸਾਰੀ ਗੱਲ ਆਪਣਾ ਮਾਂ ਨੂੰ ਦੱਸਣੀ ਪਈ। ਮਾਂ-ਪੁੱਤਰ ਬੜੀ ਦੇਰ ਤਕ ਪਾਰਕ ਵਿੱਚ ਬੈਠ ਕੇ ਇੱਕ-ਦੂਜੇ ਨੂੰ ਤਸੱਲੀ ਦਿੰਦੇ ਰਹੇ। ਫਿਰ ਕਾਫ਼ੀ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਮੀਨਾ ਦੇ ਮਾਪੇ ਜੋ ਕੱਲ੍ਹ ਉਸ ਨੂੰ ਲੈਣ ਆ ਰਹੇ ਹਨ, ਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ।

02 May 2013

Bhupinder Walia
Bhupinder
Posts: 4
Gender: Female
Joined: 02/May/2013
Location: Patiala
View All Topics by Bhupinder
View All Posts by Bhupinder
 
part4

ਇਹ ਫ਼ੈਸਲਾ ਕਰਕੇ ਉਹ ਘਰ ਆ ਗਏ ਅਤੇ ਮੀਨਾ ਨਾਲ ਇਸ ਤਰ੍ਹਾਂ ਬੋਲਣ ਲੱਗ ਗਏ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਗਲੇ ਦਿਨ ਮੀਨਾ ਦੇ ਮਾਂ-ਬਾਪ ਆ ਗਏ ਤਾਂ ਆਉ ਭਗਤ ਕਰਨ ਤੋਂ ਬਾਅਦ ਉਨ੍ਹਾਂ ਨੇ ਸਾਰੀ ਗੱਲ ਦੱਸੀ ਪਰ ਮੀਨਾ ਦੇ ਮਾਂ-ਬਾਪ ਤਾਂ ਮੰਨੇ ਹੀ ਨਹੀਂ ਅਤੇ ਕਹਿਣ ਲੱਗੇ, ‘‘ਸਾਡੀ ਬੇਟੀ ਵਿੱਚ ਤਾਂ ਕੋਈ ਨੁਕਸ ਹੀ ਨਹੀਂ। ਤੁਹਾਡੇ ਬੇਟੇ ਤੋਂ ਹੀ ਕੋਈ ਗਲਤੀ ਹੋਈ ਹੋਵੇਗੀ ਅਤੇ ਤੁਸੀਂ ਸਾਡੀ ਬੇਟੀ ਦਾ ਕਸੂਰ ਕੱਢ ਰਹੇ ਹੋ।’’
ਸਾਰੀ ਗੱਲਬਾਤ ਸੁਣ ਕੇ ਨਵੀਨ ਦੀ ਮਾਂ ਨੇ ਕਿਹਾ, ‘‘ਇਨ੍ਹਾਂ ਹਾਲਾਤ ਵਿੱਚ ਤੁਹਾਡੀ ਧੀ ਨੂੰ ਅਸੀਂ ਆਪਣੇ ਘਰ ਨਹੀਂ ਰੱਖ ਸਕਦੇ। ਕਿਰਪਾ ਕਰਕੇ ਉਸ ਨੂੰ ਨਾਲ ਆਪਣੇ ਘਰ ਲੈ ਜਾਓ।’’ ਮੀਨਾ ਦੇ ਮਾਂ-ਬਾਪ ਕਹਿਣ ਲੱਗੇ, ‘‘ਅਸੀਂ ਇਸ ਤਰ੍ਹਾਂ ਕਿਵੇਂ ਲਿਜਾ ਸਕਦੇ ਹਾਂ। ਅਸੀਂ ਤਾਂ ਆਪਣੀ ਧੀ ਦੀ ਸ਼ਾਦੀ ਕਰ ਦਿੱਤੀ ਹੈ। ਅਸੀਂ ਪੁਲੀਸ ਕੋਲ ਜਾਵਾਂਗੇ ਕਿ ਤੁਸੀਂ ਸਾਡੀ ਬੇਟੀ ਨੂੰ ਦਹੇਜ ਲਈ ਤੰਗ ਕਰਦੇ ਹੋ।’’ ਨਵੀਨ ਦੀ ਮਾਂ ਨੇ ਕਿਹਾ, ‘‘ਅਸੀਂ ਤਾਂ ਦਹੇਜ ਲਿਆ ਹੀ ਨਹੀਂ…’’ ਤਾਂ ਉਹ ਕਹਿਣ ਲੱਗੇ, ‘‘ਅੱਜ-ਕੱਲ੍ਹ ਕਾਨੂੰਨ ਵੀ ਲੜਕੀਆਂ ਦੇ ਨਾਲ ਹੈ। ਅਸੀਂ ਤੁਹਾਨੂੰ ਦੋਵਾਂ ਨੂੰ ਜੇਲ੍ਹ ਦੀ ਹਵਾ ਖਿਲਾ ਦੇਵਾਂਗੇ।’’ ਨਵੀਨ ਤੇ ਉਸ ਦੀ ਮਾਂ ਘਬਰਾ ਗਏ। ਉਹ ਲੜਕੀ ਵਾਲਿਆਂ ਦੀਆਂ ਮਿੰਨਤਾਂ ਕਰਨ ਲੱਗੇ ਕਿ ਜਦੋਂ ਮੀਨਾ ਨਵੀਨ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਤਾਂ ਉਹ ਕੀ ਕਰ ਸਕਦੇ ਹਨ। ਮੀਨਾ ਦੇ ਸਾਮਾਨ ਵਿੱਚੋਂ ਉਸ ਲੜਕੇ ਦੀ ਫੋਟੋ ਅਤੇ ਖ਼ਤ ਵੀ ਮਿਲੇ ਹਨ। ਮੀਨਾ ਦੇ ਮਾਂ-ਬਾਪ ਤਾਂ ਮੰਨਣ ਲਈ ਤਿਆਰ ਹੀ ਨਹੀਂ ਸੀ। ਲਤਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਅਲੱਗ ਕਮਰੇ ਵਿੱਚ ਲਿਜਾ ਕੇ ਪਿਆਰ ਨਾਲ ਪੁੱਛ ਲੈਣ ਤਾਂ ਉਹ ਅਲੱਗ ਕਮਰੇ ਵਿੱਚ ਚਲੇ ਗਏ। ਤਕਰੀਬਨ ਇੱਕ ਘੰਟੇ ਬਾਅਦ ਬਾਹਰ ਆ ਕੇ ਕਹਿਣ ਲੱਗੇ ਕਿ ਉਹ ਉਸ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਹਨ ਪਰ ਇੱਕ ਸ਼ਰਤ ਹੈ ਕਿ ਉਨ੍ਹਾਂ ਨੂੰ ਦਹੇਜ ਦੇਣਾ ਪਵੇਗਾ; ਟੀ.ਵੀ., ਫਰਿੱਜ, ਗਹਿਣੇ, ਕੱਪੜੇ, ਬਿਸਤਰੇ ਤੇ ਨਗਦ ਵੀ। ਨਵੀਨ ਦੀ ਮਾਂ ਨੇ ਕਿਹਾ, ‘‘ਅਸੀਂ ਦਹੇਜ ਲਿਆ ਹੀ ਨਹੀਂ ਤਾਂ ਅਸੀਂ ਕਿਵੇਂ ਦੇ ਸਕਦੇ ਹਾਂ!’’ ਮੀਨਾ ਦੇ ਮਾਪਿਆਂ ਨੇ ਕਿਹਾ ਕਿ ਫਿਰ ਉਹ ਮੀਨਾ ਨੂੰ ਇੱਥੇ ਹੀ ਛੱਡ ਕੇ ਜਾਣਗੇ। ਜੇਕਰ ਕੁਝ ਵੀ ਗਲਤ ਹੋਇਆ ਜਾਂ ਉਹ ਭੱਜ ਗਈ ਤਾਂ ਪੁਲੀਸ ਰਿਪੋਰਟ ਵਿੱਚ ਲਿਖਾ ਦੇਣਗੇ ਕਿ ਤੁਸੀਂ ਉਸ ਨੂੰ ਮਾਰ ਕੇ ਉਸ ਦੀ ਲਾਸ਼ ਛੁਪਾ ਦਿੱਤੀ ਹੈ। ਨਵੀਨ ਤੇ ਉਸ ਦੀ ਮਾਂ ਬਹੁਤ ਡਰ ਗਏ ਅਤੇ ਦਹੇਜ ਦੇਣ ਲਈ ਤਿਆਰ ਹੋ ਗਏ। ਦੋਵੇਂ ‘ਦਹੇਜ ਵਿਰੋਧੀ ਕਾਨੂੰਨ’ ਨੂੰ ਕੋਸਦੇ ਹੋਏ ਕਹਿਣ ਲੱਗੇ ਕਿ ਉਲਟਾ ਜ਼ਮਾਨਾ ਆ ਗਿਆ ਹੈ। ਦਹੇਜ ਲੈਣਾ ਤਾਂ ਦੂਰ, ਆਪਣੀ ਜਾਨ ਬਚਾਉਣ ਲਈ ਦਹੇਜ ਦੇਣਾ ਪਿਆ, ਇਹ ਕੈਸਾ ਕਾਨੂੰਨ ਹੈ?

02 May 2013

simar brar
simar
Posts: 56
Gender: Female
Joined: 05/Dec/2012
Location: Winnipeg
View All Topics by simar
View All Posts by simar
 

baut sohna likhya h ji

ajj de haalat chngi tran beyan kite ne tuc 

bahut khoob!

03 May 2013

Rajinder Randhawa
Rajinder
Posts: 105
Gender: Male
Joined: 13/Feb/2012
Location: Agra
View All Topics by Rajinder
View All Posts by Rajinder
 
Nice
03 May 2013

Reply