Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਾਮਿਨੀ ਦੇ ਨਾਂਅ ! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਾਮਿਨੀ ਦੇ ਨਾਂਅ !

ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ.........

 

 

ਅਮਨ  ਧਾਲੀਵਾਲ

28 Dec 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Sealed

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

CryFrown

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਨਾ ਹੋਊ ਰੇਪ, ਨਾ ਧੋਖਾ, ਤੇ ਨਾ ਹੋਊ ਕੋਈ ਦੰਗਾ ...

ਰੱਬਾ ਹੁਣ ਤਾਂ ਸੰਸਾਰ ਮੁੱਕਿਆ ਹੀ ਚੰਗਾ ...

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਦਾਮਿਨੀ ਮਰੀ ਨਹੀਂ ਬਸ ਉਹ ਤਾਂ ਉਸ ਥਾਂ ਜਾ ਵੱਸੀ ਹੈ 
ਜਿੱਥੇ ਉਸ ਨੂੰ ਇੱਦਾਂ ਦੀ ਦਰਿੰਦਗੀ ਦਾ ਸਾਹਮਣਾ ਕਦੇ ਨਹੀਂ ਕਰਨਾ ਪਉਗਾ 

ਦਾਮਿਨੀ ਮਰੀ ਨਹੀਂ ਬਸ ਉਹ ਤਾਂ ਉਸ ਥਾਂ ਜਾ ਵੱਸੀ ਹੈ 

ਜਿੱਥੇ ਉਸ ਨੂੰ ਇੱਦਾਂ ਦੀ ਦਰਿੰਦਗੀ ਦਾ ਸਾਹਮਣਾ ਕਦੇ ਨਹੀਂ ਕਰਨਾ ਪਉਗਾ 

 

28 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਦਾਮਿਨੀ ਦੇ ਨਾਂਅ !
*****************
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
ਇਨਸਾਨੀਅਤ , ਕਾਨੂੰਨ , ਇਨਸਾਫ !
ਅਸੀਂ ਵੀ ਸਾਰੇ ਦੇਸ਼ ਵਾਸੀ
ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ !
ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ
ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ
ਤੇਰੇ ਨਾਲ ਧੀਆਂ ਦਾ ਮਾਣ ਮਰ ਗਿਆ ਹੈ ,
ਤੇਰੇ ਨਾਲ ਹੀ ਮਰ ਗਈ ਹੈ
ਚਿੜੀਆਂ ਦੀ ਉਡਾਰੀ ,
ਕੋਇਲਾਂ ਦੇ ਗੀਤ !
ਤੇਰੇ ਬਾਅਦ ਕਿੰਨੀ ਉਦਾਸ ਖੜੀ ਹੈ
ਸਾਡੀ ਸਦੀਆਂ ਪੁਰਾਣੀ ਸਭਿਅਤਾ ,
ਅੱਜ ਸਾਡੇ ਸੰਸਕਾਰਾਂ ਦੇ ਮੂੰਹ ਤੋਂ
ਮੱਖੀ ਨਹੀਂ ਉੱਡਦੀ !
ਅੱਜ ਗੁਰੂਆਂ , ਪੀਰਾਂ ,ਫਕੀਰਾਂ
ਦੇ ਬਚਨ ਡਾਅਢੇ ਗਮਗੀਨ ਨੇ !
ਬੇਟਾ !
ਅਸੀਂ ਸਾਰੇ ਹੀ
ਤੇਰੇ ਗੁਨਾਹਗਾਰ ਹਾਂ
ਤੂੰ ਸਾਨੂੰ ਮੁਆਫ ਨਾ ਕਰੀਂ,
ਤੂੰ ਮੁਆਫ ਨਾ ਕਰੀਂ ਉਨਾਂ ਨੂੰ
ਜਿੰਨਾਂ ਤੈਨੂੰ ਆਪਣੀ ਰਾਜਨੀਤੀ ਦਾ
ਮੋਹਰਾ ਬਣਾ ਲਿਆ
ਤੇ ਦਾਗਦੇ ਰਹੇ ਇੱਕ ਦੂਜੇ ਤੇ
ਉੱਲਟੇ-ਸਿੱਧੇ ਬਿਆਨ !
ਮਹਿਲਾਂ 'ਚ ਬੈਠੇ
ਕੱਠਪੁਤਲੀ ਰਾਜੇ
ਜੋ ਅਮਨ ਕਾਨੂੰਨ ਦੀ
ਸ਼ਤਰੰਜ ਖੇਡਦੇ ਰਹੇ
ਤੇ ਰਾਣੀਆਂ ਜੋ
ਆਪਣੇ ਮਹਿਲਾਂ ਦੇ
ਬਨੇਰੇ ਤੇ ਖੜ ਕੇ
ਵੇਖਦੀਆਂ ਰਹੀਆਂ
ਤੇਰੇ ਲਈ ਇਨਸਾਫ ਮੰਗਦੇ
ਲੋਕਾਂ ਤੇ ਹੁੰਦਾ ਲਾਠੀ-ਚਾਰਜ ,
ਸਭ ਤੇਰੇ ਗੁਨਾਹਗਾਰ ਨੇ !
ਦਾਮਿਨੀ !!
ਦਾਮਿਨੀ ਦਾ ਅਰਥ ਨੇ
ਆਸਮਾਨੀ ਬਿਜਲੀ ,
ਹੁਣ ਤੇਰੇ ਜਾਣ ਬਾਅਦ
ਦੇਸ਼ ਦੀਆਂ ਸਭ ਧੀਆਂ ਨੂੰ
ਖੁਦ ਜਿਉਣੇ ਪੈਣਗੇ
ਤੇਰੇ ਨਾਮ ਦੇ ਅਰਥ ,
ਤਾਂ ਕਿ ਰਾਖ ਕੀਤੇ ਜਾ ਸਕਣ
ਹਵਸ ਦੇ ਬਘਿਆੜ !
ਅੱਜ ਸਿਰਫ
ਤੇਰੀ ਮੌਤ ਨਹੀਂ ਹੋਈ ਬੇਟਾ !
ਏਥੇ ਬਹੁਤ ਕੁੱਝ
ਤੇਰੇ ਨਾਲ ਹੀ ਮਰ ਗਿਆ ਹੈ
*****************
amardeep singh gill
28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਡਾ ਸਿਸਟਮ ਇਕ ਦੱਲਦਲ ਦੀ ਤਰਾਂ ਹੈ ਜਿਥੇ ਕਿੰਨੇ ਹੀ ਮੁਦੇ ਫਸੇ ਪਏ ਨੇ.....ਜਿੰਨਾ ਉਹਨਾ ਨੂ ਬਾਹਰ ਕੱਡਣ ਦੀ ਕੋਸ਼ਿਸ਼ ਹੁੰਦੀ ਹੈ ਉਨੇ ਹੀ ਉਹ ਹੋਰ ਫਸੀ ਜਾਂਦੇ ਨੇ....anim13....Sad...

29 Dec 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਰਾਖੀ ਤਾਂ ਸਿਆਸੀ ਨੇਤਾਵਾਂ ਦੀ ਤੇ ਉਹਨਾਂ ਦੇ ਧੀਆਂ, ਪੁਤਰਾਂ ਤੇ ਰਿਸ਼ਤੇਦਾਰਾਂ ਦੀ ਹੁੰਦੀ ਹੈ, ਆਮ ਲੋਕਾਂ ਨੂੰ ਕੌਣ ਪੁਛਦਾ ਹੈ, rape ਉਹਨਾਂ ਦੇ ਕਿਉਂ ਨਹੀਂ ਹੁੰਦੇ ਚੁਣੇ ਹੋਏ ਨੇਤਾਵਾਂ ਨੂੰ ਸੁਰਖਿਆ ਦੀ ਲੋੜ ਨਹੀਂ ਹੋਣੀ ਚਾਹੀਦੀ ਲੋਕਾਂ ਤੇ ਜ਼ੁਲਮ ਕਰਨ ਕਰ ਕੇ ਹੀ ਉਹ ਸੁਰਖਿਆ ਭਾਲਦੇ ਹਨ ਰੱਬ ਇਹਨਾਂ ਨੂੰ ਮੁਆਫ ਕਰੇ, power 'ਚ ਹੋਣ ਤੇ ਗਰਜਦੇ ਹਨ ਤੇ power ਤੋਂ ਬਾਹਰ ਵਿਲਕਦੇ ਹਨ....... ਆਹ
29 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Where is bloddy GOD ??


ਹੁਣ ਤਾਂ ਛੱਡ ਦਿਓ ਇਸ ਭਰਮ ਦਾ ਖਹਿੜਾ | ਜੇ ਪ੍ਰਮਾਤਮਾਂ ਹੁੰਦਾ ਤਾਂ ਇਹੋ ਜਿਹੇ ਕੁਕਰਮ ਨਾ ਹੁੰਦੇ ਤੇ ਇੰਨੀ ਬਰਬਰਤਾ ਨਾਲ ਸਾਡੀ ਇੱਕ ਧੀ ਭੈਣ ਨਾ ਮਰ/ਮਾਰੀ ਗਈ ਹੁੰਦੀ, ਕਿਸੇ ਇੱਕ ਦੀ ਅਰਦਾਸ ਵੀ ਕਿਸੇ ਕੰਨਾਂ ਤੱਕ ਨਹੀਂ ਪਹੁੰਚੀ ਕਿਉਂਕਿ ਇਹ ਕੰਨ ਕਿਤੇ ਹਨ ਹੀ ਨਹੀਂ | ਸੋ ਕਿਰਪਾ ਕਰੋ ਜੇ ਇਸ ਕੁਕਰਮ ਦਾ ਵਿਰੋਧ ਨਹੀਂ ਕਰ ਸਕਦੇ ਤਾਂ ਕਿਸੇ ਪ੍ਰਮਾਤਮਾਂ ਜਿਹੇ ਫੋਕੇ ਸ਼ਬਦ ਅੱਗੇ ਉਸਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਕੇ ਖੁਦ ਨੂੰ ਤੇ ਕਿਸੇ ਹੋਰ ਨੂੰ ਧੋਖਾ ਨਾ ਦੇਵੋ...

 

                                    ..............Iqbal Dhanaula

29 Dec 2012

Reply