Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੰਦ ਘਸਾਈ....... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਦੰਦ ਘਸਾਈ.......

ਬਾਬਾ ਜੀ ਸਤਿ ਸ੍ਰੀ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾ ਏ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰਕੇ ਜਾਣ ਲੱਗਾ। ਓ ਭਲਿਆ ਲੋਕਾ, ਜ਼ਰਾ ਰੁਕ ਕੇ ਗਲ ਸੁਣ, ਤੈਨੂੰ ਪਤਾ ਨਹੀ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ ਵਾਲਿਆਂ ਘਰ ਹੈ ਅਤੇ ਉੱਥੇ ਸੇਵਾ ਵੀ ਚੰਗੀ ਹੋਣੀ ਹੈ। ਬੇਬੇ ਨੂੰ ਕਹਿ ਕਿ ਅੱਜ ਦਾ ਦਿਨ ਛੱਡ ਕੱਲ੍ਹ ਦਾ ਦਿਨ ਰੱਖ ਲਵੇ । ਗੁਰਦੇਵ ਇਹ ਗੱਲ ਸੁਣ ਕੇ ਹੋਰ ਵੀ ਦੁਖੀ ਹੋ ਗਿਆ ਕਿਓਂਕਿ ਉਹ ਆਪ ਵੀ ਅਜਿਹੇ ਕਰਮਕਾਂਡਾਂ ਤੋਂ ਦੂਰ ਸੀ ਪਰ ਅਜੇ ਉਸਦੀ ਘਰਦਿਆਂ ਅਗੇ ਕੋਈ ਪੇਸ਼ ਨਹੀ ਸੀ ਜਾ ਰਹੀ। ਉਹ ਘਰਦਿਆਂ ਨੂੰ ਸਹੀ ਰਾਹ ’ਤੇ ਲਿਆਉਣ ਦੇ ਨਾਲ-ਨਾਲ ਇਨ੍ਹਾਂ ਅਖੋਤੀ ਬਾਬਿਆਂ ਭਾਵ ਬਨਾਰਸ ਦੇ ਠਗਾਂ ਨੂੰ ਵੀ ਸਬਕ ਸਿਖਾਉਣਾ ਚਾਹੁੰਦਾ ਸੀ। ਇਹ ਸੋਚਾਂ ਸੋਚਦਾ ਗੁਰਦੇਵ ਅਪਣੇ ਦੋਸਤ ਗੁਰਮੁਖ ਸਿੰਘ ਕੋਲ ਚਲਾ ਗਿਆ ਜੋਕਿ ਆਪ ਵੀ ਇਹਨਾਂ ਫੋਕਟ ਕਰਮਕਾਂਡਾਂ ਤੋਂ ਦੂਰ ਸੀ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬਿਨਾਂ ਹੋਰ ਕਿਸੇ ਵੀ ਦੇਹਧਾਰੀ ਨੂੰ ਨਹੀ ਸੀ ਮੰਨਦਾ, ਸੂਤਕ-ਪਾਤਕ, ਜਾਤ-ਪਾਤ, ਉਚ-ਨੀਚ, ਸ਼ਗਨ-ਅਪਸ਼ਗਨ, ਸਰਾਧ ਆਦਿ ਨੂੰ ਵੀ ਉਹ ਫੋਕਟ ਕਰਮਕਾਂਡ ਹੀ ਮਨੰਦਾ ਸੀ ਅਤੇ ਲੋਕਾਂ ਖ਼ਾਸਕਰ ਨੌਜਵਾਨਾਂ ਨੂੰ ਵੀ ਉਹ ਅਜਿਹੇ ਉਪਦੇਸ਼ ਦਿੰਦਾ ਸੀ । ਗੁਰਦੇਵ ਸਿੰਘ ਨੇ ਸਾਰੀ ਵਾਰਤਾ ਗੁਰਮੁਖ ਨੂੰ ਦੱਸੀ ਅਤੇ ਉਸਨੇ ਉਹਨਾਂ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਇੱਛਾ ਜਾਹਿਰ ਕੀਤੀ । ਗੁਰਮੁਖ ਸਿੰਘ ਨੇ ਗੁਰਦੇਵ ਸਿੰਘ ਨੂੰ ਕਰਮਕਾਂਡੀ ਪਾਠੀਆਂ ਨੂੰ ਸਬਕ ਸਿਖਾਉਣ ਦੀ ਤਰਕੀਬ ਦੱਸੀ। ਜਦੋ ਅਗਲੇ ਦਿਨ 5 ‘ਸਿੰਘ’ ਲੰਗਰ-ਪ੍ਰਸ਼ਾਦਾ ਛਕਣ ਆਏ ਤਾਂ ਗੁਰਦੇਵ ਦੇ ਮਾਪਿਆਂ ਨੇ ਉਨ੍ਹਾਂ ਦੀ ਚੰਗੀ ਆਓ-ਭਗਤ ਕੀਤੀ, ਲੰਗਰ-ਪ੍ਰਸ਼ਾਦਾ ਛਕਣ ਪਿੱਛੋਂ ਘਰਦਿਆਂ ਨੇ ਗੁਰਦੇਵ ਦੇ ਹੱਥ ਸਭ ਪਾਠੀਆਂ ਨੂੰ ‘ਮਾਇਆ’ ਦੇਣ ਲਈ ਦਿਤੀ ਪਰ ਗੁਰਦੇਵ ਸਿੰਘ ਨੇ ਅਪਣੇ ਦੋਸਤ ਗੁਰਮੁਖ ਸਿੰਘ ਦੀ ਸਕੀਮ ਅਨੁਸਾਰ ‘ਮਾਇਆ’ ਆਪ ਰੱਖ ਲਈ ਅਤੇ ਪਾਠੀਆਂ ਨੂੰ ਲੰਗਰ ਛਕਾ ਸਮਾਪਤੀ ਦੀ ਫ਼ਤਹਿ ਗਜਾ ਦਿੱਤੀ। ਜਦੋਂ ਪਾਠੀਆਂ ਦੇ ਮੁਖੀ ਨੇ ਵੇਖਿਆ ਕਿ ‘ਮਾਇਆ’ ਤਾਂ ਗੁਰਦੇਵ ਸਿੰਘ ਨੇ ਜੇਬ ਵਿਚ ਪਾ ਲਈ ਹੈ, ਉਸ ਨੇ ਗੁਰਦੇਵ ਸਿੰਘ ਤੋ ‘ਮਾਇਆ’ ਮੰਗੀ, ਪਰ ਉਹ ਜਾਣ-ਬੁੱਝ ਕੇ ਅਣਜਾਣ ਬਣਿਆ ਰਿਹਾ ਅਖੀਰ ਜਦੋ ਪਾਠੀ ਸਿੰਘਾਂ ਨੂੰ ਗੁਰਦੇਵ ਸਿੰਘ ਨੇ ਮਾਇਆ ਨਾ ਦਿਤੀ ਤਾਂ ਉਨ੍ਹਾਂ ਨੇ ਉੱਚਾ ਬੋਲਣਾ ਸ਼ੁਰੂ ਕਰ ਦਿਤਾ, ਆਵਾਜ ਸੁਣ ਅੰਦਰੋ ਗੁਰਦੇਵ ਸਿੰਘ ਦੇ ਪਿਤਾ ਜੀ ਬਾਹਰ ਆ ਗਏ ਅਤੇ ਕਾਰਨ ਪੁੱਛਿਆ। ਇੰਨੇ ਨੂੰ ਗੁਰਦੇਵ ਸਿੰਘ ਦਾ ਮਿੱਤਰ ਗੁਰਮੁਖ ਸਿੰਘ ਵੀ ਪਹੁੰਚ ਗਿਆ, ਉਸਨੇ ਕਿਹਾ ਕਿ ਗੁਰਦੇਵ ਸਿੰਘ ਨੇ 5 ‘ਸਿੰਘਾਂ’ ਨੁੰ ਲੰਗਰ-ਪ੍ਰਸ਼ਾਦਾ ਛਕਣ ਦੇ ਬਦਲੇ ਦੰਦ ਘਸਾਈ ਨਹੀ ਦਿਤੀ ਇਸ ਲਈ ਇਹ ਰੋਲਾ ਪੈ ਗਿਆ ਹੈ। ਗੁਰਦੇਵ ਸਿੰਘ ਦੇ ਪਿਤਾ ਜੀ ਨੇ ਕਿਹਾ ਵੇ ਪੁਤੱਰ ਗੁਰਮੁਖ ਸਿੰਘ, ਤੇਰੇ ਜਿਹੇ ਸਮਾਜ-ਸੁਧਾਰਕਾਂ ਦੀ ਗੱਲ ਸਾਡੀ ਸਮਝ ਤੋ ਬਾਹਰ ਹੈ, ਜਰਾ ਖੁਲ ਕੇ ਸਮਝਾ। ਬਾਪੂ ਜੀ ਗਲ ਇੰਝ ਏ ਕਿ ਤੁਸੀਂ ਇਨ੍ਹਾਂ ਨੂੰ ਲੰਗਰ-ਪ੍ਰਸ਼ਾਦਾ ਛਕਾਇਆਂ ਵੇ , ਜਿਹੜੇ ਮਾਲ-ਪੁੜੇ, ਸ਼ਾਹੀ ਪਨੀਰ, ਖੀਰ ਇਹਨਾਂ ਖਾ ਕੇ ਅਪਣੇ ਢਿੱਡ ਵਿਚ ਪਹੁੰਚਾਇਆ ਏ ਅਤੇ ਦੰਦਾ ਨੂੰ ਘਸਾਇਆ ਏ, ਇਹ ਉਸ ਬਦਲੇ ਦੰਦ ਘਸਾਈ (ਮਾਇਆ) ਮੰਗਦੇ ਨੇ ਜੋ ਕਿ ਇਹਨਾਂ ਬਨਾਰਸੀ ਠਗਾਂ ਦਾ ਹੱਕ ਬਣਦਾ ਏ। ਇਹ ਗੱਲ ਸੁਣ ਗੁਰਦੇਵ ਸਿੰਘ ਦੇ ਪਿਤਾ ਜੀ ਨੇ 5 ਸਿੰਘਾਂ ਨੂੰ ਲਾਹਣਤਾਂ ਪਾਈਆਂ । ਇਹ ਸ਼ਬਦ ਸੁਣ ਪੰਜੇ ਸਿੰਘ ਪਾਣੀ-ਪਾਣੀ ਹੋ ਗਏ ਅਤੇ ਸ਼ਰਮ ਨਾਲ ਸਿਰ ਝੁਕਾ ਲਿਆ । ਗੁਰਮੁਖ ਸਿੰਘ ਨੇ ਫਿਰ ਟਕੋਰ ਮਾਰੀ ਤੇ ਭਗਤ ਕਬੀਰ ਜੀ ਦੇ ਸ਼ਬਦ ਵਿਚੋ ਸਮਝਾਉਂਦੇ ਹੋਇ ਕਿਹਾ :

“ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ”

ਭਾਵ ਜੀਂਉਦੇ ਹੋਇ ਤੁਸੀ ਅਪਣੇ ਵਡੇ-ਵਡੇਰਿਆਂ ਦੀ ਪਰਵਾਹ ਨਹੀ ਕਰਦੇ, ਨਾ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਅਤੇ ਲੋਕ ਵਿਖਾਵੇ ਲਈ ਤੁਸੀ ਸਰਾਧ ਕਰ ਪਕਵਾਨ ਖਵਾਂਦੇ ਹੋ। ਸੋ ਇਨ੍ਹਾਂ ਕਰਮ-ਕਾਂਡਾਂ ਨੂੰ ਛਡੋ ਅਤੇ ਗੁਰਮਤ ਅਨੁਸਾਰੀ ਜੀਵਨ ਜੀਓ। ਇਹ ਵਾਰਤਾ ਸੁਣ ਸਭ ਨੇ ਭਵਿੱਖ ਵਿੱਚ ਅਜਿਹੇ ਕਰਮਕਾਂਡਾਂ ਨਾ ਕਰਨ ਦਾ ਸੰਕਲਪ ਲਿਆ।

10 Apr 2013

Reply