ਇਹ ਜੋ ਵਿਛਦੇ ਨੇ ਸਫਿਆਂ ਤੇ , ਹਰਫ ਬਣ ਕੇ
ਪਹਿਲਾਂ ਘੁਲਦੇ ਨੇ ਮੇਰੇ ਲਹੂ 'ਚ , ਦਰਦ ਬਣ ਕੇ |
ਉਸ ਮਿੱਟੀ ਚੌਂ ਫੁੱਲ ਨਹੀਂ , ਖਿੜਦੇ ਨੇ ਅੰਗਿਆਰ
ਜੋ ਡਿਗਦੀ ਹੈ ਮਨ ਉੱਤੇ , ਯਾਦਾਂ ਦੀ ਗਰਦ ਬਣ ਕੇ |
ਉਹ ਤਾਂ ਸੀ ਤਪਦੇ ਸਹਿਰਾ ਦੀ , ਭਖਦੀ ਪੌਣ ਕੋਈ
ਕਿਵੇਂ ਵਗਦੀ ਉਹ ਜੇਠ ਦੀ ਰੁੱਤੇ , ਹਵਾ ਸਰਦ ਬਣ ਕੇ |
ਅਕਸ ਓਹਦਾ ਇਸ ਰੂਹ ਅੰਦਰ , ਹੈ ਇੰਜ ਖੁਭਿਆ ਹੋਇਆ
ਜਿਵੇਂ ਲਹਿ ਗਈ ਪੀੜ ਕੋਈ ਸੀਨੇ , ਤਿੱਖੀ ਕਰਦ ਬਣ ਕੇ |
( written by: Pradeep gupta )
Kya Baat Hai Pradeep Veere....Osam
darad bharreya ehsaas , khoobsoorat shabdan ch ..
great! Pradeep
super vir ji .... dard bhare jazbaatan nu shabda de rahi bharpoor bian kita hai ji ... tfs
Wahhhhh
ਓਹ ਤਾਂ ਸੀ ਤਪਦੇ ਸ਼ਹਿਰਾਂ ਦੀ ਭਖਦੀ ਪਾਉਣ ਕੋਈ .....ਵਾਹ
nice
ਹੌਂਸਲਾ ਅਫਜਾਈ ਲਈ ਬਹੁਤ ਮਿਹਰਬਾਨੀ ਦੋਸਤੋ |
ਗੁਰਪ੍ਰੀਤ ਵੀਰ , " ਸ਼ਹਿਰਾਂ " ਨਹੀਂ ਮੈਂ " ਸਹਿਰਾ " ਲਿਖਿਆ ਹੈ | ਸਹਿਰਾ ਦਾ ਅਰਥ ਹੁੰਦਾ ਹੈ ਮਾਰੂਥਲ ,
ਰੇਗਿਸਤਾਨ |
very nycc.......
ਧੰਨਵਾਦ ਜਸਬੀਰ ਬਾਈ ਜੀ |