Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਨੇਰੀ ਰਾਤ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
ਹਨੇਰੀ ਰਾਤ

੨੨ ਅਪ੍ਰੈਲ, ੨੦੧੧ ਨੂੰ ਹਰ ਰਾਤ ਦੀ ਤਰਾਂ ਆਪਣੇ ਕਮਰੇ ਵਿਚ ਮੈਂ ਪੜ੍ਹ ਦੇ - ੨ ਸੌਂ ਗਈ! ਅਗਲੇ ਦਿਨ ਦੀ ਛੁਟੀ ਸੀ! ਕਿਓਂਕਿ ਮੇਰੇ ਇੰਜੀਨੀਰਿੰਗ ਦੇ ਚੌਥੇ ਸ੍ਮੇਸ੍ਟਰ ਦੇ ਪੱਕੇ ਪੇਪਰ ੨੫ ਤੋਂ ਸ਼ੁਰੂ ਹੋਣੇ ਸੀ....!!! ਅਜੇ ਮੈਂ ੮ ਵਜੇ ਤੱਕ ੨੩ ਤਾਰੀਕ ਦੀ ਸਵੇਰ ਸੁੱਤੀ ਹੀ ਪਈ ਸੀ ਕਿ ਅਚਾਨਕ ਮਾਂ ਦੇ ਰੋਣ ਦੀ ਆਵਾਜ਼ ਕੰਨਾਂ ਵਿਚ ਪਈ...!!! ਮਾਂ ਫੋਨ ਤੇ ਗੱਲ ਕਰਦੇ -੨ ਉਚੀ - ਉਚੀ ਰੋ ਰਹੇ ਸਨ! ਕੁਝ ਬੁਰੀ ਖਬਰ ਮਿਲਣ ਦੇ ਆਸਾਰ ਲਗ  ਰਹੇ  ਸਨ!  ਮੈਂ ਮਾਂ ਨੂੰ ਜਦ ਰੋਣ ਦਾ ਕਾਰਨ ਪੁਛਿਆ ਤਾਂ ਮਾਂ ਨੇ ਕੇਹਾ "ਮੰਨਾ ਨਹੀ ਰਿਹਾ!" ਆਹ ਤਿਨ ਸ਼ਬਦ ਸੁਣ ਕੇ ਏਦਾਨ ਦਾ ਮਿਹਸੂਸ ਹੋਇਆ ਜਿਦਾਨ ਕਿਸੇ ਨੇ ਮੇਰੇ ਪੇਰਾਂ ਥੱਲੋਂ ਜਮੀਨ ਖਿਸਕਾ ਦਿੱਤੀ ਹੋਵੇ! ਮੰਨਾ ਜੋ ਮੇਰੇ ਮਾਮਾ ਜੀ ਦਾ ਬੇਟਾ ਸੀ, ਜੋ ਮੇਰੇ ਤੋ ੬ ਮਹੀਨੇ ਛੋਟਾ ਸੀ...| ਓਹ ਤਿਨ ਸ਼ਬਦ ਸੁਣ ਕੇ ਵੀ ਮੇਰਾ ਮੰਨਾ  ਅਨ੍ਸੁਣੇ ਕਰਨ  ਨੂੰ  ਕਰ  ਰਿਹਾ ਸੀ....| ਜੀ ਕਰ ਰਿਹਾ ਸੀ ਕੇ ਮਾਂ ਨੂ ਕਹ ਦੇਵਾਂ ਕੇ ਤੁਸੀ ਜੋ ਵੀ ਸੁਣਿਆ ਓਹ ਗਲਤ ਸੁਣਿਆ! ਮੇਰੇ ਨਾਨਕੇ ਵੀ ਬਠਿੰਡੇ ਹੀ ਹਨ! ਪਾਪਾ ਸਕੂਲ ਲਈ ਜਾ ਚੁੱਕੇ ਸਨ ਅਤੇ ਮੇਰੀ ਛੋਟੀ ਭੈਣ ਵੀ ਟੂਸ਼ਨ ਲੈ ਗਈ ਹੋਈ ਸੀ....| ਮੰਨਾ ਜੋ ਸਾਡੇ ਵਿਚਕਾਰ ਨਹੀ ਰਿਹਾ, ਓਹ ਸ਼ੇਖੋਪੁਰੇ (ਜਿਲ੍ਹ ਕਪੂਰਥਲਾ) ਵਿਖੇ ਈ.ਟੀ.ਟੀ ਕਰਦਾ ਸੀ| ੨੨ ਤਾਰੀਕ ਦੀ ਰਾਤ ਨੇ ਸਾਡੇ ਘਰ ਕੁਝ ਅਜੇਹੀ ਹਨੇਰੀ ਚਲਾਈ ਜਿਸ ਨੇ ਮੇਰੀ ਵੱਡੀ ਮਾਮੀ ਜੀ ਦੇ ਘਰ ਦਾ ਚੀਰਾਗ ਹ੍ਮੇਹ੍ਸਾ-੨ ਲਈ ਬੁਝਾ ਦਿੱਤਾ....|  ਮਾਂ ਨਾਨੀ ਦੇ ਘਰ ਚਲੇ ਗਏ ਸਨ ਤੇ ਜਾਣ ਤੋਂ ਪਹਿਲਾਂ ਪਾਪਾ ਨੂੰ ਫੋਨ ਕਰਕੇ ਕਿਹਾ ਕਿ ਉਹਨਾਂ  ਨੇ ਛੋਟੇ ਮਾਮਾ ਜੀ ਨਾਲ ਕਪੂਰਥਲੇ ਜਾਣਾ ਹੈ| ਮਾਂ ਤੋ ਇਹ ਦੱਸ ਨਹੀ ਹੋਇਆ ਕਿ ਸਾਡਾ ਸਾਢ਼ੇ ਉੰਨੀ ਸਾਲ ਦਾ ਮੰਨਾ ਸਾਡੇ ਵਿਚਕਾਰ ਨਹੀ ਰਿਹਾ |  ਛੋਟੇ ਮਾਮਾ ਜੀ, ਮਾਮਾ ਜੀ ਦੇ ਇਕ ਮਿੱਤਰ - ਜੋ ਹਰ ਖੁਸ਼ੀ ਗਮੀ ਵਿਚ ਸਾਡੇ ਸਭਨਾਂ ਦਾ ਸਾਥ ਦਿੰਦੇ ਨੇ ਤੇ ਪਾਪਾ ਸ਼ੇਖੋਪੂਰੇ ਲਈ ਨਿਕਲ ਗਏ | ਵੱਡੀ ਮਾਮੀ ਦੀ ਹਾਲਤ ਸਮੇਂ ਦੇ ਨਾਲ-ਨਾਲ ਖਸਤਾ ਹੋਣ ਲਗ ਪਾਈ | ਪਰ ਮਾਮੀ ਜੀ ਨੂ ਇਹ ਦਸਿਆ  ਗਿਆ ਸੀ ਕਿ ਆਪਣਾ ਮੰਨਾ ਬੀਮਾਰ ਹੈ | ਜਿਵੇਂ - ੨ ਨਾਨੀ ਦੇ ਘਰ ਰਿਸ਼ਤੇਦਾਰ ਆਉਣ ਲੱਗੇ , ਮਾਮੀ ਜੀ ਦੀ ਹਾਲਤ ਹੋਰ ਵਿਗੜ ਦੀ ਗਈ | ਜਦ ਮੈਂ ਤੇ ਮੇਰੀ ਛੋਟੀ  ਭੈਣ ਮੋਮੋ ਨਾਨਕੇ ਘਰ ਗਏ ਤਾਂ ਕਾਫੀ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਤੇ ਮਾਮੀ ਜੀ ਨੂ ਨੀਂਦ ਦਾ ਟੀਕਾ ਲਗਾ ਕੇ ਸਵਾਇਆ ਹੋਇਆ ਸੀ| ਸਾਡੇ ਨਾਨਕੇ ਘਰ ਕੋਈ ਉਚੀ-੨ ਰੋ ਵੀ ਨਹੀ ਰਿਹਾ ਸੀ, ਕਿਓਂਕਿ ਉਸ ਸਮੇਂ ਮਾਮੀ ਜੀ ਦਾ ਧੇਆਂਰ੍ਖ੍ਨਾ ਜੇਆਦਾ ਜਰੂਰੀ ਸੀ | ਕਿਓਂਕਿ ਇਕ ਮਾਂ ਦਾ ਜਦ ਇਕਲੌਤਾ ਲਾਲ ਆਪਣੀ ਮਾਂ ਤੋ ਵਿੱਚਦ ਜਾਂਦਾ ਹੈ ਤਾਂ ਉਸ ਮਾਂ ਲਈ  ਓਹ ਨਰਕਾਂ ਤੋ ਵੀ ਭੈੜੀ ਸਜ਼ਾ ਮਿਲਦੀ ਹੈ | ਹੌਲੀ-੨ ਸ਼ਾਮ ਢਲਣ ਲਗ ਗਈ ਸੀ  ਪਰ ਸਾਡੇ ਪਰਿਵਾਰਿਕ ਮੇਮ੍ਬਰ ਮੰਨੇ ਨੂੰ ਲੈ ਕੇ ਵਾਪਿਸ ਨਹੀ ਭਰਤੇ ਸਨ | ਉਸ ਦਿਨ ਸਾਰੀ ਗਲੀ ਵਿਚ ਮਾਤਮ ਛਾਇਆ ਗਿਆ | ਹੌਲੀ-੨ ਵੈਨ ਪੇਨੇ ਸ਼ੁਰੂ ਹੋ ਗਏ ਸਨ | ਮਾਮੀ ਜੀ ਦੀ ਕੁਰਲਾਹਟ ਤੇ ਚੀਕਾਂ ਬਾਰ-ਬਾਰ ਇਹ ਹੀ ਪੁਕਾਰ ਕਰ ਰਹੀਆਂ ਸਨ ਕਿ ਮੇਰੇਆ ਸੋਹਨਾ ਪੁੱਤਾ ! ਮੈਨੂੰ ਕਿਸ ਗਲ ਦੀ ਸਜ਼ਾ ਦੇ ਰਿਹਾ ਹੈ | ਰਾਤ ਨੂ ਤਕਰੀਬਨ 9 :15  ਵਜੇ ਮੰਨੇ ਨੂ ਘਰ ਲੇੰਦਾ ਗਇਆ | ਨਾਨੀ ਦੇ ਵੈਨ , ਵੱਡੀ ਮਾਮੀ ਜੀ ਦੀਆਂ ਚੀਕਾਂ , ਮਾਸੀ, ਛੋਟੀ ਮਾਮੀ ਤੇ ਮਾਂ ਦਾ ਰੋਨਾ ਹੋਰ ਵੀ ਉਛਾ ਹੋ ਗਇਆ , ਜਦ ਮੰਨੇ ਨੂ ਗੱਡੀ ਤੋਂ ਉਤਾਰ ਕੇ ਘਰ ਦੇ ਅੱਗੇ ਲਿਟਾਇਆ ਗਿਆ |  ਲੋਕਾਂ ਦੀ ਭੀੜ ਬੋਹਤ ਜਿਆਦਾ ਵਧ ਗਈ ਸੀ | ਓਹ ਇਕ ਅਏਸੀ ਹਨੇਰੀ ਰਾਤ ਸੀ, ਜਿਸਨੇ ਸਾਡੇ ਪਰਿਵਾਰ ਦੀਆਂ ਖੁਸ਼ੀਆਂ ਦਾ ਅੰਤ ਕਰ ਦਿੱਤਾ ਸੀ | ਬੜੀ ਅਜੀਬੋ-ਗਰੀਬ ਗਲ ਵਾਪਰੀ ਕਿ ਜਿਸ ਨੌ-ਜਵਾਨ ਦਾ ਕਦੇ ਸਿਰ ਤਕ ਨੇ ਦੁਖਿਆ ਸੀ, ਉਸ ਨੂ ਅਚਾਨਕ ਮੌਤ ਨੀ ਆ ਕੇ ਲਪੇਟਾ ਮਾਰ ਲਿਆ  ਸੀ|ਉਸ ਤੋਂ ਵਧ ਅਜੀਬੋ-ਗਰੀਬ ਗਲ ਇਹ ਸੀ ਕੀ ਉਸਦਾ ਅੰਤਿਮ ਸੰਸਕਾਰ ਸੂਰਜ ਢਲਣ ਤੋਂ ਬਾਅਦ , ਚੰਦ-ਤਾਰਿਆਂ ਦੀ ਗਵਾਹੀ ਹੇਠ  ਕੀਤਾ ਗਿਆ | ਭਾਵ 10  ਵਜੇ ਦੇ ਕਰੀਬ ਉਸ ਨੂ ਸ਼ਮਸ਼ਾਨ ਭੂਮੀ ਲਜਾਇਆ ਗਿਆ| ਮੈਨੂ ਅੱਜ ਵੀ ਉਸ ਦਰਦ ਦਾ ਏਹਸਾਸ ਹੈ ਜਦ ਨਾਨੀ ਪਿੱਟ - ਪਿੱਟ ਕੇ ਮੰਨੇ ਨੂ ਪੁਕਾਰ ਕੇ ਕਿਹ ਰਹੇ ਸਨ ਕਿ ਜਾਂਦਾ-ਜਾਂਦਾ ਇਕ ਵਾਰ ਤਾਂ ਪੈਰੀ ਹਥ ਲਾ ਜਾ | ਅੱਜ ਵੀ ਮਾਸੀ ਦੀ ਓਹ ਚੀਕ ਕੰਨਾਂ ਵਿਚ ਗੂੰਜ ਰਹੀ ਹੈ ਜਦ ਮਾਸੀ ਸ਼ਮਸ਼ਾਨ ਭੂਮੀ ਵਿਚ ਕਹ ਰਹੇ ਸੀ ਕਿ ਅਸੀਂ ਮਸਾਂ ਉਸ ਨੂ ਪਾਲ ਪੋਸ ਕੇ ਅਏਨਾ ਵੱਡਾ ਕੀਤਾ|  ੨੩ ਤਾਰੀਕ ਦੀ ਰਾਤ , ਮੈਂ ਘੜੀ ਭ੍ਨ੍ਦੇ ਵੇਖਿਆ ਤੇ ਬੜਾ ਅਜ੍ਜੇਬ ਮੇਹ੍ਸੂਸ ਹੋਇਆ ਜੋ ਸੰਕੇਤ ਕਰ ਰਹੀ ਸੀ ਕਿ ਸਾਡਾ ਹੁਣ ਮੰਨੇ ਨਾਲ ਕੋਈ ਸੰਬਧ ਨਹੀ ਰਿਹਾ| ਪਰ ਅੱਜ ਵੀ ਸਾਰੇ ਉਸ ਦੀ ਕਮੀ ਨੂ ਬੇ-ਹਦ ਮਿਹਸੂਸ  ਕਰਦੇ ਨੇ | ਛੋਟੇ ਮਾਮਾ ਜੀ ਦੀਆਂ ਆਖਾਂ ਚੋ ਵਗਦੇ ਹੰਝੂ ਇਹੀ ਸੰਕੇਤ ਕਰਦੇ ਨੇ ਕੇ ਓਹ ਜਿੱਤੀ ਹੋਈ ਬਾਜ਼ੀ ਨੂ ਹਾਰ ਗਏ|  ਕਿਓਂਕਿ ਮੰਨੇ ਨੂ ਛੋਟੇ ਮਾਮੂ  ਅਰਥਾਤ  ਉਸਦੇ  ਚਾਚਾ  ਜੀ ਪੜ੍ਹਾਇਆ  - ਲਿਖਾਇਆ  ਸੀ |  ਤੇ ਹੁਣ ਇਕ ਉਮੀਦ ਦੀ ਕਿਰਨ ਸੀ ਕਿ ਮਨ੍ਨਾ ਵੀ ਦੋ ਸਾਲਾਂ ਨੂ ਮਾਸਟਰ ਬਣ ਜਾਏਗਾ | ਪਰ ਸਾਡੇ ਸਭ ਦੇ ਸੁਪਨੇ ਉਸ ਹਨੇਰੀ ਰਾਤ ਨੇ ਚਕਨਾ-ਚੂਰ ਕਰ ਦਿੱਤੇ ਜਿਸ ਨਾਲ ਸਾਡੇ ਪਰਿਵਾਰ ਵਿਚ ਤਬਾਹੀ ਮਚ ਗਈ| ਕਿਥੇ ਤਾਂ ਉਸਨੁ ਅਸੀਂ ਘੋੜੀ ਚੜਾਉਣ ਸੀ, ਕਿਥੇ ਉਸਨੇ ਚਾਰ ਕੰਧੇਆਂ ਤੇ ਸਵਾਰ ਹੋ ਕੇ ਸਾਨੂ ਸ਼ਮਸ਼ਾਨ ਭੂਮੀ ਤਕ ਲੈ ਕੇ ਗਿਆ | ਅੰਤ ਉਸ ਹਨੇਰੀ ਰਾਤ ਵਿਚ ਸਾਡਾ ਖੁਸ਼ੀਆਂ ਨਾਲ ਭ੍ਰਇਆ ਸੰਸਾਰ ਤਬਾਹ ਕਰ ਦਿੱਤਾ, ਜੋ ਹੁਣ ਰੋਜ਼ ਖੂਨ ਦੇ ਹੰਝੂ ਰੋਂਦਾ  ਹੈ | ਕਿਓਂਕਿ ਇਕ ਜਵਾਨ ਪੁੱਤਰ ਤੋਂ ਪਰਿਵਾਰ ਬੋਹਤ ਉਮੀਦਾਂ ਕਰਦਾ ਹੈ ਤੇ ਅੰਤ ਸਭ ਦੀਆਂ ਉਮੀਦਾਂ ਨੂੰ ਦੁਖਾਂ ਦਾ ਸਾਗਰ ਡੋਬ ਲੈ ਗਿਆ ..........!!!!!!

25 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Cry so sad ...



rabb kise vi maa ton ohda putt te kise vi putt ton ohdi maa nu alag na kre...

26 Jan 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
yes friend

you're ryt dear friend.

26 Jan 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਆਹ , ਬਹੁਤ ਦੁਖਦਾਈ ਹੈ, ਅੱਜ ਹਾਦਸੇ ਬਾਰੇ ਪੜਿਆ ਹੈ, ਰਬ ਪਿਛੇ ਸੁਖ ਰਖੇ

28 Jan 2012

Tanveer  Sharma
Tanveer
Posts: 95
Gender: Female
Joined: 23/Jan/2012
Location: Bathinda
View All Topics by Tanveer
View All Posts by Tanveer
 
Hope so.

Thanks friend for your wish.

29 Jan 2012

Reply